ਜਲ ਸ਼ਕਤੀ ਮੰਤਰਾਲਾ

ਰਾਸ਼ਟਰੀ ਸਵੱਛ ਗੰਗਾ ਮਿਸ਼ਨ (ਐੱਨਐੱਮਸੀਜੀ) ਨੇ ਨਵੀਂ ਦਿੱਲੀ ਵਿੱਚ ‘ਓਕੁਪੇਸ਼ਨਲ ਹੈਲਥ ਅਤੇ ਸੇਫਟੀ ਔਡਿਟ’ ‘ਤੇ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ


ਹਰੇਕ ਵਿਅਕਤੀ ਨੂੰ ਸਨਮਾਨਜਨਕ ਅਤੇ ਸਵਸਥ ਜੀਵਨ ਜਿਉਣ ਦਾ ਅਧਿਕਾਰ ਹੈ; ਸਾਰੇ ਕਾਮਗਾਰਾਂ ਦੀ ਪੂਰੀ ਸੁਰੱਖਿਆ ਸੁਨਿਸ਼ਚਿਤ ਹੋਣੀ ਚਾਹੀਦੀ : ਐੱਨਐੱਮਸੀਜੀ ਦੇ ਜਨਰਲ ਡਾਇਰੈਕਟਰ

Posted On: 17 JUN 2022 7:19PM by PIB Chandigarh

ਰਾਸ਼ਟਰੀ ਸਵੱਛ ਗੰਗਾ ਮਿਸ਼ਨ ਦੁਆਰਾ 17 ਜੂਨ 2022 ਨੂੰ ਨਵੀਂ ਦਿੱਲੀ ਵਿੱਚ ‘ਓਕੁਪੇਸ਼ਨਲ ਹੈਲਥ ਅਤੇ ਸੇਫਟੀ ਔਡਿਟ’ ਵਿਸ਼ੇ ‘ਤੇ ਇੱਕ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਐੱਨਐੱਮਸੀਜੀ ਦੇ ਜਨਰਲ ਡਾਇਰੈਕਟਰ ਸ਼੍ਰੀ ਜੀ. ਅਸ਼ੋਕ ਕੁਮਾਰ ਨੇ ਵਰਕਸ਼ਾਪ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਰਾਜਾਂ ਦੇ ਹਿਤਧਾਰਕਾਂ ਅਤੇ ਠੇਕੇਦਾਰਾਂ ਤੇ ਵਿਸ਼ਵ ਬੈਂਕ ਤੇ ਐੱਨਐੱਮਸੀਜੀ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਆਯੋਜਨ ਵਿੱਚ ਹਿੱਸਾ ਲੈਣ ਵਾਲੇ ਅਤੇ ‘ਐੱਸਟੀਪੀ ਅਤੇ ਸੀਵਰੇਜ ਨੈਟਵਰਕ ਕੰਸਟ੍ਰਕਸ਼ਨ ਸਾਈਟਸ ਐਂਡ ਓਪਰੇਟਿੰਗ ਫੈਸੀਲਿਟੀਜ਼ ਵਿੱਚ ਕੀਤੇ ਗਏ ਵਿਸ਼ੇਸ਼ ਸੁਰੱਖਿਆ ਉਪਾਵਾਂ’ ‘ਤੇ ਪ੍ਰਸਤੁਤੀ ਦੇਣ ਵਾਲੇ ਠੇਕੇਦਾਰਾਂ ਵਿੱਚ ਐੱਲਈਏ ਐਸੋਸੀਏਟਸ ਸਾਉਥ ਏਸ਼ੀਆ, ਤੋਸ਼ਿਬਾ ਵਾਟਰ, ਵੋਲਟਾਸ ਲਿਮਿਟੇਡ, ਐੱਲਐਂਡਟੀ ਇਨਫ੍ਰਾਸਟ੍ਰਕਚਰ, ਬੀਏ ਟੇਕ ਵਾਬਾਗ ਅਤੇ ਸ਼ਾਪੂਰਜੀ ਪੱਲੋਨਜੀ ਸ਼ਾਮਲ ਸਨ। ਨਿਰਮਾਣ ਅਤੇ ਸੰਚਾਲਨ ਪੜਾਅ ਦੌਰਾਨ ‘ਸੀਵਰੇਜ ਟ੍ਰੀਟਮੈਂਟ ਪਲਾਂਟਸ ਅਤੇ ਨੈਟਵਰਕਸ ਵਿੱਚ ਪ੍ਰਮੁੱਖ ਜੋਖਿਮ ਤੇ ਨਿਵਾਰਣ ਸੰਬੰਧੀ ਰਣਨੀਤੀਆਂ’ ਸਹਿਤ ਦੋ ਤਕਨੀਕੀ ਤੰਤਰ ਸੈਸ਼ਨ ਵੀ ਆਯੋਜਿਤ ਕੀਤੇ ਗਏ ਸਨ।

 

ਉਦਘਾਟਨ ਭਾਸ਼ਣ ਦਿੰਦੇ ਹੋਏ, ਐੱਨਐੱਮਸੀਜੀ ਦੇ ਜਨਰਲ ਡਾਇਰੈਕਟਰ ਸ਼੍ਰਈ ਜੀ ਅਸ਼ੋਕ ਕੁਮਾਰ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਵਰਕਸ਼ਾਪ ਦਾ ਆਯੋਜਨ “ਇੱਕ ਬਹੁਤ ਹੀ ਮਹੱਤਵਪੂਰਨ ਪਹਿਲੂ ‘ਤੇ ਕੀਤਾ ਜਾ ਰਿਹਾ ਹੈ ਜਿਸ ਨੂੰ ਹੜਬੜੀ ਵਿੱਚ ਆਮ ਤੌਰ ‘ਤੇ ਨਜ਼ਰਅੰਦਾਜ ਕਰ ਦਿੱਤਾ ਜਾਂਦਾ ਹੈ।” ਉਨ੍ਹਾਂ ਨੇ ਕਿਹਾ ਕਿ ਸਵੱਛ ਗੰਗਾ ਦੇ ਲਈ ਰਾਸ਼ਟਰੀ ਮਿਸ਼ਨ ਉਨ੍ਹਾਂ ਸ਼੍ਰਮਿਕਾਂ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ, ਜੋ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਲਈ ਕੜੀ ਮਿਹਨਤ ਕਰਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਦੇ ਲਈ ਪ੍ਰਤੀਬੱਧ ਹਨ। ਉਨ੍ਹਾਂ ਨੇ ਕਿਹਾ, “ਸਭ ਦਾ ਜੀਵਨ ਸਾਡੇ ਲਈ ਮਾਇਨੇ ਰੱਖਦਾ ਹੈ ਅਤੇ ਹਰੇਕ ਵਿਅਕਤੀ ਨੂੰ ਸਨਮਾਨਜਨਕ ਤੇ ਸਵਸਥ ਜੀਵਨ ਜਿਉਣ ਦਾ ਅਧਿਕਾਰ ਹੈ।”

 

ਉਨ੍ਹਾਂ ਨੇ ਆਪਣੇ ਖੁਦ ਦੇ ਜੀਵਨ ਦੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਸ਼੍ਰਮਿਕਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਉਠਾਏ ਗਏ ਕਦਮਾਂ ਦੀ ਕੰਮ ਦੀ ਪ੍ਰਗਤੀ ‘ਤੇ ਸਿੱਧਾ ਪ੍ਰਭਾਵ ਪੈਂਦਾ ਹੈ। “ਵਰ੍ਹੇ 2005 ਵਿੱਚ ਕਡੱਪਾ ਦੇ ਜਿਲ੍ਹਾ ਅਧਿਕਾਰੀ ਦੇ ਰੂਪ ਵਿੱਚ ਮੇਰੇ ਕਾਰਜਕਾਲ ਦੌਰਾਨ, ਉਨ੍ਹਾਂ ਸ਼੍ਰਮਿਕਾਂ ਦੇ ਬੱਚਿਆਂ ਦੇ ਲਈ ਇੱਕ ਸਕੂਲ ਬਣਾਇਆ ਗਿਆ ਸੀ ਜੋ ਜਿਲ੍ਹੇ ਵਿੱਚ ਇੱਕ ਬਹੁਤ ਵੱਡੇ ਮੈਡੀਕਲ ਕਾਲਜ ਦਾ ਨਿਰਮਾਣ ਕਰ ਰਹੇ ਸਨ। ਅਸੀਂ ਸਾਰੇ ਬੱਚਿਆਂ ਦੇ ਲਈ ਮੁਫਤ ਆਵਾਸ, ਭੋਜਨ ਤੇ ਕੋਚਿੰਗ ਪ੍ਰਦਾਨ ਕੀਤੀ ਅਤੇ ਫਿਰ ਉਨ੍ਹਾਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਸੁਨਿਸ਼ਚਿਤ ਕੀਤਾ। ਇਹ ਦੇਖ ਕੇ ਹੈਰਾਨੀ ਹੋਈ ਕਿ ਕੰਮ ਦੇ ਪਰਿਣਾਮ ਵਿੱਚ ਨਾਟਕੀ ਰੂਪ ਨਾਲ ਵਾਧਾ ਹੋਇਆ ਕਿਉਂਕਿ ਸ਼੍ਰਮਿਕ, ਖਾਸ ਤੌਰ ‘ਤੇ ਮਹਿਲਾਵਾਂ, ਜੋ ਹਮੇਸ਼ਾ ਕਾਰਜ ਸਥਲ ‘ਤੇ ਆਪਣੇ ਬੱਚਿਆਂ ਦੀ ਸੁਰੱਖਿਆ ਬਾਰੇ ਚਿੰਤਿਤ ਰਹਿੰਦੀ ਸੀ, ਹੁਣ ਸੁਤੰਤਰ ਰੂਪ ਨਾਲ ਕੰਮ ਕਰ ਸਕਦੀ ਹੈ। ਉਨ੍ਹਾਂ ਨੇ ਕੰਮ ਦੀ ਆਪਣੀ ਪਾਰੀ ਨੂੰ ਦੁੱਗਣਾ ਕਰ ਦਿੱਤਾ ਅਤੇ ਪ੍ਰੋਜੈਕਟ ਉਮੀਦ ਤੋਂ ਪਹਿਲਾਂ ਪੂਰਾ ਹੋ ਗਿਆ।“

 

ਸ਼੍ਰੀ ਕੁਮਾਰ ਨੇ ਦੋਹਰਾਇਆ ਕਿ ਸ਼੍ਰਮਿਕਾਂ ਦੀ ਪੂਰੀ ਸੁਰੱਖਿਆ ਸੁਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਸੇ ਵੀ ਦੁਰਘਟਨਾ ਤੋਂ ਬਚਨਾ ਚਾਹੀਦਾ ਹੈ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਓਐੱਸਐੱਚਏ ਇੱਕ ਦੂਸਰੇ ਦੇ ਅਨੁਭਵਾਂ ਤੋਂ ਸਿੱਖਣ ਦੀ ਦ੍ਰਿਸ਼ਟੀ ਨਾਲ ਲਾਭਕਾਰੀ ਸਿੱਧ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਨਮਾਮਿ ਗੰਗੇ ਦੇਸ਼ ਦੀ ਸਭ ਤੋਂ ਪ੍ਰਤਿਸ਼ਠਿਤ ਪ੍ਰੋਜੈਕਟਾਂ ਵਿੱਚੋਂ ਇੱਕ ਹੈ ਅਤੇ ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਕੰਮ ਦੇ ਨਿਸ਼ਪਾਦਨ ਦੌਰਾਨ ਸ਼੍ਰਮਿਕਾਂ ਦੇ ਨਾਲ ਵੀ ਚੰਗਾ ਵਿਵਹਾਰ ਕੀਤਾ ਜਾਂਦਾ ਹੈ ਅਤੇ ਕਿਸੇ ਵੀ ਸੁਰੱਖਿਆ ਜਾਂ ਸਿਹਤ ਖਤਰੇ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਹੁਣ ਤੱਕ ਅਜਿਹੇ ਮੁਕਾਮ ‘ਤੇ ਪਹੁੰਚ ਗਿਆ ਹੈ ਜਦ ਇਸ ਤਰ੍ਹਾਂ ਦੇ ਕਦਮ ਕਿਸੇ ਹੋਰ ਦੇ ਇਸ਼ਾਰੇ ‘ਤੇ ਨਹੀਂ ਬਲਕਿ ਖੁਦ ਦੁਆਰਾ ਉਠਾਏ ਜਾਣੇ ਚਾਹੀਦੇ ਹਨ।

 

ਵਿਸ਼ਵ ਬੈਂਕ ਦੇ ਸੀਨੀਅਰ ਵਾਤਾਵਰਣ ਮਾਹਿਰ ਸ਼੍ਰੀ ਅਸਫੇਰੇਚੁ ਅਬਤੇ ਨੇ ‘ਪਰਿਚਾਲਨ ਸੰਬੰਧੀ ਸਿਹਤ ਅਤੇ ਸੁਰੱਖਿਆ ਦੂਸਰੀ ਰਾਸ਼ਟਰੀ ਗੰਗਾ ਨਦੀ ਬੇਸਿਨ ਯੋਜਨਾ’ ‘ਤੇ ਇੱਕ ਪ੍ਰਸਤੁਤੀ ਦਿੱਤੀ ਤੇ ਪ੍ਰਮੁੱਖ ਓਕੁਪੇਸ਼ਨਲ ਹੈਲਥ ਅਤੇ ਸੁਰੱਖਿਆ ਵਿਸ਼ਿਆਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਵਪਾਰਕ ਗਤੀਵਿਧੀਆਂ ਵਿੱਚ ਹੋਣ ਵਾਲੀਆਂ ਮੌਤਾਂ ਅਤੇ ਨਿਰਮਾਣ ਸੁਰੱਖਿਆ ਦੇ ਪ੍ਰਮੁੱਖ ਕਾਰਨਾਂ ਨਾਲ ਸੰਬੰਧਿਤ ਕੁਝ ਆਂਕੜੇ ਸਾਂਝਾ ਕੀਤੇ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਗਿਆਨ, ਪ੍ਰਤੀਬੱਧਤਾ, ਸੰਸਾਧਨਾਂ ਦੀ ਵੰਡ, ਸੰਗਠਿਤ ਦ੍ਰਿਸ਼ਟੀਕੋਣ, ਨੇਤ੍ਰਿਤਵ ਅਤੇ ਸ਼੍ਰਮਿਕਾਂ ਦੀ ਭਾਗੀਦਾਰੀ ਤੇ ਨਿਯਮਿਤ ਟ੍ਰੇਨਿੰਗ ਕੁਝ ਅਜਿਹੇ ਤਰੀਕੇ ਹਨ ਜਿਨ੍ਹਾਂ ਨਾਲ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਓਕੁਪੇਸ਼ਨਲ ਹੈਲਥ ਅਤੇ ਸੁਰੱਖਿਆ ਵਿੱਚ ਸੁਧਾਰ ਦੇ ਲਈ ਇਕੱਠੇ ਕੰਮ ਕਰਨਾ ਚਾਹੀਦਾ ਹੈ।

 

ਓਐੱਸਐੱਚਏ ਦਾ ਉਦੇਸ਼ ਸੁਰੱਖਿਅਤ ਕੰਮਕਾਜੀ ਮਾਨਕਾਂ ਨੂੰ ਸਥਾਪਿਤ ਤੇ ਲਾਗੂ ਕਰਕੇ ਅਤੇ ਟ੍ਰੇਨਿੰਗ, ਜਨਤਕ ਪਹੁੰਚ, ਸਿੱਖਿਆ ਅਤੇ ਅਨੁਪਾਲਨ ਸਹਾਇਤਾ ਪ੍ਰਦਾਨ ਕਰਕੇ ਕੰਮਕਾਜੀ ਪੁਰਸ਼ਾਂ ਤੇ ਮਹਿਲਾਵਾਂ ਦੇ ਲਈ ਸੁਰੱਖਿਅਤ ਤੇ ਸਿਹਤ ਸਥਿਤੀਆਂ ਨੂੰ ਸੁਨਿਸ਼ਚਿਤ ਕਰਨਾ ਹੈ। ਓਐੱਚਐੱਸ ਪ੍ਰਬੰਧ ਨਿਰੰਤਰ ਸੁਧਾਰ ਦੀ ਪ੍ਰਕਿਰਿਆ ਹੈ। ਇੱਕ ਉਚਿਤ ਓਐੱਚਐੱਸ ਪ੍ਰਣਾਲੀ ਦੇ ਲਈ ਓਐੱਚਐੱਸ ਪ੍ਰਥਾਵਾਂ, ਜੋਖਿਮ ਮੁਲਾਂਕਨ, ਟ੍ਰੇਨਿੰਗ, ਉਪਯੋਗਕਰਤਾ ਦੇ ਅਨੁਕੂਲ ਇੰਟਰਫੇਸ, ਉਚਿਤ ਸੰਚਾਰ ਅਤੇ ਘਟਨਾਵਾਂ ਦੀ ਸਮੇਂ ‘ਤੇ ਰਿਪੋਰਟਿੰਗ ਦੇ ਲਈ ਚੰਗੀ ਯੋਜਨਾ ਦੀ ਜ਼ਰੂਰਤ ਹੁੰਦੀ ਹੈ।

 

ਇਸ ਵਰਕਸ਼ਾਪ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਸੁਰੱਖਿਅਤ ਕਾਰਜ ਸਥਲ ਉਪਲਬਧ ਕਰਵਾਉਣ ਦੀ ਜ਼ਿੰਮੇਦਾਰੀ ਨਿਯੋਕਤਾਵਾਂ ਦੀ ਹੈ। ਨਿਯੋਕਤਾ ਨੂੰ ਆਪਣੇ ਕਰਮਚਾਰੀਆਂ ਨੂੰ ਇੱਕ ਅਜਿਹਾ ਕਾਰਜ ਸਥਲ ਪ੍ਰਦਾਨ ਕਰਨਾ ਚਾਹੀਦਾ ਹੈ ਜਿਸ ਵਿੱਚ ਗੰਭੀਰ ਖਤਰੇ ਨਾ ਹੋਣ ਅਤੇ ਉਨ੍ਹਾਂ ਨੂੰ ਸਾਰੇ ਓਐੱਸਐੱਚਏ ਸੁਰੱਖਿਆ ਤੇ ਸਿਹਤ ਮਾਨਕਾਂ ਦਾ ਪਾਲਨ ਕਰਨਾ ਚਾਹੀਦਾ ਹੈ। ਵਰਕਸ਼ਾਪ ਦੇ ਦੌਰਾਨ, ਵਿਸ਼ਵ ਬੈਂਕ ਦੀ ਸੁਰੱਖਿਆ ਨੀਤੀ ਦੇ ਅਨੁਸਾਰ ਜ਼ਰੂਰੀ ਓਐੱਚਐੱਸ ਪ੍ਰਥਾਵਾਂ ਦੇ ਵੇਰਵੇ ‘ਤੇ ਵੀ ਚਰਚਾ ਕੀਤੀ ਗਈ। ਟ੍ਰੇਨਿੰਗ ਦੇ ਬਾਅਦ ਲਘੁ ਪ੍ਰਸ਼ਨੋਤਰੀ ਤੇ ਚਰਚਾ ਦਾ ਵੀ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਓਐੱਸਐੱਚਏ ‘ਤੇ ਇੱਕ ਲਘੁ ਫਿਲਮ ਦਿਖਾਈ ਗਈ ਅਤੇ ਇੱਕ ਮਾਸਿਕ ਸਮਾਚਾਰ ਪੱਤਰ-ਸੁਰੱਖਿਆ, ਵਾਤਾਵਰਣ ਅਤੇ ਸਿਹਤ ਸਮਾਚਾਰ- ਬਿਹਾਰ ਵਿੱਚ ਵੋਲਟਾਸ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਨੂੰ ਐੱਨਐੱਮਸੀਜੀ ਦੇ ਜਨਰਲ ਡਾਇਰੈਕਟਰ ਦੁਆਰਾ ਵੀ ਜਾਰੀ ਕੀਤਾ ਗਿਆ ਸੀ।

 

 

 

*************

ਬੀਵਾਈ



(Release ID: 1835165) Visitor Counter : 149


Read this release in: English , Urdu , Hindi