ਵਿੱਤ ਮੰਤਰਾਲਾ

ਉੱਚ ਪੱਧਰੀ ਜਾਂਚ ਮੁਲਾਂਕਣ ਦੇ ਕਾਰਨ ਟੈਕਸ ਦਾਤਾਵਾਂ ਦੀਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਸਥਾਨਕ ਕਮੇਟੀਆਂ ਦੇ ਗਠਨ ਅਤੇ ਕੰਮਕਾਜ ਲਈ ਸੰਸ਼ੋਧਿਤ ਨਿਰਦੇਸ਼

Posted On: 16 JUN 2022 5:44PM by PIB Chandigarh

ਸੀਬੀਡੀਟੀ ਦੀ ਨੀਤੀ ਅਤੇ ਟੈਕਸਦਾਤਾਵਾਂ ਨੂੰ ਵਧੀਆਂ ਸੇਵਾਵਾਂ ਪ੍ਰਦਾਨ ਕਰਨ ਅਤੇ ਟੈਕਸ ਦਾਤਾਵਾਂ ਦੀਆਂ ਸ਼ਿਕਾਇਤਾਂ ਨੂੰ ਘਟਾਉਣ ਪ੍ਰਤੀ ਵਚਨਬੱਧਤਾ ਦੇ ਅਨੁਸਾਰ, ਸੀਬੀਡੀਟੀ ਨੇ F.No.225/101/2021-ITA-II, ਮਿਤੀ 23 ਅਪ੍ਰੈਲ, 2022 ਦੁਆਰਾ ਉੱਚ ਪੱਧਰੀ ਜਾਂਚ ਮੁਲਾਂਕਣ ਤੋਂ ਟੈਕਸਦਾਤਾਵਾਂ ਦੀਆਂ ਮਿਲਣ ਵਾਲੀਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਸਥਾਨਕ ਕਮੇਟੀਆਂ ਦੇ ਗਠਨ ਅਤੇ ਕੰਮਕਾਜ ਲਈ ਸੰਸ਼ੋਧਿਤ ਨਿਰਦੇਸ਼ ਜਾਰੀ ਕੀਤੇ ਹਨ। 

ਇਹ ਹਦਾਇਤ ਸਬੰਧਿਤ ਅਧਿਕਾਰੀ ਵਿਰੁੱਧ ਢੁੱਕਵੀਂ ਪ੍ਰਸ਼ਾਸਕੀ ਕਾਰਵਾਈ ਸ਼ੁਰੂ ਕਰਨ ਦੀ ਵੀ ਵਿਵਸਥਾ ਕਰਦੀ ਹੈ। ਜਿਨ੍ਹਾਂ ਮਾਮਲਿਆਂ ਵਿੱਚ ਸਥਾਨਕ ਕਮੇਟੀ ਦੁਆਰਾ ਮੁਲਾਂਕਣ ਉੱਚ ਪੱਧਰੀ ਪਾਏ ਜਾਂਦੇ ਹਨ ਜਾਂ ਜਿੱਥੇ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ, ਜਿੱਥੇ ਦਿਮਾਗ ਦੀ ਵਰਤੋਂ ਨਾ ਕੀਤੀ ਗਈ ਹੋਵੇ ਜਾਂ ਮੁਲਾਂਕਣ ਅਧਿਕਾਰੀ/ਮੁਲਾਂਕਣ ਯੂਨਿਟ ਦੀ ਬਹੁਤ ਲਾਪਰਵਾਹੀ ਹੋਵੇ ਉੱਥੇ ਕਾਰਵਾਈ ਕੀਤੀ ਜਾਵੇਗੀ।

F.No.225/101/2021-ITA-IIਵਿੱਚ ਮਿਤੀ 23 ਅਪ੍ਰੈਲ, 2022 ਦੀ ਸੋਧੀ ਹਦਾਇਤ www.incometaxindia.gov.in’ਤੇ https://incometaxindia.gov.in/Lists/Latest%20News/Attachments/518/Instrution-225-101-2021.pdf ’ਤੇ ਉਪਲਬਧ ਹੈ।

*******

ਆਰਐੱਮ/ਕੇਐੱਮਐੱਨ



(Release ID: 1834779) Visitor Counter : 96


Read this release in: English , Urdu , Hindi