ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਆਈਆਈਐੱਮ ਜੰਮੂ ਦੀ 5ਵੀਂ ਸਲਾਨਾ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ
ਇੱਕ ਸੱਚਮੁੱਚ ਚੰਗਾ ਉਦਯੋਗਪਤੀ, ਇੱਕ ਚੰਗਾ ਪ੍ਰਬੰਧਕ ਜਾਂ ਇੱਕ ਚੰਗਾ ਕਾਰੋਬਾਰੀ ਲੀਡਰ ਉਹ ਹੈ ਜੋ ਚੰਗੇ ਕੰਮ ਨਾਲ ਚੰਗਾ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ: ਰਾਸ਼ਟਰਪਤੀ ਕੋਵਿੰਦ
Posted On:
09 JUN 2022 8:45PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (9 ਜੂਨ, 2022) ਜੰਮੂ ਵਿਖੇ ਇੰਡੀਅਨ ਇੰਸਟੀਟਿਊਟ ਆਵੑ ਮੈਨੇਜਮੈਂਟ ਜੰਮੂ ਦੀ 5ਵੀਂ ਸਾਲਾਨਾ ਕਨਵੋਕੇਸ਼ਨ ਵਿੱਚ ਹਿੱਸਾ ਲਿਆ ਅਤੇ ਸੰਬੋਧਨ ਵੀ ਕੀਤਾ।
ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਸਭ ਤੋਂ ਵੱਡਾ ਪ੍ਰਵਰਤਕ ਹੈ। ਸਾਡੇ ਦੇਸ਼ ਦਾ ਭਵਿੱਖ ਸਾਡੀ ਨੌਜਵਾਨ ਅਬਾਦੀ ਦੀ ਚੰਗੀ ਸਿੱਖਿਆ 'ਤੇ ਨਿਰਭਰ ਕਰਦਾ ਹੈ।
ਆਈਆਈਐਮ ਜੰਮੂ ਜਿਹੀਆਂ ਸੰਸਥਾਵਾਂ ਸਾਡੇ ਨੌਜਵਾਨਾਂ ਦਾ ਪੋਸ਼ਣ ਕਰ ਰਹੀਆਂ ਹਨ। ਇਹ ਪ੍ਰਤਿਭਾਸ਼ਾਲੀ ਨੌਜਵਾਨ ਭਵਿੱਖ ਦੇ ਭਾਰਤ ਦਾ ਨਿਰਮਾਣ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਅਤੇ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਅੱਗੇ ਵਧ ਰਹੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਇਹ ਸਭ ਜਾਣਦੇ ਹਨ ਕਿ ਸਾਡੀ ਰਾਸ਼ਟਰੀ ਸਿੱਖਿਆ ਨੀਤੀ ਅੱਜ ਦੀ ਗਿਆਨ ਅਰਥਵਿਵਸਥਾ ਵਿੱਚ ਭਾਰਤ ਨੂੰ ਇੱਕ 'ਗਿਆਨ ਕੇਂਦਰ' ਵਜੋਂ ਸਥਾਪਿਤ ਕਰਨਾ ਚਾਹੁੰਦੀ ਹੈ। ਇਹ ਸਾਡੀਆਂ ਪੁਰਾਤਨ ਕਦਰਾਂ-ਕੀਮਤਾਂ ਜੋ ਕਿ ਅੱਜ ਵੀ ਪਰਸੰਗਿਕ ਹਨ, ਨੂੰ ਕਾਇਮ ਰੱਖਦੇ ਹੋਏ ਸਾਡੇ ਨੌਜਵਾਨਾਂ ਨੂੰ 21ਵੀਂ ਸਦੀ ਦੀ ਦੁਨੀਆ ਲਈ ਤਿਆਰ ਕਰਨ ਦਾ ਪ੍ਰਯਤਨ ਕਰਦੀ ਹੈ। ਭਾਰਤ ਨੂੰ ਇੱਕ ਗਲੋਬਲ ਨੋਲੇਜ ਹੱਬ ਬਣਨ ਲਈ, ਸਾਡੇ ਵਿਦਿਅਕ ਅਦਾਰਿਆਂ ਨੂੰ ਆਲਮੀ ਪੱਧਰ 'ਤੇ ਤੁਲਨਾਤਮਕ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਗਲੋਬਲ ਰੈਂਕਿੰਗ ਵਿੱਚ ਭਾਰਤੀ ਸੰਸਥਾਵਾਂ ਦੀ ਸੰਖਿਆ ਹੌਲੀ-ਹੌਲੀ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਆਈਆਈਐੱਮ ਜੰਮੂ ਜਿਹੀਆਂ ਨਵੀਆਂ ਸੰਸਥਾਵਾਂ ਨੂੰ ਜਲਦੀ ਹੀ ਗਲੋਬਲ ਸਰਵਸ੍ਰੇਸ਼ਠ ਪ੍ਰਥਾਵਾਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਉੱਚ ਦਰਜਾ ਹਾਸਲ ਕਰਨ ਦੀ ਇੱਛਾ ਰੱਖਣੀ ਚਾਹੀਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਟੈਕਨੋਲੋਜੀਆਂ ਅਤੇ ਅਵਸਰਾਂ ਦੀ ਕਨਵਰਜੈਂਸ ਦੀ ਮਦਦ ਨਾਲ, ਬਹੁਤ ਸਾਰੇ ਸਟਾਰਟ-ਅੱਪ ਬਹੁਤ ਸਫ਼ਲ ਹੋਏ ਹਨ ਅਤੇ ਉਨ੍ਹਾਂ ਨੂੰ ਭਾਰਤੀ ਅਰਥਵਿਵਸਥਾ ਦਾ ਉੱਭਰਦਾ ਮੁੱਖ ਅਧਾਰ ਕਿਹਾ ਜਾ ਸਕਦਾ ਹੈ। ਯੂਨੀਕੋਰਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨਾਂ ਦੁਆਰਾ ਸਥਾਪਿਤ ਕੀਤੇ ਗਏ ਹਨ, ਸਾਰੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨਾਂ ਦੀ ਨੌਕਰੀ ਦੀ ਭਾਲ਼ ਕਰਨ ਵਾਲੇ ਦੀ ਬਜਾਏ ਨੌਕਰੀ ਪ੍ਰਦਾਨ ਕਰਨ ਵਾਲੇ ਬਣਨ ਦੀ ਮਾਨਸਿਕਤਾ ਸਾਡੇ ਦੇਸ਼ ਵਿੱਚ ਪ੍ਰਮੁੱਖ ਕਾਰਕਾਂ ਵਿੱਚੋਂ ਇੱਕ ਬਣ ਗਈ ਹੈ ਅਤੇ ਅੱਜ ਇਹ ਦੁਨੀਆ ਵਿੱਚ ਸਭ ਤੋ ਵਧੀਆ ਸਟਾਰਟ-ਅੱਪ ਈਕੋਸਿਸਟਮਸ ਵਿੱਚੋਂ ਇੱਕ ਹੈ।ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਆਈਆਈਐੱਮ ਜੰਮੂ, ਡੀਆਈਸੀਸੀਆਈ ਅਤੇ ਸੀਆਈਆਈ ਦੇ ਸਹਿਯੋਗ ਨਾਲ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਸੰਭਾਵੀ ਉੱਦਮੀਆਂ ਦੀ ਮਦਦ ਲਈ ਇੱਕ ਵਿਸ਼ੇਸ਼ ਵਿਵਿਧਤਾ ਸੈੱਲ ਸਥਾਪਿਤ ਕਰਨ ਜਾ ਰਿਹਾ ਹੈ। ਉਨ੍ਹਾਂ ਉੱਦਮਤਾ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਇਸ ਪਹਿਲ ਨਾਲ ਜੁੜੇ ਹਰ ਕਿਸੇ ਦੀ ਸ਼ਲਾਘਾ ਕੀਤੀ।
ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਜੀਵਨ ਭਰ ਜਲਦੀ ਸਿੱਖਣ ਵਾਲੇ ਅਤੇ ਦੁਬਾਰਾ ਤੋਂ ਸਿੱਖਣ ਵਾਲੇ ਬਣੇ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਤੇਜ਼ ਗਤੀ ਨਾਲ ਜਾਰੀ ਟੈਕਨੋਲੋਜੀਕਲ ਤਬਦੀਲੀਆਂ ਦੀ ਭੂਮਿਕਾ ਵਿਘਟਨਕਾਰੀ ਹੋਣ ਵਾਲੀ ਹੈ। ਟੈਕਨੋਲੋਜੀਆਂ ਦੀ ਸ਼ੈਲਫ ਲਾਈਫ ਛੋਟੀ ਹੁੰਦੀ ਜਾ ਰਹੀ ਹੈ। ਇਸ ਲਈ, ਪ੍ਰਬੰਧਨ ਅਤੇ ਲੀਡਰਸ਼ਿਪ ਸ਼ੈਲੀਆਂ ਦੀ ਸ਼ੈਲਫ ਲਾਈਫ ਵੀ ਛੋਟੀ ਹੋਣ ਜਾ ਰਹੀ ਹੈ। ਅਜਿਹੀ ਸਥਿਤੀ ਨਾਲ ਨਜਿੱਠਣ ਲਈ, ਉਨ੍ਹਾਂ ਨੂੰ 'ਜਾਣੇ ਹੋਏ ਦੀ ਵਰਤੋਂ' ਦੀ ਮਾਨਸਿਕਤਾ ਤੋਂ 'ਅਣਜਾਣੇ ਦੀ ਪੜਚੋਲ' ਕਰਨ ਦੀ ਪਹੁੰਚ ਵੱਲ ਵਧਣਾ ਹੋਵੇਗਾ। ਉਨ੍ਹਾਂ ਨੂੰ ਆਪਣੇ ਆਰਾਮ ਦੇ ਖੇਤਰਾਂ ਤੋਂ ਬਾਹਰ ਜਾ ਕੇ ਨਵੇਂ ਖੇਤਰਾਂ ਵਿੱਚ ਕੰਮ ਕਰਨਾ ਹੋਵੇਗਾ। ਉਨ੍ਹਾਂ ਨੂੰ ਚੁਣੌਤੀਆਂ ਨੂੰ ਅਵਸਰਾਂ ਵਿੱਚ ਬਦਲਣਾ ਹੋਵੇਗਾ। ਉਨ੍ਹਾਂ ਨੂੰ 'ਪਰਿਵਰਤਨ ਪੱਖੀ' ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲ-ਨਾਲ 'ਨੋ-ਚੇਂਜਰਸ' ਨੂੰ ਪਰਿਵਰਤਨ ਦੇ ਸਮਰਥਕਾਂ ਵਜੋਂ ਤਬਦੀਲ ਕਰਨ ਲਈ ਉਨ੍ਹਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਬੀਤੇ ਹੋਏ ਕੱਲ੍ਹ ਤੋਂ ਸਿੱਖਦੇ ਹੋਏ ਆਉਣ ਵਾਲੇ ਕੱਲ੍ਹ ਵੱਲ ਦੇਖਣਾ ਹੋਵੇਗਾ। ਉਨ੍ਹਾਂ ਨੂੰ ਅਤੀਤ ਤੋਂ ਪਰਸੰਗਿਕ ਗਿਆਨ ਦੇ ਅਧਾਰ 'ਤੇ ਆਪਣਾ ਭਵਿੱਖ ਬਣਾਉਣਾ ਹੋਵੇਗਾ। ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਖੁੱਲ੍ਹੇ ਦਿਮਾਗ, ਖੁੱਲ੍ਹੇ ਦਿਲ ਅਤੇ ਮਜ਼ਬੂਤ ਇੱਛਾ ਸ਼ਕਤੀ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਚੰਗਾ ਉੱਦਮੀ, ਚੰਗਾ ਪ੍ਰਬੰਧਕ ਜਾਂ ਚੰਗਾ ਕਾਰੋਬਾਰੀ ਲੀਡਰ ਉਹ ਹੈ ਜੋ ਚੰਗਾ ਕੰਮ ਕਰਕੇ ਚੰਗਾ ਕਰਨ ਵਿੱਚ ਵਿਸ਼ਵਾਸ ਰੱਖਦਾ ਹੋਵੇ। ਉੱਤਕ੍ਰਿਸ਼ਟਤਾ ਅਤੇ ਨੈਤਿਕਤਾ ਨਾਲ-ਨਾਲ ਚਲਦੇ ਹਨ।
**********
ਡੀਐੱਸ/ਬੀਐੱਮ
(Release ID: 1833607)
Visitor Counter : 138