ਆਈਐੱਫਐੱਸਸੀ ਅਥਾਰਿਟੀ
azadi ka amrit mahotsav

ਯੂਰਪੀਅਨ ਕਮਿਸ਼ਨ ਨੇ ਆਈਐੱਫਐੱਸਸੀਏ ਦੀ ਨਿਗਰਾਨੀ ਅਧੀਨ ਕੇਂਦਰੀ ਕਾਊਂਟਰ ਪਾਰਟੀਆਂ (CCPs) ਨੂੰ ਬਰਾਬਰੀ ਦਾ ਦਰਜਾ ਦਿੱਤਾ

Posted On: 11 JUN 2022 8:46PM by PIB Chandigarh

ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ (ਆਈਐੱਫਐੱਸਸੀਏ) 1 ਅਕਤੂਬਰ 2020 ਨੂੰ, ਅੰਤਰਰਾਸ਼ਟਰੀ ਵਿੱਤੀ ਸੇਵਾਵਾਂ ਕੇਂਦਰ (ਆਈਐੱਫਐੱਸਸੀ) ਤਹਿਤ ਸਾਰੀਆਂ ਵਿੱਤੀ ਸੇਵਾਵਾਂ ਅਤੇ ਵਿੱਤੀ ਉਤਪਾਦਾਂ ਲਈ ਏਕੀਕ੍ਰਿਤ ਰੈਗੂਲੇਟਰ ਬਣ ਗਿਆ ਸੀ। ਇਸ ਦੇ ਬਾਅਦ ਅਥਾਰਿਟੀ ਨੇ 16 ਅਪ੍ਰੈਲ, 2021 ਨੂੰ ਆਈਐੱਫਐੱਸਸੀਏ (ਬਜ਼ਾਰ ਸੰਰਚਨਾ ਸੰਸਥਾਨ) ਨਿਯਮ, 2021 ਨੂੰ ਅਧਿਸੂਚਿਤ ਕੀਤਾ। ਇਸ ਦੇ ਬਾਅਦ ਇਹ ਆਈਐੱਫਐੱਸਸੀ ਵਿੱਚ ਸਥਾਪਿਤ ਅਤੇ ਸੰਚਾਲਿਤ ਸੀਸੀਪੀ (ਸੈਂਟਰ ਕਾਉਂਟਰ ਪਾਰਟੀਆਂ) ’ਤੇ ਲਾਗੂ ਹੁੰਦੇ ਹਨ।

ਯੂਰਪੀ ਕਮਿਸ਼ਨ (ਈਸੀ) ਨੇ ਆਪਣੇ ਮੁਲਾਂਕਣ ਦੇ ਅਧਾਰ ’ਤੇ ਇਹ ਸਿੱਟਾ ਕੱਢਿਆ ਹੈ ਕਿ ਆਈਐੱਫਐਸਸੀਏ ਵੱਲੋਂ ਅਧਿਕਾਰਤ ਸੀਸੀਪੀ, ਪ੍ਰਭਾਵੀ ਨਿਗਰਾਨੀ ਅਤੇ ਚਾਲੂ ਪਰਿਵਰਤਨ ਲਈ ਕਾਨੂੰਨੀ ਅਤੇ ਨਿਰੀਖਣਾਤਮਕ ਵਿਵਸਥਾ ਪ੍ਰਦਾਨ ਕਰਦੀ ਹੈ ਅਤੇ ਇਸ ਸਬੰਧ ਵਿੱਚ ਯੂਰਪੀਅਨ ਕਮਿਸ਼ਨ ਦੀਆਂ ਨਿਰਧਾਰਤ ਜ਼ਰੂਰਤਾਂ ਦਾ ਪਾਲਣ ਕਰਦੇ ਹਨ ਅਤੇ ਆਈਐੱਫਐੱਸਸੀਏ ਵੱਲੋਂ ਨਿਗਰਾਨੀ ਸੀਸੀਪੀ ਨੂੰ ਬਰਾਬਰ ਦਰਜਾ ਪ੍ਰਦਾਨ ਕਰਦੇ ਹਨ।

ਇਸ ਦੇ ਅਨੁਸਾਰ ਯੂਰਪੀਅਨ ਬਜ਼ਾਰ ਬੁਨਿਆਦੀ ਢਾਂਚਾ ਰੈਗੂਲੇਸ਼ਨ (ਈਐੱਮਆਈਆਰ) ਵਿੱਚ ਨਿਰਧਾਰਤ ਜ਼ਰੂਰਤਾਂ ਅਨੁਸਾਰ 8 ਜੂਨ, 2022 ਨੂੰ ਈਸੀ ਨੇ ਆਈਐੱਫਐੱਸਸੀ ਵਿੱਚ ਨਿਮਨਲਿਖਤ ਸੀਸੀਪੀ ਨੂੰ ਆਈਐੱਫਐੱਸਸੀਏ ਦੀ ਨਿਗਰਾਨੀ ਵਿੱਚ ਬਰਾਬਰ ਦਰਜਾ ਦਿੱਤਾ ਹੈ:

  1. ਇੰਡੀਆ ਇੰਟਰਨੈਸ਼ਨਲ ਕਲੀਅਰਿੰਗ ਕਾਰਪੋਰੇਸ਼ਨ ਲਿਮਿਟਿਡ

  2. ਐੱਨਐੱਸਈ ਆਈਐੱਫਐੱਸਸੀ ਕਲੀਅਰਿੰਗ ਕਾਰਪੋਰੇਸ਼ਨ ਲਿਮਿਟਿਡ

ਇਸ ਫੈਸਲੇ ਨੂੰ ਯੂਰਪੀ ਸੰਘ ਦੇ ਅਧਿਕਾਰਕ ਜਨਰਲ ਵਿੱਚ ਪ੍ਰਕਾਸ਼ਿ਼ਤ ਕੀਤਾ ਗਿਆ ਹੈ।

ਇਹ https://eur-lex.europa.eu/eli/dec_impl/2022/901/oj ’ਤੇ ਉਪਲੱਬਧ ਹੈ।

************

ਆਰਐੱਮ/ਐੱਮਵੀ/ਕੇਐੱਮਐੱਨ


(Release ID: 1833527) Visitor Counter : 111


Read this release in: English , Urdu , Hindi