ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਆਪਣੇ ਪਿਤਾ ਦੇ ਫਾਰਮ ਵਿੱਚ ਟ੍ਰੇਨਿੰਗ ਤੋਂ ਲੈ ਕੇ ਖੇਲੋ ਇੰਡੀਆ ਚਾਂਦੀ ਦਾ ਤਮਗਾ ਜਿੱਤਣ ਤੱਕ, ਮਹਾਰਾਸ਼ਟਰ ਦੀ ਕਲਿਆਣੀ ਗਾਡੇਕਰ ਨੇ ਲੰਮਾ ਸਫ਼ਰ ਤੈਅ ਕੀਤਾ ਹੈ

Posted On: 08 JUN 2022 8:07PM by PIB Chandigarh

ਇੱਕ ਚਿੱਕੜ ਦਾ ਟੋਆ ਜੋ ਉਸਦੇ ਪਿਤਾ ਦੇ ਛੋਟੇ ਜਿਹੇ ਖੇਤ ਵਿੱਚ ਇੱਕ ਅਸਥਾਈ ਕੁਸ਼ਤੀ ਦੇ ਅਖਾੜੇ ਵਜੋਂ ਦੋਹਰੇ ਰੂਪ ਵਿੱਚ ਕੰਮ ਆਇਆ, ਕਲਿਆਣੀ ਗਾਡੇਕਰ ਲਈ ਸੰਪੂਰਨ ਟ੍ਰੇਨਿੰਗ ਦਾ ਮੈਦਾਨ ਬਣ ਗਿਆ। 

 

 ਇਸਦਾ ਮਤਲਬ ਇਹ ਨਹੀਂ ਹੈ ਕਿ ਖੇਲੋ ਇੰਡੀਆ ਯੂਥ ਗੇਮਸ 2021 ਵਿੱਚ 53 ਕਿਲੋਗ੍ਰਾਮ ਚਾਂਦੀ ਦਾ ਮੈਡਲ ਜੇਤੂ, ਮਹਾਰਾਸ਼ਟਰ ਦੀ ਇਹ ਪਹਿਲਵਾਨ, ਆਪਣੇ ਮੂੰਹ ਵਿੱਚ ਚਾਂਦੀ ਦਾ ਚਮਚਾ ਲੈ ਕੇ ਪੈਦਾ ਹੋਈ ਸੀ।

 

 ਇਹ ਸਿਰਫ਼ ਇਹ ਹੈ ਕਿ ਉਸਦੇ ਪਿਤਾ ਕੋਲ ਕੋਈ ਵਿਕਲਪ ਨਹੀਂ ਸੀ। ਇੱਕ ਕੁਸ਼ਤੀ ਦੇ ਪ੍ਰਸ਼ੰਸਕ, ਪਾਂਡੁਰੰਗ ਗਾਡੇਕਰ ਚਾਹੁੰਦੇ ਸਨ ਕਿ ਨੌਜਵਾਨ ਕਲਿਆਣੀ ਇੱਕ ਪਹਿਲਵਾਨ ਬਣੇ। ਪਰ ਵਿਦਰਭ ਦੇ ਵਾਸ਼ਿਮ ਜ਼ਿਲ੍ਹੇ ਵਿੱਚ ਜੈਪੁਰ ਨਾਮਕ ਉਨ੍ਹਾਂ ਦੇ ਛੋਟੇ ਜਿਹੇ ਪਿੰਡ ਵਿੱਚ ਇੱਕ ਵੀ ਕੋਚਿੰਗ ਸੈਂਟਰ ਨਹੀਂ ਸੀ।

 

 ਉਸ ਨੇ ਹੱਸਦਿਆਂ ਕਿਹਾ, "ਮੇਰੇ ਪਿਤਾ ਨੇ ਕਿਸੇ ਤਰ੍ਹਾਂ ਨਰਮ ਜਿਮਨਾਸਟਿਕ ਮੈਟ ਇਕੱਠੇ ਕੀਤੇ ਅਤੇ ਉਨ੍ਹਾਂ ਉੱਤੇ ਇੱਕ ਬੈੱਡਸ਼ੀਟ ਪਾ ਦਿੱਤੀ ਤਾਂ ਜੋ ਮੈਨੂੰ ਕੁਸ਼ਤੀ ਮੈਟ 'ਤੇ ਖੇਡਣ ਦਾ ਅਹਿਸਾਸ ਕਰਵਾਇਆ ਜਾ ਸਕੇ।"

 

 ਹਾਲਾਂਕਿ, ਪਿਤਾ ਅਤੇ ਧੀ ਦਾ ਟੈਂਗੋ (tango), ਅਸਥਾਈ ਕੁਸ਼ਤੀ ਦੇ ਅਖਾੜੇ ਦੇ ਬਣਨ ਨਾਲ ਖ਼ਤਮ ਨਹੀਂ ਹੋਇਆ। ਪਾਂਡੁਰੰਗ ਨੂੰ ਕੋਚ ਅਤੇ ਟ੍ਰੇਨਰ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਪਈ ਕਿਉਂਕਿ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਕੋਈ ਕੋਚ ਨਹੀਂ ਸੀ, ਭਾਵੇਂ ਕਿ ਰਾਜ ਨੇ ਕਈ ਸਾਲਾਂ ਤੋਂ ਅਣਗਿਣਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜੇਤੂਆਂ ਨੂੰ ਪੈਦਾ ਕੀਤਾ।“

 

 ਉਨ੍ਹਾਂ ਦੀ ਸਾਂਝੇਦਾਰੀ ਉਦੋਂ ਖ਼ਤਮ ਹੋ ਗਈ ਜਦੋਂ ਕਲਿਆਣੀ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਸਕੂਲ ਨੈਸ਼ਨਲਜ਼ ਵਿੱਚ ਜਗ੍ਹਾ ਬਣਾਈ। ਫਿਰ ਉਸਦੇ ਮਾਪਿਆਂ ਨੇ ਉਸਨੂੰ ਹੋਰ ਟ੍ਰੇਨਿੰਗ ਲਈ ਸੋਨੀਪਤ ਸ਼ਿਫਟ ਕਰਨ ਲਈ ਆਪਣੀ ਜ਼ਮੀਨ ਦਾ ਇੱਕ ਹਿੱਸਾ ਵੇਚ ਦਿੱਤਾ।

 

 ਕਲਿਆਣੀ ਨੇ ਯਾਦ ਕੀਤਾ “ਜਦੋਂ ਕਿ ਮੈਂ ਸ਼ਹਿਰਾਂ ਨੂੰ ਬਦਲਦੀ ਰਹੀ ਸੀ,  ਤਾਂ ਵੀ ਮੇਰੇ ਛੋਟੇ ਭਰਾ ਅਤੇ ਭੈਣ ਨੇ ਉਸੇ ਮਿੱਟੀ ਦੇ ਟੋਏ ਵਿੱਚ ਟ੍ਰੇਨਿੰਗ ਜਾਰੀ ਰੱਖੀ। ਅਸੀਂ ਬੱਚਿਆਂ ਵਜੋਂ ਬਹੁਤ ਮਸਤੀ ਕਰਦੇ ਸੀ।”

 

 ਇਤਫਾਕਨ, ਹੁਣ, ਤਿੰਨੇ ਭੈਣ-ਭਰਾ ਮੁੰਬਈ ਵਿੱਚ ਸਪੋਰਟਸ ਅਥਾਰਟੀ ਆਵੑ ਇੰਡੀਆ ਦੇ ਨੈਸ਼ਨਲ ਸੈਂਟਰ ਆਵੑ ਐਕਸੀਲੈਂਸ ਵਿੱਚ ਟ੍ਰੇਨਿੰਗ ਲੈਂਦੇ ਹਨ।

 

 18 ਸਾਲਾ ਕਲਿਆਣੀ ਨੇ ਬੁੱਧਵਾਰ ਨੂੰ ਇੱਥੇ 53 ਕਿਲੋਗ੍ਰਾਮ ਚਾਂਦੀ ਦਾ ਮੈਡਲ ਜਿੱਤ ਕੇ ਆਪਣੀ ਸ਼ੁਰੂਆਤੀ ਟ੍ਰੇਨਿੰਗ ਤੋਂ ਬਾਅਦ ਸਪੱਸ਼ਟ ਤੌਰ 'ਤੇ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ।

 ਹਾਲਾਂਕਿ ਇਹ ਆਸਾਨ ਨਹੀਂ ਸੀ। ਦੋ ਵਾਰ, ਉਸਨੇ ਸੈਮੀਫਾਈਨਲ ਵਿੱਚ ਪੰਜਾਬ ਦੀ ਮਨਜੀਤ ਕੌਰ ਨੂੰ ਹਰਾਉਣ ਲਈ ਪਿੱਛੇ ਤੋਂ ਅੱਗੇ ਵੱਧੀ। ਪਰ, ਸੋਨੇ ਦੇ ਤਗਮੇ ਦੇ ਮੁਕਾਬਲੇ ਵਿੱਚ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਅਤੇ ਉਹ ਹਰਿਆਣਾ ਦੇ ਐਂਟੀਮ ਦੀ ਬਾਜੀਗਰੀ ਦੇ ਦਾਅ (juggernaut) ਨੂੰ ਰੋਕਣ ਵਿੱਚ ਅਸਮਰੱਥ ਰਹੀ।

 ਕਲਿਆਣੀ, ਜਿਸ ਨੇ ਕੇਆਈਵਾਈਜੀ ਪੁਣੇ ਐਡੀਸ਼ਨ ਵਿੱਚ ਵੀ 46 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਸੀ, ਨੇ ਦੱਸਿਆ “ਹਾਲਾਂਕਿ ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਮੈਂ ਆਮ ਤੌਰ 'ਤੇ 50 ਕਿਲੋਗ੍ਰਾਮ ਵਰਗ ਵਿੱਚ ਮੁਕਾਬਲਾ ਕਰਦੀ ਹਾਂ। ਪਰ ਕਿਉਂਕਿ ਇੱਥੇ 49 ਕਿਲੋਗ੍ਰਾਮ ਵਰਗ ਹੈ, ਮੈਨੂੰ 53 ਕਿਲੋਗ੍ਰਾਮ ਵਰਗ ਤੱਕ ਜਾਣਾ ਪਿਆ। ਮੈਂ ਇੰਨੇ ਥੋੜ੍ਹੇ ਸਮੇਂ ਵਿੱਚ ਆਪਣਾ ਭਾਰ ਨਹੀਂ ਘਟਾ ਸਕੀ।”

 ਲਗਭਗ ਇੱਕ ਸਾਲ ਪਹਿਲਾਂ, ਉਹ SAI-ਸਾਈ ਸਕੀਮ ਦੇ ਤਹਿਤ ਕਾਂਦੀਵਲੀ, ਮੁੰਬਈ ਵਿਖੇ ਟ੍ਰੇਨਿੰਗ ਲਈ ਚੁਣੀ ਗਈ ਸੀ, ਅਤੇ ਕੋਚ ਅਮੋਲ ਯਾਦਵ ਨਾਲ ਆਪਣੀ ਰਣਨੀਤਕ ਖੇਡ 'ਤੇ ਕੰਮ ਕਰਦੀ ਰਹੀ ਹੈ।

 ਯਾਦਵ ਨੇ ਕਿਹਾ “ਉਹ ਸਰੀਰਕ ਤੌਰ 'ਤੇ ਬਹੁਤ ਮਜ਼ਬੂਤ ​​ਹੈ ਅਤੇ ਸਹੀ ਕੋਚਿੰਗ ਦੀ ਘਾਟ ਕਾਰਨ ਬਹੁਤ ਬਚਾਅ ਪੱਖ ਦੀ ਵਰਤੋਂ ਕਰਦੀ ਸੀ। ਪਰ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ ਅਤੇ ਮੈਨੂੰ ਯਕੀਨ ਹੈ ਕਿ ਅਸੀਂ ਅਗਲੇ 6-10 ਮਹੀਨਿਆਂ ਵਿੱਚ ਉਸਦੇ ਪ੍ਰਦਰਸ਼ਨ ਵਿੱਚ ਵੱਡਾ ਸੁਧਾਰ ਦੇਖ ਸਕਦੇ ਹਾਂ।”

 

 **********

 ਐੱਨਬੀ/ਓਏ



(Release ID: 1832613) Visitor Counter : 108


Read this release in: English , Urdu , Hindi