ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਡਾ. ਜੈਸ਼ੰਕਰ ਅਤੇ ਸ਼੍ਰੀ ਅਨੁਰਾਗ ਠਾਕੁਰ ਨੇ ਮੇਜਰ ਧਿਆਨਚੰਦ ਸਟੇਡੀਅਮ ਵਿਖੇ ਪਹਿਲੀ ਵਾਰ ਐੱਸਏਆਈ ਸਕੁਐਸ਼ ਕੋਰਟਾਂ (SAI Squash Courts) ਦਾ ਉਦਘਾਟਨ ਕੀਤਾ

Posted On: 15 JUN 2022 8:05PM by PIB Chandigarh

ਕੇਂਦਰੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅਤੇ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਦੇ ਮੇਜਰ ਧਿਆਨਚੰਦ ਸਟੇਡੀਅਮ ਵਿੱਚ ਸਕੁਐਸ਼ ਕੋਰਟਾਂ ਦਾ ਉਦਘਾਟਨ ਕੀਤਾ। ਇਹ ਭਾਰਤੀ ਸਪੋਰਟਸ ਅਥਾਰਟੀ ਦੁਆਰਾ ਦੇਸ਼ ਭਰ ਵਿੱਚ ਕਿਸੇ ਵੀ ਕੇਂਦਰ ਵਿੱਚ ਖੋਲ੍ਹੇ ਗਏ ਪਹਿਲੇ ਸਕੁਐਸ਼ ਕੋਰਟ ਹਨ। ਉਦਘਾਟਨੀ ਸਮਾਰੋਹ ਦੌਰਾਨ ਸ਼੍ਰੀਮਤੀ ਸੁਜਾਤਾ ਚਤੁਰਵੇਦੀ, ਸਕੱਤਰ ਖੇਡਾਂ; ਸੰਦੀਪ ਪ੍ਰਧਾਨ, ਡਾਇਰੈਕਟਰ ਜਨਰਲ, ਸਪੋਰਟਸ ਅਥਾਰਟੀ ਆਵ੍ ਇੰਡੀਆ (ਐੱਸਏਆਈ) ਅਤੇ ਨੀਲੇਸ਼ ਸ਼ਾਹ, ਡਾਇਰੈਕਟਰ (ਪ੍ਰੋਜੈਕਟ), ਐੱਨਬੀਸੀਸੀ ਸਮੇਤ ਹੋਰ ਵੀ ਸਖ਼ਸ਼ੀਅਤਾਂ ਮੌਜੂਦ ਸਨ।

https://static.pib.gov.in/WriteReadData/userfiles/image/image0013KC8.jpg

68 ਵਰ੍ਹਿਆਂ ਦੇ ਡਾ. ਜੈਸ਼ੰਕਰ, ਜੋ ਸਕੁਐਸ਼ ਪ੍ਰੇਮੀ ਨੇ, ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, “ਮੈਂ ਅੱਜ ਸਕੁਐਸ਼ ਕੋਰਟਾਂ ਦਾ ਉਦਘਾਟਨ ਕਰਕੇ ਬਹੁਤ ਖੁਸ਼ ਹਾਂ। ਖੇਡ ਮੰਤਰਾਲਾ ਪੂਰੇ ਪ੍ਰੋਜੈਕਟ ਅਤੇ ਸਹੂਲਤਾਂ ਉਪਲਬਧ ਕਰਵਾਉਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਬਹੁਤ ਸਾਰੀਆਂ ਖੇਡਾਂ ਨੂੰ ਹੁਣ ਮਾਨਤਾ ਮਿਲ ਰਹੀ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਫਿਟਨੈੱਸ ਦੀ ਜੀਵਨਸ਼ੈਲੀ ਪੈਦਾ ਕਰਨ ਅਤੇ ਪ੍ਰਤਿਭਾਵਾਂ ਨੂੰ ਮੌਕਾ ਦੇਣ ਲਈ ਭੇਜਿਆ ਸੰਦੇਸ਼ ਹਰ ਪਾਸੇ ਗੂੰਜ ਰਿਹਾ ਹੈ। ਮੋਦੀ ਜੀ ਹਮੇਸ਼ਾ ਸਰੀਰਕ ਤੰਦਰੁਸਤੀ, ਪ੍ਰਤੀਯੋਗਤਾ ਅਤੇ ਮਾਨਸਿਕ ਤਾਕਤ 'ਤੇ ਜ਼ੋਰ ਦਿੰਦੇ ਹਨ, ਜੋ ਕਿ ਨਿਊ ਇੰਡੀਆ ਲਈ ਜ਼ਰੂਰੀ ਹੈ।

https://static.pib.gov.in/WriteReadData/userfiles/image/image002WPE3.jpg

ਡਾ. ਜੈਸ਼ੰਕਰ ਨੇ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਦੇਸ਼ ਵਿੱਚ ਅਜਿਹੀਆਂ ਹੋਰ ਖੇਡਾਂ ਦੀਆਂ ਸਹੂਲਤਾਂ ਪੈਦਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। “ਅਸੀਂ ਵੱਧ ਤੋਂ ਵੱਧ ਖੇਡ ਸਹੂਲਤਾਂ ਨੂੰ ਯਕੀਨੀ ਬਣਾਵਾਂਗੇ। ਮੈਂ 24 ਸਾਲ ਦੀ ਉਮਰ ਵਿੱਚ ਸਕੁਐਸ਼ ਖੇਡਣਾ ਸ਼ੁਰੂ ਕੀਤਾ ਸੀ ਅਤੇ ਅੱਜ ਮੈਂ 68 ਸਾਲ ਦਾ ਹਾਂ। ਸਾਨੂੰ ਸਿਰਫ਼ ਚੰਗੀਆਂ ਸਹੂਲਤਾਂ, ਚੰਗੇ ਕੋਚ ਅਤੇ ਖੇਡਣ ਦੇ ਇਰਾਦੇ ਦੀ ਲੋੜ ਹੈ! ਖੇਲੋ ਇੰਡੀਆ ਅਤੇ ਫਿੱਟ ਇੰਡੀਆ ਸਾਰਿਆਂ ਲਈ ਹੈ। ਇਸ ਦੀ ਕੋਈ ਉਮਰ ਸੀਮਾ ਨਹੀਂ ਹੈ।''

https://static.pib.gov.in/WriteReadData/userfiles/image/image0034YN1.jpg

ਪ੍ਰੋਜੈਕਟ ਦਾ ਨੀਂਹ ਪੱਥਰ ਸਾਬਕਾ ਕੇਂਦਰੀ ਖੇਡ ਅਤੇ ਯੁਵਾ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਦੁਆਰਾ ਦਸੰਬਰ, 2020 ਵਿੱਚ ਰੱਖਿਆ ਗਿਆ ਸੀ। ਸਕੁਐਸ਼ ਰੈਕੇਟ ਫੈਡਰੇਸ਼ਨ ਦੇ ਨੁਮਾਇੰਦਿਆਂ, ਉੱਘੇ ਖਿਡਾਰੀਆਂ ਵਿਚਕਾਰ ਸੀਨੀਅਰ ਪੱਧਰ 'ਤੇ ਵੱਖ-ਵੱਖ ਮੀਟਿੰਗਾਂ ਕੀਤੀਆਂ ਗਈਆਂ ਅਤੇ ਇਹ ਫੈਸਲਾ ਕੀਤਾ ਗਿਆ ਕਿ ਸਟੇਡੀਅਮ ਵਿੱਚ ਕੁੱਲ 6 ਸਕੁਐਸ਼ ਕੋਰਟ ਬਣਾਏ ਜਾਣਗੇ। ਇਨ੍ਹਾਂ 6 ਵਿੱਚੋਂ, 3 ਸਿੰਗਲਜ਼ ਕੋਰਟਾਂ ਨੂੰ ਪਰਿਵਰਤਨਯੋਗ ਕੋਰਟਾਂ ਵਜੋਂ ਰੱਖਿਆ ਜਾਵੇਗਾ, ਜੋ ਕਿ 2 ਡਬਲਜ਼ ਕੋਰਟਾਂ ਵਿੱਚ ਤਬਦੀਲ ਹੋ ਸਕਣਗੀਆਂ।

ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਉਂਦੇ ਹੋਏ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ,  “ਨਰੇਂਦਰ ਮੋਦੀ ਜੀ ਹਮੇਸ਼ਾ ਖੇਡਾਂ ਦੇ ਨਾਲ-ਨਾਲ ਮਾਨਸਿਕਤਾ ਦੀ ਵੱਧਦੀ ਤਾਕਤ ਅਤੇ ਮੁਕਾਬਲੇਬਾਜ਼ੀ ਦੀ ਇੱਛਾ ਰੱਖਦੇ ਹਨ। ਰਾਸ਼ਟਰੀ ਰਾਜਧਾਨੀ ਵਿੱਚ ਇਸ ਸਹੂਲਤ ਦਾ ਹੋਣਾ ਉਸ ਉਦੇਸ਼ ਨੂੰ ਪ੍ਰਾਪਤ ਕਰਨ ਦਾ ਇੱਕ ਹੋਰ ਤਰੀਕਾ ਹੈ। ਜਦੋਂ ਅਜਿਹਾ ਮੌਕਾ ਮਿਲਦਾ ਹੈ ਤਾਂ ਨਵੇਂ ਸਿਤਾਰਿਆਂ ਦੇ ਉਭਰਨ ਦੀ ਸੰਭਾਵਨਾ ਹੁੰਦੀ ਹੈ।

ਇਸ ਗੱਲ ਦਾ ਜ਼ਿਕਰ ਕਰਦੇ ਹੋਏ ਕਿ ਕਿਵੇਂ ਨੌਜਵਾਨ ਚੈਂਪੀਅਨ ਭਾਰਤ ਸਰਕਾਰ ਦੀਆਂ ਸਕੀਮਾਂ ਤੋਂ ਲਾਭ ਉਠਾ ਸਕਦੇ ਹਨ, ਸ਼੍ਰੀ ਠਾਕੁਰ ਨੇ ਅੱਗੇ ਕਿਹਾ, “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਜਿਹਾ ਵਿਸ਼ਵ ਪੱਧਰੀ ਸਕੁਐਸ਼ ਬੁਨਿਆਦੀ ਢਾਂਚਾ ਆਉਣ ਵਾਲੇ ਸਾਲਾਂ ਵਿੱਚ ਨਿਸ਼ਚਿਤ ਤੌਰ 'ਤੇ ਅਜਿਹੇ ਹੋਰ ਹੋਣਹਾਰ ਚੈਂਪੀਅਨਾਂ ਨੂੰ ਟੀਚਾ ਬਣਾਏਗਾ ਅਤੇ ਅਸੀਂ ਓਲੰਪਿਕ ਪੋਡੀਅਮ ਸਕੀਮ ਅਤੇ ਖੇਲੋ ਇੰਡੀਆ ਸਕੀਮ ਰਾਹੀਂ ਉਨ੍ਹਾਂ ਦਾ ਸਮਰਥਨ ਕਰਨ ਲਈ ਤਿਆਰ ਹਾਂ। ਭਾਰਤ ਨੇ ਸਕੁਐਸ਼ ਦੀ ਖੇਡ ਵਿੱਚ ਪਿਛਲੇ ਸਾਲਾਂ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਕੁੱਲ 3 ਮੈਡਲ ਅਤੇ ਏਸ਼ੀਅਨ ਖੇਡਾਂ ਵਿੱਚ 13 ਤਗਮੇ ਜਿੱਤੇ ਹਨ। ਇਹ ਗਿਣਤੀ ਵਧ ਰਹੀ ਹੈ।”

https://static.pib.gov.in/WriteReadData/userfiles/image/image004PRJN.jpg

ਸਪੋਰਟਸ ਅਥਾਰਟੀ ਆਵ੍ ਇੰਡੀਆ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਵਿੱਚ ਮੇਜਰ ਧਿਆਨਚੰਦ ਸਟੇਡੀਅਮ ਵਿੱਚ ਸਕੁਐਸ਼ ਕੋਰਟਾਂ ਦੇ ਨਿਰਮਾਣ ਨੂੰ ਕੁੱਲ 5.52 ਕਰੋੜ ਰੁਪਏ ਦੀ ਲਾਗਤ ਨਾਲ ਮਨਜ਼ੂਰੀ ਦਿੱਤੀ ਗਈ। ਭਾਰਤ ਸਰਕਾਰ ਦੀ ਮਲਕੀਅਤ ਵਾਲੀ ਨੈਸ਼ਨਲ ਬਿਲਡਿੰਗਜ਼ ਕੰਸਟਰਕਸ਼ਨ ਕਾਰਪੋਰੇਸ਼ਨ (ਐੱਨਬੀਸੀਸੀ) ਨੇ ਨਵੀਂ ਦਿੱਲੀ ਵਿੱਚ ਕੋਵਿਡ 19 ਨਾਲ ਸਬੰਧਤ ਅਤੇ ਪ੍ਰਦੂਸ਼ਣ ਸੰਬੰਧੀ ਪਾਬੰਦੀਆਂ ਨੂੰ ਪਾਰ ਕਰਦੇ ਹੋਏ ਪ੍ਰੋਜੈਕਟ ਨੂੰ ਮੁਕੰਮਲ ਕੀਤਾ।

ਕੰਪਲੈਕਸ ਵਿੱਚ 80 ਵਿਅਕਤੀਆਂ ਲਈ ਬੈਠਣ ਦਾ ਖੇਤਰ, ਪੁਰਸ਼, ਔਰਤਾਂ ਅਤੇ ਦਿਵਿਯਾਂਗ ਵਿਅਕਤੀਆਂ ਲਈ ਪਖਾਨੇ, ਟੂਰਨਾਮੈਂਟ ਰੂਮ/ਆਫਿਸ ਰੂਮ, ਫਿਜ਼ੀਓਥੈਰੇਪੀ ਰੂਮ, ਸਟੋਰ, ਰਿਸੈਪਸ਼ਨ ਲਾਬੀ, ਰੱਖ-ਰਖਾਅ ਦਾ ਖੇਤਰ ਆਦਿ ਹੈ। ਇਹ ਢਾਂਚਾ ਵਿਸ਼ਵ ਸਕੁਐਸ਼ ਫੈਡਰੇਸ਼ਨ ਦੁਆਰਾ ਪ੍ਰਵਾਨਿਤ ਏਐੱਸਬੀ ਸਿਸਟਮ 100 ਵਾਲਜ਼ ਨਾਲ ਫੈਕਟਰੀ ਤਿਆਰ ਕਸਟਮ ਡਿਜ਼ਾਈਨ ਪੀਈਬੀ ਸੁਪਰ ਸਟ੍ਰਕਚਰ ਦੁਆਰਾ ਬਣਾਇਆ ਗਿਆ ਹੈ, ਜਿਸ ਵਿੱਚ ਪੀਯੂਐੱਫ ਦੀ ਛੱਤ ਨੂੰ ਲੈਮੀਨੇਸ਼ਨ ਨਾਲ ਇੰਸੂਲੇਟ ਕੀਤਾ ਗਿਆ ਹੈ।

*******

ਐੱਨਬੀ/ਓਏ 


(Release ID: 1834542) Visitor Counter : 161


Read this release in: English , Urdu , Hindi , Marathi