ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਐੱਨਸੀਪੀਸੀਆਰ ਨੇ ਸੜਕ ‘ਤੇ ਰਹਿਣ ਵਾਲੇ ਬੱਚਿਆਂ ਦੇ ਪੁਨਰਵਾਸ ਵਿੱਚ ਸਹਾਇਤਾ ਕਰਨ ਲਈ ਬਾਲ ਸਵਰਾਜ ਪੋਰਟਲ ਦੇ ਤਹਿਤ “ਸੀਆਈਐੱਸਐੱਸ ਐਪਲੀਕੇਸ਼ਨ” ਦਾ ਸ਼ੁਭਾਰੰਭ ਕੀਤਾ

Posted On: 08 JUN 2022 5:53PM by PIB Chandigarh

ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨਸੀਪੀਸੀਆਰ) ਨੇ ਬਾਲ ਸਵਰਾਜ ਪੋਰਟਲ ਦੇ ਤਹਿਤ ਸੜਕ ‘ਤੇ ਰਹਿਣ ਵਾਲੇ ਬੱਚਿਆਂ (ਸੀਆਈਐੱਸਐੱਸਐੱਸ-ਚਿਲਡਰਨ ਇਨ ਸਟ੍ਰੀਟ ਸਿਚੁਏਸ਼ਨਸ) ਦੇ ਪੁਨਰਵਾਸ ਦੀ ਪ੍ਰਕਿਰਿਆ ਵਿੱਚ ਸਹਾਇਤਾ ਕਰਨ ਲਈ ਇੱਕ “ਸੀਆਈਐੱਸਐੱਸ ਐਪਲੀਕੇਸ਼ਨ” ਦਾ ਸ਼ੁਭਾਰੰਭ ਕੀਤਾ ਹੈ। 

ਐੱਨਸੀਪੀਸੀਆਰ ਨੇ ਦੇਖਭਾਲ ਅਤੇ ਸੁਰੱਖਿਆ ਦੀ ਜ਼ਰੂਰਤ ਵਾਲੇ ਬੱਚਿਆਂ ਦੀ ਔਨਲਾਈਨ ਨਿਗਰਾਨੀ ਅਤੇ ਡਿਜੀਟਲ ਰੀਅਲ-ਟਾਈਮ ਨਿਗਰਾਨੀ ਤੰਤਰ ਲਈ ਬਾਲ ਸਵਰਾਜ ਪੋਰਟਲ ਨੂੰ ਸ਼ੁਰੂ ਕੀਤਾ ਹੈ। ਇਸ ਪੋਰਟਲ ਦੇ ਦੋ ਕਾਰਜ ਹਨ- ਕੋਵਿਡ ਦੇਖਭਾਲ ਅਤੇ ਸੀਆਈਐੱਸਐੱਸ। ਕੋਵਿਡ ਦੇਖਭਾਲ ਲਿੰਕ ਉਨ੍ਹਾਂ ਬੱਚਿਆਂ ਦੀ ਦੇਖਭਾਲ ਨੂੰ ਲੈਕੇ ਹੈ, ਜਿਨ੍ਹਾਂ ਦੇ ਮਾਤਾ-ਪਿਤਾ, ਦੋਨਾਂ ਕੋਵਿਡ-19 ਦੇ ਕਾਰਨ ਜਾ ਮਾਰਚ 2020 ਦੇ ਬਾਅਦ ਨਹੀਂ ਰਹੇ।

ਇਹ ਬੱਚਿਆਂ ਦੇ ਪੁਨਰਵਾਸ ਲਈ ਛੇ ਚਰਣਾਂ ਦੇ ਢਾਂਚੇ ਦਾ ਅਨੁਸਰਣ ਕਰਦਾ ਹੈ। ਪਹਿਲਾ ਚਰਣ ਬੱਚੇ ਦੇ ਵਰਣਨ ਦਾ ਸੰਗ੍ਰਿਹ ਹੈ, ਜਿਸ ਨੂੰ ਪੋਰਟਲ ਦੇ ਰਾਹੀਂ ਪੂਰਾ ਕੀਤਾ ਜਾਂਦਾ ਹੈ। ਦੂਜਾ ਚਰਣ ਸਮਾਜਿਕ ਜਾਂਚ ਰਿਪੋਰਟ (ਐੱਸਆਈਆਰ) ਹੈ ਯਾਨੀ ਕਿ ਬੱਚੇ ਦੇ ਪਿਛੋਕੜ ਦੀ ਜਾਂਚ ਨਾਲ ਸੰਬੰਧਿਤ ਹੈ। ਇਹ ਕੰਮ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ (ਡੀਸੀਪੀਯੂ) ਦੀ ਨਿਗਰਾਨੀ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ (ਡੀਸੀਪੀਓ) ਬੱਚੇ ਨਾਲ ਗੱਲਬਾਤ ਅਤੇ ਸਲਾਹ-ਮਸ਼ਵਰਾ ਕਰਕੇ ਪੂਰਾ ਕਰਦੇ ਹਨ।

ਤੀਜਾ ਚਰਣ ਬੱਚੇ ਲਈ ਇੱਕ ਵਿਅਕਤੀਗਤ ਦੇਖਭਾਲ ਯੋਜਨਾ (ਆਈਸੀਪੀ) ਤਿਆਰ ਕਰਨਾ ਹੈ। ਇਸ ਦੇ ਬਾਅਦ ਚੌਥਾ ਚਰਣ ਸੀਡਬਲਿਊਸੀ ਨੂੰ ਸੌਂਪੇ ਗਏ ਐੱਸਆਈਆਰ ਦੇ ਅਧਾਰ ‘ਤੇ ਬਾਲ ਕਲਿਆਣ ਕਮੇਟੀ (ਸੀਡਲਬਿਊਸੀ) ਦਾ ਆਦੇਸ਼ ਹੈ। ਪੰਜਵਾਂ ਚਰਣ ਉਨ੍ਹਾਂ ਯੋਜਨਾਵਾਂ ਅਤੇ ਲਾਭ ਦੀ ਵੰਡ ਕਰਨਾ ਹੈ ਜਿਨ੍ਹਾਂ ਦਾ ਲਾਭਾਰਥੀ ਲਾਭ ਉਠਾ ਸਕਦੇ ਹਨ ਅਤੇ ਛੇਵੇਂ ਚਰਣ ਵਿੱਚ ਪ੍ਰਗਤੀ ਦੇ ਮੁਲਾਂਕਣ ਲਈ ਇੱਕ ਜਾਂਚ ਸੂਚੀ ਯਾਨੀ ਫੌਲੋਅਪਸ ਬਣਾਈ ਜਾਂਦੀ ਹੈ।

ਸੜਕ ‘ਤੇ ਰਹਿਣ ਵਾਲੇ ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਲਈ ਮਾਨਕ ਸੰਚਾਲਨ ਪ੍ਰਕਿਰਿਆ (ਐੱਸਓਪੀ) 2.0 ਕਿਸੇ ਵੀ ਬੱਚੇ ਨੂੰ ‘ਸੜਕ ‘ਤੇ ਰਹਿਣ ਵਾਲੇ ਬੱਚੇ ਦੀ ਸਥਿਤੀ’ ਦੇ ਤਹਿਤ ਵਰਗੀਕ੍ਰਿਤ ਕਰਦੀ ਹੈ ਅਗਰ ਉਹ ਬੱਚਾ ਇਕੱਲਾ ਸੜਕਾਂ ‘ਤੇ ਰਹਿ ਰਿਹਾ ਹੈ ਦਿਨ ਦੇ ਦੌਰਾਨ ਸੜਕਾਂ ‘ਤੇ ਰਹਿ ਰਿਹਾ ਹੈ ਜਾਂ ਪਰਿਵਾਰ ਦੇ ਨਾਲ ਸੜਕਾਂ ‘ਤੇ ਰਹਿ ਰਿਹਾ ਹੈ। ਇਸ ਘਟਨਾ ਦਾ ਮੁੱਢਲਾ ਕਾਰਨ ਬਿਹਤਰ ਜੀਵਨ ਪੱਧਰ ਦੀ ਤਲਾਸ਼ ਵਿੱਚ ਗ੍ਰਾਮੀਣ ਪਰਿਵਾਰਾਂ ਦਾ ਸ਼ਹਿਰੀ ਖੇਤਰਾਂ ਵੱਲ ਪਲਾਇਨ ਹੈ।

ਐੱਨਸੀਪੀਸੀਆਰ ਵੱਲੋਂ ਵਿਕਸਿਤ ਇਹ ਪੋਰਟਲ ਭਾਰਤ ਵਿੱਚ ਸੜਕ ‘ਤੇ ਰਹਿਣ ਵਾਲੇ ਬੱਚਿਆਂ ਦੀ ਸਹਾਇਤਾ ਕਰਨ ਲਈ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ ਹੈ। ਸੀਆਈਐੱਸਐੱਸ ਐਪਲੀਕੇਸ਼ਨ ਦਾ ਉਪਯੋਗ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸੜਕ ‘ਤੇ ਰਹਿਣ ਵਾਲੇ ਬੱਚਿਆਂ ਦੇ ਡੇਟਾ ਪ੍ਰਾਪਤ ਕਰਨ, ਉਨ੍ਹਾਂ ਦੇ ਬਚਾਅ ਅਤੇ ਪੁਨਰਵਾਸ ਪ੍ਰਕਿਰਿਆ ‘ਤੇ ਨਜ਼ਰ ਰੱਖਣ ਲਈ ਕੀਤਾ ਜਾਂਦਾ ਹੈ। ਇਹ ਪਹਿਲ ਭਾਰਤ ਦੇ ਸੁਪਰੀਮ ਕੋਰਟ ਦੇ ਹਦਾਇਤ ਵਿੱਚ ਕੀਤਾ ਗਿਆ ਹੈ।

ਇਹ ਪ੍ਰੋਗਰਾਮ ਭਾਰਤ ਦੇ ਸੰਵਿਧਾਨ ਦੇ ਅਨੁਛੇਦ 51 (ਏ) ਦਾ ਪ੍ਰਤੀਕ ਹੈ ਕਿਉਂਕਿ ਇਹ ਜਨਤਾ ਅਤੇ ਸੰਗਠਨਾਂ ਨੂੰ ਸਹਾਇਤਾ ਦੀ ਜ਼ਰੂਰਤ ਵਾਲੇ ਕਿਸੇ ਵੀ ਬੱਚੇ ਦੀ ਰਿਪੋਰਟ ਕਰਨ ਤੋਂ ਲੈਕੇ ਬੱਚਿਆ ਦੇ ਕਲਿਆਣ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਇਹ ਮੰਚ ਉਨ੍ਹਾਂ ਲਈ ਜ਼ਰੂਰੀ ਕਾਰਵਾਈ ਕਰਨ ਲਈ ਡੇਟਾ ਇੱਕਠਾ ਕਰਨ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ (ਡੀਸੀਪੀਓ) ਨੂੰ ਰਿਪੋਰਟ ਕਰਨ ਦਾ ਕਾਰਜ ਕਰਦਾ ਹੈ।

ਸੜਕ ‘ਤੇ ਰਹਿਣ ਦੀ ਸਥਿਤੀ ਵਿੱਚ ਬੱਚੇ (ਚਿਲਡ੍ਰਨ ਇਨ ਸਟ੍ਰੀਟ ਸਿਚੁਏਸ਼ਨ)ਦੇ ਤਹਿਤ ਇੱਕ ਬੱਚੇ ਦੀ ਰਿਪੋਰਟ ਕਰਨ ਲਈ  https://ncpcr.gov.in/baalswaraj/login, ‘ਤੇ ਜਾਓ, “ਸਿਟੀਜਨ ਪੋਰਟਲ” ‘ਤੇ ਕਲਿੱਕ ਕਰੋ। ਇਸ ਦੇ ਰਿਪੋਰਟ ਏ ਸੀਆਈਐੱਸਐੱਸ ਟੂ ਹੈਲਪ ਏ ਚਾਈਲਡ” ‘ਤੇ ਜਾਓ।

ਇਹ ਇੱਕ ਫਾਰਮ ਉਪਲਬਧ ਕਰਾਏਗਾ, ਜਿਸ ਵਿੱਚ ਬੱਚੇ ਅਤੇ ਸੂਚਨਾ ਦੇਣ ਵਾਲੇ ਦਾ ਵੇਰਵਾ ਦੇਣਾ ਹੋਵੇਗਾ। ਇੱਕ ਬਾਰ ਰਜਿਸਟ੍ਰੇਸ਼ਨ ਹੋਣ ਦੇ ਬਾਅਦ ਅੱਗੇ ਦੀ  ਕਾਰਵਾਈ ਲਈ ਸੰਬੰਧਿਤ ਡੀਸੀਪੀਓ ਦੀ ਸੰਪਰਕ ਜਾਣਕਾਰੀ ਦੇ ਨਾਲ ਇੱਕ ਰਜਿਸਟ੍ਰੇਸ਼ਨ ਆਈਡੀ ਤਿਆਰ ਕੀਤੀ ਜਾਂਦੀ ਹੈ। ਡੀਸੀਪੀਓ ਨੂੰ ਅੱਗੇ ਦੀ ਕਾਰਵਾਈ ਯਾਨੀ ਬਚਾਅ ਅਤੇ ਪੁਨਰਵਾਸ ਲਈ ਡੈਸ਼ਬੋਰਡ ‘ਤੇ ਬੱਚੇ ਦੀ ਜਾਣਕਾਰੀ ਮਿਲੇਗੀ।

ਇਹ ਪੇਸ਼ੇਵਰਾਂ ਤੇ ਸੰਗਠਨਾਂ ਨੂੰ ਜ਼ਰੂਰਤਮੰਦ ਬੱਚਿਆਂ ਲਈ ਕੋਈ ਵੀ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਮੰਚ ਵੀ ਪ੍ਰਦਾਨ ਕਰਦਾ ਹੈ। ਇਹ ਸਹਾਇਤਾ ਓਪਨ ਸੈਲਟਰਲ, ਕਾਉਂਸਲਿੰਗ ਸੇਵਾਵਾਂ, ਮੈਡੀਕਲ ਸੇਵਾਵਾਂ, ਪ੍ਰਯੋਜਨ, ਨਸ਼ਾਮੁਕਤੀ ਸੇਵਾਵਾਂ, ਸਿੱਖਿਆ ਸੇਵਾਵਾਂ, ਕਾਨੂੰਨੀ/ ਅਰਧ ਨਿਆਇਕ ਸੇਵਾਵਾਂ, ਵਲੰਟੀਅਰ,  ਵਿਦਿਆਰਥੀ ਵਲੰਟੀਅਰ, ਹੌਟਸਪੌਟ ਦੀ ਪਹਿਚਾਣ , ਸੀਆਈਐੱਸਐੱਸ ਦੀ ਪਹਿਚਾਣ ਜਾ ਕਿਸੇ ਹੋਰ ਰੂਪ ਤੋਂ ਪ੍ਰਦਾਨ ਕੀਤੀ ਜਾ ਸਕਦੀ ਹੈ। ਸੰਗਠਨ ਅਤੇ ਸੰਸਥਾਨ ਜਿਵੇਂ ਕਿ ਗੈਰ-ਸਰਕਾਰੀ ਸੰਗਠਨ, ਨਾਗਰਿਕ ਸਮਾਜ ਸੰਗਠਨ, ਉੱਚ ਵਿੱਦਿਅਕ ਜਾ ਤਕਨੀਕੀ ਸੰਸਥਾਨ, ਫਾਉਂਡੇਸ਼ਨ , ਸੋਸਾਇਟੀ ਜਾ ਟਰੱਸਟ ਇਸ ਮੰਚ ਦਾ ਉਪਯੋਗ ਕਰ ਸਕਦੇ ਹਨ।

ਉਹ ਪੇਸ਼ੇਵਰ ਸਹਾਇਤਾ ਪ੍ਰਦਾਨ ਕਰਨ ਲਈ https://ncpcr.gov.in/baalswaraj/login, ਜਾਓ ਇਸ ਦੇ ਬਾਅਦ “ਸਿਟੀਜਨ ਪੋਰਟਲ” ‘ਤੇ ਕਲਿੱਕ ਕਰੋ, ਫਿਰ “ਪ੍ਰੋਵਾਈਡਿੰਗ ਸਰਵਿਸ ਟੂ ਹੈਲਪ ਸੀਆਈਐੱਸਐੱਸ” ‘ਤੇ ਜਾਓ। ਰਾਜ ਜਾ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਡੀਸੀਪੀਓ ਦੀ ਸੰਪਰਕ ਜਾਣਕਾਰੀ ਦੇ ਨਾਲ ਇੱਕ ਰਜਿਸਟ੍ਰੇਸ਼ਨ ਆਈਡੀ ਤਿਆਰ ਕੀਤੀ ਜਾਂਦੀ ਹੈ।

ਪ੍ਰਤੀਭਾਗੀਆਂ ਯਾਨੀ ਸੂਚਨਾ ਪ੍ਰਦਾਤਾ ਤੇ ਪੇਸ਼ੇਵਰਾਂ ਜਾਂ ਸੰਗਠਨਾਂ ਨੂੰ ਡੀਸੀਪੀਓ ਦੇ ਮੁਲਾਂਕਣ ਦੇ ਬਾਅਦ ਸੜਕ ‘ਤੇ ਰਹਿਣ ਵਾਲੇ ਬੱਚਿਆਂ ਦੀ ਸਹਾਇਤਾ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਨੇ ਇੱਕ ਡਿਜੀਟਲ ਪ੍ਰਮਾਣਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ।

***************

ਬੀਵਾਈ



(Release ID: 1832752) Visitor Counter : 137


Read this release in: English , Urdu , Hindi