ਖੇਤੀਬਾੜੀ ਮੰਤਰਾਲਾ
ਬਿਹਾਰ ਐਗਰੀਕਲਚਰ ਯੂਨੀਵਰਸਿਟੀ ਵਿੱਚ ਨੈਸ਼ਨਲ ਸੈਮੀਨਾਰ ਦਾ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਨੇ ਵਰਚੁਅਲੀ ਸ਼ੁਭ ਅਰੰਭ ਕੀਤਾ
ਮੋਦੀ ਸਰਕਾਰ ਦੇ 8 ਸਾਲ ਦੇ ਦੌਰਾਨ ਖੇਤੀ ਖੇਤਰ ਵਿੱਚ ਬੇਮਿਸਾਲ ਕੰਮ ਹੋਇਆ-ਸ਼੍ਰੀ ਤੋਮਰ
ਖੇਤੀ ਨੂੰ ਟਿਕਾਊ ਬਣਉਂਦੇ ਹੋਏ ਮੌਜਦਾ ਚੁਣੌਤੀਆਂ ਨੂੰ ਪਹਿਲ ਦੇ ਅਧਾਰ 'ਤੇ ਹਲ ਕੀਤਾ ਜਾ ਰਿਹਾ ਹੈ: ਸ਼੍ਰੀ ਤੋਮਰ
प्रविष्टि तिथि:
18 JUN 2022 3:12PM by PIB Chandigarh
ਬਿਹਾਰ ਐਗਰੀਕਲਚਰ ਯੂਨੀਵਰਸਿਟੀ, ਸਬੌਰ ਵਿੱਚ ਆਯੋਜਿਤ ਨੈਸ਼ਨਲ ਸੈਮੀਨਾਰ ਦਾ ਵਰਚੁਅਲੀ ਸ਼ੁਭ ਅਰੰਭ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕੀਤਾ। ਇਸ ਅਵਸਰ ’ਤੇ ਸ਼੍ਰੀ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਖੇਤੀ ਨੂੰ ਹੁਲਾਰਾ ਦੇਣ ’ਤੇ ਵਿਭਿੰਨ ਯੋਜਨਾਵਾਂ-ਪ੍ਰੋਗਰਾਮਾਂ ਰਾਹੀਂ ਕੰਮ ਕਰ ਰਹੀ ਹੈ, ਜਿਸ ਨੇ ਖੇਤੀ ਖੇਤਰ ਦੇ ਹਾਲਾਤ ਵਿੱਚ ਬਦਲਾਅ ਆ ਰਿਹਾ ਹੈ, ਨਾਲ ਹੀ ਕਿਸਾਨਾਂ ਦੀ ਆਮਦਨ ਵਧ ਰਹੀ ਹੈ। ਬੀਤੇ 8 ਸਾਲ ਦੇ ਦੌਰਾਨ ਦੇਸ਼ ਵਿੱਚ ਖੇਤੀਬਾੜੀ ਖੇਤਰ ਵਿੱਚ ਬੇਮਿਸਾਲ ਕੰਮ ਹੋਇਆ ਹੈ। ਖੇਤੀਬਾੜੀ ਨੂੰ ਟਿਕਾਊ ਬਣਾਉਂਦੇ ਹੋਏ ਮੌਜੂਦਾ ਚੁਣੌਤੀਆਂ ਦਾ ਪ੍ਰਾਥਮਿਕਤਾ ਨਾਲ ਸਮਾਧਾਨ ਕੀਤਾ ਜਾ ਰਿਹਾ ਹੈ।
‘ਟਿਕਾਊ ਖੇਤੀ ਦੇ ਲਈ ਪੋਸ਼ਕ ਤੱਤ ਪ੍ਰਬੰਧਨ ਰਣਨੀਤੀਆਂ ਵਿੱਚ ਹਾਲੀਆ ਵਿਕਾਸ: ਭਾਰਤੀ ਸੰਦਰਭ" ਵਿਸ਼ੇ ’ਤੇ ਆਯੋਜਿਤ ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਸ਼੍ਰੀ ਤੋਮਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਆਮਦਨ ਸਹਾਇਤਾ ਦੇਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਰਾਹੀਂ ਹੁਣ ਤੱਕ ਸਾਢੇ 11 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਾਸ਼ੀ ਜਮ੍ਹਾਂ ਕਰਵਾਈ ਜਾ ਚੁੱਕੀ ਹੈ। ਇਹ ਦੁਨੀਆ ਵਿੱਚ ਮੋਦੀ ਸਰਕਾਰ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ। ਇੱਕ ਲੱਖ ਕਰੋੜ ਰੁਪਏ ਦੇ ਐਗਰੀਕਲਚਰ ਇਨਫ੍ਰਾਸਟ੍ਰਚਰ ਫੰਡ ਸਹਿਤ ਡੇਢ ਲੱਖ ਕਰੋੜ ਰੁਪਏ ਤੋਂ ਅਧਿਕ ਦੇ ਵਿਸ਼ੇਸ਼ ਪੈਕੇਜ਼ਾਂ ਨਾਲ ਖੇਤੀ ਖੇਤਰ ਵਿੱਚ ਸੁਵਿਧਾਵਾਂ ਉਪਲਬਧ ਕਰਵਾਈ ਜਾ ਰਹੀ ਹੈ। ਸਰਕਾਰ ਦੀਆਂ ਕਿਸਾਨ ਹਿਤੈਸ਼ੀ ਨੀਤੀਆਂ ਅਤੇ ਕਿਸਾਨਾਂ ਅਤੇ ਵਿਗਿਆਨਿਕਾਂ ਦੀ ਮਿਹਨਤ-ਕੁਸ਼ਲਤਾ ਦਾ ਨਤੀਜਾ ਹੈ ਕਿ ਅੱਜ ਖੇਤੀ ਉਤਪਾਦਾਂ ਦੀ ਦ੍ਰਿਸ਼ਟੀ ਤੋਂ ਭਾਰਤ ਇੱਕ ਸੰਪੰਨ ਰਾਸ਼ਟਰ ਹੈ ਅਤੇ ਪ੍ਰਤੀਕੂਲ ਸਮੇਂ ਵਿੱਚ ਵੀ ਭਾਰਤ ਨੇ ਹੋਰ ਦੇਸ਼ਾਂ ਨੂੰ ਅਨਾਜ ਦੀ ਸਪਲਾਈ ਕੀਤੀ ਹੈ। ਜ਼ਿਆਦਾਤਰ ਖੇਤੀ ਉਤਪਾਦਾਂ ਦੇ ਉਤਪਾਦਨ ਦੀ ਦ੍ਰਿਸ਼ਟੀ ਤੋਂ ਅੱਜ ਵਿਸ਼ਵ ਵਿੱਚ ਭਾਰਤ ਪਹਿਲੇ ਜਾਂ ਦੂਸਰੇ ਕ੍ਰਮ ’ਤੇ ਹੈ, ਉਥੇ ਦੇਸ਼ ਤੋਂ ਪੌਣੇ 4 ਲੱਖ ਕਰੋੜ ਰੁਪਏ ਦੇ ਖੇਤੀਬਾੜੀ ਉਤਪਾਦਾਂ ਦਾ ਨਿਰਯਾਤ ਹੋਇਆ ਹੈ, ਜੋ ਆਪਣੇ-ਆਪ ਵਿੱਚ ਇੱਕ ਰਿਕਾਰਡ ਹੈ।
ਸ਼੍ਰੀ ਤੋਮਰ ਨੇ ਕਿਹਾ ਕਿ ਅੱਜ ਖੇਤੀ ਵਿੱਚ ਟੈਕਨੋਲੋਜੀ ਦਾ ਅਧਿਕਾਰਿਕ ਉਪਯੋਗ ਕਰਨ, ਕਿਸਾਨਾਂ ਨੂੰ ਮਹਿੰਗੀ ਫਸਲਾਂ ਵਿੱਚ ਆਕਰਸ਼ਿਤ ਕਰਨ, ਖੇਤੀ ਦੀ ਲਾਗਤ ਘੱਟ ਕਰਨ, ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਵਾਜਿਬ ਮੁੱਲ ਦਿਵਾਉਣ, ਫਰਟੀਲਾਈਜਰ ’ਤੇ ਨਿਰਭਰਤਾ ਘੱਟ ਕਰਨ, ਸਵਾਈਲ ਹੈਲਥ ਵੱਲ ਪ੍ਰਵ੍ਰਿਤ ਕਰਨ, ਸਿੰਚਾਈ ਵਿੱਚ ਬਿਜਲੀ ਅਤੇ ਪਾਣੀ ਬਚਾਉਣ ਅਤੇ ਉਤਪਾਦਕਤਾ ਵਧਾਉਣ ਦੀ ਦ੍ਰਿਸ਼ਟੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਇਸ ਸੰਬੰਧ ਵਿੱਚ ਭਾਰਤ ਸਰਕਾਰ, ਰਾਜ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਵੀ ਤੀਬਰ ਗਤੀ ਨਾਲ ਕੰਮ ਕਰ ਰਹੀ ਹੈ, ਨਾਲ ਹੀ ਖੇਤੀਬਾੜੀ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਨ ਵੀ ਉੱਤਮ ਕੰਮ ਕਰ ਰਹੇ ਹਨ। ਸ਼੍ਰੀ ਤੋਮਰ ਨੇ ਕਿਹਾ ਕਿ ਬਿਹਾਰ ਖੇਤੀ ਪ੍ਰਧਾਨ ਰਾਜ ਹੈ, ਜਿੱਥੇ ਲਗਭਗ 70 ਫੀਸਦੀ ਆਬਾਦੀ ਖੇਤੀ ਨਾਲ ਜੁੜੀ ਹੈ। ਖੇਤੀਬਾੜੀ ਉਤਪਾਦਕਤਾ ਦੀ ਦ੍ਰਿਸ਼ਟੀ ਤੋਂ ਹੀ ਬਿਹਾਰ ਉੱਤਮ ਹੈ, ਉੱਥੇ ਅਨੇਕ ਫਸਲ ਕਿਸਮਾਂ ਇੱਥੇ ਖੋਜ ਕੀਤੀ ਗਈ ਹੈ, ਜਿਸ ਨਾਲ ਪ੍ਰਦੇਸ਼ ਨੂੰ ਤਾਂ ਪ੍ਰਤੀਫਲ ਮਿਲ ਹੀ ਰਿਹਾ ਹੈ, ਦੇਸ਼ ਦੀ ਖੇਤੀ ਗ੍ਰੋਥ ਵਿੱਚ ਯੋਗਦਾਨ ਹੋ ਰਿਹਾ ਹੈ। ਉਨ੍ਹਾਂ ਨੇ ਪੋਸ਼ਕ ਤੱਤਾਂ ਦੇ ਪ੍ਰਬੰਧਨ ਨੂੰ ਸਮੇਂ ਦੀ ਜ਼ਰੂਰਤ ਦੱਸਦੇ ਹੋਏ ਕਿਹਾ ਕਿ ਇਸ ਸਬੰਧ ਵਿੱਚ ਅਜਿਹਾ ਸੈਮੀਨਾਰ ਤੋਂ ਨਿਸ਼ਚੈ ਹੀ ਲਾਭ ਹੋਵੇਗਾ।
ਅਰੰਭ ਵਿੱਚ ਵਾਇਸ ਚਾਂਸਲਰ ਡਾ. ਅਰੁਣ ਕੁਮਾਰ ਨੇ ਯੂਨੀਵਰਸਿਟੀ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤਾ। ਇਸ ਅਵਸਰ ’ਤੇ ਪ੍ਰਕਾਸ਼ਿਤ ਸੋਵੀਨਾਰ ਦੀ ਰਿਲੀਜ਼ਿੰਗ ਮਹਿਮਾਨਾਂ ਨੇ ਕੀਤੀ। ਦੋ ਦਿਨਾਂ ਸੈਮੀਨਾਰ ਵਿੱਚ 250 ਤੋਂ ਅਧਿਕ ਵਿਗਿਆਨਿਕਾਂ, ਖੋਜਕਾਰਾ ਅਤੇ ਸਿੱਖਿਅਕ ਸ਼ਾਮਲ ਹੋਏ ਹਨ। ਸੈਮੀਨਾਰ ਦੇ ਨਤੀਜਿਆਂ ’ਤੇ ਰਿਪੋਰਟ ਤਿਆਰ ਕਰਕੇ ਯੂਨੀਵਰਸਿਟੀ ਦੁਆਰਾ ਕੇਂਦਰ ਅਤੇ ਰਾਜ ਸਰਕਾਰ ਨੂੰ ਦਿੱਤੀ ਜਾਵੇਗੀ ਤੇ ਰਿਪੋਰਟ ਦੇ ਤੱਥਾਂ ਦੇ ਅਧਾਰ ’ਤੇ ਵਿ.ਵਿ. ਦੁਆਰਾ ਟਿਕਾਊ ਖੇਤੀ ਦੀ ਦਿਸ਼ਾ ਵਿੱਚ ਕੀਤੀ ਜਾ ਰਹੀ ਪਹਿਲ ਨੂੰ ਹੋਰ ਗਤੀ ਦੇਣ ਦੇ ਲਈ ਚੰਗੇ ਕਦਮ ਉਠਾਏ ਜਾਣਗੇ।
****
ਏਡੀ/ਪੀਕੇ
(रिलीज़ आईडी: 1835371)
आगंतुक पटल : 163