ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਸ਼ਹਿਰੀ ਹਵਾਬਾਜ਼ੀ ਮੰਤਰੀ, ਗਵਾਲੀਅਰ ਦੇ ਕਿਲ੍ਹੇ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ 2022 ਮਨਾਏਗਾ


ਇਸ ਇਤਿਹਾਸਿਕ ਸਥਾਨ ‘ਤੇ ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ ਦੀ ਅਗਵਾਈ ਕਰਨਗੇ

Posted On: 20 JUN 2022 9:57AM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰੀ ਗਵਾਲੀਅਰ ਦੇ ਕਿਲ੍ਹੇ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ 2022 ਮਨਾਏਗਾ। ਇਹ ਆਯੋਜਨ ਗਵਾਲੀਅਰ ਕਿਲ੍ਹੇ ਵਿੱਚ ਹੋਵੇਗਾ, ਜਿਸ ਵਿੱਚ ਦੋ ਹਜ਼ਾਰ ਤੋਂ ਅਧਿਕ ਲੋਕ ਯੋਗ ਦਾ ਮਹਾਪ੍ਰਦਰਸ਼ਨ ਕਰਨਗੇ। ਪ੍ਰੋਗਰਾਮ ਦਾ ਉਦਘਾਟਨ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ ਕਰਨਗੇ।

https://ci3.googleusercontent.com/proxy/tifo0AxJubhK_IydOOs49aucDxxh589PEWQ9FGGKgXagpUsASPORKWKrFYxWxU5bf9KGpr-0JOqcyPkGTiXm1v4frhfekpniMpNeXrTGFaqL6fCYJL5I2sBdUw=s0-d-e1-ft#https://static.pib.gov.in/WriteReadData/userfiles/image/image001X8MH.jpg

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਹਿਲ ‘ਤੇ ਸੰਯੁਕਤ ਰਾਸ਼ਟਰ ਆਮ ਸਭਾ ਨੇ ਸਾਲ 2014 ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਦਾ ਇਤਿਹਾਸਿਕ ਫੈਸਲਾ ਲਿਆ ਸੀ। ਵਿਸ਼ਵਭਰ ਵਿੱਚ ਯੋਗ ਨੂੰ ਸਵੀਕ੍ਰਿਤੀ ਅਤੇ ਮਾਨਤਾ ਸਾਡੇ ਦੇਸ਼ ਲਈ ਗੌਰਵ ਦਾ ਵਿਸ਼ਾ ਹੈ ਕਿਉਂਕਿ ਯੋਗ ਸਾਡੇ ਦੇਸ਼ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਦਾ ਅਭਿੰਨ ਅੰਗ ਹੈ।

ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ “ਆਜ਼ਾਦੀ ਕੇ ਅੰਮ੍ਰਿਤ ਮਹੋਤਸਵ” ਦੇ ਨਾਲ ਪੈ ਰਿਹਾ ਹੈ। ਇਸ ਕ੍ਰਮ ਵਿੱਚ ਆਯੂਸ਼ ਮੰਤਰਾਲੇ ਨੇ ਦੇਸ਼ਭਰ ਦੇ 75 ਪ੍ਰਮੁੱਖ ਸਥਾਨਾਂ ‘ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀ ਯੋਜਨਾ ਬਣਾਈ ਹੈ। ਇਸ ਕਦਮ ਵਿੱਚ ਵਿਸ਼ਵ ਪੱਧਰ ‘ਤੇ ਭਾਰਤ ਨੂੰ ਬ੍ਰਾਂਡ ਦੇ ਰੂਪ ਵਿੱਚ ਪੇਸ਼ ਕਰਨ ਵਿੱਚ ਸਹਾਇਤਾ ਮਿਲੇਗੀ।

https://ci4.googleusercontent.com/proxy/nGL52klQQyER9EuqlbExqCWNIgjLt481tK7IBm4DmBJ1RUSoSBRsR8FyM6BiTw2EFprQXAyjilmKAaVG5SClC46vqvzSO5IK7aZO3xWrvzG3T-BTEUL82kC56g=s0-d-e1-ft#https://static.pib.gov.in/WriteReadData/userfiles/image/image002WJPH.jpg

ਇਸ ਸਾਲ ਦੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ-ਵਸਤੂ “ਮਾਨਵਤਾ ਦੇ ਲਈ ਯੋਗ” ਹੈ, ਕਿਉਂਕਿ ਕੋਵਿਡ-19 ਮਹਾਮਾਰੀ ਦੇ ਸ਼ਿਖਰ ਦੇ ਦੌਰਾਨ ਯੋਗ ਨੇ ਬਿਮਾਰੀ ਦੀ ਪੀੜਾ ਨੂੰ ਘੱਟ ਕਰਨ ਵਿੱਚ ਮਾਨਵਜਾਤੀ ਦੀ ਸੇਵਾ ਕੀਤੀ ਸੀ। ਇਸ ਦੇ ਨਾਲ ਹੀ ਕੋਵਿਡ-19 ਦੇ ਬਾਅਦ ਉਭਰਣ ਵਾਲੇ ਭੂ-ਰਾਜਨੀਤਿਕ ਪਰਿਦ੍ਰਿਸ਼ ਨੂੰ ਸੰਭਾਲਣ, ਕਰੂਣਾ, ਦਯਾ ਅਤੇ ਏਕਤਾ ਦੀ ਭਾਵਨਾ ਦੇ ਬਲ ‘ਤੇ ਲੋਕਾਂ ਨੂੰ ਇੱਕ-ਦੂਜੇ ਦੇ ਕਰੀਬ ਲਿਆਉਣ ਅਤੇ ਪੂਰੀ ਦੁਨੀਆ ਵਿੱਚ ਲੋਕਾਂ ਵਿੱਚ ਆਪਦਾ ਨੂੰ ਸਹਿਨ ਕਰਨ ਵਿੱਚ ਮਦਦ ਕੀਤੀ ਸੀ।

ਪ੍ਰੋਗਰਾਮ ਦੇ ਦੌਰਾਨ ਕੌਮਨ ਯੋਗ ਪ੍ਰੋਟੋਕਾਲ, ਮਾਹਰਾਂ ਦੁਆਰਾ ਯੋਗ ਤੇ ਲੈਕਚਰ, ਯੋਗ ਅਭਿਆਸ ਪ੍ਰਦਰਸ਼ਨ ਅਤੇ ਹੋਰ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ।

*****

ਵਾਈਬੀ/ਡੀਐੱਨਐੱਸ(Release ID: 1835653) Visitor Counter : 158