ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪ੍ਰਸਾਰ ਭਾਰਤੀ ਖਰੀਦ ਨੀਤੀ

Posted On: 15 JUN 2022 8:01PM by PIB Chandigarh

ਪ੍ਰਸਾਰ ਭਾਰਤੀ ਵਿਖੇ ਕਾਰੋਬਾਰ ਕਰਨ ਵਿੱਚ ਅਸਾਨੀ (ਈਜ਼ ਆਵੑ ਡੂਇੰਗ ਬਿਜ਼ਨਸ) ਦੀ ਭਾਵਨਾ ਵਿੱਚ, ਪਹਿਲੀ ਵਾਰ ਸਕੱਤਰ, ਸੂਚਨਾ ਅਤੇ ਪ੍ਰਸਾਰਣ, (ਆਈ ਐਂਡ ਬੀ) ਸ਼੍ਰੀ ਅਪੂਰਵ ਚੰਦਰ ਦੁਆਰਾ ਪ੍ਰਸਾਰ ਭਾਰਤੀ ਮੈਂਬਰ (ਵਿੱਤ) ਡੀਪੀਐੱਸ ਨੇਗੀ, ਐਡੀਸ਼ਨਲ ਸਕੱਤਰ ਨੀਰਜਾ ਸੇਖਰ ਅਤੇ ਹੋਰ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇੱਕ ਖਰੀਦ ਨੀਤੀ ਜਾਰੀ ਕੀਤੀ ਗਈ।

ਪ੍ਰਸਾਰ ਭਾਰਤੀ ਖਰੀਦ ਨੀਤੀ, ਆਲ ਇੰਡੀਆ ਰੇਡੀਓ (ਏਆਈਆਰ) ਅਤੇ ਦੂਰਦਰਸ਼ਨ (ਡੀਡੀ) ਸਮੇਤ, ਸਾਰੀਆਂ ਪ੍ਰਸਾਰ ਭਾਰਤੀ ਵਰਟੀਕਲਾਂ ਦੀਆਂ ਸਾਰੀਆਂ ਖਰੀਦ ਸੰਸਥਾਵਾਂ ਨੂੰ ਇੱਕ ਨਿਰਪੱਖ, ਜਾਇਜ਼ ਅਤੇ ਪਾਰਦਰਸ਼ੀ ਢੰਗ ਨਾਲ ਸਭ ਤੋਂ ਘੱਟ ਕੀਮਤਾਂ 'ਤੇ ਸਮੱਗਰੀ, ਸੇਵਾਵਾਂ ਅਤੇ ਵਿਸ਼ੇਸ਼ ਗੁਣਵੱਤਾ ਦੇ ਕੰਮਾਂ ਦੀ ਖਰੀਦ ਕਰਨ ਲਈ ਇੱਕ ਨਿਰਦੇਸ਼ ਹੈ। ਇਸ ਨੂੰ ਪੂਰਾ ਕਰਨ ਲਈ, ਪ੍ਰਸਾਰ ਭਾਰਤੀ ਨੂੰ ਇਕਸਾਰ ਅਤੇ ਚੰਗੀ ਤਰ੍ਹਾਂ ਦਸਤਾਵੇਜ਼ੀ ਨੀਤੀ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਕਿਰਿਆਵਾਂ ਦੀ ਲੋੜ ਸੀ, ਇਹ ਯਕੀਨੀ ਬਣਾਉਣ ਲਈ ਕਿ ਮਹੱਤਵਪੂਰਨ ਕੰਮ ਸਮੇਂ 'ਤੇ, ਚੰਗੀ ਤਰ੍ਹਾਂ ਤਾਲਮੇਲ ਵਾਲੇ ਢੰਗ ਨਾਲ, ਅਤੇ ਲਾਗਤ ਵਿੱਚ ਘੱਟ ਤੋਂ ਘੱਟ ਸੰਭਵ ਵਾਧਾ ਹੋਣ ਦੇ ਨਾਲ ਪੂਰੇ ਕੀਤੇ ਜਾਣ।

ਖਰੀਦ ਨੀਤੀ ਨੂੰ ਜਾਰੀ ਕਰਨ ਦੇ ਮੌਕੇ 'ਤੇ "ਸਕੱਤਰ ਆਈ ਐਂਡ ਬੀ ਸ਼੍ਰੀ ਅਪੂਰਵ ਚੰਦਰ ਨੇ ਅਜਿਹੀ ਵਿਆਪਕ ਨੀਤੀ ਲਿਆਉਣ ਲਈ ਪ੍ਰਸਾਰ ਭਾਰਤੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਸਮੇਂ ਸਿਰ ਕਈ ਮੀਲ ਪੱਥਰਾਂ ਨੂੰ ਪ੍ਰਾਪਤ ਕਰਨ ਵਿੱਚ ਸੰਸਥਾ ਦੀ ਮਦਦ ਕਰੇਗੀ।"

ਖਰੀਦ ਪ੍ਰਕਿਰਿਆ ਨੂੰ ਖਰੀਦ ਦੇ ਢੰਗਾਂ ਦੇ ਨਾਲ ਮੁੱਖ ਪੜਾਵਾਂ ਵਿੱਚ ਵੰਡਿਆ ਜਾਵੇਗਾ ਜੋ ਪ੍ਰਕਿਰਿਆ ਦੇ ਮਾਨਕੀਕਰਨ ਅਤੇ ਖਰੀਦ ਦੀ ਸਮਾਂ-ਸੀਮਾ ਵਿੱਚ ਕਮੀ ਨੂੰ ਪ੍ਰਭਾਵਿਤ ਕਰੇਗਾ।

ਮੈਂਬਰ (ਵਿੱਤ) ਅਤੇ ਮੈਂਬਰ (ਪ੍ਰਸੋਨਲ) ਸ਼੍ਰੀ ਡੀਪੀਐੱਸ ਨੇਗੀ ਨੇ ਕਿਹਾ ਕਿ "ਮੈਨੂੰ ਭਰੋਸਾ ਹੈ ਕਿ ਵਿਆਪਕ ਨੀਤੀ ਖਰੀਦ ਪ੍ਰਕਿਰਿਆਵਾਂ ਨੂੰ ਤੇਜ਼ ਕਰਨ ਵਿੱਚ ਮਦਦ ਕਰੇਗੀ, ਨਤੀਜੇ ਵਜੋਂ ਬਜਟ ਦੀ ਸਮੇਂ ਸਿਰ ਵਰਤੋਂ ਅਤੇ ਖਾਸ ਕਰਕੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ ਸਮਾਂ ਸੀਮਾਵਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ। ਖਰੀਦ ਗਤੀਵਿਧੀਆਂ ਦੇ ਵੱਖੋ-ਵੱਖਰੇ ਪੜਾਵਾਂ ਲਈ ਨਿਰਧਾਰਿਤ ਸਮਾਂ ਸੀਮਾ ਸੰਸਥਾ ਦੀ ਖਰੀਦ ਪ੍ਰਣਾਲੀ ਦੀ ਦਕਸ਼ਤਾ ਨੂੰ ਵਧਾਏਗੀ। ਇਸ ਦਸਤਾਵੇਜ਼ ਦਾ ਪੀਡੀਐੱਫ (PDF) ਸੰਸਕਰਣ ਪ੍ਰਸਾਰ ਭਾਰਤੀ ਦੀ ਵੈੱਬਸਾਈਟ:

https://prasarbharati.gov.in 'ਤੇ ਉਪਲਬਧ ਹੋਵੇਗਾ।

************

 

ਸੌਰਭ ਸਿੰਘ



(Release ID: 1834514) Visitor Counter : 102


Read this release in: English , Urdu , Hindi