ਬਿਜਲੀ ਮੰਤਰਾਲਾ
ਭਾਰਤ ਵਿੱਚ ਸਮੁੰਦਰੀ ਕਿਨਾਰੇ ਪਵਨ ਊਰਜਾ
प्रविष्टि तिथि:
09 JUN 2022 7:37PM by PIB Chandigarh
ਕੇਂਦਰੀ ਬਿਜਲੀ ਅਤੇ ਨਵੀਨ ਅਤੇ ਅਖੁੱਟ ਊਰਜਾ ਊਰਜਾ ਮੰਤਰੀ, ਸ਼੍ਰੀ ਆਰ. ਕੇ. ਸਿੰਘ ਨੇ ਅੱਜ ਭਾਰਤ ਵਿੱਚ ਸਮੁੰਦਰੀ ਕਿਨਾਰੇ ਹਵਾ ਊਰਜਾ ਪ੍ਰੋਜੈਕਟਾਂ ਲਈ ਟਰਾਂਸਮਿਸ਼ਨ ਦੀ ਯੋਜਨਾਬੰਦੀ ਬਾਰੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸ਼੍ਰੀ ਆਲੋਕ ਕੁਮਾਰ, ਸਕੱਤਰ, ਬਿਜਲੀ ਅਤੇ ਸ਼੍ਰੀ ਇੰਦੂ ਸ਼ੇਖਰ ਚਤੁਰਵੇਦੀ, ਸਕੱਤਰ, ਨਵੀਨ ਅਤੇ ਅਖੁੱਟ ਊਰਜਾ ਮੰਤਰਾਲਾ ਮੌਜੂਦ ਸਨ।
ਇਸ ਮੀਟਿੰਗ ਦੌਰਾਨ, ਗੁਜਰਾਤ ਅਤੇ ਤਾਮਿਲਨਾਡੂ ਦੇ ਤੱਟਾਂ 'ਤੇ ਕੁੱਲ 10 ਗੀਗਾਵਾਟ ਸਮਰੱਥਾ ਦੇ ਸਮੁੰਦਰੀ ਕਿਨਾਰੇ ਪਵਨ ਪ੍ਰੋਜੈਕਟਾਂ ਲਈ ਜ਼ਰੂਰੀ ਟ੍ਰਾਂਸਮਿਸ਼ਨ ਅਤੇ ਨਿਕਾਸੀ ਸਬੰਧੀ ਬੁਨਿਆਦੀ ਢਾਂਚੇ 'ਤੇ ਚਰਚਾ ਕੀਤੀ ਗਈ। ਇਸ ਸਬੰਧ ਵਿੱਚ ਕੇਂਦਰੀ ਟਰਾਂਸਮਿਸ਼ਨ ਯੂਟਿਲਿਟੀ (ਸੀਟੀਯੂ) ਵੱਲੋਂ ਮੰਤਰੀ ਦੇ ਸਾਹਮਣੇ ਇੱਕ ਪੇਸ਼ਕਾਰੀ ਦਿੱਤੀ ਗਈ।
ਇੱਕ ਵਿਸਤ੍ਰਿਤ ਸਮੀਖਿਆ ਤੋਂ ਬਾਅਦ, ਹੇਠਾਂ ਦਿੱਤੇ ਫਰੇਮਵਰਕ ਦੇ ਅਨੁਸਾਰ ਸਮੁੰਦਰੀ ਕਿਨਾਰੇ ਹਵਾ ਊਰਜਾ ਬਲਾਕਾਂ ਲਈ ਬੋਲੀ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ:
-
ਓਪਨ ਐਕਸੈਸ / ਕੈਪਟਿਵ / ਬਾਈ-ਲੇਟਰਲ ਥਰਡ ਪਾਰਟੀ ਸੇਲ / ਵਪਾਰੀ ਵਿਕਰੀ ਦੁਆਰਾ ਬਿਜਲੀ ਦੀ ਵਿਕਰੀ ਲਈ ਤਾਮਿਲਨਾਡੂ ਅਤੇ ਗੁਜਰਾਤ ਦੇ ਤੱਟਾ 'ਤੇ ਵਿਕਾਸ ਲਈ ਮੌਜੂਦਾ ਵਿੱਤੀ ਸਾਲ 22-23 ਤੋਂ ਸ਼ੁਰੂ ਹੋਣ ਵਾਲੇ ਤਿੰਨ ਸਾਲਾਂ ਦੀ ਮਿਆਦ ਲਈ ਪ੍ਰਤੀ ਸਾਲ 4.0 ਗੀਗਾਵਾਟ ਦੀ ਪ੍ਰੋਜੈਕਟ ਸਮਰੱਥਾ ਬਰਾਬਰ ਬੋਲੀਆਂ
-
ਇਸ ਤੋਂ ਬਾਅਦ, ਪੰਜ ਸਾਲਾਂ ਦੀ ਮਿਆਦ ਲਈ ਅਰਥਾਤ ਵਿੱਤੀ ਸਾਲ 29-30 ਤੱਕ ਹਰੇਕ 5 ਗੀਗਾਵਾਟ ਦੀ ਪ੍ਰੋਜੈਕਟ ਸਮਰੱਥਾ ਲਈ ਬੋਲੀ ਲਗਾਈ ਜਾਵੇਗੀ।
ਵਿੱਤੀ ਸਾਲ 22-23 ਤੋਂ ਸ਼ੁਰੂ ਹੋਣ ਵਾਲੇ ਪਹਿਲੇ ਦੋ ਸਾਲਾਂ ਵਿੱਚ 8 ਗੀਗਾਵਾਟ ਦੀ ਇੱਕ ਪ੍ਰੋਜੈਕਟ ਸਮਰੱਥਾ ਲਈ ਲੱਗਣ ਵਾਲੀ ਹਰਿਤ ਬੋਲੀ ਵੀ ਕਾਰਬਨ ਕ੍ਰੈਡਿਟ ਵਰਗੀਆਂ ਹਰਿਤ ਵਿਸ਼ੇਸ਼ਤਾਵਾਂ ਦਾ ਲਾਭ ਉਠਾ ਸਕੇਗੀ ।
ਪਹਿਲੇ 12 ਗੀਗਾਵਾਟ ਲਈ ਬੋਲੀ ਇੱਕ ਸਿੰਗਲ ਪੜਾਅ ਦੋ 'ਤੇ ਆਯੋਜਿਤ ਕੀਤੀ ਜਾਵੇਗੀ ਜਿਸ ਵਿੱਚ ਬੋਲੀਕਾਰਾਂ ਦਾ ਮੁਲਾਂਕਣ ਉਨ੍ਹਾਂ ਦੀਆਂ ਤਕਨੀਕੀ-ਵਪਾਰਕ ਸਮਰੱਥਾਵਾਂ ਦੇ ਅਧਾਰ 'ਤੇ ਕੀਤਾ ਜਾਵੇਗਾ ਅਤੇ ਕੇਵਲ ਤਕਨੀਕੀ ਰੂਪ ਵਿੱਚ ਯੋਗ ਬੋਲੀ ਲਗਾਉਣ ਵਾਲੇ ਹੀ ਵਿੱਤੀ ਮੁਲਾਂਕਣ ਲਈ ਅਗਲੇ ਪੜਾਅ ਵਿੱਚ ਜਾਣਗੇ। ਵਿੱਤੀ ਮੁਲਾਂਕਣ ਸਮੁੰਦਰ ਤਲ ਦੇ ਖੇਤਰ ਦੇ ਪ੍ਰਤੀ ਵਰਗ ਕਿਲੋਮੀਟਰ ਦੇ ਲਈ ਦੱਸੀ ਗਈ ਲੀਜ਼ ਫੀਸ 'ਤੇ ਅਧਾਰਤ ਹੋਵੇਗਾ। ਸਮੁੰਦਰ ਤਲ ਦੇ ਖੇਤਰ ਦੇ ਪ੍ਰਤੀ ਵਰਗ ਕਿਲੋਮੀਟਰ ਵਿੱਚ ਉੱਚਤਮ ਲੀਜ਼ ਫੀਸ ਦੀ ਪੇਸ਼ਕਸ਼ ਕਰਨ ਵਾਲੇ ਬੋਲੀਕਾਰ ਨੂੰ ਪ੍ਰੋਜੈਕਟ ਅਲਾਟ ਕੀਤਾ ਜਾਵੇਗਾ।
ਵਿੱਤੀ ਸਾਲ 29-30 ਤੱਕ ਬੋਲੀ ਲਗਾਈਆਂ ਜਾਣ ਵਾਲੀਆਂ ਸਾਰੀਆਂ ਤੱਟਵਰਤੀ ਪਵਨ ਸਮਰੱਥਾਵਾਂ ਦੇ ਲਈ ਆਫਸ਼ੋਰ ਪੂਲਿੰਗ ਸਬਸਟੇਸ਼ਨ (ਪੀਐੱਸਐੱਸ) ਤੋਂ ਔਨਸ਼ੋਰ ਟ੍ਰਾਂਸਮਿਸ਼ਨ ਤੱਕ ਬਿਜਲੀ ਦੀ ਨਿਕਾਸੀ ਅਤੇ ਟ੍ਰਾਂਸਮਿਸ਼ਨ ਮੁਫਤ ਪ੍ਰਦਾਨ ਕੀਤੀ ਜਾਵੇਗੀ ।
ਨਵੀਨ ਅਤੇ ਅਖੁੱਟ ਊਰਜਾ ਮੰਤਰਾਲਾ, ਆਪਣੀ ਲਾਗੂ ਕਰਨ ਵਾਲੀ ਏਜੰਸੀ ਰਾਹੀਂ, ਤਾਮਿਲਨਾਡੂ ਦੇ ਤੱਟ 'ਤੇ 4.0 ਗੀਗਾਵਾਟ ਸਮਰੱਥਾ ਦੇ ਬਰਾਬਰ ਸਮੁੰਦਰੀ ਕਿਨਾਰੇ ਹਵਾ ਊਰਜਾ ਬਲਾਕਾਂ ਨੂੰ ਲੀਜ਼ 'ਤੇ ਦੇਣ ਲਈ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਪਹਿਲੀ ਬੋਲੀ ਜਾਰੀ ਕਰੇਗਾ।
*********
ਐੱਨਜੀ
(रिलीज़ आईडी: 1833063)
आगंतुक पटल : 233