ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਗੁਵਾਹਾਟੀ ਵਿੱਚ ਮੈਗਾ ਖਰੀਦਦਾਰ-ਵਿਕ੍ਰੇਤਾ ਬੈਠਕ ਦਾ ਆਯੋਜਨ

Posted On: 17 JUN 2022 3:45PM by PIB Chandigarh

ਸਥਾਈ ਵਪਾਰ ਨੂੰ ਹੁਲਾਰਾ ਦੇਣ ਅਤੇ ਬਜ਼ਾਰ ਸੰਪਰਕ ਬਣਾਉਣ ਦੇ ਲਈ ਇੱਕ ਮੈਗਾ ਖਰੀਦਦਾਰ-ਵਿਕ੍ਰੇਤਾ ਬੈਠਕ ਦਾ ਆਯੋਜਨ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਉਦਯੋਗ ਪਰਮੋਸ਼ਨ ਅਤੇ ਅੰਦਰੂਨੀ ਵਪਾਰ ਵਿਭਾਗ (ਡੀਪੀਆਈਆਈਟੀ) ਦੀ ਇੱਕ ਜ਼ਿਲ੍ਹਾ ਇੱਕ ਉਤਪਾਦ ਦੀ ਪਹਿਲ ਦੇ ਤਹਿਤ, ਵਪਾਰਕ ਅਤੇ ਉਦਯੋਗ ਮੰਤਰਾਲੇ ਨੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ (ਐੱਮਡੀਓਐੱਨਈਆਰ) ਅਤੇ ਉਸ ਦੇ ਜਨਤਕ ਉਪਕ੍ਰਮਾਂ, ਉੱਤਰ-ਪੂਰਬੀ ਹਸਤਸ਼ਿਲਪ ਅਤੇ ਹੈਂਡਲੂਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਈਐੱਚਐੱਚਡੀਸੀ) ਅਤੇ ਉੱਤਰ-ਪੂਰਬੀ ਖੇਤਰੀ ਖੇਤੀਬਾੜੀ ਮਾਰਕਿਟ ਨਿਗਮ ਲਿਮਿਟਿਡ (ਐੱਨਈਆਰਏਐੱਮਏਸੀ) ਦੇ ਸਹਿਯੋਗ ਨਾਲ ਗੁਵਾਹਾਟੀ ਵਿੱਚ ਕੀਤਾ ਗਿਆ ਸੀ। ਇਹ ਬੈਠਕ ਉੱਤਰ-ਪੂਰਬੀ ਖੇਤਰ ਦੇ ਅੱਠ ਰਾਜਾਂ ਦੇ ਖੇਤੀਬਾੜੀ ਉਤਪਾਦਾਂ ’ਤੇ ਕ੍ਰੇਂਦਿਤ ਸੀ ਅਤੇ ਇਸ ਵਿੱਚ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬ੍ਰਾਂਡਾਂ ਦੀ ਉਪਸਥਿਤੀ ਦੇਖੀ ਗਈ।

ਉੱਤਰ-ਪੂਰਬੀ ਰਾਜਾਂ-ਅਸਾਮ, ਅਰੁਣਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ ਅਤੇ ਸਿੱਕਿਮ ਵਿੱਚੋਂ ਹਰੇਕ ਦੇ ਵਿਭਿੰਨ ਜ਼ਿਲ੍ਹਿਆਂ ਦੇ 70 ਤੋਂ ਅਧਿਕ ਵਿਕੇਤਾਵਾਂ,ਵਪਾਰੀਆਂ ਕਿਸਾਨਾਂ, ਐਗਰੀਗੇਟਰਸ ਨੇ ਗੁਵਾਹਾਟੀ ਵਿੱਚ ਬੈਠਕ ਵਿੱਚ ਖਰੀਦਦਾਰਾਂ ਨੂੰ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ। ਉਤਪਾਦਾਂ ਵਿੱਚ 7 ਪ੍ਰਤੀਸ਼ਤ ਤੋਂ ਅਧਿਕ ਕਰਕਿਊਮਿਨ ਸਮੱਗਰੀ ਦੇ ਨਾਲ ਮੇਘਾਲਿਆ ਦੀ ਵਿਸ਼ਵ ਪ੍ਰਸ਼ਿੱਧ ਲਕਡੋਂਗ ਹਲਦੀ, ਸਿੱਕਿਮ ਤੋਂ ਜੀਆਈ ਟੈਗ ਕੀਤੀ ਗਈ ਵੱਡੀ ਇਲਾਇਚੀ ਅਤੇ ਤ੍ਰਿਪੁਰਾ ਰਾਣੀ ਅਨਾਨਾਸ, ਆਰਥੋਡੌਕਸ ਅਸਾਮ ਚਾਹ, ਮਣੀਪੁਰ ਦੀ ਕਾਲਾ ਚਾਖਾਓ ਚਾਵਲ ਅਤੇ ਬਹੁਤ ਕੁਝ ਸ਼ਾਮਲ ਹਨ। ਇਨ੍ਹਾਂ ਉਤਪਾਦਾਂ ਨੂੰ ਰਿਲਾਇੰਸ ਅਤੇ ਆਈਟੀਸੀ ਵਰਗੇ ਵੱਡੇ ਬ੍ਰਾਂਡ ਦੇ ਨਾਲ-ਨਾਲ ਭਾਰਤ ਦੇ ਆਗਾਮੀ ਸਟਾਰਟ-ਅੱਪ ਦਾ ਪ੍ਰਤੀਨਿਧੀਤਵ ਕਰਨ ਵਾਲੇ 30 ਤੋਂ ਅਧਿਕ ਵੱਡੇ ਖਰੀਦਦਾਰਾਂ ਨੂੰ ਦਿਖਾਇਆ ਗਿਆ ਹੈ।

 

A group of people sitting at a table with jars of foodDescription automatically generated with low confidence

ਇਸ ਪ੍ਰੋਗਰਾਮ ਵਿੱਚ ਮੁੱਖ ਭਾਸ਼ਣ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਸਕੱਤਰ ਸ਼੍ਰੀ ਲੋਕ ਰੰਜਨ ਨੇ ਵਿਭਿੰਨ ਰਾਜ ਸਰਕਾਰਾਂ ਦੇ ਖੇਤੀਬਾੜੀ ਅਤੇ ਬਾਗਵਾਨੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਵਿਸ਼ਾ ਮਾਹਰਾਂ ਦੀ ਉਪਸਥਿਤੀ ਵਿੱਚ ਦਿੱਤਾ। ਡੀਪੀਆਈਆਈਟੀ ਦੇ ਡਾਇਰੈਕਟਰ ਸ਼੍ਰੀ ਬੀ. ਰਾਮੰਜਨੇਊਲੁ, ਐੱਨਈਆਰਏਐੱਮਏਸੀ ਦੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਮਨੋਜ ਕੁਮਾਰ ਦਾਸ ਅਤੇ ਐੱਨਈਐੱਚਐੱਚਡੀਸੀ ਦੇ ਮੈਨੇਜਿੰਗ ਡਾਇਰੈਕਟਰ ਬ੍ਰਿਗੇਡੀਅਰ ਆਰ ਕੇ. ਸਿੰਘ ਵੀ ਉਪਸਥਿਤ ਸਨ।

 

A group of people in a roomDescription automatically generated with low confidence

ਉੱਤਰ-ਪੂਰਬੀ ਖੇਤਰ ਦੇ ਕਿਸਾਨਾਂ/ਉਤਪਾਦਕਾਂ ਨੂੰ ਸਮਰਥਨ ਦੇਣ ਦੇ ਲਈ ਸਥਾਪਿਤ ਐੱਨਈਆਰਏਐੱਮਏਸੀ ਕਿਸਾਨਾਂ ਅਤੇ ਵੱਡੇ ਬਜ਼ਾਰ ਦੇ ਦਰਮਿਆਨ ਦੀ ਖਾਈ ਨੂੰ ਭਰਨ ਦੇ ਲਈ ਕੰਮ ਕਰ ਕਿਹਾ ਹੈ। ਇਸ ਪ੍ਰਕਾਰ, ਓਡੀਓਪੀ ਯਾਨੀ ਇੱਕ ਜ਼ਿਲ੍ਹਾ ਇੱਕ ਉਤਪਾਦ ਪਹਿਲ ਦੇ ਸਹਿਯੋਗੀ ਯਤਨਾਂ ਰਾਹੀਂ, ਕਿਸਾਨਾਂ ਦੀ ਕਮਾਈ ਦੀ ਸਮਰੱਥਾ ਵਿੱਚ ਸੁਧਾਰ ਦੇ ਲਈ ਖੇਤਰ ਦੇ ਸਰਵਸ਼੍ਰੇਸ਼ਠ ਉਤਪਾਦਾਂ ਨੂੰ ਵੱਡੇ ਬ੍ਰਾਡਾਂ ਦੇ ਨਾਲ ਮਿਲਾਨ ਕੀਤਾ ਜਾ ਰਿਹਾ ਹੈ। ਸਾਰੇ 8 ਉੱਤਰ-ਪੂਰਬੀ ਖੇਤਰ ਦੇ ਰਾਜਾਂ ਦੇ ਖਰੀਦਦਾਰਾਂ, ਵਿਕ੍ਰੇਤਾਵਾਂ ਅਤੇ ਰਾਜ ਸਰਕਾਰ ਦੇ ਪ੍ਰਤੀਨਿਧੀਆਂ ਦੇ ਦਰਮਿਆਨ ਕ੍ਰੇਂਦਿਤ ਵਪਾਰ ਚਰਚਾ ਨੂੰ ਵੀ ਅਸਾਨ ਬਣਾਇਆ ਗਿਆ। ਇਸ ਦੇ ਇਲਾਵਾ, ਪ੍ਰੋਗਰਾਮ ਦੇ ਦੌਰਾਨ 6 ਕਰੋੜ ਰੁਪਏ ਦੇ ਇਰਾਦਾ ਪੱਤਰ (ਐੱਲਓਆਈ) ’ਤੇ ਦਸ਼ਤਖਤ ਕੀਤੇ ਗਏ।

 

A group of people at a table with food on itDescription automatically generated with low confidence

ਉਪਰੋਕਤ ਪਹਿਲ ਆਤਮਨਿਰਭਰ ਭਾਰਤ (ਸਵੈ-ਨਿਰਭਰ ਭਾਰਤ) ਦੀ ਕਲਪਨਾ ਦਾ ਪ੍ਰਤੱਖ ਨਤੀਜਾ ਹੈ। ਡੀਪੀਆਈਆਈਟੀ, ਇੱਕ ਜ਼ਿਲ੍ਹਾ ਇੱਕ ਉਤਪਾਦ ਦੀ ਆਪਣੀ ਪਹਿਲ ਦੇ ਤਹਿਤ, ਜੋ ਕਿਸਾਨਾਂ ਦੀ ਕਮਾਈ ਵਧਾਉਣ ’ਤੇ ਪ੍ਰਮੁੱਖ ਰੂਪ ਨਾਲ ਧਿਆਨ ਦੇਣ ਦੇ ਨਾਲ ਇਸ ਤਰ੍ਹਾਂ ਦੇ ਸੰਪਰਕ ਦੇ ਨਿਰਮਾਣ ਅਤੇ ਨਿਰਵਾਹ ਨੂੰ ਸੁਨਿਸ਼ਚਿਤ ਕਰਨ ਦੇ ਲਈ ਕੰਮ ਕਰ ਰਿਹਾ ਹੈ। ਖੇਤੀਬਾੜੀ, ਕਪੜਾ, ਹਸਤਸ਼ਿਲਪ ਅਤੇ ਨਿਰਮਾਣ ਵਰਗੇ ਖੇਤਰਾਂ ਵਿੱਚ 700 ਤੋਂ ਅਧਿਕ ਉਤਪਾਦਾਂ ਦੇ ਨਾਲ, ਇੱਕ ਜ਼ਿਲ੍ਹਾ ਇੱਕ ਉਤਪਾਦ ਪਹਿਲ ਦੇਸ਼ ਦੇ ਹਰ ਜ਼ਿਲ੍ਹੇ ਤੋਂ ਇੱਕ ਉਤਪਾਦ ਦੀ ਚੋਣ, ਬ੍ਰਾਂਡ ਅਤੇ ਪ੍ਰਚਾਰ ਕਰਨਾ ਚਾਹੁੰਦੀ ਹੈ। ਇਹ ਵਪਾਰ ਨੂੰ ਹੁਲਾਰਾ ਦੇਣ ਅਤੇ ਸੁਵਿਧਾ ਦੇ ਵੱਡੇ ਉਦੇਸ਼ ਦੇ ਲਈ ਤਾਲਮੇਲ, ਸਹਿਯੋਗੀ ਨੈੱਟਵਰਕ ਬਣਾਉਣ ਅਤੇ ਖਰੀਦਦਾਰਾਂ ਅਤੇ ਵਿਕ੍ਰੇਤਾਵਾਂ ਦੇ ਹੈਂਡਹੋਲਡਿੰਗ ਨੂੰ ਸਮਰੱਥ ਬਣਾਉਣ ਦੇ ਲਈ ਇੱਕ ਮਹੱਤਵਪੂਰਨ ਭੂਮਿਕਾ ਦੁਆਰਾ ਮਾਰਕ ਕੀਤਾ ਗਿਆ ਹੈ।

 

****

ਐੱਮਜੀ/ਡੀਪੀ/ਆਰਕੇ



(Release ID: 1835068) Visitor Counter : 113