ਇਸਪਾਤ ਮੰਤਰਾਲਾ
ਡੀਪੀਈ ਦੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮੈਗਾ ਸ਼ੋਅ ਵਿੱਚ ਐੱਨਐੱਮਡੀਸੀ ਦੀ ਦਰਸ਼ਨੀ ਪ੍ਰਦਰਸ਼ਨੀ
Posted On:
10 JUN 2022 3:56PM by PIB Chandigarh
ਭਾਰਤ ਦਾ ਸਭ ਤੋਂ ਵੱਡਾ ਕੱਚਾ ਲੋਹਾ ਉਤਪਾਦਕ, ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਮਡੀਸੀ) 9 ਤੋਂ 12 ਜੂਨ, 2022 ਤੱਕ ਮਹਾਤਮਾ ਮੰਦਿਰ ਕਨਵੇਸ਼ਨ ਅਤੇ ਪ੍ਰਦਰਸ਼ਨੀ ਕੇਂਦਰ, ਗਾਂਧੀਨਗਰ, ਗੁਜਰਾਤ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਦੇ ਤਹਿਤ ਜਨਤਕ ਐਂਟਰਪ੍ਰਾਈਜ਼ਿਜ਼ ਵਿਭਾਗ (ਡੀਪੀਈ) ਦੁਆਰਾ ਆਯੋਜਿਤ ਪ੍ਰਦਰਸ਼ਨੀ ਵਿੱਚ ਹਿੱਸਾ ਲੈ ਰਿਹਾ ਹੈ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਭਾਈ ਪਟੇਲ ਅਤੇ ਕੇਂਦਰੀ ਵਿੱਤੀ ਅਤੇ ਕਾਰਪੋਰੇਟ ਮਾਮਲੇ ਦੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਰਾਸ਼ਟਰ ਨਿਰਮਾਣ ਅਤੇ ਸੀਪੀਐੱਸਈ ‘ਤੇ ਕੇਂਦ੍ਰਿਤ ਇਸ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਪ੍ਰਦਰਸ਼ਨੀ ਵਿੱਚ ਐੱਨਐੱਮਡੀਸੀ ਸਹਿਤ 75 ਜਨਤਕ ਖੇਤਰ ਦੇ ਉੱਦਮ, ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਆਪਣੀਆਂ ਉਪਲਬੱਧੀਆਂ ਦਾ ਪ੍ਰਦਰਸ਼ਨ ਕਰ ਰਹੇ ਹਨ।
ਪ੍ਰਦਰਸ਼ਨੀ ਵਿੱਚ ਐੱਨਐੱਮਡੀਸੀ ਪਵੇਲੀਅਨ ਦਾ ਉਦਘਾਟਨ ਕੰਪਨੀ ਦੇ ਡਾਇਰੈਕਟਰ (ਵਿੱਤ) ਸ਼੍ਰੀ ਅਮਿਤਾਭ ਮੁਖਰਜੀ ਨੇ ਕੀਤਾ। ਇਹ ਪਵੇਲੀਅਨ ਐੱਨਐੱਸਡੀਸੀ ਦੀ 42 ਮਿਲੀਅਨ ਟਨ ਕੱਚਾ ਲੋਹਾ ਉਤਪਾਦਨ ਦੀ ਪ੍ਰਮੁੱਖ ਉਪਲੱਬਧੀ, ਕੰਪਨੀ ਦੀ ਪਰਿਵਰਤਨਕਾਰੀ ਡਿਜੀਟਲ ਯਾਤਰਾ ਅਤੇ ਆਪਣੇ ਮੇਜਬਾਨ ਸਮੁਦਾਏ ਦੀ ਸਮਾਜਿਕ ਪੂੰਜੀ ਦੇ ਨਿਰਮਾਣ ਵਿੱਚ ਨਿਵੇਸ਼ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ। ਆਜ਼ਾਦੀ ਦੇ 75 ਸਾਲਾਂ ਦੇ ਸਿਲਸਿਲੇ ਵਿੱਚ ਐੱਨਐੱਮਡੀਸੀ ਜਨ-ਭਾਗੀਦਾਰੀ ਦੇ ਨਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਵੱਖ-ਵੱਖ ਗਤੀਵਿਧੀਆਂ ਅਤੇ ਅਭਿਯਾਨਾਂ ਦਾ ਆਯੋਜਨ ਕਰ ਰਿਹਾ ਹੈ।
ਪ੍ਰਦਰਸ਼ਨੀ ਲਈ ਐੱਨਐੱਮਡੀਸੀ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਅਮਿਤਾਭ ਮੁਖਰਜੀ ਨੇ ਕਿਹਾ ਕਿ ਐੱਨਐੱਮਡੀਸੀ ਦੁਆਰਾ ਇੱਕ ਮਜ਼ਬੂਤ ਡਿਜੀਟਲ ਸੰਰਚਨਾ ਦਾ ਨਿਰਮਾਣ ਕਰਨ ਦੇ ਯਤਨ ਵਿੱਤੀ ਮੰਤਰਾਲੇ ਦੇ ਆਈਕੌਨਿਕ ਵੀਕ ਦੇ ਉਦੇਸ਼ਾਂ ਦੇ ਅਨੁਰੂਪ ਹਨ। ਸਾਡੀ ਮਾਰਗ ਪ੍ਰਦਰਸ਼ਕ ਡਿਜੀਟਲ ਪਹਿਲਾਂ ਉਤਪਾਦਨ ਵਿੱਚ ਵਾਧਾ ਕਰੇਗੀ, ਖਨਿਜ ਸੁਰੱਖਿਆ ਸੁਨਿਸ਼ਚਿਤ ਕਰੇਗੀ ਅਤੇ ਭਾਰਤ@75 ਵਿੱਚ ਯੋਗਦਾਨ ਕਰੇਗੀ।
ਇਸ ਅਵਸਰ ‘ਤੇ ਐੱਨਐੱਮਡੀਸੀ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਮਿਤ ਦੇਬ ਨੇ ਕਿਹਾ ਕਿ ਜਨਤਕ ਖੇਤਰ ਦੇ ਉੱਦਮਾਂ ਨੇ ਸਾਡੇ ਦੇਸ਼ ਦੀ ਵਿਕਾਸ ਗਾਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਐੱਨਐੱਮਡੀਸੀ ਭਾਰਤ ਦੇ ਆਤਮਨਿਰਭਰ ਅਤੇ ਇਸਪਾਤੀ ਮਜ਼ਬੂਤੀ ਵਾਲੇ ਭਵਿੱਖ ਦੇ ਨਿਰਮਾਣ ਲਈ ਸਮਰਪਿਤ ਹੈ। ਇਸ ਮੈਗਾ ਸ਼ੋਅ ਦਾ ਹਿੱਸਾ ਬਣਾਉਣਾ ਸਾਡੇ ਲਈ ਗਰਵ ਦਾ ਪਲ ਹੈ।
*****
ਐੱਮਵੀ/ਏਕੇਐੱਨ/ਐੱਸਕੇ
(Release ID: 1833061)
Visitor Counter : 135