ਮੰਤਰੀ ਮੰਡਲ
ਮੰਤਰੀ ਮੰਡਲ ਨੇ ਆਸਟ੍ਰੇਲੀਆ-ਭਾਰਤ ਜਲ ਸੁਰੱਖਿਆ ਪਹਿਲਕਦਮੀ (AIWASI) ਲਈ ਤਕਨੀਕੀ ਸਹਿਯੋਗ ਲਈ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ
Posted On:
08 JUN 2022 4:46PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (ਐੱਮਓਐੱਚਯੂਏ), ਭਾਰਤ ਸਰਕਾਰ ਅਤੇ ਵਿਦੇਸ਼ੀ ਮਾਮਲੇ ਅਤੇ ਵਪਾਰ ਵਿਭਾਗ (ਡੀਐੱਫਏਟੀ), ਆਸਟ੍ਰੇਲੀਆ ਸਰਕਾਰ ਦਰਮਿਆਨ ਸ਼ਹਿਰੀ ਜਲ ਪ੍ਰਬੰਧਨ ਵਿੱਚ ਤਕਨੀਕੀ ਸਹਿਯੋਗ ਲਈ ਸਹਿਮਤੀ ਪੱਤਰ ਤੋਂ ਜਾਣੂ ਕਰਵਾਇਆ ਗਿਆ। ਐੱਮਓਊ 'ਤੇ ਦਸੰਬਰ, 2021 ਵਿੱਚ ਦਸਤਖਤ ਕੀਤੇ ਗਏ ਹਨ।
ਐੱਮਓਊ ਸ਼ਹਿਰੀ ਜਲ ਸੁਰੱਖਿਆ ਦੇ ਖੇਤਰ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰੇਗਾ। ਇਹ ਸ਼ਹਿਰੀ ਜਲ ਪ੍ਰਬੰਧਨ ਲਈ ਹਰ ਪੱਧਰ 'ਤੇ ਸੰਸਥਾਗਤ ਸਮਰੱਥਾ ਨੂੰ ਮਜ਼ਬੂਤ ਕਰੇਗਾ; ਪਾਣੀ ਅਤੇ ਸੈਨੀਟੇਸ਼ਨ ਸੇਵਾਵਾਂ ਦੀ ਪਹੁੰਚਯੋਗਤਾ, ਸਮਰੱਥਾ ਅਤੇ ਗੁਣਵੱਤਾ ਵਿੱਚ ਸੁਧਾਰ ਕਰਨਾ; ਪਾਣੀ ਅਤੇ ਪਾਣੀ ਸੁਰੱਖਿਅਤ ਸ਼ਹਿਰਾਂ ਦੀ ਸਰਕੂਲਰ ਆਰਥਿਕਤਾ ਨੂੰ ਉਤਸ਼ਾਹਿਤ ਕਰਨਾ; ਜਲਵਾਯੂ ਅਨੁਕੂਲ ਜਲ ਪ੍ਰਬੰਧਨ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ; ਜਲ ਪ੍ਰਬੰਧਨ ਵਿੱਚ ਭਾਈਚਾਰੇ ਦੀ ਭਾਗੀਦਾਰੀ ਨੂੰ ਵਧਾਉਣਾ ਅਤੇ ਪਹੁੰਚਯੋਗ ਬੁਨਿਆਦੀ ਢਾਂਚੇ ਲਈ ਪਹਿਲਕਦਮੀਆਂ ਰਾਹੀਂ ਸਮਾਜਿਕ ਸ਼ਮੂਲੀਅਤ ਵਿੱਚ ਸੁਧਾਰ ਕਰੇਗਾ।
ਸਮਝੌਤਾ ਦੋਵਾਂ ਧਿਰਾਂ ਨੂੰ ਸ਼ਹਿਰੀ ਜਲ ਸੁਰੱਖਿਆ ਦੇ ਮੁੱਖ ਖੇਤਰਾਂ ਵਿੱਚ ਦੋ ਦੇਸ਼ਾਂ ਦੁਆਰਾ ਪ੍ਰਾਪਤ ਤਕਨੀਕੀ ਪ੍ਰਗਤੀ ਬਾਰੇ ਜਾਣਨ ਦੇ ਯੋਗ ਬਣਾਏਗਾ ਅਤੇ ਸੰਸਥਾਨਾਂ ਦੇ ਸਿੱਖਣ, ਸਰਵੋਤਮ ਅਭਿਆਸਾਂ ਅਤੇ ਸਮਰੱਥਾ ਨਿਰਮਾਣ ਦੇ ਆਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰੇਗਾ। ਇਸ ਨਾਲ ਆਤਮਨਿਰਭਰ ਭਾਰਤ ਨੂੰ ਸਾਕਾਰ ਕਰਨ ਵਿੱਚ ਮਦਦ ਮਿਲੇਗੀ।
*******
DS
(Release ID: 1832637)
Visitor Counter : 176
Read this release in:
Malayalam
,
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada