ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਰਾਸ਼ਟਰੀ ਰਾਜਮਾਰਗ (ਐੱਨਐੱਚ)-275 ਦੇ ਬੰਗਲੁਰੂ ਨਿਦਾਘੱਟਾ ਸੈਕਸ਼ਨ ਨੂੰ ਛੇ ਮਾਰਗੀ ਕਰਨ ਦਾ ਕੰਮ ਕੀਤੇ ਵਾਅਦਿਆਂ ਨਾਲ ਅੱਗੇ ਵਧ ਰਿਹਾ ਹੈ

Posted On: 19 JUN 2022 1:53PM by PIB Chandigarh

 

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ 21ਵੀਂ ਸਦੀ ਦਾ ਨਵਾਂ ਭਾਰਤ ਦੁਨੀਆ ਵਿੱਚ ਸਭ ਤੋਂ ਵਧੀਆ ਬੁਨਿਆਦੀ ਸੁਵਿਧਾਵਾਂ ਦੇ ਨਿਰਮਾਣ 'ਤੇ ਕੇਂਦਰਿਤ ਹੈ। ਟਵੀਟਸ ਦੀ ਇੱਕ ਲੜੀ ਵਿੱਚ, ਉਨ੍ਹਾਂ ਨੇ ਕਿਹਾ ਕਿ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਰਾਸ਼ਟਰੀ ਰਾਜਮਾਰਗ (ਐੱਨਐੱਚ)-275 ਦੇ ਬੈਂਗਲੁਰੂ-ਨਿਦਾਘੱਟਾ ਸੈਕਸ਼ਨ ਨੂੰ ਛੇ ਮਾਰਗੀ ਬਨਾਉਣ ਦਾ ਪ੍ਰੋਜੈਕਟ ਬਹੁਤ ਸਾਰੇ ਵਾਅਦੇ ਅਤੇ ਸੰਭਾਵਨਾਵਾਂ ਨਾਲ ਅੱਗੇ ਵਧ ਰਿਹਾ ਹੈ।

 

ਸ਼੍ਰੀ ਗਡਕਰੀ ਨੇ ਕਿਹਾ ਕਿ ਬੰਗਲੁਰੂ ਤੋਂ ਨਿਦਾਘੱਟਾ ਸੈਕਸ਼ਨ ਐੱਨਐੱਚ -275 ਦਾ ਉਹ ਹਿੱਸਾ ਹੈ ਜੋ ਬੰਗਲੁਰੂ ਦੱਖਣੀ ਜ਼ੋਨ ਵਿੱਚ ਪੰਚਮੁਖੀ ਮੰਦਿਰ ਜੰਕਸ਼ਨ ਦੇ ਨੇੜੇ ਜੰਕਸ਼ਨ ਤੋਂ ਸ਼ੁਰੂ ਹੁੰਦਾ ਹੈ ਅਤੇ ਨਿਦਾਘੱਟਾ ਤੋਂ ਪਹਿਲਾਂ ਖਤਮ ਹੁੰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸੜਕ ਟੂਰਿਜ਼ਮ ਅਤੇ ਆਰਥਿਕਤਾ ਲਈ ਇੱਕ ਮਹੱਤਵਪੂਰਨ ਹਿੱਸਾ ਹੈ ਕਿਉਂਕਿ ਇਹ ਬਿਦਾਦੀ, ਚੰਨਾਪਟਾਨਾ, ਰਾਮਨਗਰ ਦੇ ਕਸਬਿਆਂ ਵਿੱਚੋਂ ਦੀ ਲੰਘਦੀ ਹੈ ਜਿੱਥੇ ਏਸ਼ੀਆ ਦਾ ਸਭ ਤੋਂ ਵੱਡਾ ਰੇਸ਼ਮ ਕੋਕੂਨ ਬਾਜ਼ਾਰ ਹੈ ਅਤੇ ਦੇਸ਼ ਦੇ ਇੱਕਲੌਤੇ ਗਿਰਝ ਸੈਂਚੁਰੀ ਤੱਕ ਪਹੁੰਚ ਪ੍ਰਦਾਨ ਕਰਦਾ ਹੈ ਅਤੇ ਇਹ ਸ਼੍ਰੀਰੰਗਪਟਨਾ ਮੈਸੂਰ, ਊਟੀ, ਕੇਰਲ ਅਤੇ ਕੁਰਗ ਨੂੰ ਜੋੜੇਗਾ।

 

ਮੰਤਰੀ ਮਹੋਦਯ ਨੇ ਕਿਹਾ ਕਿ ਇੱਕ ਵਾਰ ਇਹ ਪ੍ਰੋਜੈਕਟ ਪੂਰਾ ਹੋ ਜਾਣ ਦੇ ਬਾਅਦ 3 ਘੰਟੇ ਦਾ ਮੌਜੂਦਾ ਯਾਤਰਾ ਸਮਾਂ ਘੱਟ ਕੇ 90 ਮਿੰਟ ਰਹਿ ਜਾਵੇਗਾ, ਜਿਸ ਨਾਲ ਈਂਧਨ ਦੀ ਖਪਤ ਅਤੇ ਕਾਰਬਨ ਫੁੱਟਪ੍ਰਿੰਟ ਵਿੱਚ ਕਮੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਸੜਕ ਸੁਰੱਖਿਆ ਨੂੰ ਵਧਾਉਣ ਦੇ ਨਾਲ  ਹੀ ਗ੍ਰੇਡ ਜੰਕਸ਼ਨ ਨੂੰ ਖਤਮ ਕਰਨ ਅਤੇ ਹਾਦਸਿਆਂ/ਟਕਰਾਓ ਨੂੰ ਖਤਮ ਕਰਨ ਲਈ ਵਾਹਨਾਂ ਲਈ ਅੰਡਰਪਾਸ/ਓਵਰਪਾਸ ਪ੍ਰਦਾਨ ਕਰਕੇ ਪ੍ਰੋਜੈਕਟ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।

 

ਸ਼੍ਰੀ ਗਡਕਰੀ ਨੇ ਦੱਸਿਆ ਕਿ ਇਸ ਸੈਕਸ਼ਨ ਵਿੱਚ ਕੁੱਲ 51.5 ਕਿਲੋਮੀਟਰ ਦੀ ਲੰਬਾਈ ਵਾਲੇ 6 ਦੇ ਨਿਰਮਾਣ ਨਾਲ ਟ੍ਰੈਫਿਕ ਭੀੜ ਨੂੰ ਘਟਾਉਣ ਅਤੇ ਬਿਦਾਦੀ, ਰਾਮਨਗਰ, ਚੰਨਾਰਾਏਪਟਨਾ, ਮਦੁਰ, ਮਾਂਡਿਯਾ ਅਤੇ ਸ਼੍ਰੀਰੰਗਪਟਨਾ ਵਰਗੇ ਸ਼ਹਿਰਾਂ ਦੀ ਸਿਹਤ, ਵਾਤਾਵਰਣ ਅਤੇ ਸੜਕ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਦੀ ਉਮੀਦ ਹੈ।

 

ਉਨ੍ਹਾਂ ਨੇ ਕਿਹਾ ਕਿ 'ਸਬਕਾ ਸਾਥ, ਸਬਕਾ ਵਿਕਾਸ' ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਟੀਮ ਮੋਰਥ (ਐੱਮਓਆਰਟੀਐੱਚ) ਦੇਸ਼ ਦੇ ਕੋਨੇ-ਕੋਨੇ ਵਿੱਚ ਅਜਿਹੇ ਕਈ ਗਤੀਸ਼ੀਲ ਪ੍ਰੋਜੈਕਟਾਂ ਨੂੰ ਪੂਰਾ ਕਰਨ ਅਤੇ ਦੇਸ਼ ਦੇ ਨਾਗਰਿਕ ਲਈ ਖੁਸ਼ਹਾਲੀ ਲਿਆਉਣ ਲਈ 24 ਘੰਟੇ ਕੰਮ ਕਰ ਰਹੀ ਹੈ। 

  ***********

ਐੱਮਜੇਪੀਐੱਸ



(Release ID: 1835492) Visitor Counter : 98