ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਰਾਸ਼ਟਰੀ ਡਾਟਾ ਗਵਰਨੈਂਸ ਫ੍ਰੇਮਵਰਕ ਨੀਤੀ ਦੇ ਸਮੌਦੇ ‘ਤੇ ਜਨਤਕ ਵਿਚਾਰ


ਨਰੇਂਦਰ ਮੋਦੀ ਸਰਕਾਰ ਦਾ ਦ੍ਰਿਸ਼ਟੀਕੋਣ ਡਾਟਾ ਗਵਰਨੈਂਸ ਦੇ ਲਈ ਅਜਿਹੇ ਆਧੁਨਿਕ ਰੂਪ ਰੇਖਾ ਦਾ ਨਿਰਮਾਣ ਕਰਨਾ ਹੈ ਜੋ ਭਾਰਤ ਡਿਜੀਟਲ ਅਰਥਵਿਵਸਥਾ ਨੂੰ ਗਤੀ ਪ੍ਰਦਾਨ ਕਰੇਗਾ: ਰਾਜੀਵ ਚੰਦਰਸ਼ੇਖਰ

ਰਾਜੀਵ ਚੰਦਰਸ਼ੇਖਰ ਨੇ ਕਿਹਾ ਪ੍ਰਧਾਨ ਮੰਤਰੀ ਵਿਆਪਕ ਹਿਤਧਾਰਕਾਂ ਤੋਂ ਪ੍ਰਾਪਤ ਵਿਆਪਕ ਇਨਪੁਟ ਦੇ ਨਾਲ ਨੀਤੀਆਂ ਵਿਕਸਤ ਕਰਨ ਲਈ ਜਨਤਕ ਵਿਚਾਰ ਨੂੰ ਸਭ ਤੋਂ ਪ੍ਰਭਾਵੀ ਮਾਧਿਅਮ ਮੰਨਦੇ ਹਨ।

Posted On: 16 JUN 2022 3:25PM by PIB Chandigarh

ਨਵੀਂ ਦਿੱਲੀ ਦੇ ਇੰਡੀਆ ਹੈਬਿਟੇਟ ਸੈਂਟਰ ਵਿੱਚ 14 ਜੂਨ 2022 ਨੂੰ ਸ਼੍ਰੀ ਰਾਜੀਵ ਚੰਦਰਸ਼ੇਖਰ, ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਅਤੇ ਕੌਸ਼ਲ ਵਿਕਾਸ ਤੇ ਉੱਦਮਤਾ ਰਾਜ ਮੰਤਰੀ ਦੀ ਹਾਜ਼ਰੀ ਵਿੱਚ ਰਾਸ਼ਟਰੀ ਡਾਟਾ ਗਵਰਨੈਂਸ ਫ੍ਰੇਮਵਰਕ ਨੀਤੀ ਦੇ ਮਸੌਦੇ ‘ਤੇ ਹਿਤਧਾਰਕਾਂ ਦੇ ਨਾਲ ਇੱਕ ਸੰਵਾਦ ਦਾ ਆਯੋਜਨ ਕੀਤਾ ਗਿਆ।

ਇਸ ਵਿੱਚ ਉਦਯੋਗ, ਸਾਟਰਟ ਅੱਪ, ਅਕਾਦਮਿਕ, ਥਿੰਕ ਟੈਂਕ, ਅੰਤਰਰਾਸ਼ਟਰੀ ਸਹਿਯੋਗੀ ਅਤੇ ਵਿਭਿੰਨ ਮੰਤਰਾਲਿਆਂ ਦੇ ਸਰਕਾਰੀ ਅਧਿਕਾਰੀਆਂ ਸਹਿਤ 250 ਤੋਂ ਜਿਆਦਾ ਹਿਤਧਾਰਕ ਸ਼ਾਮਲ ਹੋਏ।

 

ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਭਾਰਤ ਵਿੱਚ ਸਰਕਾਰਾਂ ਅਤੇ ਨਾਗਰਿਕਾਂ ਦੇ ਤੀਵਰ ਡਿਜੀਟਲੀਕਰਨ ਅਤੇ ਅੰਕੜਿਆਂ ਦੀ ਵਧਦੀ ਹੋਈ ਸੰਖਿਆ ‘ਤੇ ਚਾਨਣ ਪਾਇਆ, ਜਿਸ ਦੇ ਲਈ ਇਸ ਡੇਟਾ ਦੀ ਸਮਰੱਥਾ ਦਾ ਦੋਹਨ ਕਰਨ ਲਈ ਇੱਕ ਰੂਪ ਰੇਖਾ ਤਿਆਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਨਰੇਂਦਰ ਮੋਦੀ ਸਰਕਾਰ ਦਾ ਉਦੇਸ਼ ਡਾਟਾ ਗਵਰਨੈਂਸ ਦੇ ਲਈ ਇੱਕ ਆਧੁਨਿਕ ਸੰਰਚਨਾ ਦਾ ਨਿਰਮਾਣ ਕਰਨਾ ਹੈ ਜੋ ਭਾਰਤ ਦੀ ਡਿਜੀਟਲ ਅਰਥਵਿਵਸਥਾ ਨੂੰ ਗਤੀ ਪ੍ਰਦਾਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਐੱਨਡੀਜੀਐੱਫਪੀ ਦਾ ਉਦੇਸ਼ ਆਰਟੀਫਿਸ਼ਲ ਇੰਟੇਲੀਜੈਂਸ ਅਤੇ ਡਾਟਾ ਕੇਂਦ੍ਰਿਤ ਰਿਸਰਚ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਪ੍ਰੇਰਿਤ ਕਰਦੇ ਹੋਏ ਸਰਕਾਰ ਦੇ ਡਾਟਾ ਸੰਗ੍ਰਿਹ ਅਤੇ ਪ੍ਰਬੰਧਨ ਨੂੰ ਮਾਨਕੀਕ੍ਰਿਤ ਕਰਨਾ ਹੈ।

ਰਾਜ ਮੰਤਰੀ ਨੇ ਸਮੁੱਚੇ ਡਾਟਾ ਹਾਲਤ ਤੰਤਰ ਵਿੱਚ ਭਾਗੀਦਾਰੀ ਦੇ ਲਈ ਨਿਜੀ ਹਿਤਧਾਰਕਾਂ ਦੇ ਮਹੱਤਵ ‘ਤੇ ਚਾਨਣ ਪਾਇਆ ਅਤੇ ਇਸ ਨਿਤੀ ਅਤੇ ਇਸ ਦੇ ਲਾਗੂਕਰਣ ਦੇ ਲਈ ਇੱਕ ਸਹਿਯੋਗੀ ਅਤੇ ਸਹਿਭਾਗੀ ਦ੍ਰਿਸ਼ਟੀਕੋਣ ਸੁਨਿਸ਼ਚਿਤ ਕਰਨ ਲਈ ਸਰਕਾਰ ਦੇ ਫੋਕਸ ਸੰਦਰਭ ਵਿੱਚ ਵੀ ਦੱਸਿਆ। ਸ਼੍ਰੀ ਰਾਜੀਵ ਜੰਦਰਸ਼ੇਖਰ ਨੇ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਿਆਪਕ ਹਿਤਧਾਰਕਾਂ ਤੋਂ ਪ੍ਰਾਪਤ ਵਿਆਪਕ ਇਨਪੁਟ ਦੇ ਨਾਲ ਨੀਤੀਆਂ ਨੂੰ ਵਿਕਸਤ ਕਰਨ ਲਈ ਜਨਤਕ ਵਿਚਾਰ ਨੂੰ ਸਭ ਤੋਂ ਪ੍ਰਭਾਵੀ ਮਾਧਿਅਮ ਦੇ ਰੂਪ ਵਿੱਚ ਪ੍ਰੋਤਸਾਹਿਤ ਕਰਦੇ ਹਨ। ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲੇ ਭਾਰਤ ਦੀ ਆਲਮੀ ਰੂਪ ਨਾਲ ਪ੍ਰਤੀਸਪਰਧੀ ਡਿਜੀਟਲ ਅਰਥਵਿਵਸਥਾ ਅਤੇ ਸਟਾਰਟਅੱਪ ਦੇ ਲਈ ਆਲਮੀ ਮਾਨਕ ਵਿਧੀਆਂ ਨੂੰ ਸੁਨਿਸ਼ਚਿਤ ਕਰਨ ਲਈ ਜਨਤਕ ਵਿਚਾਰ ਦਾ ਪਾਲਣ ਕਰਦਾ ਹੈ।”

ਸ਼੍ਰੀ ਅਕਲੇਸ਼ ਕੁਮਾਰ ਸ਼ਰਮਾ, ਸਕੱਤਰ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਰਾਸ਼ਟਰੀ ਡਾਟਾ ਗਵਰਨੈਂਸ ਫ੍ਰੇਮਵਰਕ ਨੀਤੀ ਦੇ ਮਸੌਦੇ ‘ਤੇ ਆਪਣਾ ਸੰਖੇਪਿਤ ਅਵਲੋਕਨ ਪ੍ਰਦਾਨ ਕੀਤਾ, ਜਿਸ ਵਿੱਚ ਉਨ੍ਹਾਂ ਨੇ ਡਾਟਾ ਗਵਰਨੈਂਸ ਦੇ ਪ੍ਰਤੀ ਇੱਕ ਸੰਪੂਰਨ ਸਰਕਾਰੀ ਦ੍ਰਿਸ਼ਟੀਕੋਣ ਦਾ ਪਾਲਣ ਕਰਨ ਦੇ ਮਹੱਤਵ ‘ਤੇ ਜੋਰ ਦਿੱਤਾ।

ਡਾ. ਰਾਜੇਂਦਰ ਕੁਮਾਰ, ਉਪ ਸਕੱਤਰ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਰਾਸ਼ਟਰੀ ਡਾਟਾ ਗਵਰਨੈਂਸ ਫ੍ਰੇਮਵਰਕ ਨੀਤੀ ਦੇ ਮਸੌਦੇ ਦੇ ਪ੍ਰਮੁੱਖ ਪ੍ਰਾਵਧਾਨਾਂ ‘ਤੇ ਵਿਸਤ੍ਰਿਤ ਵਿਚਾਰ ਪੇਸ਼ ਕੀਤਾ। ਮਸੌਦਾ ਨੀਤੀ ਅਤੇ ਜਿਸ ਠੋਸ ਅਧਾਰ ‘ਤੇ ਇਸ ਦਾ ਨਿਰਮਾਣ ਕੀਤਾ ਗਿਆ ਹੈ, ਉਹ ਸਰਕਾਰੀ ਡੇਟਾ ਸਾਝਾਂਕਰਣ ਦੇ ਲਈ ਸੰਸਥਾਗਤ ਅਵਸੰਰਚਨਾ ਵਿੱਚ ਸੁਧਾਰ ਕਰਨ, ਡਿਜਾਈਨ ਦੁਆਰਾ ਗੋਪਨੀਯਤਾ ਅਤੇ ਸੁਰੱਖਿਆ ਸਿਧਾਤਾਂ ਨੂੰ ਹੁਲਾਰਾ ਦੇਣ, ਅਨਾਮ ਉਪਕਰਣਾਂ ਦੇ ਉਪਯੋਗ ਨੂੰ ਪ੍ਰੋਤਸਾਹਿਤ ਕਰਨ ਅਤੇ ਜਨਤਕ ਅਤੇ ਨਿਜੀ ਖੇਤਰ ਦੋਵਾਂ ਦੇ ਲਈ ਗੈਰ-ਵਿਅਕਤੀਗਤ ਡਾਟਾ ਤੱਕ ਸਮਾਨ ਪਹੁੰਚ ਸੁਨਿਸ਼ਚਿਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰੇਗਾ।

ਪ੍ਰਾਪਤ ਕੀਤੇ ਗਏ ਵਿਭਿੰਨ ਸੁਝਾਵਾਂ ਵਿੱਚ ਆਈਡੀਐੱਮਓ ਦੇ ਕੰਮਕਾਜ ਨੂੰ ਸੂਚਿਤ ਕਰਨ ਵਾਲੀ ਪਰਾਮਰਸ਼ ਪ੍ਰਕਿਰਿਆ ਦੀ ਨਿਰੰਤਰਤਾ, ਏਕੀਕ੍ਰਿਤ ਡੇਟਾਸੈਟ ਸਮਰੱਥਾ ਦਾ ਭਵਿੱਖ ਦੇ ਦੋਹਨ ਕਰਨ ਵਾਲੇ ਪ੍ਰਾਵਧਾਨ ਅਤੇ ਨਿਜੀ ਖੇਤਰ ਦੇ ਲੋਕਾਂ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਦਾ ਸਪਸ਼ਟੀਕਰਣ ਸ਼ਾਮਲ ਸੀ। ਇਸ ਦੇ ਇਲਾਵਾ, ਭਾਰਤੀ ਡਾਟਾ ਪ੍ਰਬੰਧਨ ਦਫ਼ਤਰ ਦੇ ਸੰਚਾਲਨ ਦੀ ਜਾਣਕਾਰੀ ਅਤੇ ਸਪਸ਼ਟਤਾ, ਆਰਟੀਫਿਸ਼ਲ ਇੰਟੈਲੀਜੇਂਸ ਨਵਾਚਾਰ ਦੇ ਲਈ ਵਿਆਖਿਆ ਕੀਤੇ ਗਏ ਡੇਟਾਸੈਟ ਤੱਕ ਪਹੁੰਚ ਅਤੇ ਡਾਟਾ ਸਮਰੱਥਾ ਨਿਰਮਾਣ ਕਰਨ ਲਈ ਨਿਜੀ ਖੇਤਰ ਅਤੇ ਸਮਾਜਿਕ ਪ੍ਰਭਾਵ ਵਾਲੇ ਫਾਰਮਾਂ ਦੇਸਰਗਰਮ ਸਹਿਯੋਗ ‘ਤੇ ਵੀ ਸੁਝਾਅ ਦਿੱਤਾ ਗਿਆ।

*****

ਆਰਕੇਜੇ/ਐੱਮ


(Release ID: 1834932) Visitor Counter : 116