ਸੱਭਿਆਚਾਰ ਮੰਤਰਾਲਾ

ਸ਼ਿਮਲਾ ਵਿੱਚ 16 ਤੋਂ 18 ਜੂਨ ਤੱਕ ਹੋਣ ਵਾਲੇ ਸੱਭਿਆਚਾਰ ਮੰਤਰਾਲੇ ਦੇ ਅੰਤਰਰਾਸ਼ਟਰੀ ਸਾਹਿਤ ਉਤਸਵ ਵਿੱਚ ਭਾਰਤ ਸਮੇਤ 15 ਦੇਸ਼ਾਂ ਦੀਆਂ ਸਾਹਿਤਕ ਹਸਤੀਆਂ ਹਿੱਸਾ ਲੈ ਰਹੀਆਂ ਹਨ

Posted On: 17 JUN 2022 6:21PM by PIB Chandigarh

ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ ਅਤੇ ਸਾਹਿਤ ਅਕਾਦਮੀ, ਕਲਾ ਅਤੇ ਸੱਭਿਆਚਾਰ ਵਿਭਾਗ,
ਹਿਮਾਚਲ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ ਦੇ
ਹਿੱਸੇ ਵਜੋਂ 16 ਤੋਂ 18 ਜੂਨ 2022 ਤੱਕ ਸ਼ਿਮਲਾ ਵਿੱਚ ਇੱਕ ਅੰਤਰਰਾਸ਼ਟਰੀ ਸਾਹਿਤ
ਉਤਸਵ ਉਨਮੇਸ਼ ਦਾ ਆਯੋਜਨ ਕਰ ਰਹੇ ਹਨ।

ਇਸ ਦਾ ਆਯੋਜਨ ਵਿਰਾਸਤੀ ਇਮਾਰਤਾਂ, ਗੇਟੀ ਹੈਰੀਟੇਜ ਕਲਚਰਲ ਕੰਪਲੈਕਸ ਅਤੇ ਟਾਊਨ ਹਾਲ,
ਰਿਜ, ਸ਼ਿਮਲਾ ਵਿੱਚ ਕੀਤਾ ਜਾ ਰਿਹਾ ਹੈ।

ਉਦਘਾਟਨੀ ਸੈਸ਼ਨ 16 ਜੂਨ 2022 ਨੂੰ ਗੇਟੀ ਥੀਏਟਰ ਦੇ ਮੁੱਖ ਆਡੀਟੋਰੀਅਮ ਵਿੱਚ ਸਵੇਰੇ
10.00 ਵਜੇ ਤੋਂ ਦੁਪਹਿਰ 12.00 ਵਜੇ ਤੱਕ ਹੋਇਆ ਜਿਸ ਵਿੱਚ ਸੱਭਿਆਚਾਰ ਅਤੇ ਸੰਸਦੀ
ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਇਸ ਅਵਸਰ ’ਤੇ ਸ਼ਿਰਕਤ ਕੀਤੀ।

ਕਿਸੇ ਵੀ ਦੇਸ਼ ਦਾ ਸਾਹਿਤ ਉਸ ਦੇਸ਼ ਦੇ ਸੱਭਿਆਚਾਰ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਉਸ
ਨੂੰ ਦਰਸਾਉਂਦਾ ਹੈ। ਸਾਹਿਤਕ ਉਤਸਵ ਆਪਣੇ ਸਾਰੇ ਰੰਗਾਂ ਵਿੱਚ ਇਨ੍ਹਾਂ ਪ੍ਰਤੀਬਿੰਬਾਂ
ਅਤੇ ਪ੍ਰਤੀਨਿਧਤਾਵਾਂ ਨੂੰ ਪੇਸ਼ ਕਰਦੇ ਹਨ। ਇਹੀ ਕਾਰਨ ਹੈ ਕਿ ਸੱਭਿਆਚਾਰ ਮੰਤਰਾਲਾ
ਅਤੇ ਸਾਹਿਤ ਅਕਾਦਮੀ ਇਸ ਉਤਸਵ ਦਾ ਆਯੋਜਨ ਕਰ ਰਹੇ ਹਨ।

ਭਾਰਤ ਸਮੇਤ 15 ਦੇਸ਼ਾਂ ਦੇ 425 ਤੋਂ ਵੱਧ ਲੇਖਕਾਂ, ਕਵੀਆਂ, ਅਨੁਵਾਦਕਾਂ, ਆਲੋਚਕਾਂ
ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸ਼ਖ਼ਸੀਅਤਾਂ, 60 ਤੋਂ ਵੱਧ ਭਾਸ਼ਾਵਾਂ
ਅਤੇ 64 ਸਮਾਗਮਾਂ ਦੀ ਪ੍ਰਤੀਨਿਧਤਾ ਕਰਦੇ ਹੋਏ, ‘ਉਨਮੇਸ਼’ (UNMESHA) - ਅੰਤਰਰਾਸ਼ਟਰੀ
ਸਾਹਿਤ ਉਤਸਵ ਦੇਸ਼ ਦਾ ਸਭ ਤੋਂ ਵੱਡਾ ਸਾਹਿਤ ਉਤਸਵ ਹੈ।

ਉਤਸਵ ਦੇ ਦੌਰਾਨ ਸਾਰੇ ਦਿਨਾਂ ਵਿੱਚ ਇਹ ਸਮਾਗਮ ਜਨਤਾ ਲਈ ਮੁਫ਼ਤ ਹੈ। ਇੱਥੇ ਭਾਰਤੀ
ਸੁਤੰਤਰਤਾ ਅੰਦੋਲਨ ਨਾਲ ਸਬੰਧਤ ਲਗਭਗ 1000 ਪੁਸਤਕਾਂ ਅਤੇ ਪੰਜ ਭਾਰਤੀ ਪ੍ਰਕਾਸ਼ਕਾਂ
ਦੀਆਂ ਪ੍ਰਕਾਸ਼ਨਾਵਾਂ ਵਿਕਰੀ ਲਈ ਪ੍ਰਦਰਸ਼ਿਤ ਹਨ।


 

*****
 


ਐੱਨਬੀ/ਐੱਸਕੇ



(Release ID: 1835159) Visitor Counter : 112


Read this release in: English , Urdu , Hindi