ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰੀਯ ਮਿਲੀਟਰੀ ਸਕੂਲ, ਬੰਗਲੁਰੂ ਦੇ ਪਲੈਟੀਨਮ ਜੁਬਲੀ ਸਮਾਰੋਹ ਵਿੱਚ ਹਿੱਸਾ ਲਿਆ ਸਰਵਉੱਚ ਕਮਾਂਡਰ ਵਜੋਂ, ਮੈਂ ਸਸ਼ਤਰ ਬਲਾਂ ਵਿੱਚ ਯੁੱਧ ਭੂਮਿਕਾਵਾਂ ਸਮੇਤ ਮਹਿਲਾਵਾਂ ਦੀ ਵਧਦੀ ਸੰਖਿਆ ਨੂੰ ਦੇਖ ਕੇ ਖੁਸ਼ ਹਾਂ, ਰਾਸ਼ਟਰਪਤੀ ਕੋਵਿੰਦ
Posted On:
13 JUN 2022 5:59PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (13 ਜੂਨ, 2022) ਰਾਸ਼ਟੀਰਯ ਮਿਲੀਟਰੀ ਸਕੂਲ, ਬੰਗਲੁਰੂ ਦੇ ਪਲੈਟੀਨਮ ਜੁਬਲੀ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਉਸ ਨੂੰ ਸੰਬੋਧਨ ਕੀਤਾ।
ਇਸ ਅਵਸਰ ’ਤੇ ਰਾਸ਼ਟਰਪਤੀ ਨੇ ਸਾਰੇ ਕੈਡਿਟਾਂ, ਅਧਿਆਪਕਾਂ ਅਲੂਮਨਾਏ ਅਤੇ ਸਟਾਫ ਮੈਂਬਰਾਂ ਨੂੰ ਰਾਸ਼ਟਰੀਯ ਮਿਲੀਟਰੀ ਸਕੂਲ, ਬੰਗਲੁਰੂ ਦੀ ਪਲੈਟੀਨਮ ਜੁਬਲੀ ’ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਦੀ ਸਥਾਪਨੀ ਦੇ ਬਾਅਦ ਤੋਂ, ਸਕੂਲ ਨੇ ਇੱਕ ਲੰਬਾ ਸਫਰ ਤੈਅ ਕੀਤਾ ਹੈ ਅਤੇ ਇਸ ਨੂੰ ਦੇਸ਼ ਦੇ ਬਿਹਤਰੀਨ ਬੋਡਿੰਗ ਸਕੂਲਾਂ ਵਿੱਚੋਂ ਇੱਕ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ 23 ਰਾਜਾਂ ਦੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਜੰਮੂ-ਕਸ਼ਮੀਰ ਤੋਂ ਲੈ ਕਿ ਕੇਰਲ ਤੱਕ, ਇਸ ਸਕੂਲ ਦੇ ਕੈਡੇਟ ਸਾਡੀ “ਵਿਭਿੰਨਤਾ ਵਿੱਚ ਏਕਤਾ” ਦਾ ਪ੍ਰਤੀਨਿਧੀਤਵ ਕਰਦੇ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਤਰ੍ਹਾਂ ਨਾਲ ਆਪਸ ਵਿੱਚ ਮਿਲਣ ਨਾਲ ਕੈਡੇਟਾਂ ਨੂੰ ਆਪਣੇ ਸਾਥੀ ਕੈਡੇਟਾਂ ਦੇ ਸੱਭਿਆਚਾਰ, ਭਾਸ਼ਾ ਅਤੇ ਪਰੰਪਰਾਵਾ ਨੂੰ ਸਿੱਖਣ ਅਤਿ ਉਨ੍ਹਾਂ ਦੀ ਸਰਾਹਨਾ ਕਰਨ ਵਿੱਚ ਮਦਦ ਮਿਲੀ ਹੈ।
ਰਾਸ਼ਟਰਪਤੀ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਇਸ ਐਕੇਡਮਿਕ ਸਾਲ ਤੋਂ ਦੇਸ਼ ਭਰ ਦੇ ਰਾਸ਼ਟਰੀਯ ਮਿਲੀਟਰ ਸਕੂਲਾਂ ਵਿੱਚ ਬਾਲਿਕਾ ਕੈਡੇਟਾਂ ਦਾ ਪ੍ਰਵੇਸ਼ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਬੇਟੀਆਂ ਵਿਭਿੰਨ ਖੇਤਰਾਂ ਵਿੱਚ ਅਨੇਕ ਸਫਲਤਾਵਾਂ ਹਾਸਲ ਕਰ ਰਹੀਆਂਹਨ ਅਤੇ ਵਿਭਿੰਨ ਖੇਤਰਾਂ ਦੇ ਨਵੇਂ ਮਾਪਦੰਡ ਸਥਾਪਿਤ ਕਰ ਰਹੀਆਂ ਹਨ, ਜਿਸ ’ਤੇ ਦੇਸ਼ ਦਾ ਸਿਰ ਗਰਵ ਨਾਲ ਉੱਚਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਵਉੱਚ ਕਮਾਂਡਰ ਵਜੋਂ, ਉਹ ਸਸ਼ਤਰ ਬਲਾਂ ਵਿੱਚ ਲੜਾਕੂ ਭੂਮਿਕਾਵਾਂ ਸਮੇਤ ਮਹਿਲਾਵਾਂ ਦੀ ਵੱਧਦੀ ਸੰਖਿਆ ਨੂੰ ਦੇਖ ਕੇ ਖੁਸ਼ ਹਨ। ਜਿਸ ਵਿੱਚ ਵੀ ਸ਼ਾਮਲ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਪ੍ਰਤੀਸ਼ਠਿਤ ਸਕੂਲ ਵਿੱਚ ਸ਼ਾਮਲ ਹੋਣ ਵਾਲੀ ਬਾਲਿਕਾ ਕੈਡੇਟ ਰਾਸ਼ਟਰ ਦੀ ਰੱਖਿਆ ਕਰਨ ਅਤੇ ਖੇਡਣ ਵਿੱਚ ਯੋਗਦਾਨ ਦੇਵੇਗੀ ਅਤੇ ਰਾਸ਼ਟਰ ਨਿਰਮਾਣ ਵਿੱਚ ਭੂਮਿਕਾ ਨਿਭਾ ਸਕੇਗੀ।
ਰਾਸ਼ਟਰਪਤੀ ਨੇ ਕਿਹਾ ਕਿ ਸਕੂਲ ਦਾ ਆਦਰਸ਼ ਵਾਕ “ਸ਼ੀਲਮ ਪਰਮ ਭੂਸ਼ਮਮ” ਜਾਂ “ਚਰਿੱਤਰ ਹੀ ਸਰਵਉੱਚ ਗੁਣ ਹੈ” ਸਾਡੇ ਕੈਡੇਟਾਂ ਦੇ ਲਈ ਮਾਰਗਦਰਸ਼ਨ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਕੂਲ ਕੈਡੇਟਾਂ ਨੂੰ ਸਮੁੱਚੀ ਸਿੱਖਿਆ ਪ੍ਰਦਾਨ ਕਰਨਾ ਅਤੇ ਉਨ੍ਹਾਂ ਵਿੱਚ ਮਿਲੀਟਰੀ ਲੋਕਾਚਾਰ ਅਤੇ ਅਨੁਸ਼ਾਸਨ ਸ਼ਾਮਲ ਕਰਨਾ ਜਾਰੀ ਰੱਖੇਗਾ।
*****
ਡੀਐੱਸ/ਬੀਐੱਮ
(Release ID: 1833900)
ਵਿਜ਼ੀਟਰ ਕਾਊਂਟਰ : 142