ਰਾਸ਼ਟਰਪਤੀ ਸਕੱਤਰੇਤ
ਰਾਸ਼ਟਰੀਯ ਮਿਲਟਰੀ ਸਕੂਲ ਬੰਗਲੁਰੂ ਦੇ ਪਲੈਟੀਨਮ ਜੁਬਲੀ ਸਮਾਰੋਹ ਦੇ ਮੌਕੇ ’ਤੇ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦਾ ਸੰਬੋਧਨ
Posted On:
13 JUN 2022 6:01PM by PIB Chandigarh
ਰਾਸ਼ਟਰੀ ਮਿਲਟਰੀ ਸਕੂਲ, ਬੰਗਲੁਰੂ ਦੇ ਪਲੈਟੀਨਮ ਜੁਬਲੀ ਸਮਾਰੋਹ ਨੂੰ ਮਨਾਉਣ ਦੇ ਲਈ ਆਯੋਜਿਤ ਇਸ ਵਿਸ਼ੇਸ਼ ਸਮਾਰੋਹ ਵਿੱਚ ਇੱਥੇ ਆ ਕੇ ਮੈਨੂੰ ਪ੍ਰਸੰਨਤਾ ਹੋ ਰਹੀ ਹੈ। ਮੈਂ ਇਸ ਵਿਸ਼ੇਸ਼ ਮੌਕੇ 'ਤੇ ਸਾਰੇ ਕੈਡਿਟਾਂ, ਅਧਿਆਪਕਾਂ, ਸਾਬਕਾ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ। ਕਿਉਂਕਿ ਇਸ ਦੀ ਸਥਾਪਨਾ 1946 ਵਿੱਚ ਹੋਈ ਸੀ, ਇਸ ਲਈ ਸਕੂਲ ਨੇ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ ਅਤੇ ਇਸ ਨੂੰ ਦੇਸ਼ ਦੇ ਬਿਹਤਰੀਨ ਬੋਰਡਿੰਗ ਸਕੂਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਆਧੁਨਿਕ ਕਰਨਾਟਕ ਨੂੰ ਮਿਲਾ ਕਰ ਕੇ ਇਸ ਖੇਤਰ ਨੇ ਸਦੀਆਂ ਤੋਂ ਆਧਿਆਤਮਿਕਤਾ, ਕਲਾ, ਵਾਸਤੂਕਲਾ, ਵਿਗਿਆਨ, ਸਿੱਖਿਆ ਅਤੇ ਬਹਾਦਰੀ ਦੇ ਉੱਚਤਮ ਉਦਾਹਰਣ ਦਿਖਾਏ ਹਨ।
ਇਸ ਧਰਤੀ ਦੇ ਸਪੁੱਤਰ ਫੀਲਡ ਮਾਰਸ਼ਲ ਕੇ. ਐੱਮ. ਕਰਿਯੱਪਾ ਦੇ ਯੋਗਦਾਨ ਨੂੰ ਭਾਰਤੀ ਹਮੇਸ਼ਾ ਸੰਜੋ ਕੇ ਰੱਖਣਗੇ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਇਹ ਸਾਡੀ ਸੈਨਾ ਦੇ ਪਹਿਲੇ ਭਾਰਤੀ ਕਮਾਂਡਰ-ਇਨ-ਚੀਫ ਸਨ ਅਤੇ ਫੀਲਡ ਮਾਰਸ਼ਲ ਦੇ ਪਦ ਨਾਲ ਸਨਮਾਨਿਤ ਦੋ ਜਨਰਲਾਂ ਵਿੱਚੋਂ ਇੱਕ ਸਨ ਜੋ ਭਾਰਤੀ ਸੈਨਾ ਵਿੱਚ ਮਿਲਣ ਵਾਲਾ ਸਭ ਤੋਂ ਉੱਚ ਰੈਂਕ ਹੈ। ਪਿਛਲੇ ਸਾਲ ਮਦਿਕੇਰੀ ਵਿੱਚ ਕਰਨਾਟਕ ਦੇ ਇੱਕ ਹੋਰ ਮਹਾਨ ਸਪੁੱਤਰ ਨੂੰ ਸਮਰਪਿਤ ਜਨਰਲ ਥਿਮਯਾ ਮਿਊਜ਼ੀਅਮ ਦਾ ਉਦਘਾਟਨ ਕਰਨਾ ਮੇਰੇ ਲਈ ਸੁਭਾਗ ਦੀ ਗੱਲ ਸੀ। ਕਰਨਾਟਕ ਦੇ ਇਨ੍ਹਾਂ ਦੋਨਾਂ ਮਹਾਨ ਜਨਰਲਾਂ ਨੂੰ ਹਮੇਸ਼ਾ ਦੋ ਬਿਹਤਰੀਨ ਸੈਨਯ ਕਮਾਂਡਰਾਂ ਦੇ ਰੂਪ ਵਿੱਚ ਹਮੇਸ਼ਾ ਯਾਦ ਕੀਤਾ ਜਾਵੇਗਾ।
ਕਰਨਾਟਕ ਆਧੁਨਿਕ ਸਿੱਖਿਆ ਅਤੇ ਟੈਕਨੋਲੋਜੀ ਦੇ ਇੱਕ ਪ੍ਰਮੁੱਖ ਕੇਂਦਰ ਦੇ ਰੂਪ ਵਿੱਚ ਉੱਭਰਿਆ ਹੈ। ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਕਰਨਾਟਕ ਨੂੰ ਨਵੀਨਤਮ 'ਇੰਡੀਆ ਇਨੋਵੇਸ਼ਨ ਇੰਡੈਕਸ' ਵਿੱਚ ਸਾਰੇ ਰਾਜਾਂ ਵਿੱਚ ਸ਼ਿਖਰ ਸਥਾਨ ਮਿਲਿਆ ਹੈ। ਬੰਗਲੁਰੂ ਅਧਿਐਨ, ਟੈਕਨੋਲੋਜੀ ਅਤੇ ਉੱਦਮ ਦੇ ਵਿਸ਼ਵ ਪੱਧਰ 'ਤੇ ਤੁਲਨਾਯੋਗ ਕੇਂਦਰ ਦੇ ਰੂਪ ਵਿੱਚ ਉਭਰਿਆ ਹੈ। ਮੈਨੂੰ ਦੱਸਿਆ ਗਿਆ ਹੈ ਕਿ ਹਾਲ ਦੀ ਇੱਕ ਰਿਪੋਰਟ ਵਿੱਚ, ਬੰਗਲੁਰੂ 2021 ਦੁਨੀਆ ਭਰ ਦੇ ਸਿਖਰਲੇ ਪੰਜ ਉੱਦਮ-ਪੂੰਜੀ-ਵਿੱਤ-ਪੋਸ਼ਣ-ਕੇਂਦਰਾਂ ਵਿੱਚੋਂ ਇੱਕ ਸੀ।
ਰਾਜਪਾਲ-ਸ਼੍ਰੀ ਥਾਵਰਚੰਦ ਗਹਿਲੋਤ ਅਤੇ ਮੁੱਖ ਮੰਤਰੀ-ਸ਼੍ਰੀ ਬਸਵਰਾਜ ਬੋਮੱਈ ਦੀ ਅਗਵਾਈ ਵਿੱਚ ਕਰਨਾਟਕ ਪ੍ਰਗਤੀ/ਤਰੱਕੀ ਕਰ ਰਿਹਾ ਹੈ। ਮੈਂ ਕਰਨਾਟਕ ਦੀਆਂ ਪ੍ਰਸ਼ੰਸਾਯੋਗ ਉਪਲਬਧੀਆਂ ਦੇ ਲਈ ਰਾਜ ਸਰਕਾਰ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ।
*****
ਡੀਐੱਸ/ਬੀਐੱਮ
(Release ID: 1833842)
Visitor Counter : 118