ਖਾਣ ਮੰਤਰਾਲਾ
ਖਣਿਜ ਉਤਪਾਦਨ ਅਪ੍ਰੈਲ, 2022 'ਚ 7.8 ਫੀਸਦੀ ਵਧਿਆ
Posted On:
15 JUN 2022 5:28PM by PIB Chandigarh
ਅਪ੍ਰੈਲ, 2022 (ਅਧਾਰ: 2011-12 = 100) ਲਈ ਮਾਈਨਿੰਗ ਅਤੇ ਖਣਨ ਖੇਤਰ ਲਈ ਖਣਿਜ ਉਤਪਾਦਨ ਸੂਚਕ ਅੰਕ 116.0 ਰਿਹਾ, ਜੋ ਕਿ ਅਪ੍ਰੈਲ, 2021 ਦੇ ਮਹੀਨੇ ਦੇ ਪੱਧਰ ਨਾਲੋਂ 7.8% ਵੱਧ ਸੀ। ਭਾਰਤੀ ਖਾਣ ਬਿਊਰੋ (ਆਈਬੀਐੱਮ) ਦੇ ਅੰਤਮ ਅੰਕੜਿਆਂ ਅਨੁਸਾਰ ਅਪ੍ਰੈਲ, 2022 ਵਿੱਚ ਮਹੱਤਵਪੂਰਨ ਖਣਿਜਾਂ ਦਾ ਉਤਪਾਦਨ ਪੱਧਰ ਇਸ ਪ੍ਰਕਾਰ ਸੀ: ਕੋਲਾ 665 ਲੱਖ ਟਨ, ਲਿਗਨਾਈਟ 40 ਲੱਖ ਟਨ, ਕੁਦਰਤੀ ਗੈਸ (ਵਰਤੀ ਗਈ) 2748 ਮਿਲੀਅਨ ਘਣ ਮੀਟਰ, ਪੈਟਰੋਲੀਅਮ ( ਕੱਚਾ ਤੇਲ) 25 ਲੱਖ ਟਨ, ਬਾਕਸਾਈਟ 2054 ਹਜ਼ਾਰ ਟਨ, ਕ੍ਰੋਮਾਈਟ 455 ਹਜ਼ਾਰ ਟਨ, ਸੰਘਣਾ ਤਾਂਬਾ 8 ਹਜ਼ਾਰ ਟਨ, ਸੋਨਾ 111 ਕਿਲੋ, ਲੋਹਾ 218 ਲੱਖ ਟਨ, ਸੰਘਣਾ ਸੀਸਾ 26 ਹਜ਼ਾਰ ਟਨ, ਮੈਂਗਨੀਜ਼ ਧਾਤੂ 248 ਹਜ਼ਾਰ ਟਨ, ਜ਼ਿੰਕ 124 ਹਜ਼ਾਰ ਟਨ , ਚੂਨਾ ਪੱਥਰ 343 ਲੱਖ ਟਨ, ਫਾਸਫੋਰਾਈਟ 120 ਹਜ਼ਾਰ ਟਨ, ਮੈਗਨੇਸਾਈਟ 8 ਹਜ਼ਾਰ ਟਨ ਅਤੇ ਹੀਰਾ 2 ਕੈਰੇਟ।
ਅਪ੍ਰੈਲ, 2021 ਦੇ ਮੁਕਾਬਲੇ ਅਪ੍ਰੈਲ, 2022 ਦੌਰਾਨ ਸਕਾਰਾਤਮਕ ਵਾਧਾ ਦਰਸਾਉਣ ਵਾਲੇ ਮਹੱਤਵਪੂਰਨ ਖਣਿਜਾਂ ਦੇ ਉਤਪਾਦਨ ਵਿੱਚ ਸ਼ਾਮਲ ਹਨ: ਮੈਗਨੀਸਾਈਟ (44.3%), ਮੈਂਗਨੀਜ਼ ਧਾਤੂ (28.9%), ਕੋਲਾ (28.8%), ਲਿਗਨਾਈਟ (28.4%), ਬਾਕਸਾਈਟ (18.5%), ਜ਼ਿੰਕ (10.5%), ਕੁਦਰਤੀ ਗੈਸ (ਯੂ) (6.4%), ਅਤੇ ਫਾਸਫੋਰਾਈਟ (0.5%)। ਨਕਾਰਾਤਮਕ ਵਾਧਾ ਦਰਸਾਉਣ ਵਾਲੇ ਹੋਰ ਮਹੱਤਵਪੂਰਨ ਖਣਿਜਾਂ ਦੇ ਉਤਪਾਦਨ ਵਿੱਚ ਸ਼ਾਮਲ ਹਨ: ਪੈਟਰੋਲੀਅਮ (ਕੱਚਾ) (0.9%), ਚੂਨਾ ਪੱਥਰ (-2.7%), ਸੰਘਣਾ ਤਾਂਬਾ (-4.2%), ਲੋਹਾ (-5.6%), ਸੰਘਣਾ ਸੀਸਾ (- 11.2%), ਕ੍ਰੋਮਾਈਟ (-16.1%), ਅਤੇ ਸੋਨਾ (22.4%)।
****
ਏਕੇਐੱਨ/ਆਰਕੇਪੀ
(Release ID: 1834540)
Visitor Counter : 134