ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਏਡੀਆਈਪੀ ਯੋਜਨਾ ਦੇ ਤਹਿਤ ਦਿਵਿਯਾਂਗਜਨਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ ਦੇ ਲਈ ਅਸਾਮ ਦੇ ਸੋਨੀਤਪਰ ਜ਼ਿਲ੍ਹੇ ਦੇ ਤੇਜ਼ਪੁਰ ਵਿੱਚ ְ’ਸਮਾਜਿਕ ਅਧਿਕਾਰਿਤ ਸ਼ਿਵਿਰ’

Posted On: 18 JUN 2022 10:44AM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ, ਭਾਰਤ ਸਰਕਾਰ ਦੀ ਏਡੀਆਈਪੀ ਯੋਜਨਾ ਦੇ ਤਹਿਤ ‘ਦਿੱਵਿਯਾਂਗਜਨ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ ਦੇ ਲਈ ਦਿੱਵਿਯਾਂਗ ਸਸ਼ਕਤੀਕਰਣ ਵਿਭਾਗ ਦੁਆਰਾ ਏਐੱਲਆਈਐੱਮਸੀਓ ਅਤੇ ਸੋਨੀਤਪੁਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 20.06.2022 ਨੂੰ ਦੁਪਹਿਰ 12:00 ਵਜੇ ਅਸਾਮ ਦੇ ਸੋਨੀਤਪੁਰ ਜ਼ਿਲ੍ਹੇ ਦੇ ਤੇਜ਼ਪੁਰ ਵਿੱਚ ਕਲਾਗੁਰੂ ਸੰਗੀਤ ਮਹਾਵਿਦਿਯਾਲਯ, ਲਾਲਮਾਟੀ ਵਿੱਚ ਇੱਕ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ ਕੀਤਾ ਜਾਵੇਗਾ।

ਸੋਨੀਤਪੁਰ ਜ਼ਿਲ੍ਹੇ ਦੇ ਕਈ ਸਥਾਨਾਂ ਵਿੱਚ ਏਐੱਲਆਈਐੱਮਸੀਓ ਦੁਆਰਾ ਇਸ ਸਾਲ ਫਰਵਰੀ ਮਾਰਚ ਵਿੱਚ ਆਯੋਜਿਤ ਮੁਲਾਂਕਣ ਸ਼ਿਵਿਰ ਦੇ ਦੌਰਾਨ ਚੁਣੇ 1808 ਦਿੱਵਿਯਾਂਗਜਨਾਂ ਦੇ ਦਰਮਿਆਨ 199.60 ਲੱਖ ਰੁਪਏ ਦੀ ਲਾਗਤ ਨਾਲ ਵਿਭਿੰਨ ਸ਼੍ਰੇਣੀਆਂ ਦੇ ਕੁੱਲ 3445 ਸਹਾਇਤਾ ਅਤੇ ਸਹਾਇਕ ਉਪਕਰਣ ਮੁਫ਼ਤ ਵੰਡੇ ਜਾਣਗੇ।

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸੁਸ਼੍ਰੀ ਪ੍ਰਤਿਮਾ ਭੌਮਿਕ ਸਮਾਰੋਹ ਦੀ ਮੁੱਖ ਮਹਿਮਾਨ ਹੋਣਗੇ ਅਤੇ ਨਵੀਂ ਦਿੱਲੀ ਤੋਂ ਵੀਡੀਓ ਕਾਨਫਰੰਸ ਦੇ ਜ਼ਰੀਏ ਸ਼ਿਵਿਪ ਦਾ ਉਦਘਾਟਨ ਕਰਨਗੇ। ਅਸਾਮ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਕਾਰਜ, ਸਿੰਚਾਈ ਮੰਤਰੀ ਸ਼੍ਰੀ ਅਸ਼ੋਕ ਸਿੰਘਲ, ਤੇਜ਼ਪੁਰ ਦੇ ਸਾਂਸਦ ਸ਼੍ਰੀ ਪਲੱਬ ਲੋਚਨ ਦਾਸ ਦੀ ਗਰਿਮਾਮਈ ਉਪਸਥਿਤੀ ਵਿੱਚ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ, ਜੋ ਸਮਾਰੋਹ ਦੇ ਮੁੱਖ ਸਥਾਨ ’ਤੇ ਵਿਅਕਤੀਗਤ ਰੂਪ ਨਾਲ’ ਉਪਸਥਿਤ ਰਹਿਣਗੇ।

ਏਐੱਲਆਈਐੱਮਸੀਓ ਅਤੇ ਸੋਨੀਤਪੁਰ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਪ੍ਰੋਗਰਾਮ ਵਿੱਚ ਉਪਸਥਿਤ ਰਹਿਣਗੇ।

ਉਪਰੋਕਤ ਪ੍ਰੋਗਰਾਮ ਦੀ ਲਾਈਵ ਸਟ੍ਰੀਮਿੰਗ ਦਾ ਲਿੰਕ ਨੀਚੇ ਦਿੱਤਾ ਗਿਆ ਹੈ:-

 

 

******

ਐੱਮਜੀ/ਆਰਕੇ



(Release ID: 1835071) Visitor Counter : 95


Read this release in: English , Urdu , Hindi , Manipuri