ਕਬਾਇਲੀ ਮਾਮਲੇ ਮੰਤਰਾਲਾ

ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਨੈਸ਼ਨਲ ਟ੍ਰਾਈਬਲ ਰਿਸਰਚ ਇੰਸਟੀਟਿਊਟ ਦੀ ਸ਼ੁਰੂਆਤ ਕੀਤੀ


ਦੇਸ਼ ਵਿੱਚ ਕਈ ਟ੍ਰਾਈਬਲ ਰਿਸਰਚ ਇੰਟੀਟਿਊਟਸ ਹਨ, ਲੇਕਿਨ ਜਨਜਾਤੀ ਸਮਾਜ ਦੀਆਂ ਵਿਵਿਧਤਾਵਾਂ ਨੂੰ ਜੋੜਣ ਦੇ ਲਈ ਕੋਈ ਰਾਸ਼ਟਰੀ ਲਿੰਕ ਨਹੀਂ ਸੀ ਅਤੇ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਰੂਪ ਬਣਾਇਆ ਗਿਆ ਇਹ ਸੰਸਥਾਨ ਇਸੇ ਲਿੰਕ ਦਾ ਕੰਮ ਕਰੇਗਾ: ਸ਼੍ਰੀ ਅਮਿਤ ਸ਼ਾਹ

ਐੱਨਟੀਆਰਆਈ ਜਨਜਾਤੀ ਆਬਾਦੀ ਦੇ ਲਈ ਜ਼ਮੀਨੀ ਪੱਧਰ ‘ਤੇ ਯੋਜਨਾਵਾਂ, ਪ੍ਰੋਗਰਾਮਾਂ ਅਤੇ ਨੀਤੀਆਂ ਦੇ ਪਰਿਣਾਮ ਅਧਾਰਿਤ ਲਾਗੂਕਰਨ ਦੇ ਲਈ ਕੰਮ ਕਰੇਗਾ: ਸ਼੍ਰੀ ਅਰਜੁਨ ਮੁੰਡਾ

ਸਾਡੇ ਪੀਐੱਮ ਦੇ ਵਿਜ਼ਨ ਨੂੰ ਦੇਖਦੇ ਹੋਏ ਇੱਕ ਮਜ਼ਬੂਤ ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਲਈ ਜਨਜਾਤੀਆਂ ਨੂੰ ਪ੍ਰੋਤਸਾਹਨ ਦੇਣਾ ਅਤੇ ਸਸ਼ਕਤ ਬਣਾਉਣਾ ਸਾਡਾ ਕਰਤੱਵ ਤੇ ਸਾਂਝੀ ਜ਼ਿੰਮੇਵਾਰੀ ਹੈ: ਸ਼੍ਰੀ ਕਿਰੇਨ ਰਿਜਿਜੂ

Posted On: 07 JUN 2022 6:15PM by PIB Chandigarh

ਕਬਾਇਲੀ ਮਾਮਲੇ ਮੰਤਰਾਲੇ ਦੁਆਰਾ ਮਨਾਏ ਜਾ ਰਹੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ, ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਨੈਸ਼ਨਲ ਟ੍ਰਾਈਬਲ ਰਿਸਰਚ ਇੰਸਟੀਟਿਊਟ ਦੀ ਸ਼ੁਰੂਆਤ ਕੀਤੀ।

https://ci3.googleusercontent.com/proxy/QefYXmz7yEHdSC-8zGvJxzT77-fplXHxsrdsR3fwxY20i0DX-ZeoCsDqIsFx6jiZKodT4Gbxo52IP3mA3y74k3fMlIDXqigiFl_6AZzaKUj6aFnberdbrp1AWA=s0-d-e1-ft#https://static.pib.gov.in/WriteReadData/userfiles/image/image001U8NQ.pnghttps://ci6.googleusercontent.com/proxy/8nWO3sG7TB7viIJXeMgyGWXz0SLjUlok873CbUjHuaI5aBsut28h__EYxxCvxOYG7ZqoJBDihMvd5b-lYlrsLPKGR42lIChWiESY25szMbyjriKON45juXS0Dg=s0-d-e1-ft#https://static.pib.gov.in/WriteReadData/userfiles/image/image002UV4E.png

https://ci3.googleusercontent.com/proxy/KbjC4Utty112aKlpIWv7JhyLzcXlBrq0H04X74mgpEqv6prv7FI4BuxvaYM2W4zJ3iArkT8yGNKMWQOwOytidKdKzOw9u0rYE1B753nb4rsgrEB_LkZhU1F-xQ=s0-d-e1-ft#https://static.pib.gov.in/WriteReadData/userfiles/image/image003EWDJ.pnghttps://ci5.googleusercontent.com/proxy/JRa-Zl5hdVGWnVaB30Xd7U_MbZbQDmsovcliXke_8GcQ8IrYraLjyOrrtB1r8kME7lzELbwRU5aTDBr29wJgfVmgCNfG5IUBImKYOR3XwqJIrd4iQzS-mLj-Lw=s0-d-e1-ft#https://static.pib.gov.in/WriteReadData/userfiles/image/image004DWPQ.png

ਇਸ ਅਵਸਰ ‘ਤੇ ਜਨਜਾਤੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਅਤੇ ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਕਿਰੇਨ ਰਿਜਿਜੂ, ਜਨਜਾਤੀ ਮਾਮਲੇ ਰਾਜ ਮੰਤਰੀ ਸ਼੍ਰੀਮਤੀ ਰੇਣੁਕਾ ਸਰੂਤਾ, ਘੱਟ ਗਿਣਤੀ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਜੌਨ ਬਾਰਲਾ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਸਹਿਤ ਕਈ ਕੈਬਨਿਟ ਅਤੇ ਰਾਜ ਮੰਤਰੀ ਤੇ ਹੋਰ ਪਤਵੰਤੇ ਲੋਕਾਂ ਨੇ ਸ਼ੋਭਾ ਵਧਾਈ।

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਅੱਜ ਪੂਰੇ ਦੇਸ਼ ਖਾਸ ਤੌਰ ‘ਤੇ ਜਨਜਾਤੀ ਸਮਾਜ ਦੇ ਲਈ ਇੱਕ ਮਹੱਤਵਪੂਰਨ ਦਿਨ ਹੈ। ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਰੂਪ ਇਹ ਨੈਸ਼ਨਲ ਟ੍ਰਾਈਬਲ ਰਿਸਰਚ ਇੰਸਟੀਟਿਊਟ ਹੋਂਦ ਵਿੱਚ ਆ ਰਿਹਾ ਹੈ। ਦੇਸ਼ ਵਿੱਚ ਕਈ ਟ੍ਰਾਈਬਲ ਰਿਸਰਚ ਇੰਟੀਟਿਊਟਸ ਹਨ, ਲੇਕਿਨ ਜਨਜਾਤੀ ਸਮਾਜ ਦੀਆਂ ਵਿਵਿਧਤਾਵਾਂ ਨੂੰ ਜੋੜਣ ਦੇ ਲਈ ਕੋਈ ਰਾਸ਼ਟਰੀ ਲਿੰਕ ਨਹੀਂ ਸੀ ਅਤੇ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਰੂਪ ਬਣਾਇਆ ਗਿਆ ਇਹ ਸੰਸਥਾਨ ਇਸੇ ਲਿੰਕ ਦਾ ਕੰਮ ਕਰੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਨੇ ਸੁਤੰਤਰਤਾ ਦੇ ਬਾਅਦ ਪਹਿਲੀ ਵਾਰ ਜਨਜਾਤੀ ਗੌਰਵ ਦਿਵਸ ਦਾ ਐਲਾਨ ਵੀ ਕੀਤਾ ਅਤੇ ਇਸ ਨੂੰ ਮਨਾਇਆ। ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ, ਸ਼੍ਰੀ ਮੋਦੀ ਨੇ ਜਨਜਾਤੀ ਸਮਾਜ ਦੇ ਸਮਗ੍ਰ ਵਿਕਾਸ ਦੇ ਲਈ ਵਣਬੰਧੁ ਕਲਿਆਣ ਯੋਜਨਾ ਦੇ ਰੂਪ ਵਿੱਚ ਇੱਕ ਯੋਜਨਾ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਲੋਕਾਂ, ਪਿੰਡਾਂ ਅਤੇ ਖੇਤਰਾਂ ਦੇ ਵਿਕਾਸ ਨੂੰ ਨਵਾਂ ਰਾਹ ਮਿਲੇਗਾ। ਹਰ ਵਿਅਕਤੀ, ਪਿੰਡ ਅਤੇ ਖੇਤਰ ਦਾ ਪੂਰਾ ਵਿਕਾਸ ਨਹੀਂ ਹੁੰਦਾ ਹੈ, ਤਦ ਤੱਕ ਜਨਜਾਤੀ ਸਮਾਜ ਦਾ ਵਿਕਾਸ ਨਹੀਂ ਹੋ ਸਕਦਾ।

 ਗ੍ਰਹਿ ਮੰਤਰੀ ਦੇ ਵਿਸਤ੍ਰਿਤ ਸੰਬੋਧਨ ਦੇ ਲਈ ਕਿਰਪਾ ਕਰ ਕੇ ਇੱਥੇ ਕਲਿੱਕ ਕਰੋ

ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ, ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਹੁਣ ਜਨਜਾਤੀ ਸੱਭਿਆਚਾਰ, ਇਤਿਹਾਸ ਅਤੇ ਵਿਕਾਸ ਨੂੰ ਅੱਗੇ ਵਧਾਉਣ ਦੀ ਜ਼ਿੰਮੇਦਾਰੀ ਇੱਥੇ ਮੌਜੂਦ ਸਾਰੇ ਸੰਬੰਧਿਤ ਲੋਕਾਂ ਅਤੇ ਰਿਸਰਚਾਂ ਦੀ ਹੈ। ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ, “ਇਹ ਇੱਕ ਬੇਹਦ ਜ਼ਿਕਰਯੋਗ ਪ੍ਰੋਗਰਾਮ ਹੈ, ਕਿਉਂਕਿ ਨੈਸ਼ਨਲ ਟ੍ਰਾਈਬਲ ਰਿਸਰਚ ਇੰਸਟੀਟਿਊਟ ਅਤੇ ਉਸ ਦੇ ਰਾਜ ਟੀਆਰਆਈ ਵਿਭਿੰਨ ਵਿਸ਼ਿਸ਼ਟ ਆਦਿਵਾਸੀ ਭਾਈਚਾਰਿਆਂ ਅਤੇ ਸਮ੍ਰਿੱਧ ਸਵਦੇਸ਼ੀ ਇਤਿਹਾਸ, ਸੱਭਿਆਚਾਰਕ ਵਿਰਾਸਤ ਅਤੇ ਕਲਾ ‘ਤੇ ਰਿਸਰਚ ਨੂੰ ਅੱਗੇ ਵਧਾਉਣਗੇ।” ਉਨ੍ਹਾਂ ਨੇ ਕਿਹਾ, “ਸਾਡੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਦੇਖਦੇ ਹੋਏ ਇੱਕ ਮਜ਼ਬੂਤ ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਲਈ ਜਨਜਾਤੀਆਂ ਨੂੰ ਪ੍ਰੋਤਸਾਹਨ ਅਤੇ ਸਸ਼ਕਤ ਬਣਾਉਣਾ ਸਾਡਾ ਕਰਤੱਵ ਅਤੇ ਸਾਂਝੀ ਜ਼ਿੰਮੇਵਾਰੀ ਹੈ।”

ਪ੍ਰੋਗਰਾਮ ਦੇ ਦੌਰਾਨ, ਜਨਜਾਤੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਐੱਨਟੀਆਰਆਈ ਦਾ ਉਦਘਾਟਨ ਜਨਜਾਤੀ ਮਾਮਲੇ ਮੰਤਰਾਲਾ ਦੀ ਇੱਕ ਇਤਿਹਾਸਿਕ ਪਹਿਲ ਹੈ ਅਤੇ ਆਦਿਵਾਸੀਆਂ ਦੇ ਸੰਸਥਾਗਤ ਵਿਕਾਸ ਅਤੇ ਉਨ੍ਹਾਂ ਦੇ ਕਲਿਆਣ ਦਾ ਇੱਕ ਨਵਾਂ ਅਧਿਆਏ ਸ਼ੁਰੂ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਜ ਟੀਆਰਆਈ ਦੇ ਨਾਲ ਐੱਨਟੀਆਰਆਈ ਨੀਤੀ ਨਿਰਮਾਣ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਕ ਹੋਵੇਗਾ। ਸ਼੍ਰੀ ਅਰਜੁਨ ਮੁੰਡਾ ਨੇ ਦੱਸਿਆ ਕਿ ਜਨਜਾਤੀ ਮਾਮਲੇ ਮੰਤਰਾਲੇ ਨੇ ਜ਼ਿਆਦਾਤਰ ਪ੍ਰੋਗਰਾਮਾਂ ਨੂੰ ਡਿਜੀਟਲ ਮੋਡ ਵਿੱਚ ਚਲਾਉਣ ਦੀ ਉਪਲਬਧੀ ਹਾਸਲ ਕਰ ਲਈ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ, 30 ਲੱਖ ਜਨਜਾਤੀ ਵਿਦਿਆਰਥੀਆਂ ਨੂੰ ਮੰਤਰਾਲੇ ਦੇ ਡਿਜੀਟਲ ਤੰਤਰ ਨਾਲ ਸਕੋਲਰਸ਼ਿਪ ਦਿੱਤੀ ਜਾ ਰਹੀ ਹੈ। ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਇਸ ਪ੍ਰਕਾਰ, ਸਕੋਲਰਸ਼ਿਪ ਯੋਜਨਾ ਨਾਲ ਸੰਬੰਧਿਤ ਸਾਰੇ ਕੰਮ ਕੁਸ਼ਲਤਾ ਦੇ ਨਾਲ ਹੋ ਰਹੇ ਹਨ ਅਤੇ ਐੱਨਜੀਓ ਤੇ ਸੀਓਈ ਦੇ ਨਾਲ-ਨਾਲ ਰਾਜਾਂ ਦੇ ਨਾਲ ਪ੍ਰੋਜੈਕਟਾਂ ਦਾ ਸੰਚਾਲਨ ਡਿਜੀਟਲ ਮਾਧਿਅਮ ਨਾਲ ਸੁਨਿਸ਼ਚਿਤ ਹੋ ਰਿਹਾ ਹੈ।

ਬਾਅਦ ਵਿੱਚ, ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਐੱਨਟੀਆਰਆਈ ਜਨਜਾਤੀ ਆਬਾਦੀ ਦੇ ਲਈ ਜ਼ਮੀਨੀ ਪੱਧਰ ‘ਤੇ ਯੋਜਨਾਵਾਂ, ਪ੍ਰੋਗਰਾਮਾਂ ਅਤੇ ਨੀਤੀਆਂ ਦੇ ਪਰਿਣਾਮ ਅਧਾਰਿਤ ਲਾਗੂਕਰਨ ਦੇ ਲਈ ਕੰਮ ਕਰੇਗਾ। ਇਸ ਨਾਲ ਰਿਸਰਚ, ਟ੍ਰੇਨਿੰਗ, ਸਮਰੱਥਾ ਨਿਰਮਾਣ ਕਰਵਾਉਣ ਦੇ ਲਈ ਯੂਨੀਵਰਸਿਟੀਆਂ, ਐੱਨਜੀਓ, ਸੀਓਈ ਅਤੇ ਵਿਭਿੰਨ ਖੇਤਰਾਂ ਦੇ ਹੋਰ ਮਾਹਿਰਾਂ ਤੋਂ ਲਾਭ ਲਿਆ ਜਾਵੇਗਾ, ਜਿਸ ਨਾਲ ਜਨਜਾਤੀ ਆਬਾਦੀ ਨੂੰ ਚੰਗੀ ਆਜੀਵਿਕਾ, ਸਿਹਤ, ਸਿੱਖਿਆ ਅਤੇ ਆਤਮ-ਨਿਰਭਰਤਾ ਅਤੇ ਉਨ੍ਹਾਂ ਦੇ ਅੰਤਿਮ ਸਸ਼ਕਤੀਕਰਣ ਸਹਿਤ ਵਿਕਾਸ ਦੀ ਨਵੀਂ ਯਾਤਰਾ ਸ਼ੁਰੂ ਕਰਨ ਵਿੱਚ ਸਹਾਇਤਾ ਮਿਲੇਗੀ। ਸਭ ਤੋਂ ਪ੍ਰਮੁੱਖ ਰਿਸਰਚ ਇੰਸਟੀਟਿਊਟ ਵਿਭਿੰਨ ਪੱਧਰਾਂ ‘ਤੇ ਨੀਤੀਗਤ ਅੰਤਰ ਨੂੰ ਦੂਰ ਕਰਨ ਵਿੱਚ ਸਹਾਇਤਾ ਦੇ ਲਈ ਜ਼ਰੂਰੀ ਜਾਣਕਾਰੀਆਂ ਪ੍ਰਦਾਨ ਕਰੇਗਾ ਅਤੇ ਇਸ ਨਾਲ ਵਿਭਿੰਨ ਮੰਤਰਾਲਿਆਂ ਦੇ ਅਨੁਸੂਚਿਤ ਜਨਜਾਤੀ ਘਟਕ ਤੋਂ ਜ਼ਮੀਨੀ ਪੱਧਰ ‘ਤੇ ਉੱਚਿਤ ਲਾਭ ਵੀ ਸੁਨਿਸ਼ਚਿਤ ਹੋਵੇਗਾ। ਇਸ ਨਾਲ ਜਨਜਾਤੀ ਸਮਾਜ ਵਿੱਚ ਜ਼ਮੀਨੀ ਪੱਧਰ ‘ਤੇ ਬਦਲਾਵ ਲਿਆਉਣਾ ਸੰਭਵ ਹੋਵੇਗਾ।

ਐੱਨਟੀਆਰਆਈ ਇੱਕ ਪ੍ਰਤਿਸ਼ਠਿਤ ਅਤੇ ਸਿਖਰ ਦੇ ਪੱਧਰ ਦਾ ਰਾਸ਼ਟਰੀ ਸੰਸਥਾਨ ਹੈ ਤੇ ਇਹ ਅਕਾਦਮਿਕ, ਕਾਰਜਕਾਰੀ ਅਤੇ ਲੈਜਿਸਲੇਟਿਵ ਖੇਤਰਾਂ ਵਿੱਚ ਜਨਜਾਤੀ ਚਿੰਤਾਵਾਂ, ਮੁੱਦਿਆਂ ਅਤੇ ਮਾਮਲਿਆਂ ਦਾ ਕੇਂਦਰ ਬਣ ਜਾਵੇਗਾ। ਇਹ ਪ੍ਰਤਿਸ਼ਠਿਤ ਰਿਸਰਚ ਇੰਸਟੀਟਿਊਟਸ, ਯੂਨੀਵਰਸਿਟੀਆਂ, ਸੰਗਠਨਾਂ ਦੇ ਨਾਲ ਹੀ ਅਕਾਦਮਿਕ ਸੰਗਠਨਾਂ ਅਤੇ ਸੰਸਾਧਨ ਕੇਂਦਰਾਂ ਦੇ ਨਾਲ ਭਾਗੀਦਾਰੀ ਕਰੇਗਾ ਅਤੇ ਨੈਟਵਰਕ ਬਣਾਵੇਗਾ। ਇਹ ਟ੍ਰਾਈਬਲ ਰਿਸਰਚ ਇੰਸਟੀਟਿਊਟਸ (ਟੀਆਰਆਈ), ਉਤਕ੍ਰਿਸ਼ਟਤਾ ਕੇਂਦਰਾਂ (ਸੀਓਈ), ਐੱਨਐੱਫਐੱਸ ਦੇ ਰਿਸਰਚ ਵਿਦਿਆਰਥੀਆਂ ਦੇ ਪ੍ਰੋਜੈਕਟਾਂ ਦੀ ਨਿਗਰਾਨੀ ਵੀ ਕਰੇਗਾ ਅਤੇ ਰਿਸਰਚ ਤੇ ਟ੍ਰੇਨਿੰਗ ਦੀ ਗੁਣਵੱਤਾ ਵਿੱਚ ਸੁਧਾਰ ਦੇ ਲਈ ਮਾਨਕ ਤੈਅ ਕਰੇਗਾ। ਉਸ ਦੀ ਹੋਰ ਗਤੀਵਿਧੀਆਂ ਵਿੱਚ ਜਨਜਾਤੀ ਮੰਤਰਾਲੇ ਦੇ ਨਾਲ ਵੀ ਰਾਜ ਕਲਿਆਣ ਵਿਭਾਗਾਂ, ਡਿਜ਼ਾਈਨ ਸਟਡੀਜ਼ ਅਤੇ ਪ੍ਰੋਗਰਾਮਾਂ ਨੂੰ ਨੀਤੀਗਤ ਜਾਣਕਾਰੀ ਉਪਲਬਧ ਕਰਵਾਉਣਾ ਹੈ। ਇਸ ਨਾਲ ਇੱਕ ਸੰਗਠਨ ਦੇ ਤਹਿਤ ਭਾਰਤ ਵਿੱਚ ਜਨਜਾਤੀ ਜੀਵਨਸ਼ੈਲੀ ਦੇ ਸਮਾਜਿਕ ਆਰਥਿਕ ਪਹਿਲੂਆਂ ਵਿੱਚ ਸੁਧਾਰ ਜਾਂ ਉਨ੍ਹਾਂ ਨੂੰ ਸਮਰਥਣ ਮਿਲੇਗਾ, ਪੀਐੱਮਏਏਜੀਵਾਈ ਦਾ ਡਾਟਾਬੇਸ ਤਿਆਰ ਅਤੇ ਉਸ ਦਾ ਰੱਖ-ਰਖਾਅ ਹੋਵੇਗਾ, ਜਨਜਾਤੀ ਸੰਗ੍ਰਹਾਲਯਾਂ ਕੀਤੀ ਸਥਾਪਨਾ ਅਤੇ ਸੰਚਾਲਨ ਦੇ ਲਈ ਦਿਸ਼ਾ-ਨਿਰਦੇਸ਼ ਉਪਲਬਧ ਕਰਵਾਏ ਜਾਣਗੇ, ਜਿਸ ਨਾਲ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਾ ਪ੍ਰਦਰਸ਼ਨ ਹੋਵੇਗਾ।

https://ci6.googleusercontent.com/proxy/Hphsg88nIPhRXcH0P6F_meBBJkr89q4d28zP8J-YsUfSgXpy5TQSuH2i_ca5-OZnPPAcObszMXZJLA_IesESOWcf-W3VG0aYxJYCEwQoodl4NxVdeJZRSbCpog=s0-d-e1-ft#https://static.pib.gov.in/WriteReadData/userfiles/image/image005P7KG.pnghttps://ci6.googleusercontent.com/proxy/7Voem5QTLx2Mobg5MFlfgSK6q_LvWKJFxu-IrV8-Zzn6UPM022072wPntSl8JcBxI_V8ObMHAYSXMrQHzkrF1Vj-koBLc6PpqmV9c0fpfay6TKLfvZgviLx9og=s0-d-e1-ft#https://static.pib.gov.in/WriteReadData/userfiles/image/image006HLK4.png

https://ci3.googleusercontent.com/proxy/sLRh-SdH3nunoC9HHbucVola5SYZtmV6aiHJ3YS9L3o6c7rGKWEDAD0o59PrfPC-LZfV7mYWaobtpSaWWXDTICen16DAfHvB-fwtSgSs3Dt-fv71qzPRqJCKCw=s0-d-e1-ft#https://static.pib.gov.in/WriteReadData/userfiles/image/image0074LO8.png

https://ci5.googleusercontent.com/proxy/-2IXhqhXUn6XbfiL2dm_QcomifwPn5JwcCzXr9hIA_iGVqNFNblfK14VeI4Ax0RRL0NO-C3EwVOxu5Zyq4-gGK3j6yhy-60GqLH-NZrq99gr2BoJOSDaqnExMA=s0-d-e1-ft#https://static.pib.gov.in/WriteReadData/userfiles/image/image008FP76.png

https://ci4.googleusercontent.com/proxy/bqP07t9fv24al8VTMtvmV7U6OG0itU_KEHEVtO3EJeHllMIUYl1wSmIyn62_2zuraDl6yVDE2aqKESXMqllnkJLMGCUf-bxlNZ0qOKWMKOFBxueVreuXKny9vQ=s0-d-e1-ft#https://static.pib.gov.in/WriteReadData/userfiles/image/image009FSM8.png

 

ਪ੍ਰੋਗਰਾਮ ਵਿੱਚ ਜਨਜਾਤੀ ਮਾਮਲੇ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਅਨਿਲ ਕੁਮਾਰ ਝਾ ਨੇ ਮੁੱਖ ਸੰਬੋਧਨ ਦਿੱਤਾ।

https://ci6.googleusercontent.com/proxy/0ws0sG3J9smYPU8IlUVMQZqFaNZdB8e3iyK16oqWf0gDNmsWZvIszrreiYK6AyKBKF1Kh6s8-EB4__wJSnKs-UlCFVwi9UZ0wJrwCUnqtrkOC4GXS4h3SaM_NQ=s0-d-e1-ft#https://static.pib.gov.in/WriteReadData/userfiles/image/image010T961.png

ਪ੍ਰੋਗਰਾਮ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਜਨਜਾਤੀ ਮਾਮਲੇ ਮੰਤਰਾਲੇ ਦੀ ਅੱਠ ਸਾਲ ਦੀਆਂ ਉਪਲਬਧੀਆਂ ਅਤੇ ਮੁੱਖ ਪਹਿਲਾਂ ਦੋ ਪੁਸਤਿਕਾਵਾਂ ਨੂੰ ਰਿਲੀਜ਼ ਕੀਤਾ ਗਿਆ।

ਪ੍ਰਧਾਨ ਮੰਤਰੀ ਦੇ ਨੇਤ੍ਰਿਤਵ ਵਿੱਚ ਜਨਜਾਤੀ ਮਾਮਲੇ ਮੰਤਰਾਲੇ ਦੀ 8 ਸਾਲ ਦੀਆਂ ਉਪਲਬਧੀਆਂ ‘ਤੇ ਇੱਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ। ਇਸ ਅਵਸਰ ‘ਤੇ ਦੇਸ਼ ਭਰ ਦੇ 100 ਤੋਂ ਵੱਧ ਜਨਜਾਤੀ ਕਾਰੀਗਰਾਂ ਅਤੇ ਜਨਜਾਤੀ ਮੰਡਲਾਂ ਨੇ ਆਪਣੇ ਸਵਦੇਸ਼ੀ ਉਤਪਾਦਾਂ ਅਤੇ ਕਲਾਵਾਂ ਦਾ ਪ੍ਰਦਰਸ਼ਨ ਕੀਤਾ।

https://ci6.googleusercontent.com/proxy/bGo9ZLp6DWBL0NuzAUHnLaAmOaQdzW0kyya3DhOxNAfhiXdzt1f4E6oDTZUisfw1Knh20kNmpbDgwiXou8n4jDc54WHNBFUy7juWIqS2V9nV2KFpX8Ww2KxxaA=s0-d-e1-ft#https://static.pib.gov.in/WriteReadData/userfiles/image/image011P7SG.png

 ਇਸ ਪ੍ਰੋਗਰਾਮ ਦਾ ਫੇਸਬੁਕ, ਟਵਿਟਰ, ਯੂਟਿਊਬ ਅਤੇ ਹੋਰ ਪ੍ਰਤਿਸ਼ਠਿਤ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਲਾਇਵ ਪ੍ਰਸਾਰਣ ਕੀਤਾ ਗਿਆ। ਇਹ ਪ੍ਰਦਰਸ਼ਨੀ ਦੁਪਹਿਰ 2 ਵਜੇ ਤੋਂ ਜਨਤਾ ਦੇ ਲਈ ਖੁਲੀ ਅਤੇ ਸ਼ਾਮ ਨੂੰ 6 ਵਜੇ ਜਨਜਾਤੀ ਮੰਡਲਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਪ੍ਰੋਗਰਾਮ ਦਾ ਸਮਾਪਨ ਹੋਇਆ। ਉਨ੍ਹਾਂ ਦੇ ਸਰੋਤਿਆਂ ਨੇ ਬਹੁਤ ਉਤਸਾਹ ਵਧਾਇਆ।

*********

ਐੱਨਬੀ/ਐੱਸਕੇ



(Release ID: 1832600) Visitor Counter : 108


Read this release in: English , Urdu , Hindi