ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav g20-india-2023

ਸ਼ਾਂਤੀਪੂਰਨ, ਵਿਕਸਤ ਜੰਮੂ- ਕਸ਼ਮੀਰ ਸਰਕਾਰ ਦੀ ਸਰਵਉੱਚ ਤਰਜੀਹ: ਰਾਮਦਾਸ ਅਠਾਵਲੇ


ਅਨੂਛੇਦ 370 ਹਟਣ ਦੇ ਬਾਅਦ ਜੰਮੂ-ਕਸ਼ਮੀਰ ਲਈ ਖੁੱਲ੍ਹ ਗਏ ਵਿਕਾਸ ਦੇ ਦੁਆਰ : ਰਾਮਦਾਸ ਅਠਾਵਲੇ

ਰਾਮਦਾਸ ਅਠਾਵਲੇ ਨੇ ਜੰਮੂ-ਕਸ਼ਮੀਰ ਵਿੱਚ ਸਮਾਜਿਕ ਕਲਿਆਣ ਯੋਜਨਾਵਾਂ ਨੂੰ ਲਾਗੂ ਕਰਨ ਦੀ ਸਮੀਖਿਆ ਕੀਤੀ

Posted On: 11 JUN 2022 6:24PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ੍ਰੀ ਰਾਮਦਾਸ ਅਠਾਵਲੇ ਨੇ ਅੱਜ ਕਿਹਾ ਕਿ ਭਾਰਤ ਸਰਕਾਰ ਇੱਕ ਸ਼ਾਂਤੀਪੂਰਨ ਅਤੇ ਵਿਕਸਤ ਜੰਮੂ-ਕਸ਼ਮੀਰ ਚਾਹੁੰਦੀ ਹੈ ਅਤੇ ਹਰ ਮੋਰਚੇ ’ਤੇ ਜੰਮੂ-ਕਸ਼ਮੀਰ ਦਾ ਵਿਕਾਸ ਕਰਨ ਲਈ ਵਚਨਬੱਧ ਹੈ। ਸ਼੍ਰੀ ਅਠਾਵਲੇ ਨੇ ਕਨਵੈਨਸ਼ਨ ਸੈਂਟਰ, ਜੰਮੂ ਵਿੱਚ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਕਹੀ।

ਸ਼੍ਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ 2019 ਵਿੱਚ ਅਨੂਛੇਦ 370 ਦੇ ਹਟਣ ਦੇ ਬਾਅਦ ਜੰਮੂ-ਕਸ਼ਮੀਰ ਲਈ ਵਿਕਾਸ ਦੇ ਦੁਆਰ ਖੁੱਲ੍ਹ ਗਏ ਹਨ, ਜੋ ਇਸ ਤੱਥ ਤੋਂ ਸਪੱਸ਼ਟ ਹੈ ਕਿ ਕੇਂਦਰ ਸਪਾਂਸਰ ਸਾਰੀਆਂ ਯੋਜਨਾਵਾਂ ਅਤੇ ਪ੍ਰੋਗਰਾਮ ਹੁਣ ਜੰਮੂ-ਕਸ਼ਮੀਰ ਵਿੱਚ ਲਾਗੂ ਹੋ ਗਏ ਹਨ। ਚਾਹੇ ਪ੍ਰਧਾਨ ਮੰਤਰੀ ਆਵਾਸ ਯੋਜਨਾ, ਜਨ ਧਨ ਯੋਜਨਾ, ਮੁਦਰਾ ਯੋਜਨਾ, ਪੀਐੱਮ ਉਜਵਲਾ ਯੋਜਨਾ, ਵਿਦਿਆਰਥੀਆਂ ਲਈ ਸਕਾਲਰਸ਼ਿਪ ਯੋਜਨਾ, ਅਨੁਸੂਚਿਤ ਜਾਤੀ, ਅਨੂਸੂਚਿਤ ਜਨਜਾਤੀ ਅਤੇ ਹੋਰ ਪਿੱਛੜਾ ਵਰਗ ਲਈ ਕਲਿਆਣਕਾਰੀ ਯੋਜਨਾਵਾਂ ਹੋਣ ਸਾਰੀਆਂ ਜੰਮੂ-ਕਸ਼ਮੀਰ ਵਿੱਚ ਲਾਗੂ ਹਨ।


 

https://static.pib.gov.in/WriteReadData/userfiles/image/image001Z2FS.jpg


ਸ਼੍ਰੀ ਅਠਾਵਲੇ ਨੇ ਅੱਗੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਕਈ ਕੇਂਦਰੀ ਯੋਜਨਾਵਾਂ ਦਾ ਸ਼ਤ ਪ੍ਰਤੀਸ਼ਤ ਲਾਗੂ ਕਰਨਾ ਇਸ ਗੱਲ ਦਾ ਗਵਾਹ ਹੈ ਕਿ ਭਾਰਤ ਸਰਕਾਰ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਆਵਾਸ, ਜੀਵਿਕਾ ਆਦਿ ਸਾਰੇ ਮੋਰਚਿਆਂ ’ਤੇ ਸਮਾਜਿਕ ਸਥਿਰਤਾ ਪ੍ਰਦਾਨ ਕਰਨ ਲਈ ਅਡਿਗ ਹੈ। 

ਸ਼੍ਰੀ ਅਠਾਵਲੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਮਾਜ ਕਲਿਆਣ ਦੀਆਂ ਯੋਜਨਾਵਾਂ ਦੇ ਲਾਗੂ ਕਰਨ ਵਿੱਚ ਤੇਜ਼ੀ ਆਈ ਹੈ ਜੋ ਇਸ ਤੱਥ ਤੋਂ ਸਪੱਸ਼ਟ ਹੈ ਕਿ ਪੀਐੱਮ ਜਨ ਧਨ ਯੋਜਨਾ ਤਹਿਤ 2014-15 (ਜੂਨ) ਵਿਚਕਾਰ 45 ਕਰੋੜ 55 ਲੱਖ ਖਾਤੇ ਖੋਲ੍ਹੇ ਗਏ ਹਨ। ਉੱਜਵਲਾ ਯੋਜਨਾ 2016- 22 (ਜੂਨ) ਵਿਚਕਾਰ ਲਾਭਪਾਤਰੀਆਂ ਨੂੰ ਨੌਂ ਕਰੋੜ 29 ਲੱਖ ਗੈਸ ਕਨੈਕਸ਼ਨ ਅਲਾਟ ਕੀਤੇ ਗਏ ਹਨ। ਪੀਐੱਮ ਆਵਾਸ ਯੋਜਨਾ (ਸ਼ਹਿਰੀ) ਤਹਿਤ 2015- 22 (ਜੂਨ) ਵਿਚਕਾਰ ਕਰੀਬ 60 ਲੱਖ 17 ਹਜ਼ਾਰ ਘਰਾਂ ਦਾ ਨਿਰਮਾਣ ਹੋਇਆ ਹੈ। ਪੀਐੱਮ ਤਹਿਤ ਆਵਾਸ ਯੋਜਨਾ (ਗ੍ਰਾਮੀਣ), ਦੋ ਕਰੋੜ 25 ਲੱਖ ਘਰਾਂ ਦਾ ਨਿਰਮਾਣ ਕੀਤਾ ਗਿਆ ਹੈ, ਪੀਐੱਮ ਜਨ ਅਰੋਗਿਆ ਯੋਜਨਾ ਤਹਿਤ ਤਿੰਨ ਕਰੋੜ 35 ਲੱਖ ਲੋਕਾਂ ਨੂੰ ਲਾਭ ਹੋਇਆ ਹੈ, ਉਜਾਲਾ ਯੋਜਨਾ ਤਹਿਤ 36 ਕਰੋੜ 79 ਲੱਖ ਐੱਲਈਡੀ ਬਲਬ ਜਾਰੀ ਕੀਤੇ ਗਏ ਹਨ।


 

https://static.pib.gov.in/WriteReadData/userfiles/image/image002FCYT.jpg


ਸ਼੍ਰੀ ਅਠਾਵਲੇ ਨੇ ਦੱਸਿਆ ਕਿ 2019-22 (ਜੂਨ) ਵਿਚਕਾਰ ਨਸ਼ਾ ਮੁਕਤੀ ਕੇਂਦਰਾਂ ਦੀ ਸਥਾਪਨਾ ਲਈ ਵਿੱਤੀ ਸਹਾਇਤਾ ਤਹਿਤ 1720 ਨਸ਼ਾਮੁਕਤੀ ਕੇਂਦਰਾਂ ਨੂੰ ਜਾਂ ਤਾਂ ਪੋਸ਼ਿਤ ਕੀਤਾ ਗਿਆ ਹੈ ਜਾਂ ਉਨ੍ਹਾਂ ਦੀ ਸਥਾਪਨਾ ਕੀਤੀ ਗਈ ਹੈ।

ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਅਠਾਵਲੇ ਨੇ ਕਿਹਾ ਕਿ ਜੰਮੂ ਖੇਤਰ ਵਿੱਚ ਪੀਐੱਮਏਵਾਈ (ਸ਼ਹਿਰੀ) ਤਹਿਤ 18590 ਸਵੀਕਾਰਤ ਲਾਭਪਾਤਰੀ ਹਨ ਜਿਨ੍ਹਾਂ ਵਿੱਚੋਂ 4568 ਘਰਾਂ ਦਾ ਨਿਰਮਾਣ ਹੋ ਗਿਆ ਹੈ। ਉੱਥੇ ਹੀ ਪੀਐੱਮਏਵਾਈ (ਗ੍ਰਾਮੀਣ) ਤਹਿਤ 131945 ਸਵੀਕਾਰਤ ਲਾਭਪਾਤਰੀ ਹਨ, ਜਿਨ੍ਹਾਂ ਵਿੱਚੋਂ 80008 ਦੇ ਘਰਾਂ ਦਾ ਨਿਰਮਾਣ ਹੋ ਗਿਆ ਹੈ।

ਸ਼੍ਰੀ ਅਠਾਵਲੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਜੰਮੂ- ਕਸ਼ਮੀਰ ਵਿੱਚ 2641995 ਖਾਤੇ ਖੋਲ੍ਹੇ ਗਏ ਹਨ ਜਿਨ੍ਹਾਂ ਵਿੱਚੋਂ ਸਿਰਫ਼ ਜੰਮੂ ਡਿਵੀਜ਼ਨ ਵਿੱਚ 1192312 ਖਾਤੇ ਖੋਲੇ ਗਏ ਹਨ ਅਤੇ ਪੀਐੱਮ ਉੱਜਵਲਾ ਯੋਜਨਾ ਤਹਿਤ ਜੰਮੂ- ਕਸ਼ਮੀਰ ਵਿੱਚ 1316924 ਗੈਸ ਕਨੈਕਸ਼ਨ ਦਿੱਤੇ ਗਏ ਹਨ। 

https://static.pib.gov.in/WriteReadData/userfiles/image/image003Z1VI.jpg

ਸ਼੍ਰੀ ਅਠਾਵਲੇ ਨੇ ਜੰਮੂ-ਕਸ਼ਮੀਰ ਵਿੱਚ ਸਮਾਜ ਕਲਿਆਣ ਦੀਆਂ ਯੋਜਨਾਵਾਂ ਦੇ ਲਾਗੂ ਕਰਨ ਨਾਲ ਸਬੰਧਿਤ ਜੰਮੂ-ਕਸ਼ਮੀਰ ਸਮਾਜ ਕਲਿਆਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਸਮੀਖਿਆ ਬੈਠਕ ਵੀ ਕੀਤੀ। ਜਿਸ ਵਿੱਚ ਸਮਾਜ ਕਲਿਆਣ ਵਿਭਾਗ, ਜੰਮੂ-ਕਸ਼ਮੀਰ ਦੀ ਡਾਇਰੈਕਟਰ ਜਨਰਲ ਵਿਵੇਕ ਸ਼ਰਮਾ ਦੇ ਇਲਾਵਾ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਸ਼੍ਰੀ ਅਠਾਵਲੇ ਹਰਿ ਨਿਵਾਸ ਪੈਲੇਸ, ਜੰਮੂ ਵਿੱਚ ਨੈਲਸਨ ਮੰਡੇਲਾ ਨੋਬਲ ਸ਼ਾਂਤੀ ਪੁਰਸਕਾਰ ਸਮਾਰੋਹ ਵਿੱਚ ਵੀ ਸ਼ਮੂਲੀਅਤ ਕਰਨਗੇ।

****

MG/RNM



(Release ID: 1833530) Visitor Counter : 107


Read this release in: English , Urdu , Marathi , Hindi