ਇਸਪਾਤ ਮੰਤਰਾਲਾ
azadi ka amrit mahotsav

ਭਾਰਤੀ ਇਸਪਾਤ ਅਥਾਰਿਟੀ ਲਿਮਿਟਿਡ-ਸੇਲ ਨੇ ਜਨਤਕ ਉੱਦਮ ਵਿਭਾਗ-ਡੀਪੀਈ ਦੀ ਪ੍ਰਦਰਸ਼ਨੀ ਵਿੱਚ ਹਿੱਸਾ ਲੈ ਕੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਇਆ

Posted On: 09 JUN 2022 5:15PM by PIB Chandigarh

ਇਸਪਾਤ ਨਿਰਮਾਣ ਲਈ ਜਨਤਕ ਖੇਤਰ ਦਾ ਮਹਾਰਤਨ ਉੱਦਮ, ਭਾਰਤੀ ਇਸਪਾਤ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ), ਮਹਾਤਮਾ ਮੰਦਿਰ ਸੰਮੇਲਨ ਅਤੇ ਪ੍ਰਦਰਸ਼ਨੀ ਕੇਂਦਰ ਗਾਂਧੀਨਗਰ, ਗੁਜਰਾਤ ਵਿੱਚ 9 ਤੋਂ 12 ਜੂਨ, 2022 ਤੱਕ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ (ਏਕੇਏਐੱਮ) ਮਨਾਉਣ ਲਈ ਜਨਤਕ ਉੱਦਮ ਵਿਭਾਗ (ਡੀਪੀਈ) ਦੁਆਰਾ ਆਯੋਜਿਤ ਇੱਕ ਪ੍ਰਦਰਸ਼ਨੀ ਵਿੱਚ ਹਿੱਸਾ ਲੈ ਰਿਹਾ ਹੈ। ਪ੍ਰਦਰਸ਼ਨੀ ਦਾ ਉਦਘਾਟਨ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਭਾਈ ਪਟੇਲ ਅਤੇ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕੀਤਾ। ਇਸ ਅਵਸਰ ‘ਤੇ ਸੇਲ ਅਤੇ ਸਕੋਪ ਦੀ ਚੇਅਰਮੈਨ ਸ਼੍ਰੀਮਤੀ ਸੋਮਾ ਮੰਡਲ ਵੀ ਮੌਜੂਦ ਸਨ।

https://ci3.googleusercontent.com/proxy/AgYdgywhFb3uFY4n1dasVgk6lVVgsNp5eY2JCyymil7qZPv3cZW0wCifuvVYUV9iTpb4jZx6rzVGC6f6kY3FWpYpHY_R6dFhLRMYzAXAWs_mZbbc2ehiNuHhvg=s0-d-e1-ft#https://static.pib.gov.in/WriteReadData/userfiles/image/image001RCA6.jpg

ਡੀਪੀਈ, ਸੀਪੀਐੱਸਈ ਅਤੇ ਸਕੋਪ ਦੇ ਸਮਰਥਨ ਨਾਲ, ਭਾਰਤ ਦੀ ਆਜ਼ਾਦੀ ਦੇ 75 ਸਾਲ ਮਨਾਉਣ ਲਈ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਕਈ ਪ੍ਰੋਗਰਾਮਾਂ ਦਾ ਆਯੋਜਨ ਕਰ ਰਿਹਾ ਹੈ। ਉਪਰੋਕਤ ਪ੍ਰਮੁੱਖ ਆਯੋਜਨਾਂ ਦੇ ਇੱਕ ਹਿੱਸੇ ਦੇ ਰੂਪ ਵਿੱਚ ‘ਰਾਸ਼ਟਰ ਨਿਰਮਾਣ ਤੇ ਸੀਪੀਐੱਸਈ’ ‘ਤੇ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ ਜਿੱਥੇ ਸੇਲ ਸਹਿਤ ਵੱਖ-ਵੱਖ ਖੇਤਰਾਂ ਦੇ 75 ਕੇਂਦਰੀ ਜਨਤਕ ਖੇਤਰ ਦੇ ਉੱਦਮ ਹਿੱਸਾ ਲੈ ਰਹੇ ਹਨ। ਇਹ ਕੰਪਨੀਆਂ ਅੱਜ ਦੇ ਭਾਰਤ ਦੇ ਨਿਰਮਾਣ ਵਿੱਚ ਆਪਣੇ ਯੋਗਦਾਨ ਦਾ ਪ੍ਰਦਰਸ਼ਨ ਕਰਨਗੀਆਂ।

https://ci4.googleusercontent.com/proxy/Snjwa8T_o6t35elaoVFH35oNLyFeZ5soWjISZSVIRT0zXkxgU34vogaHdy-PtH7E77xhxt9bgVb4aB44yJmr6MktUTxzF9VQOvGkH8cMqSLk40wQuHYHMaGqBg=s0-d-e1-ft#https://static.pib.gov.in/WriteReadData/userfiles/image/image0021O2B.jpg

ਸੇਲ ਨੇ ਪ੍ਰਦਰਸ਼ਨੀ ਵਿੱਚ ਇੱਕ ਸਟੌਲ ਲਗਾਇਆ ਹੈ ਜਿੱਥੇ ਇਸ ਨੇ ਆਪਣੀ ਸਥਾਪਨਾ ਦੇ ਬਾਅਦ ਤੋਂ ਰਾਸ਼ਟਰ ਨਿਰਮਾਣ ਵਿੱਚ ਕੰਪਨੀ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕੀਤਾ ਹੈ। ਸੇਲ ਦਾ ਸਟੋਲ ਅਰਥਵਿਵਸਥਾ ਦੇ ਵੱਖ-ਵੱਖ ਮਹੱਤਵਪੂਰਨ ਖੇਤਰਾਂ ਲਈ ਆਪਣੀ ਵਿਭਿੰਨ ਉਤਪਾਦਾਂ ਦੀ ਲੜੀ ਨੂੰ ਪ੍ਰਦਰਸ਼ਿਤ ਕਰੇਗਾ। ਸੇਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ  ਯਾਦਗਾਰੀ ਉਤਸਵ ਦੇ ‘ਜਨ ਅੰਦੋਲਨ’ ਵਿੱਚ ਸਰਗਰਮ ਰੂਪ ਨਾਲ ਹਿੱਸਾ ਲੈ ਰਿਹਾ ਹੈ ਅਤੇ ਇਸ ਪਹਿਲ ਨੂੰ ਸਫਲ ਬਣਾਉਣ ਲਈ ਪ੍ਰਤੀਬੱਧ ਹੈ।

*****

ਐੱਮਵੀ/ਏਕੇਐੱਨ/ਐੱਸਕੇ


(Release ID: 1832922)
Read this release in: English , Urdu , Hindi