ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਪਿਛਲੇ 8 ਸਾਲਾਂ ਵਿੱਚ ਦੇਸ਼ ਵਿੱਚ ਕਰਦਾਤਾਵਾਂ ਦੀ ਸੰਖਿਆ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ 2014 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਤਾ ਸੰਭਾਲਣ ਦੇ ਬਾਅਦ ‘ਟੈਕਸ ਟੈਰਰ’ ਦਾ ਪੁਰਾਣਾ ਮਾਹੌਲ ਹੌਲੀ ਹੌਲੀ ਘੱਟ ਹੋ ਗਿਆ
ਡਾ. ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ਵਿੱਚ ਕਈ ਦਹਾਕਿਆਂ ਤੋਂ ਇਨਕਮ ਟੈਕਸ ਦੇ ਪ੍ਰਗਤੀਸ਼ੀਲ ਯੋਗਦਾਨ ‘ਤੇ ਇੱਕ ਕੌਫ਼ੀ ਟੇਬਲ ਬੁੱਕ ਅਤੇ ਈ-ਬੁੱਕ ‘ਆਰੋਹਣ’ ਦਾ ਵਿਮੋਚਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਜਨਤਾ ਦੇ ਆਰਥਿਕ ਸੁਭਾਅ ਪਰਿਵਤਰਨ ਹੋਇਆ ਹੈ: ਡਾ. ਜਿਤੇਂਦਰ ਸਿੰਘ
ਇਨਕਮ ਟੈਕਸ ਦਾ ਭੁਗਤਾਨ ਕਰਨ ਦੇ ਇੱਛੁਕ ਲੋਕਾਂ ਦੀ ਸੰਖਿਆ ਅੱਜ ਵਧ ਰਹੀ ਹੈ ਅਤੇ ਇਸ ਦਾ ਕ੍ਰੇਡਿਟ ਪ੍ਰਧਾਨ ਮੰਤਰੀ ਨੂੰ ਦਿੱਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਹਾਲੀਆ ਸਾਲ ਵਿੱਚ ਜੀਐੱਸਟੀ ਨੂੰ ਲਾਗੂ ਕਰਨ ਜਿਹੇ ਕਈ ਮਾਰਗ-ਪ੍ਰਦਰਸ਼ਕ, ਸਾਹਸੀ ਅਤੇ ਆਤਮਵਿਸ਼ਵਾਸ ਨਾਲ ਭਰੇ ਹੋਏ ਫੈਸਲੇ ਲਏ
ਦੇਸ਼ 2014 ਤੋਂ ਪਹਿਲੇ ਲੰਬੇ ਸਮੇਂ ਤੱਕ ਲੋਕਾਂ ਲਈ ਫੈਸਲੇ ਲੈਣ ਵਿੱਚ ਸੰਘਰਸ਼ ਦਾ ਬੁਰਾ ਸੁਪਨਾ ਦੇਖਦਾ ਰਿਹਾ, ਲੇਕਿਨ ਹੁਣ ਸਭ ਕੁੱਝ ਬਦਲ ਗਿਆ ਹੈ
ਭਾਰਤ ਇੱਕ ਉਭਰਦਾ ਹੋਇਆ ਸਮਾਜ ਹੈ, ਲੇਕਿਨ ਕਈ ਵੀ ਸਮਾਜ ਇਕਾਂਤਵਾਸ ਵਿੱਚ ਵਿਕਸਿਤ ਨਹੀਂ ਹੋ ਸਕਦਾ ਹੈ ਅਤੇ ਇਸ ਲਈ ਲੋਕਾਂ ਦੇ ਬੜੇ ਲਾਭ ਲਏ ਗਏ ਹਰ ਫੈਸਲੇ ਵਿੱਚ ਉਨ੍ਹਾਂ ਨੂੰ ਇਕੱਠੇ ਲਿਆਉਣਾ ਮਹੱਤਵਪੂਰਨ ਹੈ
Posted On:
08 JUN 2022 7:42PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪਿਛਲੇ 8 ਸਾਲਾਂ ਵਿੱਚ ਦੇਸ਼ ਵਿੱਚ ਕਰਦਾਤਾਵਾਂ ਦੀ ਸੰਖਿਆ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ 2014 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੱਤਾ ਸੰਭਾਲਣ ਦੇ ਬਾਅਦ “ਟੈਕਸ ਟੈਰਰ” ਦਾ ਪੁਰਾਣਾ ਮਾਹੌਲ ਹੌਲੀ-ਹੌਲੀ ਘੱਟ ਹੋ ਗਿਆ।
ਉਨ੍ਹਾਂ ਨੇ ਅੱਜ ਨਵੀਂ ਦਿੱਲੀ ਵਿੱਚ ਪਿਛਲੇ ਕਈ ਦਹਾਕਿਆ ਤੋਂ ਇਨਕਮ ਟੈਕਸ ਵਿਭਾਗ ਦੇ ਪ੍ਰਗਤੀਸ਼ੀਲ ਯੋਗਦਾਨ ‘ਤੇ ਇੱਕ ਕੌਫ਼ੀ ਟੇਬਲ ਬੁੱਕ ਅਤੇ ਈ-ਬੁੱਕ ‘ਆਰੋਹਣ’ ਦਾ ਵਿਮੋਚਨ ਕੀਤਾ । ਇਸ ਮੌਕੇ ‘ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੇ ਲੋਕਾਂ ਦੇ ਆਰਥਿਕ ਸੁਭਾਅ ਵਿੱਚ ਪਰਿਵਰਤਨ ਆਇਆ ਹੈ। ਇਸ ਪ੍ਰੋਗਰਾਮ ਦਾ ਆਯੋਜਨ ਭਾਰਤ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਅਤੇ ਅੰਮ੍ਰਿਤ ਮਹੋਤਸਵ ਦੇ ਸੰਬੰਧ ਵਿੱਚ ਕੀਤਾ ਗਿਆ ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅੱਜ ਇਨਕਮ ਟੈਕਸ ਦੇਣ ਦੇ ਇਛੁੱਕ ਲੋਕਾਂ ਦੀ ਸੰਖਿਆ ਵਧ ਰਹੀ ਹੈ ਅਤੇ ਇਸ ਦਾ ਕ੍ਰੇਡਿਟ ਪ੍ਰਧਾਨ ਮੰਤਰੀ ਨੂੰ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਹਾਲੀਆ ਸਾਲਾਂ ਵਿੱਚ ਜੀਐੱਸਟੀ ਲਾਗੂ ਕਰਨ ਜਿਹੇ ਕਈ ਮਾਰਗ-ਪ੍ਰਦਰਸ਼ਕ, ਸਾਹਸੀ ਅਤੇ ਆਤਮਵਿਸ਼ਵਾਸ ਨਾਲ ਭਰੇ ਹੋਏ ਫੈਸਲੇ ਲਏ।
ਮੰਤਰੀ ਨੇ ਆਪਣੇ ਇਸ ਵਿਚਾਰ ਨੂੰ ਰੱਖਿਆ ਕਿ ਦੇਸ਼ ਦੇ ਸਮੁੱਚੇ ਤੌਰ ‘ਤੇ ਅਤੇ ਸਮਾਵੇਸ਼ੀ ਵਿਕਾਸ ਲਈ ਇਸ ਦੀ ਅਰਥਵਿਵਸਥਾ ਨੂੰ ਨਿਯਮਿਤ ਕਰਨ ਦੀ ਜਗ੍ਹਾ ਵਿਕਸਿਤ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲਾ ਦੇਸ਼, ਲੰਬੇ ਸਮੇਂ ਤੱਕ ਦੇਸ਼ ਦੇ ਲੋਕਾਂ ਲਈ ਫੈਸਲਾ ਲੈਣ ਵਿੱਚ ਸੰਘਰਸ਼ ਦਾ ਇੱਕ ਬੁਰਾ ਸੁਪਨਾ ਦੇਖਦਾ ਰਿਹਾ ਲੇਕਿਨ ਅੱਜ ਸਭ ਕੁਝ ਬਦਲ ਗਿਆ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ 130 ਕਰੋੜ ਤੋਂ ਅਧਿਕ ਲੋਕਾਂ ਦੇ ਇਸ ਦੇਸ਼ ਵਿੱਚ ਕੇਵਲ ਚਾਰ ਕਰੋੜ ਲੋਕ ਹੀ ਇਨਕਮ ਟੈਕਸ ਦਾ ਭੁਗਤਾਨ ਕਰ ਰਹੇ ਹਨ। ਉਨ੍ਹਾਂ ਨੇ ਅੱਗੇ ਉਮੀਦ ਵਿਅਕਤ ਕੀਤੀ ਕਿ 2047 ਵਿੱਚ ਭਾਰਤ ਦੀ ਆਜ਼ਾਦੀ ਦੇ 100ਵੀਂ ਵਰ੍ਹੇਗੰਢ ਤੱਕ ਕੇਵਲ ਚਾਰ ਕਰੋੜ ਲੋਕ ਅਜਿਹੇ ਹੋਣਗੇ, ਜੋ ਇਨਕਮ ਟੈਕਸ ਦਾ ਭੁਗਤਾਨ ਨਹੀਂ ਕਰਨਗੇ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਇੱਕ ਉਭਰਦਾ ਹੋਇਆ ਸਮਾਜ ਹੈ, ਲੇਕਿਨ ਕਈ ਵੀ ਸਮਾਜ ਅਲੱਗ-ਥਲੱਗ ਹੋ ਕੇ ਉੱਨਤ ਨਹੀਂ ਹੋ ਸਕਦਾ ਹੈ ਅਤੇ ਇਸ ਲਈ ਲੋਕਾਂ ਦੇ ਬੜੇ ਲਾਭ ਲਈ ਉਨ੍ਹਾਂ ਨੂੰ ਹਰ ਫੈਸਲੇ ਵਿੱਚ ਇਕੱਠੇ ਲਿਆਉਣਾ ਮਹੱਤਵਪੂਰਨ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਭਰੋਸੇਯੋਗਤਾ ਹੈ, ਜੋ ਦੇਸ਼ ਦੇ 135 ਕਰੋੜ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਦੀ ਹੈ।
ਇਹ ਕੌਫੀ ਟੇਬਲ ਬੁੱਕ ਪਿਛਲੇ ਸੱਤ ਦਹਕਿਆਂ ਵਿੱਚ ਇਨਕਮ ਟੈਕਸ ਵਿਭਾਗ ਦੀ ਯਾਤਰਾ ਦਾ ਵੇਰਵਾ ਦਿੰਦੀ ਹੈ। ਇਸ ਵਿੱਚ ਇੱਕ ਅਧਿਆਏ ਵਿਸ਼ੇਸ਼ ਰੂਪ ਤੋਂ ਆਈਆਰਐੱਸ ਅਧਿਕਾਰੀਆਂ ਨੂੰ ਸਮਰਪਿਤ ਹੈ। ਇਸ ਵਿੱਚ ਪਹਿਲਾਂ ਸੈਂਟਰਲ ਬੋਰਡ ਆਵ੍ ਡਾਇਰੈਕਟ ਟੈਕਸ (ਸੀਬੀਡੀਟੀ) ਦੀ ਚੇਅਰਪਰਸਨ ਸੰਗੀਤਾ ਸਿੰਘ ਨੇ ਡਾ. ਜਿਤੇਂਦਰ ਸਿੰਘ ਦਾ ਸੁਆਗਤ ਕੀਤਾ ਅਤੇ ਆਪਣੇ ਵਿਭਾਗ ਦੇ ਕੰਮਕਾਜ ਦਾ ਵੇਰਵਾ ਦਿੱਤਾ।
*****
ਐੱਸਐੱਨਸੀ/ਆਰਆਰ
(Release ID: 1832616)
Visitor Counter : 197