ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਕੇਂਦਰੀ ਕਿਰਤ ਤੇ ਰੋਜ਼ਗਾਰ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੁਪੇਂਦਰ ਯਾਦਵ ਨੇ ਰਾਮ ਕੀ ਪੈੜੀ, ਅਯੁੱਧਿਆ ਤੋਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਸਮਾਰੋਹ ਦੀ ਅਗਵਾਈ ਕੀਤੀ


ਪ੍ਰਧਾਨ ਮੰਤਰੀ ਮੋਦੀ ਨੇ ਯੋਗ ਪ੍ਰਤੀ ਲੋਕਾਂ ਵਿੱਚ ਸਮੂਹਿਕਤਾ ਅਤੇ ਜਾਗਰੂਕਤਾ ਦੀ ਭਾਵਨਾ ਪੈਦਾ ਕੀਤੀ : ਸ਼੍ਰੀ ਭੁਪੇਂਦਰ ਯਾਦਵ

ਰਾਮ-ਰਾਜ ਦਾ ਅਰਥ ਹੈ ਸਾਰਿਆਂ ਲਈ ਬਰਾਬਰੀ ਅਤੇ ਰਾਜਾ ਸੇਵਕ ਹੋਣਾ ਚਾਹੀਦਾ ਹੈ: ਸ਼੍ਰੀ ਭੁਪੇਂਦਰ ਯਾਦਵ

ਰੋਜ਼ਾਨਾ ਯੋਗ ਨਾਲ ਭਾਰਤ ਸਿਹਤਮੰਦ ਅਤੇ ਆਤਮ-ਨਿਰਭਰ ਬਣ ਸਕਦਾ ਹੈ : ਸ਼੍ਰੀ ਭੁਪੇਂਦਰ ਯਾਦਵ

ਯੋਗ ਵਿੱਚ ਵਿਸ਼ਵ ਭਰ ਵਿੱਚ ਤਣਾਅ, ਅਸ਼ਾਂਤੀ ਅਤੇ ਕੋਲਾਹਲ (turmoil) ਨੂੰ ਦੂਰ ਕਰਨ ਦੀ ਸਮਰੱਥਾ ਹੈ: ਸ਼੍ਰੀ ਭੂਪੇਂਦਰ ਯਾਦਵ

Posted On: 21 JUN 2022 2:52PM by PIB Chandigarh

ਕੇਂਦਰੀ ਕਿਰਤ ਤੇ ਰੋਜ਼ਗਾਰ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੁਪੇਂਦਰ ਯਾਦਵ ਨੇ ਰਾਮ ਕੀ ਪੈੜੀ, ਅਯੁੱਧਿਆ  ਵਿਖੇ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਸਮਾਰੋਹ ਦੇ ਮੌਕੇ 'ਤੇ 5000 ਤੋਂ ਵੱਧ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਵਿੱਚ ਯੋਗ ਬਾਰੇ ਸਮੂਹਿਕਤਾ ਅਤੇ ਜਾਗਰੂਕਤਾ ਦੀ ਭਾਵਨਾ ਪੈਦਾ ਕੀਤੀ ਹੈ। ਭਾਰਤ ਲਈ ਇਹ ਮਾਣ ਵਾਲੀ ਗੱਲ ਹੈ ਕਿ ਯੋਗ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਮਿਲੀ ਹੈ। ਅਯੁੱਧਿਆ ਦੀ ਪਵਿੱਤਰ ਨਗਰੀ ਦਾ ਸੰਦੇਸ਼ ਰਾਮ ਰਾਜ ਦਾ ਸੰਕਲਪ ਹੈ ਜਿਸ ਵਿੱਚ ਸਾਰਿਆਂ ਲਈ ਬਰਾਬਰ ਦੇ ਮੌਕੇ ਹੋਣੇ ਚਾਹੀਦੇ ਹਨ ਅਤੇ ਰਾਜੇ ਨੂੰ ਜਨਤਾ ਦੇ ਸੇਵਕ ਵਜੋਂ ਕੰਮ ਕਰਨਾ ਚਾਹੀਦਾ ਹੈ। ਕੇਂਦਰੀ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਅੱਜ ਆਧੁਨਿਕ ਭਾਰਤ ਉਸੇ ਉਸਾਰੂ ਰਾਹ 'ਤੇ ਅੱਗੇ ਵਧ ਰਿਹਾ ਹੈ ਜਿਸ ਦਾ ਉਦੇਸ਼ 'ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ' ਦੇ ਸੰਕਲਪ ਨੂੰ ਪੂਰੇ ਦੇਸ਼ ਵਿੱਚ ਸਾਕਾਰ ਕਰਨਾ ਹੈ ਅਤੇ ਯੋਗ ਵੀ ਉਹੀ ਸੁਨੇਹਾ ਸਾਂਝਾ ਕਰਦਾ ਹੈ।

https://ci4.googleusercontent.com/proxy/ALK8090IKjCv3zJ56BXUL_pAOAXBBXjS4F9ooMrx-O5-WMBitXJskERBpcAHOCeO-Bnh7Qz8uRvKCaylfMOK2w5--AP71ivYtQKtR9_jpC8s4hAcCl39Vo0Rlg=s0-d-e1-ft#https://static.pib.gov.in/WriteReadData/userfiles/image/image001S1IQ.jpg

 

ਸ਼੍ਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਅੱਜ ਅਸੀਂ ਜਿਸ ਤਰੀਕੇ ਨਾਲ ਯੋਗ ਪ੍ਰਤੀ ਆਪਣੀ ਆਸਥਾ ਅਤੇ ਵਿਸ਼ਵਾਸ ਪ੍ਰਗਟ ਕਰ ਰਹੇ ਹਾਂ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਜੇਕਰ ਯੋਗ ਸਾਡੀ ਰੋਜ਼ਾਨਾ ਦੀ ਰੁਟੀਨ ਦਾ ਆਧਾਰ ਬਣ ਜਾਂਦਾ ਹੈ ਤਾਂ ਭਾਰਤ ਨਾ ਸਿਰਫ਼ ਸਿਹਤਮੰਦ ਹੋਵੇਗਾ ਸਗੋਂ ਆਤਮ-ਨਿਰਭਰਤਾ ਦੇ ਸੁਪਨੇ ਵੱਲ ਵੀ ਵਧੇਗਾ। ਸ਼੍ਰੀ ਯਾਦਵ ਨੇ ਕਿਹਾ ਕਿ ਯੋਗ ਰਾਹੀਂ ਅਸੀਂ ਦੁਨੀਆ ਭਰ ਵਿੱਚ ਫੈਲੇ ਤਣਾਅ, ਅਸ਼ਾਂਤੀ ਅਤੇ ਅਰਾਜਕਤਾ ਨੂੰ ਖਤਮ ਕਰ ਸਕਦੇ ਹਾਂ।

 

ਕੇਂਦਰੀ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਯੋਗ ਕੇਵਲ ਇੱਕ ਸਰੀਰਕ ਅਨੁਸ਼ਾਸਨ ਨਹੀਂ ਹੈ । ਯੋਗ ਦੇ ਅੱਠ ਮਾਰਗ ਜਿਨ੍ਹਾਂ ਦਾ ਪਤੰਜਲੀ ਜ਼ਿਕਰ ਕਰਦਾ ਹੈ - ਯਮ, ਨਿਆਮ, ਆਸਣ, ਪ੍ਰਾਣਾਯਾਮ, ਪ੍ਰਤਿਆਹਾਰਾ, ਧਾਰਨਾ, ਧਿਆਨ ਅਤੇ ਸਮਾਧੀ। ਯਮ ਦੁਆਰਾ ਅਸੀਂ ਨੈਤਿਕਤਾ ਦੀ ਭਾਵਨਾ ਵਿਕਸਿਤ ਕਰਦੇ ਹਾਂ। ਅਸੀਂ 'ਨਿਆਮ' ਦੁਆਰਾ ਸ਼ੁੱਧ ਅਧਿਆਤਮਿਕ ਆਚਰਣ ਦਾ ਅਭਿਆਸ ਕਰਦੇ ਹਾਂ; ਉਨ੍ਹਾਂ ਕਿਰਿਆਵਾਂ ਨੂੰ ਆਸਣਾਂ ਰਾਹੀਂ ਕਰੋ ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ। ਪ੍ਰਾਣਾਯਾਮ ਨਾ ਸਿਰਫ਼ ਸਾਡੇ ਸਾਹਾਂ ਨੂੰ, ਸਗੋਂ ਆਪਣੀਆਂ ਭਾਵਨਾਵਾਂ ਨੂੰ ਵੀ ਕਾਬੂ ਕਰਨ ਵਿੱਚ ਸਾਡੀ ਮਦਦ ਕਰਦਾ ਹੈ

 

https://ci3.googleusercontent.com/proxy/vcMlnrxaHQYbx5zoQfbT-3KSb6fYUOIMHjVUXDl8ebm8PW0WC5_xAYeVmmE-LMzx5vKMvk77xU7NhMsOnQ5Dx5AfJFE421R4tBlAad4JX6B1HQl1TTsA0LkoBA=s0-d-e1-ft#https://static.pib.gov.in/WriteReadData/userfiles/image/image002CFUF.jpg

https://ci4.googleusercontent.com/proxy/fVrm_4sTimWc7H72iSm6034kWkjJP7penPP-rvMTgFuBlnAZW1YpDl7E1up_8DXa6oigqWWqPEoyM0jkGPLWZUOrSGD1eSMkey4CWp5tmBNT2Jjzn1FwXKrFaA=s0-d-e1-ft#https://static.pib.gov.in/WriteReadData/userfiles/image/image003E0ED.jpg

ਕੇਂਦਰੀ ਕਿਰਤ ਤੇ ਰੋਜ਼ਗਾਰ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਯੋਗ, ਜੀਵਨ ਦੇ ਇੱਕ ਢੰਗ ਵਜੋਂ, ਸਮਾਜ ਦੇ ਸਾਰੇ ਵਰਗਾਂ ਅਤੇ ਉਮਰ ਸਮੂਹਾਂ 'ਤੇ ਲਾਗੂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਯੋਗਾ ਅਤੇ ਸੂਰਯ ਨਮਸਕਾਰ ਦੇ ਅਭਿਆਸ ਰਾਹੀਂ ਚੰਗੀ ਸਿਹਤ ਬਣਾਈ ਰੱਖਣ ਦਾ ਸਮਾਧਾਨ ਕੇਵਲ ਇੱਕ ਵਿਅਕਤੀ ਲਈ ਹੀ ਨਹੀਂ ਸਗੋਂ ਸਮਾਜ ਲਈ ਵੀ ਜ਼ਰੂਰੀ ਹੈ। ਸ਼੍ਰੀ ਯਾਦਵ ਨੇ ਕਿਹਾ,ਯੋਗਾ ਸਿਹਤਮੰਦ ਰਹਿਣ ਦਾ ਮੰਤਰ ਹੈ ।

 

*****

ਵੀਕੇ/ਐੱਚਐੱਸ/ਅੇੱਮਐੱਸ/ਐੱਸਸੀ 


(Release ID: 1836074) ਵਿਜ਼ੀਟਰ ਕਾਊਂਟਰ : 127