ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਸ਼੍ਰੀ ਸਰਬਾਨੰਦ ਸੋਨੋਵਾਲ ਨੇ ਜ਼ੀਰੋ ਵੈਲੀ, ਅਰੁਣਾਚਲ ਪ੍ਰਦੇਸ਼ ਵਿੱਚ ਸਰਕਾਰੀ ਕਲਿਆਣਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਸੰਵਾਦ ਕੀਤਾ, ਕਿਹਾ- ਸਰਕਾਰ ਨੇ ਨਵੇਂ ਭਾਰਤ ਦੇ ਈਕੋਲੌਜੀ ਲਈ ਜ਼ਿੰਮੇਦਾਰ ਵਿਕਾਸ ਨੂੰ ਅੱਗੇ ਵਧਾਉਣ ਲਈ ਉੱਤਰ ਪੂਰਬ ਨੂੰ ਸਰਵਉੱਚ ਮਹੱਤਵ ਦਿੱਤਾ ਹੈ

Posted On: 09 JUN 2022 6:04PM by PIB Chandigarh

ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਅਰੁਣਾਚਲ ਪ੍ਰਦੇਸ਼ ਦੀ ਜ਼ੀਰੋ ਵੈਲੀ ਵਿੱਚ ਹਿਜਾ ਅਤੇ ਲੇਮਪੀਯਾ ਪਿੰਡਾਂ ਵਿੱਚ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦੇ ਕਈ ਲਾਭਾਰਥੀਆਂ ਦੇ ਨਾਲ ਮੁਲਾਕਾਤ ਅਤੇ ਸੰਵਾਦ ਕੀਤਾ। ਨਾਲ ਹੀ ਉਨ੍ਹਾਂ ਦੇ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਲੋਕਾਂ ਦੇ ਨਾਲ ਸੰਵਾਦ ਕਰਦੇ ਹੋਏ

ਕੇਂਦਰੀ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨਵੇਂ ਭਾਰਤ ਦੀ ਈਕੋਲੌਜੀ ਲਈ ਜਿੰਮੇਦਾਰੀ ਪੂਰਣ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਉੱਤਰ ਪੂਰਬ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਦੁਨੀਆ ਈਕੋਲੌਜੀ ਅਤੇ ਆਰਥਿਕ ਵਿਕਾਸ ਦਰਮਿਆਨ ਸੰਤੁਲਨ ਬਣਾਉਣ ਲਈ ਚੌਕਸੀ ਨਾਲ ਅੱਗੇ ਵਧ ਰਹੀ ਹੈ,

ਉੱਤਰ ਪੂਰਬ ਦੀ ਮੁੱਖ ਭੂਮਿਕਾ ਦੇਸ਼ ਲਈ ਈਕੋਲੌਜੀ ਜ਼ਿਮੇਦਾਰ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੇ ਖੇਤਰ ਵਿੱਚ ਮੌਜੂਦ ਲੋੜੀਂਦੀਆਂ ਸੰਭਾਵਨਾਵਾਂ ਨੂੰ ਦੋਹਨ ਲਈ ਖੁਦ ਨੂੰ ਤਿਆਰ ਕਰਨਾ ਚਾਹੀਦਾ ਹੈ ਕੌਸ਼ਲ ਅਪਣਾਉਣਾ ਚਾਹੀਦਾ ਹੈ ਅਤੇ ਇਸ ਅਦਭੁਤ ਅਵਸਰ ਦਾ ਲਾਭ ਚੁੱਕਣ ਲਈ ਮੰਚ ਵਿਕਸਿਤ ਕਰਨਾ ਚਾਹੀਦਾ ਹੈ।

https://ci4.googleusercontent.com/proxy/wjglJbLrHukXWspYEfQO4UPDhOPLhKUs9H3C6Le62i5vzI0GIrnjmSuRo9hUnDK-2fRBDDfKf7dQapVEPqhnUQF58B41YfZW--nNxaW2qqZrqPe354jiOmn91w=s0-d-e1-ft#https://static.pib.gov.in/WriteReadData/userfiles/image/image00132T0.jpg

ਨਵੇਂ ਭਾਰਤ ਦੇ ਆਰਥਿਕ ਵਿਕਾਸ ਵਿੱਚ ਉੱਤਰ –ਪੂਰਬ ਦੀ ਭੂਮਿਕਾ ‘ਤੇ ਸੰਬੋਧਨ ਕਰਦੇ ਹੋਏ ਸ਼੍ਰੀ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਗਤੀਸ਼ੀਲ ਅਗਵਾਈ ਹੇਠ ਲੋਕਾਂ ਨੂੰ ਲਾਭ ਹੋ ਰਿਹਾ ਹੈ। ਨਾਲ ਹੀ, ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦੇ ਰਾਹੀਂ ਉਨ੍ਹਾਂ ਦੇ ਜੀਵਨ ਦੀ ਸੁਗਮਤਾ ਵਿੱਚ ਸਹਾਇਤਾ ਮਿਲੀ ਹੈ।

https://ci4.googleusercontent.com/proxy/9Vd6Vh4uRZKaz6N35OwHkBsRZxFf-kxAeCAVl7ERFuk0p75Dcj53IOFhr65b-YNfDMAE0Fi2VpnYsZMn7Rvj5g2MpsUxybE1uJ-WV80ET3aZawWsLIDOdepC4A=s0-d-e1-ft#https://static.pib.gov.in/WriteReadData/userfiles/image/image002T8K7.jpg

ਉਨ੍ਹਾਂ ਨੇ ਕਿਹਾ ਕਿ ਇੱਕ ਮਜ਼ਬੂਤ, ਖੁਸ਼ਹਾਲ ਅਤੇ ਗੌਰਵ ਸ਼ਾਲੀ ਨਵੇਂ ਭਾਰਤ ਦੇ ਵਿਕਾਸ ਦੇ ਸਾਡੇ ਵਿਜ਼ਨ ਨੂੰ ਅੱਗੇ ਵਧਾਉਣ ਲਈ ਸੇਵਾ ਸੁਸ਼ਾਸਨ ਅਤੇ ਗਰੀਬ ਕਲਿਆਣ ਜਾਰੀ ਰਹੇਗਾ। 

ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ) ਦੇ ਲਾਭਾਰਥੀਆਂ ਦੇ ਨਾਲ ਸੰਵਾਦ ਕੀਤਾ।

https://ci4.googleusercontent.com/proxy/iBH0MFNiO79i466omdvSiDmBUQiyAsG0FxQh7xDsclEOD2wVL0FvSF-HEjVGttUjZuxbOQDJaq38bW_F3yw96-5mEVGMzcsEmTTW3LN2mtKxFwygksWU51pPTQ=s0-d-e1-ft#https://static.pib.gov.in/WriteReadData/userfiles/image/image003UDPT.jpg

ਕੇਂਦਰੀ ਮੰਤਰੀ ਨੇ ਸਥਾਨਿਕ ਲੋਕਾਂ, ਸੰਗਠਨਾਂ ਦੇ ਨਾਲ ਹੀ ਕਲਿਆਣਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਦੇ ਸੰਵਾਦ ਲਈ ਹਿਜਾ ਅਤੇ ਲੇਮਪੀਯਾ ਪਿੰਡ ਦਾ ਦੌਰਾ ਕੀਤਾ। ਉਨ੍ਹਾਂ ਨੇ ਹਿਜਾ ਪਿੰਡ ਵਿੱਚ ਤਾਰੂ ਤਾਤੁੰਗ ਦੇ ਘਰ ਵਿੱਚ ਸ਼ਾਨਦਾਰ ਅਬੋਤਨੀ ਭੋਜਨ ਪਰੋਸਿਆ ਗਿਆ।

******

ਐੱਮਜੇਪੀਐੱਸ


(Release ID: 1833064) ਵਿਜ਼ੀਟਰ ਕਾਊਂਟਰ : 166