ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਦੇਸ਼ ਦੇ ਨੌਜਵਾਨਾਂ ਨੂੰ ਆਜ਼ਾਦੀ ਦੇ 100 ਸਾਲ ਪੂਰੇ ਹੋਣ 'ਤੇ ਭਾਰਤ ਨੂੰ 'ਵਿਸ਼ਵ ਗੁਰੂ' ਬਣਾਉਣ ਲਈ ਅਗਲੇ 25 ਸਾਲਾਂ ਦਾ ਰੋਡਮੈਪ ਬਣਾਉਣ ਲਈ ਭੂਮਿਕਾ ਨਿਭਾਉਣੀ ਹੈ


ਮੋਦੀ ਸਰਕਾਰ ਦੇ ਅੱਠ ਸਾਲਾਂ ਦੇ ਕਾਰਜਕਾਲ ਨੇ ਦੇਸ਼ ਵਿੱਚ ‘ਯੁਵਾ ਸ਼ਕਤੀ’ ਅਤੇ ‘ਨਾਰੀ ਸ਼ਕਤੀ’ ਨੂੰ ਉਨ੍ਹਾਂ ਦੀਆਂ ਅਕਾਂਖਿਆਵਾਂ, ਉਦੇਸ਼ਾਂ ਅਤੇ ਟੀਚਿਆਂ ਨੂੰ ਪ੍ਰਮੁੱਖਤਾ ਦਿੰਦੇ ਹੋਏ ਇੱਕ ਨਵੀਂ ਸਵੇਰ ਅਤੇ ਦਿਸ਼ਾ ਦਿੱਤੀ: ਡਾ. ਜਿਤੇਂਦਰ ਸਿੰਘ

ਡਾ.ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਵਿੱਚ ਅਜੇ ਤੱਕ ਨਾ ਛੂਹੇ ਗਏ ਸਟਾਰਟਅੱਪ ਮੌਕਿਆਂ ਦਾ ਲਾਭ ਉਠਾਉਣ ਲਈ ਨੌਜਵਾਨਾਂ 'ਤੇ ਜ਼ੋਰ ਦਿੱਤਾ, ਪਟਨੀਟੋਪ ਵਿਖੇ ਇੱਕ ਯੁਵਾ ਸੰਮੇਲਨ ਅਤੇ ਇੱਕ ਮਹਿਲਾ ਸੰਮੇਲਨ ਨੂੰ ਸੰਬੋਧਨ ਕੀਤਾ

ਔਰਤਾਂ ਲਈ 'ਸੁਰੱਖਿਆ, ਸੁਵਿਧਾ, ਸਨਮਾਨ' ਇਸ ਸਰਕਾਰ ਦਾ ਮੰਤਰ : ਡਾ.ਜਿਤੇਂਦਰ ਸਿੰਘ

Posted On: 19 JUN 2022 8:31PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਹਰ ਖੇਤਰ ਵਿੱਚ ਸਟਾਰਟਅੱਪ ਦੀ ਵੱਡੀ ਸੰਭਾਵਨਾ ਹੈ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਅਜੇ ਤੱਕ ਨਾ ਛੂਹੇ ਗਏ ਸਟਾਰਟਅਪ ਮੌਕਿਆਂ ਦਾ ਲਾਭ ਉਠਾਉਣ ਲਈ ਨੌਜਵਾਨਾਂ, ਮਰਦਾਂ ਅਤੇ ਔਰਤਾਂ 'ਤੇ ਜ਼ੋਰ ਦਿੱਤਾ।

ਮੰਤਰੀ ਪਟਨੀਟੋਪ, ਜੰਮੂ ਵਿਖੇ 'ਨੌਜਵਾਨਾਂ ਲਈ ਮੋਦੀ ਸਰਕਾਰ ਦੇ 8 ਸਾਲ' ਵਿਸ਼ੇ 'ਤੇ ਇੱਕ ਯੁਵਾ ਅਤੇ ਮਹਿਲਾ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।

image0018B6J

ਡਾ.ਜਿਤੇਂਦਰ ਸਿੰਘ ਨੇ ਕਿਹਾ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ 2015 ਵਿੱਚ ਲਾਲ ਕਿਲੇ ਦੀ ਫਸੀਲ ਤੋਂ "ਸਟਾਰਟਅੱਪ ਇੰਡੀਆ ਸਟੈਂਡਅੱਪ ਇੰਡੀਆ" ਦੇ ਸੱਦੇ ਨਾਲ ਸ਼ੁਰੂ ਕੀਤੇ ਗਏ ਉਤਸ਼ਾਹ ਦੇ ਕਾਰਨ, ਭਾਰਤ ਵਿੱਚ ਸਟਾਰਟਅੱਪ ਦੀ ਗਿਣਤੀ ਲਗਭਗ 300-400 ਤੋਂ ਵੱਧ ਕੇ 70,000 ਹੋ ਗਈ ਹੈ। ਇਹ ਜੰਮੂ-ਕਸ਼ਮੀਰ ਦੇ ਉਨ੍ਹਾਂ ਨੌਜਵਾਨਾਂ ਦੁਆਰਾ ਪਸੰਦ ਕੀਤੀ ਜਾਣ ਵਾਲੀ ਚੀਜ਼ ਹੈ ਜੋ ਵੱਖ-ਵੱਖ ਸਟਾਰਟਅੱਪਸ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ  ਇਹ ਦਰਸਾਉਂਦਾ ਹੈ ਕਿ ਸਟਾਰਟ-ਅੱਪ ਈਕੋਸਿਸਟਮ ਜੰਮੂ-ਕਸ਼ਮੀਰ ਸਮੇਤ ਭਾਰਤ ਦੀ ਭਵਿੱਖੀ ਅਰਥਵਿਵਸਥਾ ਨੂੰ ਨਿਰਧਾਰਤ ਕਰਨ ਜਾ ਰਿਹਾ ਹੈ ਅਤੇ ਵਿਸ਼ਵ ਅਰਥਵਿਵਸਥਾ ਲਈ ਵੀ ਇੱਕ ਮੁੱਖ ਥੰਮ੍ਹ ਵਜੋਂ ਕੰਮ ਕਰੇਗਾ।

ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਸਰਕਾਰ ਵੱਲੋਂ ਪਿਛਲੇ 8 ਸਾਲਾਂ ਤੋਂ ਲਏ ਗਏ ਇਤਿਹਾਸਕ ਫੈਸਲੇ ਨੌਜਵਾਨ ਹਿਤੈਸ਼ੀ ਹਨ, ਚਾਹੇ ਗਜ਼ਟਿਡ ਅਫ਼ਸਰਾਂ ਵੱਲੋਂ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣਾ, ਨਾਨ-ਗਜ਼ਟਿਡ ਅਸਾਮੀਆਂ ਲਈ ਇੰਟਰਵਿਊ ਖਤਮ ਕਰਨਾ, ਖਾਲੀ ਅਸਾਮੀਆਂ ਦਾ ਤਾਲਾ ਖੋਲ੍ਹਣਾ, ਇਸ ਦੇਸ਼ ਦੇ ਚਾਹਵਾਨ ਨੌਜਵਾਨਾਂ ਲਈ ਸਿੰਗਲ ਵਿੰਡੋ, ਸਿੰਗਲ ਪੋਰਟਲ ਅਤੇ ਸਿੰਗਲ ਇਮਤਿਹਾਨ ਪ੍ਰਣਾਲੀ, ਸ਼ਿਕਾਇਤਾਂ ਦਰਜ ਕਰਨ ਲਈ ਕੰਪਿਊਟਰਾਈਜ਼ਡ ਸੀਪੀਜੀਆਰਏਐੱਮਐੱਸ, ਤੁਰੰਤ ਆਰ.ਟੀ.ਆਈ. ਦਾਇਰ ਕਰਨ ਲਈ ਆਰ.ਟੀ.ਆਈ. ਐਪਲੀਕੇਸ਼ਨ ਆਦਿ।

ਮੰਤਰੀ ਨੇ ਕਿਹਾ ਕਿ 'ਸੁਰੱਖਿਆ, ਸੁਵਿਧਾ ਅਤੇ ਸਨਮਾਨ' ਉਨ੍ਹਾਂ ਔਰਤਾਂ ਲਈ ਇਸ ਸਰਕਾਰ ਦਾ ਮੰਤਰ ਹੈ ਜੋ ਹੁਣ ਇਸ ਦੇਸ਼ ਦੇ ਵਿਕਾਸ ਵਿੱਚ ਅਭਿੰਨ ਅੰਗ ਹਨ। ਡਾ. ਸਿੰਘ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਇਸ ਦੇਸ਼ ਵਿੱਚ ਵਿਗਿਆਨ ਅਤੇ ਟੈਕਨੋਲੋਜੀ, ਸਿਵਲ ਸੇਵਾਵਾਂ, ਮੈਡੀਕਲ, ਪੁਲਾੜ ਟੈਕਨੋਲੋਜੀ ਆਦਿ ਵਿੱਚ ਹਰ ਖੇਤਰ ਵਿੱਚ ਔਰਤਾਂ ਨੇ ਮੱਲਾਂ ਮਾਰੀਆਂ ਹਨ।

ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਸਰਕਾਰ ਵੱਲੋਂ 8 ਸਾਲਾਂ ਦੌਰਾਨ ਇਸ ਦੇਸ਼ ਦੀ ਭਲਾਈ ਲਈ ਲਿਆ ਗਿਆ ਸਭ ਤੋਂ ਵਧੀਆ ਫੈਸਲਾ 1600 ਪੁਰਾਣੇ ਕਾਨੂੰਨਾਂ ਨੂੰ ਰੱਦ ਕਰਨਾ ਹੈ ਜੋ ਕਿ ਇਸ ਦੇਸ਼ ਦੇ ਵਿਕਾਸ ਅਤੇ ਨੌਜਵਾਨਾਂ ਦੀ ਤਰੱਕੀ ਵਿੱਚ ਰੁਕਾਵਟ ਬਣ ਰਹੇ ਸਨ।

image002D3PB

ਡਾ.ਜਿਤੇਂਦਰ ਸਿੰਘ ਨੇ ਦੱਸਿਆ ਕਿ ਸਿੰਗਲ ਇਮਤਿਹਾਨ ਪ੍ਰਣਾਲੀ ਤਹਿਤ ਇਸ ਸਾਲ ਕਾਮਨ ਐਲੀਜੀਬਿਲਟੀ ਟੈਸਟ ਲਿਆ ਜਾਵੇਗਾ ਜੋ ਕਿ ਇਸ ਦੇਸ਼ ਦੇ ਨੌਜਵਾਨਾਂ ਨੂੰ ਬਰਾਬਰੀ ਦਾ ਮੌਕਾ ਪ੍ਰਦਾਨ ਕਰੇਗਾ ਕਿਉਂਕਿ ਇਹ ਪਰੀਖਿਆ ਹਰ ਜ਼ਿਲ੍ਹੇ ਦੇ ਨਾਲ ਸਾਰੀਆਂ 22 ਸਰਕਾਰੀ ਭਾਸ਼ਾਵਾਂ ਵਿੱਚ ਲਈ ਜਾਵੇਗੀ। ਕੇਂਦਰ ਨੇ ਪਹਿਲਾਂ ਅਜਿਹਾ ਕਦੇ ਨਹੀਂ ਕੀਤਾ। 

ਡਾ. ਸਿੰਘ ਨੇ ਅੱਗੇ ਕਿਹਾ ਕਿ ਸਾਂਝੀ ਯੋਗਤਾ ਪਰੀਖਿਆ ਇਸ ਦੇਸ਼ ਦੀਆਂ ਔਰਤਾਂ ਲਈ ਇੱਕ ਵਰਦਾਨ ਹੈ ਜੋ ਹੁਣ ਬਿਨਾਂ ਕਿਸੇ ਰੁਕਾਵਟ ਦੇ ਇਸ ਨੂੰ ਦੇ ਸਕਦੀਆਂ ਹਨ ਕਿਉਂਕਿ ਉਨ੍ਹਾਂ ਲਈ ਪਰੀਖਿਆ ਕੇਂਦਰ ਬਹੁਤ ਨੇੜੇ ਹੋਣਗੇ ਅਤੇ ਉਨ੍ਹਾਂ ਲਈ ਭਾਸ਼ਾ ਵੀ ਕੋਈ ਰੁਕਾਵਟ ਨਹੀਂ ਹੋਵੇਗੀ। 

ਡਾ. ਜਿਤੇਂਦਰ ਨੇ ਇਹ ਵੀ ਦੱਸਿਆ ਕਿ ਸੀ.ਪੀ.ਜੀ.ਆਰ.ਏ.ਐੱਮ.ਐੱਸ. ਦੇ ਕੰਪਿਊਟਰੀਕਰਨ ਨਾਲ ਸ਼ਿਕਾਇਤਾਂ ਦਰਜ ਕਰਨ ਦੀ ਗਿਣਤੀ ਵਿੱਚ ਕਈ ਗੁਣਾ ਵਾਧਾ ਹੋਇਆ ਹੈ ਜੋ ਕਿ ਪ੍ਰਤੀ ਸਾਲ 2 ਲੱਖ ਤੋਂ ਵੱਧ ਤੋਂ ਵੱਧ 25 ਲੱਖ ਤੱਕ ਵਧ ਗਿਆ ਹੈ, ਜੋ ਕਿ ਇੱਕ ਉਤਸ਼ਾਹਜਨਕ ਰੁਝਾਨ ਹੈ ਕਿ ਲੋਕ ਆਪਣੀਆਂ ਸ਼ਿਕਾਇਤਾਂ ਦੇ ਸਮੇਂ ’ਤੇ ਨਿਪਟਾਰੇ ਲਈ ਇਸ ਸਰਕਾਰ ਵਿੱਚ ਵਿਸ਼ਵਾਸ ਕਰਦੇ ਹਨ। 

ਇਸ ਸਰਕਾਰ ਦੁਆਰਾ ਜੰਮੂ-ਕਸ਼ਮੀਰ ਵਿੱਚ ਨੌਜਵਾਨਾਂ ਲਈ ਕੀਤੀਆਂ ਗਈਆਂ ਵਿਕਾਸ ਪਹਿਲਕਦਮੀਆਂ ਗਿਣਾਉਂਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸੀਯੂਜੇ ਵਿੱਚ ਇੱਕ ਪੁਲਾੜ ਵਿਭਾਗ ਦੀ ਸਥਾਪਨਾ, ਕਠੂਆ ਵਿੱਚ ਉਦਯੋਗਿਕ ਬਾਇਓਟੈਕ ਪਾਰਕ, ਕਠੂਆ ਵਿੱਚ ਬੀਜ ਪ੍ਰੋਸੈੱਸਿੰਗ ਪਲਾਂਟ, ਜੰਮੂ ਵਿੱਚ ਬਾਂਸ ਕਲੱਸਟਰ, ਲੈਵੇਂਡਰ ਫੈਸਟੀਵਲ, ਡੇਅਰੀ ਖੇਤੀ ਆਦਿ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ਸਟਾਰਟਅੱਪ, ਖੋਜ, ਸਵੈ-ਸਹਾਇਤਾ ਗਰੁੱਪਾਂ ਆਦਿ ਰਾਹੀਂ ਰੁਜ਼ਗਾਰ ਦੇ ਵਧੇਰੇ ਮੌਕੇ ਪ੍ਰਦਾਨ ਕਰਨਗੇ।

ਡਾ. ਸਿੰਘ ਨੇ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਸਟਾਰਟਅਪ ਕਲਚਰ ਹੁਣ ਔਰਤਾਂ ਦੁਆਰਾ ਹਰ ਖੇਤਰ ਵਿੱਚ ਆਪਣੇ ਸਟਾਰਟਅਪ ਬਣਾਉਣ ਦੇ ਨਾਲ ਵਿਕਸਤ ਹੋ ਰਿਹਾ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਸਕਾਰਾਤਮਕ ਗੱਲ ਹੈ ਅਤੇ ਸਟਾਰਟਅਪ ਲਈ ਦੂਜਿਆਂ ਨੂੰ ਉਤਸ਼ਾਹਿਤ ਕਰੇਗੀ।

‘ਅਗਨੀਪਥ’ ਸਕੀਮ ਨੂੰ ਸਰਕਾਰ ਵੱਲੋਂ ਲਿਆ ਗਿਆ ਇੱਕ ਇਤਿਹਾਸਕ ਫੈਸਲਾ ਦੱਸਦਿਆਂ ਡਾ. ਸਿੰਘ ਨੇ ਕਿਹਾ ਕਿ ਇਹ ਯੋਜਨਾ ਹਥਿਆਰਬੰਦ ਸੈਨਾਵਾਂ ਵਿੱਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਸਾਰਿਆਂ ਲਈ ਰੋਜ਼ਗਾਰ ਦੇ ਦਰਵਾਜ਼ੇ ਖੋਲ੍ਹੇਗੀ ਅਤੇ ਉਨ੍ਹਾਂ ਨੂੰ ਹੋਰ ਸੈਕਟਰਾਂ ਵਿੱਚ ਹੁਨਰਮੰਦ, ਸਿਖਲਾਈ ਪ੍ਰਾਪਤ ਕਰਕੇ ਮੁੜ ਰੋਜ਼ਗਾਰ ਪ੍ਰਾਪਤ ਕਰਨ ਲਈ ਸਮਰੱਥ ਬਣਾਏਗੀ। 

ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਅੱਠ ਸਾਲਾਂ ਨੇ ਦੇਸ਼ ਵਿੱਚ ‘ਯੁਵਾ ਸ਼ਕਤੀ’ ਅਤੇ ‘ਨਾਰੀ ਸ਼ਕਤੀ’ ਦੀ ਇੱਕ ਨਵੀਂ ਸਵੇਰ ਅਤੇ ਦਿਸ਼ਾ ਤੈਅ ਕੀਤੀ ਹੈ ਅਤੇ ਉਨ੍ਹਾਂ ਦੀਆਂ ਇੱਛਾਵਾਂ, ਉਦੇਸ਼ਾਂ ਅਤੇ ਟੀਚਿਆਂ ਨੂੰ ਪ੍ਰਮੁੱਖਤਾ ਦਿੱਤੀ ਹੈ। 

ਜਨ ਧਨ, ਐੱਸਬੀਐੱਮ, ਉੱਜਵਲਾ ਆਦਿ ਵਰਗੀਆਂ ਸਰਕਾਰੀ ਯੋਜਨਾਵਾਂ ਤੋਂ, ਇਸ ਦੇਸ਼ ਦੀਆਂ ਔਰਤਾਂ ਹੁਣ ਲਾਭਪਾਤਰੀ ਬਣ ਕੇ ਇਨ੍ਹਾਂ ਯੋਜਨਾਵਾਂ ਦਾ ਸਭ ਤੋਂ ਵਧੀਆ ਲਾਭ ਉਠਾ ਕੇ ਵੱਖ-ਵੱਖ ਤਰੀਕਿਆਂ ਨਾਲ ਸਸ਼ਕਤ ਮਹਿਸੂਸ ਕਰ ਰਹੀਆਂ ਹਨ।

ਡਾ.ਜਿਤੇਂਦਰ ਨੇ ਕਿਹਾ ਕਿ ਭਾਰਤ ਵਿੱਚ ਹੋਰ ਦੇਸ਼ਾਂ ਦੇ ਮੁਕਾਬਲੇ 70 ਪ੍ਰਤੀਸ਼ਤ ਅਬਾਦੀ ਵਾਲਾ ਇੱਕ ਮਹਾਨ ਯੁਵਾ ਸਰੋਤ ਪੂਲ ਹੈ। ਡਾ. ਜਿਤੇਂਦਰ ਸਿੰਘ ਨੇ ਅੱਗੇ ਕਿਹਾ ਕਿ ਨੌਜਵਾਨ "ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ" ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾ ਸਕਦੇ ਹਨ ਕਿਉਂਕਿ ਉਹ ਹਮੇਸ਼ਾ ਅੱਗੇ ਰਹੇ ਹਨ, ਇਸ ਤਰ੍ਹਾਂ ਇਸ ਦੇਸ਼ ਦੀ ਭਲਾਈ ਵਿੱਚ ਇੱਕ ਪ੍ਰਮੁੱਖ ਸਥਾਨ ਪ੍ਰਾਪਤ ਕਰਦੇ ਹਨ।

ਡਾ. ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦੇਸ਼ ਦੇ ਨੌਜਵਾਨਾਂ ਨੂੰ ਅਗਲੇ 25 ਸਾਲਾਂ ਲਈ ਭਾਰਤ ਨੂੰ 'ਵਿਸ਼ਵ ਗੁਰੂ' ਬਣਾਉਣ ਲਈ ਰੋਡਮੈਪ ਬਣਾਉਣ ਲਈ ਵੱਡੀ ਭੂਮਿਕਾ ਨਿਭਾਉਣੀ ਹੋਵੇਗੀ ਜਦੋਂ ਇਹ ਆਪਣੀ ਆਜ਼ਾਦੀ ਦੇ 100 ਸਾਲਾਂ ਦਾ ਜਸ਼ਨ ਮਨਾਏਗਾ। 

<><><><><>

SNC/RR



(Release ID: 1835495) Visitor Counter : 86


Read this release in: Telugu , English , Urdu , Hindi