ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸੁਗਮਯ ਕੇਨ ਡਿਵਾਈਸ ਇੱਕ ਅਜਿਹਾ ਸਹਾਇਕ ਉਪਕਰਣ ਹੈ ਜੋ ਦ੍ਰਿਸ਼ਟੀਬਾਧਿਤ ਵਿਅਕਤੀ ਨੂੰ ਆਵਾਗਮਨ ਅਤੇ ਦਿਸ਼ਾ-ਗਿਆਨ ਵਿੱਚ ਸਹਾਇਤਾ ਕਰਦਾ ਹੈ
Posted On:
14 JUN 2022 4:53PM by PIB Chandigarh
ਸੁਗਮਯ ਕੇਨ ਡਿਵਾਈਸ ਇੱਕ ਅਜਿਹਾ ਸਹਾਇਕ ਉਪਕਰਣ ਹੈ ਜਿਸ ਵਿੱਚ ਸੁਗਮਯ ਕੇਨ ਸੈਂਸਰ ਅਤੇ ਇੱਕ ਨੋਰਮਲ ਫੋਲਡੇਬਲ ਵਾਈਟ ਕੇਨ ਹੁੰਦੀ ਹੈ। ਜਿਸ ਨਾਲ ਕਿਸੇ ਦ੍ਰਿਸ਼ਟੀਬਾਧਿਤ ਵਿਅਕਤੀ ਨੂੰ ਆਉਣ-ਜਾਉਣ (ਗਤੀਸ਼ੀਲਤਾ) ਅਤੇ ਦਿਸ਼ਾ-ਗਿਆਨ ਵਿੱਚ ਬੁਧਮੱਤਾ ਨਾਲ ਸਹਾਇਤਾ ਮਿਲਦੀ ਹੈ।
ਸੁਗਮਯ ਕੇਨ ਨਾਲ ਚਲਣ-ਫਿਰਨ ਵਿੱਚ ਸਹਾਇਤਾ ਮਿਲਦੀ ਹੈ ਅਤੇ ਇਸ ਦਾ ਸੈਂਸਰ ਆਪਣੇ ਡਿਟੈਕਸ਼ਨ ਜ਼ੋਨ ਦੇ ਅੰਦਰ ਆਉਣ ਵਾਲੀਆਂ ਰੁਕਾਵਟਾਂ ਦਾ ਪਤਾ ਲਗਾਉਂਦਾ ਹੈ। ਇਸ ਦੇ ਸੈਂਸਰ ਨੂੰ ਇੱਕ ਨੋਰਮਲ ਫੋਲਡੇਬਲ ਵਾਈਟ ਕੇਨ ‘ਤੇ ਲਗਾਇਆ ਜਾਂਦਾ ਹੈ ਅਤੇ ਜਿਸ ਨੂੰ ਫੋਲਡ ਕੀਤੇ ਗਏ ਬੇਂਤ ਨੂੰ ਸਟ੍ਰੈਪ ਕਰਨ ਦੇ ਲਈ ਹੈਂਡ ਗ੍ਰਿਪ ਦੇ ਸੱਜੇ ਵੱਲ ਦਿੱਤੇ ਗਏ ਹੈਂਗਿੰਗ ਇਲਾਸਟਿਕ ਦੀ ਮਦਦ ਨਾਲ ਉਪਯੋਗਕਰਤਾ ਦੁਆਰਾ ਜ਼ਰੂਰਤ ਪੈਣ ‘ਤੇ ਆਸਾਨੀ ਨਾਲ ਫੋਲਡ ਕੀਤਾ ਜਾ ਸਕਦਾ ਹੈ। ਸੁਗਮਯ ਕੇਨ ਵਿੱਚ ਕਈ ਵਸਤੂਆਂ ਦਾ ਪਤਾ ਲਗਾਉਣ ਦੇ ਲਈ ਅਲਟ੍ਰਾਸੋਨਿਕ ਸੈਂਸਰ ਹੁੰਦੇ ਹਨ, ਜੋ ਉਪਯੋਗਕਰਤਾ ਦੇ ਰਸਤੇ ਵਿੱਚ ਨਿਸ਼ਚਿਤ ਦਿਸ਼ਾ ਅਤੇ ਦੂਰੀ ਦੀ ਸੀਮਾ ਵਿੱਚ ਆਉਂਦੇ ਹਨ ਅਤੇ ਇੱਕ ਵਾਈਬ੍ਰੇਟਰ ਡਿਵਾਈਸ ਦੁਆਰਾ ਨਿਰਮਿਤ ਵਾਈਬ੍ਰੇਟਰੀ ਪੈਟਰਨ ਦੇ ਰੂਪ ਵਿੱਚ ਸੰਦੇਸ਼ ਦਿੰਦੇ ਹਨ ਜਿਸ ਨੂੰ ਸੈਂਸਰ ਦੇ ਖੱਬੇ ਵੱਲ ਚਾਰਜਿੰਗ ਸਲੋਟ ਦੇ ਹੇਠਾਂ ਦਿੱਤੇ ਗਏ ਪਾਵਰ ਔਨ/ਔਫ ਸਲਾਈਡਿੰਗ ਸਵਿੱਚ ਦਾ ਉਪਯੋਗ ਕਰਕੇ ਸੰਚਾਲਿਤ ਕੀਤਾ ਜਾ ਸਕਦਾ ਹੈ। ਡਿਵਾਈਸ ਨੂੰ ਚਾਲੂ ਕਰਨ ਦੇ ਲਈ, ਸਵਿੱਚ ਨੂੰ ਐੱਮਬੌਸਡ ਪਾਵਰ ਸਿੰਬਲ ਦੀ ਦਿਸ਼ਾ ਵਿੱਚ ਸਲਾਈਡ ਕਰੋ। ਡਿਵਾਈਸ ਨੂੰ ਔਨ ਕਰਦੇ ਸਮੇਂ ਵਾਈਬ੍ਰੇਸ਼ਨ ਸਿਗਲਿੰਗ ਦੇ ਨਾਲ ਸ਼ੌਰਟ ਬੀਪਸ ਨਿਕਲਣਗੇ ਜਿਨ੍ਹਾਂ ਨਾਲ ਪਾਵਰ ਔਨ ਹੋਣ ਦਾ ਸੰਕੇਤ ਮਿਲ ਜਾਂਦਾ ਹੈ।
ਸੁਗਮਯ ਕੇਨ ਵਿੱਚ ਮਾਰਗ ਦਾ ਪਤਾ ਲਗਾਉਣ ਦੇ ਦੋ ਤਰੀਕੇ ਪ੍ਰਦਾਨ ਕੀਤੇ ਗਏ ਹਨ। ਘਰ/ਪਰਿਸਰ ਤੋਂ ਬਾਹਰ ਚਲਦੇ ਸਮੇਂ ਲੰਬੀ ਰੇਂਜ ਸੁਵਿਧਾਜਨਕ ਹੋ ਸਕਦੀ ਹੈ ਅਤੇ ਘਰ ਦੇ ਅੰਦਰ ਦੇ ਲਈ ਛੋਟੀ ਰੇਂਜ ਸੁਵਿਧਾਜਨਕ ਹੋ ਸਕਦੀ ਹੈ। ਸੈਂਸਰ ਦੇ ਸੱਜੇ ਵੱਲ ਦਿੱਤੇ ਗਏ ਰੇਂਜ ਚੋਣ ਦੇ ਲਈ ਇੱਕ ਸਲਾਈਡ ਸਵਿੱਚ ਦਾ ਉਪਯੋਗ ਸੈਂਸਰ ਦੀ ਦੋ ਡਿਟੈਕਸ਼ਨ ਰੇਂਜ ਯਾਨੀ ਸ਼ੌਰਟ ਰੇਂਜ ਅਤੇ ਲੌਂਗ ਰੇਂਜ ਦੀ ਚੋਣ ਕਰਨ ਦੇ ਲਈ ਕੀਤਾ ਜਾਂਦਾ ਹੈ।
1.
|
ਰੇਂਜ ਚੋਣ ਦੀ ਪਹਿਲੀ ਸਥਿਤੀ
|
1.5 ਮੀਟਰ
|
ਭੀੜ-ਭਾੜ ਵਾਲੀ ਥਾਵਾਂ ‘ਤੇ ਡਿਵਾਈਸ ਦਾ ਇਸਤੇਮਾਲ ਕਰਦੇ ਸਮੇਂ, ਸ਼ੌਰਟ ਰੇਂਜ ਮੋਡ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
|
2.
|
ਰੇਂਜ ਚੋਣ ਦੀ ਦੂਸਰੀ ਸਥਿਤੀ
|
3 ਮੀਟਰ
|
ਖਾਲੀ ਖੇਤਰ ਵਿੱਚ ਡਿਵਾਈਸ ਦਾ ਉਪਯੋਗ ਕਰਦੇ ਸਮੇਂ, ਲੰਬੀ ਦੂਰੀ ਮੋਡ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
|
ਇਸ ਉਪਕਰਣ ਦੇ ਇਸ਼ਟਤਮ ਉਪਯੋਗ ਦੇ ਲਈ, ਸੈਂਸਰ ਦੀ ਸਥਿਤੀ ਦੇ ਲਈ ਐਡਜਸਟੇਬਲ ਮਕੈਨਿਜ਼ਮ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਸੈਂਸਰ ਦੇ ਅੰਤਿਮ ਬਿੰਦੁ ‘ਤੇ ਸੈਂਸਰ ਨੂੰ ਹੌਲੀ ਹੌਲੀ ਦਬਾ ਕੇ ਅਨੁਕੂਲਤਾ ਦੇ ਅਨੁਸਾਰ ਸੈਂਸਰ ਦਾ ਸਮਾਯੋਜਨ ਕੀਤਾ ਜਾ ਸਕਦਾ ਹੈ।
1.
|
ਪਹਿਲੀ ਸਥਿਤੀ (ਟੌਪ ਪੋਜ਼ੀਸ਼ਨ)
|
ਬਹੁਤ ਲੰਬੇ ਵਿਅਕਤੀਆਂ (ਉਪਯੋਗਕਰਤਾਵਾਂ) ਦੇ ਲਈ ਟੌਪ ਪੋਜ਼ੀਸ਼ਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ (25 ਡਿਗ੍ਰੀ)
|
2.
|
ਦੂਸਰੀ ਸਥਿਤੀ (ਬੌਟਮ ਪੋਜ਼ੀਸ਼ਨ)
|
ਔਸਤ ਉਚਾਈ ਵਾਲੇ ਵਿਅਕਤੀਆਂ (ਉਪਯੋਗਕਰਤਾਵਾਂ) ਦੇ ਲਈ ਬੌਟਮ ਪੋਜ਼ੀਸ਼ਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ (35 ਡਿਗ੍ਰੀ)
|
ਸੁਗਮਯ ਕੇਨ ਉਪਕਰਣ (ਡਿਵਾਈਸ) ਵਿੱਚ ਇੱਕ ਮੁੜ ਚਾਰਜ ਕਰਨ ਯੋਗ (ਰਿਚਾਰਜੇਬਲ) ਲਿਥੀਅਮ ਆਯਨ ਬੈਟਰੀ ਹੈ ਜੋ ਇਸ ਡਿਵਾਈਸ ਦਾ ਉਪਯੋਗ ਕਰਦੇ ਸਮਾਂ ਉਪਯੋਗਕਰਤਾ ਦੇ ਲਈ ਲੋੜੀਂਦਾ ਬੈਕ ਅਪ ਪ੍ਰਦਾਨ ਕਰਦੀ ਹੈ। ਇਸ ਦੀ ਬੈਟਰੀ ਨੂੰ ਪੂਰਨ ਤੌਰ ‘ਤੇ ਚਾਰਜ ਕਰਨ ਵਿੱਚ ਲਗਭਗ 5 ਘੰਟੇ ਦਾ ਸਮਾਂ ਲਗਦਾ ਹੈ ਅਤੇ ਇੱਕ ਬਾਰ ਪੂਰੀ ਤਰ੍ਹਾਂ ਚਾਰਜ ਹੋਣ ਦੇ ਬਾਅਦ ਉਪਯੋਗਕਰਤਾ ਦੁਆਰਾ ਇਸ ਨੂੰ 3 ਤੋਂ 4 ਦਿਨਾਂ ਦੇ ਲਈ ਉਪਯੋਗ ਕੀਤਾ ਜਾ ਸਕਦਾ ਹੈ।
ਸੁਗਮਯ ਕੇਨ ਆਪਣੇ ਪੂਰਨ ਤੌਰ ‘ਤੇ ਬੈਟਰੀ ਚਾਰਜ ਹੋਣ (ਬੈਟਰੀ ਚਾਰਜ 90% ਤੋਂ ਉੱਪਰ ਹੋ ਜਾਣ) ‘ਤੇ ਚਾਲੂ ਹੋਣ ਦੇ ਸਮੇਂ ਲੰਬੀ ਬੀਪ ਦੇ ਰੂਪ ਵਿੱਚ ਅਤੇ ਘੱਟ ਬੈਟਰੀ ਚਾਰਜ ਰਹਿਣ ਦਾ (ਬੈਟਰੀ ਚਾਰਜ 30% ਤੋਂ ਘੱਟ ਹੋ ਜਾਣ ‘ਤੇ) ਬੀਪ ਦਾ ਸੰਕੇਤ ਵੀ ਪ੍ਰਦਾਨ ਕਰਦੀ ਹੈ। ਇਸ ਦੀ ਬੈਟਰੀ ਚਾਰਜ ਕਰਨ ਦੇ ਲਈ ਸਮਾਰਟ ਫੋਨ ਵਿੱਚ ਉਪਯੋਗ ਕੀਤੇ ਜਾਣ ਵਾਲੇ ਸਮਾਨ ਚਾਰਜਿੰਗ ਸਲੋਟ (ਮਾਈਕ੍ਰੋ ਯੂਐੱਸਬੀ-ਬੀ) ਵਧੇਰੇ ਸੁਰੱਖਿਆ ਕਵਰ ਦੇ ਨਾਲ ਸੈਂਸਰ ਦੇ ਖੱਬੇ ਵੱਲ ਉਪਯੋਗਕਰਤਾ ਦੀ ਸੁਵਿਧਾ ਦੇ ਲਈ ਪ੍ਰਦਾਨ ਕੀਤਾ ਗਿਆ ਹੈ। ਉਪਯੋਗਕਰਤਾ ਚਾਰਜਿੰਗ ਸਲੋਟ ਦਾ ਕਵਰ ਹਟਾ ਸਕਦਾ ਹੈ ਤੇ ਚਾਰਜਰ ਦੇ ਪਲੱਗ ਨੂੰ ਪਾਵਰ ਸਰੋਤ ਨਾਲ ਜੋੜ ਕੇ ਅਤੇ ਫਿਰ ਚਾਰਜਿੰਗ ਸਲੋਟ ਵਿੱਚ ਮਾਈਕ੍ਰੋ ਯੂਐੱਸਬੀ ਮੇਲ ਕਨੈਕਟਰ ਪਾ ਕੇ ਬੈਟਰੀ ਚਾਰਜ ਕਰ ਸਕਦਾ ਹੈ। ਐਲਿਮਕੋ (ਏਐੱਲਆਈਐੱਮਸੀਓ) ਦੁਆਰਾ ਪ੍ਰਦਾਨ ਕੀਤੇ ਗਏ ਚਾਰਜਰ ਦਾ ਉਪਯੋਗ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਫਿਰ ਵੀ ਬੈਟਰੀ ਚਾਰਜ ਕਰਨ ਦੇ ਲਈ ਚੰਗੀ ਗੁਣਵੱਤਾ ਵਾਲੇ ਸਮਾਰਟ ਫੋਨ ਚਾਰਜਰ ਕੈਬ ਦਾ ਉਪਯੋਗ ਕੀਤਾ ਜਾਣਾ ਚਾਹੀਦਾ ਹੈ।
ਹੈਂਡ ਗ੍ਰਿਪ ਦੇ ਰੂਪ ਵਿੱਚ ਪ੍ਰਦਾਨ ਕੀਤਾ ਗਿਆ ਆਰਾਮਦਾਇਕ ਅਤੇ ਵਿਸਤਾਰਿਤ ਹੈਂਡਲ। ਇਸ ਦੇ ਹੈਂਡਲ ‘ਤੇ ਇੱਕ ਹੈਂਡ ਗ੍ਰਿਪ ਉਪਯੋਗਕਰਤਾ ਨੂੰ ਸੈਂਸਰ ਦੀ ਸੈਂਸਿੰਗ ਰੇਂਜ ਵਿੱਚ ਆ ਰਹੀ ਰੁਕਾਵਟ ਦਾ ਪਤਾ ਲਗਾਉਣ ਦੌਰਾਨ ਉਤਪੰਨ ਕੰਪਨ ਨੂੰ ਮਹਿਸੂਸ ਕਰਨ ਵਿੱਚ ਮਦਦ ਕਰਦੀ ਹੈ। ਉਪਯੋਗਕਰਤਾ ਦੇ ਲਈ ਡਿਵਾਈਸ ਦੀ ਹੈਂਡ ਗ੍ਰਿਪ ਨੂੰ ਇਸ ਤਰ੍ਹਾਂ ਨਾਲ ਪਕੜਣਾ ਲਾਜ਼ਮੀ ਹੈ ਕਿ ਸੈਂਸਰ ਪਾਸ ਦੀ (ਨਿਕਟ)/ਸਥਿਰ ਰੁਕਾਵਟਾਂ ਦੀ ਦਿਸ਼ਾ ਵਿੱਚ ਅੱਗੇ ਦੇ ਵੱਲ ਨਿਰਦੇਸ਼ਿਤ ਹੋਵੇ। ਸੁਗਮਯ ਕੇਨ – ਸੈਂਸਰ ਅਤੇ ਸਫੇਦ ਬੇਂਤ ਦਾ ਸੰਯੋਜਨ ਹੈ। ਸਫੇਦ ਬੇਂਤ ਪਾਈਪ ਦੇ 04 ਟੁਕੜਿਆਂ ਦਾ ਸੈੱਟ ਹੈ ਅਤੇ ਸੈਂਸਰ ਇਸ ਪਾਈਪ ਦੇ ਸਿਖਰਲੇ ਟੁਕੜੇ ‘ਤੇ ਲਗਾਇਆ ਗਿਆ ਹੈ। ਪਾਈਪ ਦੇ ਸਾਰੇ 04 ਟੁਕੜੇ ਇੱਕ ਦੂਸਰੇ ਤੋਂ ਇਸ ਤਰ੍ਹਾਂ ਜੁੜੇ ਹੋਏ ਹਨ ਕਿ ਇਸ ਨੂੰ ਆਸਾਨੀ ਨਾਲ ਮੋੜਿਆ ਜਾ ਸਕਦਾ ਹੈ। ਡਿਵਾਈਸ ਦੇ ਸਿਖਰ ‘ਤੇ ਦਿੱਤੇ ਗਏ ਹੈਂਗਿੰਗ ਇਲਾਸਟਿਕ ਦਾ ਉਪਯੋਗ ਮੁੜੇ ਹੋਏ ਬੇਂਤ ਨੂੰ ਬੰਨਣ ਦੇ ਲਈ ਕੀਤਾ ਜਾਂਦਾ ਹੈ।
ਸੁਗਮਯ ਕੇਨ ਦਾ ਆਕਾਰ ਮਿਲੀਮੀਟਰ (ਲੰਬਾਈ x ਚੌੜਾਈ x ਉਚਾਈ) -1105x42x56 ਮਿਲੀਮੀਟਰ। ਸੁਗਮਯ ਬੇਂਤ (ਕੇਨ) ਦਾ ਪੂਰਾ ਵਜਨ – 348 ਗ੍ਰਾਮ, ਬਹੁਤ ਹਲਕਾ ਵਜਨ ਅਤੇ ਆਰਾਮਦਾਇਕ। ਸੁਗਮਯ ਬੇਂਤ ਨੂੰ ਜਦੋਂ ਵੀ ਜ਼ਰੂਰੀ ਹੋਵੇ ਸਫੇਦ ਬੇਂਤ ਤੋਂ ਅਲੱਗ ਕੀਤਾ ਜਾ ਸਕਦਾ ਹੈ ਅਤੇ ਇੱਕ ਸਧਾਰਣ ਪੇਂਚ ਵਾਲੇ ਤੰਤਰ ਦਾ ਉਪਯੋਗ ਕਰਕੇ ਫਿਰ ਤੋਂ ਜੋੜਿਆ ਜਾ ਸਕਦਾ ਹੈ।
*********
ਐੱਮਜੀ/ਆਰਐੱਨਐੱਮ
(Release ID: 1834275)
Visitor Counter : 131