ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 10 ਕਰੋੜ ਅਮਰੀਕੀ ਡਾਲਰ ਦੀ ਲਾਈਨ ਆਵ੍ ਕ੍ਰੇਡਿਟ ਦੇ ਤਹਿਤ ਨਿਰਮਿਤ ਤੀਬਰ ਗਤੀ ਦੀ 12 ਰੱਖਿਅਕ ਕੁਸ਼ਤੀ ਵੀਅਤਨਾਮ ਨੂੰ ਸੌਂਪਿਆ


ਇਹ ‘ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ’ ਦ੍ਰਿਸ਼ਟੀਕੋਣ ਅਤੇ ਭਾਰਤੀ ਰੱਖਿਆ ਨਿਰਮਾਣ ਖੇਤਰ ਦੀ ਪੇਸ਼ੇਵਰ ਉਤਕ੍ਰਿਸ਼ਟਤਾ ਦਾ ਇੱਕ ਸ਼ਾਨਦਾਰ ਅਤੇ ਸੁਨਹਿਰਾ ਉਦਾਹਰਣ ਹੈ


ਰੱਖਿਆ ਮੰਤਰੀ ਨੇ ਵੀਅਤਨਾਮ ਨੂੰ ਵਧੇ ਹੋਏ ਸਹਿਯੋਗ ਦੇ ਰਾਹੀਂ ਭਾਰਤ ਦੇ ਰੱਖਿਆ ਉਦਯੋਗਿਕ ਪਰਿਵਤਰਨ ਦਾ ਹਿੱਸਾ ਬਣਾਉਣ ਲਈ ਸੱਦਾ ਦਿੱਤਾ

Posted On: 09 JUN 2022 11:40AM by PIB Chandigarh

ਰੱਖਿਆ ਮੰਤਰੀ  ਸ਼੍ਰੀ ਰਾਜਨਾਥ ਸਿੰਘ ਨੇ 09 ਜੂਨ,  2022 ਨੂੰ ਹਾਈ ਫੋਂਗ ਵਿੱਚ ਹਾਂਗ ਹਾ ਸ਼ਿਪਯਾਰਡ ਦੀ ਆਪਣੀ ਯਾਤਰਾ ਦੇ ਦੌਰਾਨ ਤੀਬਰਗਤੀ ਦੀ 12 ਰੱਖਿਅਕ ਕਿਸ਼ਤੀ ਵੀਅਤਨਾਮ ਨੂੰ ਸੌਂਪਿਆਂ।  ਇਨ੍ਹਾਂ ਕਿਸ਼ਤੀਆਂ ਦਾ ਨਿਰਮਾਣ ਵੀਅਤਨਾਮ ਨੂੰ ਭਾਰਤ ਸਰਕਾਰ ਦੀ 10 ਕਰੋੜ ਅਮਰੀਕੀ ਡਾਲਰ ਦੀ ਲਾਈਨ ਆਵ੍ ਕ੍ਰੇਡਿਟ ਦੇ ਤਹਿਤ ਕੀਤਾ ਗਿਆ ਹੈ। ਸ਼ੁਰੂਆਤ ਦੀਆਂ ਪੰਜ ਕਿਸ਼ਤੀਆਂ ਭਾਰਤ ਵਿੱਚ ਲਾਰਸਨ ਐਂਡ ਟੁਬਰੋ (ਐੱਲਐਂਡਟੀ) ਸ਼ਿਪਯਾਰਡ ਵਿੱਚ ਅਤੇ ਸੱਤ ਹੋਰ ਕਿਸ਼ਤੀਆਂ ਹਾਂਗ ਹਾ ਸ਼ਿਪਯਾਰਡ ਵਿੱਚ ਬਣਾਈ ਗਈ ਸੀ। ਇਸ ਸਮਾਰੋਹ ਦੇ ਦੌਰਾਨ ਭਾਰਤ ਅਤੇ ਵੀਅਤਨਾਮ ਦੇ ਸੀਨੀਅਰ ਫੌਜੀ ਅਤੇ ਨਾਗਰਿਕ ਅਧਿਕਾਰੀ ਵੀ ਮੌਜੂਦ ਸਨ।

ਰੱਖਿਆ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਇਸ ਪ੍ਰੋਜੈਕਟ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੁਆਰਾ ਪਰਿਕਲਪਿਤ ਮੇਕ ਇਨ ਇੰਡਿਆ,  ਮੇਕ ਫਾਰ ਦ ਵਰਲਡ ਦਾ ਇੱਕ ਭਖਦਾ ਉਦਾਹਰਣ ਦੱਸਿਆ।  ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ  ਦੇ ਕਾਰਨ ਉਤਪੰਨ ਚੁਣੌਤੀਆਂ  ਦੇ ਬਾਵਜੂਦ ਇਸ ਪ੍ਰੋਜੈਕਟ ਦਾ ਸਫਲ ਸਮਾਪਤ ਹੋਣਾ ਭਾਰਤੀ ਰੱਖਿਆ ਨਿਰਮਾਣ ਖੇਤਰ ਦੇ ਨਾਲ - ਨਾਲ ਹਾਂਗ ਹਾ ਸ਼ਿਪਯਾਰਡ ਦੀ ਪ੍ਰਤੀਬੱਧਤਾ ਅਤੇ ਪੇਸ਼ੇਵਰ ਉਤਕ੍ਰਿਸ਼ਟਤਾ ਦਾ ਪ੍ਰਮਾਣ ਹੈ।  ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਪ੍ਰੋਜੈਕਟ ਭਵਿੱਖ ਵਿੱਚ ਭਾਰਤ ਅਤੇ ਵੀਅਤਨਾਮ ਦਰਮਿਆਨ ਕਈ ਅਤੇ ਸਹਿਕਾਰੀ ਰੱਖਿਆ ਪ੍ਰੋਜੈਕਟ ਲਈ ਅਗਰਦੂਤ ਸਾਬਤ ਹੋਵੇਗੀ।

ਸ਼੍ਰੀ ਰਾਜਨਾਥ ਸਿੰਘ ਨੇ ਵੀਅਤਨਾਮ ਨੂੰ ਵਧਦੇ ਹੋਏ ਸਹਿਯੋਗ ਦੇ ਰਾਹੀਂ ਭਾਰਤ  ਦੇ ਰੱਖਿਆ ਉਦਯੋਗਿਕ ਪਰਿਵਤਰਨ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ।  ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਰੱਖਿਆ ਉਦਯੋਗ ਨੇ ਪ੍ਰਧਾਨ ਮੰਤਰੀ ਦੇ ‘ਆਤਮਨਿਰਭਰ’ ਭਾਰਤ ਦ੍ਰਿਸ਼ਟੀਕੋਣ ਦੇ ਤਹਿਤ ਆਪਣੀ ਸਮਰੱਥਾ ਵਿੱਚ ਕਾਫ਼ੀ ਵਾਧਾ ਕੀਤਾ ਹੈ ।  ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦਾ ਉਦੇਸ਼ ਭਾਰਤ ਨੂੰ ਇੱਕ ਰੱਖਿਆ ਨਿਰਮਾਣ ਕੇਂਦਰ ਬਣਾਉਣ ਲਈ ਇੱਕ ਘਰੇਲੂ ਰੱਖਿਆ ਉਦਯੋਗ ਦਾ ਨਿਰਮਾਣ ਕਰਨਾ ਹੈ  ਜੋ ਨਾ ਕੇਵਲ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ  ਬਲਕਿ ਅੰਤਰਰਾਸ਼ਟਰੀ ਜ਼ਰੂਰਤਾਂ ‘ਤੇ ਵੀ ਖਰਾ ਉਤਰਦਾ ਹੈ।

ਰੱਖਿਆ ਮੰਤਰੀ  ਵੀਅਤਨਾਮ ਦੀ ਤਿੰਨ ਦਿਨਾਂ ਰਸਮੀ ਯਾਤਰਾ ‘ਤੇ ਹਨ।  ਸ਼੍ਰੀ ਰਾਜਨਾਥ ਸਿੰਘ ਨੇ 08 ਜੂਨ, 2022 ਨੂੰ ਹਨੋਈ ਵਿੱਚ ਆਪਣੀ ਯਾਤਰਾ  ਦੇ ਪਹਿਲੇ ਦਿਨ ਵੀਅਤਨਾਮ  ਦੇ ਰੱਖਿਆ ਮੰਤਰੀ  ਜਨਰਲ ਫਾਨ ਵਾਨ ਗਿਆਂਗ  ਦੇ ਨਾਲ ਦੋਪੱਖੀ ਗੱਲ ਬਾਤ ਕੀਤੀ।  ਦੋਨਾਂ ਰੱਖਿਆ ਮੰਤਰੀਆਂ ਦੁਆਰਾ ਆਪਸੀ ਰੱਖਿਆ ਸਹਿਯੋਗ ਵਧਾਉਣ ਦੇ ਉਦੇਸ਼ ਨਾਲ 2030 ਤੱਕ ਲਈ ਭਾਰਤ ਅਤੇ ਵੀਅਤਨਾਮ ਰੱਖਿਆ ਸਹਿਯੋਗ ਲਈ ਸੰਯੁਕਤ  ਦ੍ਰਿਸ਼ਟੀਕੋਣ ਪੱਤਰ ‘ਤੇ ਹਸਤਾਖਰ ਕੀਤੇ ਗਏ।  

ਦੋਨਾਂ ਦੇਸ਼ਾਂ ਦਰਮਿਆਨ ਆਪਸੀ ਰੂਪ ਤੋਂ ਲਾਭਕਾਰੀ ਲੌਜਿਸਟਿਕ ਸਹਿਯੋਗ ਵਿੱਚ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਲਈ ਵੀ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ।  ਰੱਖਿਆ ਮੰਤਰੀ  ਨੇ ਵੀਅਤਨਾਮ  ਦੇ ਰਾਸ਼ਟਰਪਤੀ ਸ਼੍ਰੀ ਗੁਯੇਨ ਜੁਆਨ ਫੁਕ ਅਤੇ ਪ੍ਰਧਾਨ ਮੰਤਰੀ ਸ਼੍ਰੀ ਫਾਮ ਮਿੰਹ ਚਿਨ ਨਾਲ ਵੀ ਮੁਲਾਕਾਤ ਕੀਤੀ।

************

ABB/Savvy(Release ID: 1832754) Visitor Counter : 162