ਵਣਜ ਤੇ ਉਦਯੋਗ ਮੰਤਰਾਲਾ

ਕੈਬਨਿਟ ਨੇ ਉਦਯੋਗਾਂ ਅਤੇ ਉੱਨਤ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਸਬੰਧੀ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 08 JUN 2022 5:05PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਉਦਯੋਗਾਂ ਅਤੇ ਉੱਨਤ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਬਾਰੇ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦਰਮਿਆਨ ਇੱਕ ਦੁਵੱਲੇ ਸਮਝੌਤਾ ਪੱਤਰ (ਐੱਮਓਯੂ) 'ਤੇ ਹਸਤਾਖਰ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਭਾਰਤ-ਯੂਏਈ ਦੇ ਵਧਦੇ ਆਰਥਿਕ ਅਤੇ ਵਪਾਰਕ ਸੰਬੰਧ ਦੋਵਾਂ ਦੇਸ਼ਾਂ ਦਰਮਿਆਨ ਤੇਜ਼ੀ ਨਾਲ ਵਿਭਿੰਨਤਾ ਅਤੇ ਡੂੰਘੇ ਦੁਵੱਲੇ ਸੰਬੰਧਾਂ ਦੀ ਸਥਿਰਤਾ ਅਤੇ ਮਜ਼ਬੂਤੀ ਵਿੱਚ ਯੋਗਦਾਨ ਪਾਉਂਦੇ ਹਨ। ਭਾਰਤ-ਯੂਏਈ ਦੁਵੱਲਾ ਵਪਾਰਜਿਸ ਦਾ ਮੁੱਲ 1970 ਵਿੱਚ 180 ਮਿਲੀਅਨ ਡਾਲਰ (1373 ਕਰੋੜ ਰੁਪਏ) ਸਾਲਾਨਾ ਹੈਵਧ ਕੇ 60 ਬਿਲੀਅਨ ਡਾਲਰ (4.57 ਲੱਖ ਕਰੋੜ ਰੁਪਏ) ਹੋ ਗਿਆ ਹੈਜੋ ਯੂਏਈ ਨੂੰ ਸਾਲ 2019-20 ਲਈ ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਾਉਂਦਾ ਹੈ। ਇਸ ਤੋਂ ਇਲਾਵਾਯੂਏਈ ਸਾਲ 2019-2020 ਲਈ 29 ਬਿਲੀਅਨ ਅਮਰੀਕੀ ਡਾਲਰ (2.21 ਲੱਖ ਕਰੋੜ ਰੁਪਏ) ਦੇ ਨਿਰਯਾਤ ਮੁੱਲ ਦੇ ਨਾਲ (ਅਮਰੀਕਾ ਤੋਂ ਬਾਅਦ) ਭਾਰਤ ਦਾ ਦੂਜਾ ਸਭ ਤੋਂ ਵੱਡਾ ਨਿਰਯਾਤ ਸਥਾਨ ਹੈ। ਯੂਏਈ ਭਾਰਤ ਵਿੱਚ 18 ਬਿਲੀਅਨ ਅਮਰੀਕੀ ਡਾਲਰ (1.37 ਲੱਖ ਕਰੋੜ ਰੁਪਏ) ਦੇ ਅੰਦਾਜ਼ਨ ਨਿਵੇਸ਼ ਦੇ ਨਾਲ 8ਵਾਂ ਸਭ ਤੋਂ ਵੱਡਾ ਨਿਵੇਸ਼ਕ ਹੈ। ਯੂਏਈ ਵਿੱਚ ਭਾਰਤੀ ਨਿਵੇਸ਼ ਲਗਭਗ 85 ਬਿਲੀਅਨ ਅਮਰੀਕੀ ਡਾਲਰ (6.48 ਲੱਖ ਕਰੋੜ ਰੁਪਏ) ਹੋਣ ਦਾ ਅਨੁਮਾਨ ਹੈ।

ਭਾਰਤ ਅਤੇ ਯੂਏਈ ਨੇ 18/02/2022 ਨੂੰ ਇੱਕ ਦੁਵੱਲੇ "ਵਿਆਪਕ ਆਰਥਿਕ ਭਾਈਵਾਲੀ ਸਮਝੌਤੇ" (ਸੀਈਪੀਏ) 'ਤੇ ਹਸਤਾਖਰ ਕੀਤੇ ਹਨ। ਇਹ ਸਮਝੌਤਾ ਅਗਲੇ ਪੰਜ ਸਾਲਾਂ ਵਿੱਚ ਭਾਰਤ ਅਤੇ ਯੂਏਈ ਦਰਮਿਆਨ ਵਪਾਰ ਨੂੰ 60 ਬਿਲੀਅਨ ਅਮਰੀਕੀ ਡਾਲਰ (4.57 ਲੱਖ ਕਰੋੜ ਰੁਪਏ) ਤੋਂ ਵਧਾ ਕੇ 100 ਬਿਲੀਅਨ ਡਾਲਰ (7.63 ਲੱਖ ਕਰੋੜ ਰੁਪਏ) ਕਰਨ ਦੀ ਸਮਰੱਥਾ ਰੱਖਦਾ ਹੈ।

ਸਮਝੌਤਾ ਹੇਠ ਲਿਖੇ ਖੇਤਰਾਂ ਵਿੱਚ ਆਪਸੀ ਲਾਭਕਾਰੀ ਆਧਾਰ 'ਤੇ ਸਹਿਯੋਗ ਦੀ ਕਲਪਨਾ ਕਰਦਾ ਹੈ:

1.    ਉਦਯੋਗਾਂ ਦੀ ਸਪਲਾਈ ਚੇਨ ਲਚਕਤਾ ਨੂੰ ਮਜ਼ਬੂਤ ਕਰਨਾ

2.    ਅਖੁੱਟ ਅਤੇ ਊਰਜਾ ਕੁਸ਼ਲਤਾ

3.    ਸਿਹਤ ਅਤੇ ਜੀਵਨ ਵਿਗਿਆਨ

4.    ਪੁਲਾੜ ਸਿਸਟਮ

5.    ਆਰਟੀਫਿਸ਼ੀਅਲ ਇਨਟੈਲੀਜੈਂਸ

6.    ਉਦਯੋਗ 4.0 ਸਮਰੱਥ ਟੈਕਨੋਲੋਜੀਆਂ

7.    ਮਾਨਕੀਕਰਨਮੈਟਰੋਲੋਜੀਅਨੁਕੂਲਤਾ ਮੁਲਾਂਕਣਮਾਨਤਾਅਤੇ ਹਲਾਲ ਪ੍ਰਮਾਣੀਕਰਣ।

ਐੱਮਓਯੂ ਦਾ ਉਦੇਸ਼ ਨਿਵੇਸ਼ਾਂਟੈਕਨੋਲੋਜੀ ਤਬਾਦਲਾ ਅਤੇ ਉਦਯੋਗਾਂ ਵਿੱਚ ਪ੍ਰਮੁੱਖ ਟੈਕਨੋਲੋਜੀਆਂ ਦੀ ਤੈਨਾਤੀ ਰਾਹੀਂ ਦੋਵਾਂ ਦੇਸ਼ਾਂ ਵਿੱਚ ਉਦਯੋਗਾਂ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਕਰਨਾ ਹੈ। ਇਸ ਨਾਲ ਪੂਰੇ ਅਰਥਚਾਰੇ ਵਿੱਚ ਰੁਜ਼ਗਾਰ ਪੈਦਾ ਹੋਣ ਦੀ ਸੰਭਾਵਨਾ ਹੈ।

ਐੱਮਓਯੂ ਨੂੰ ਲਾਗੂ ਕਰਨ ਨਾਲ ਆਪਸੀ ਸਹਿਯੋਗ ਦੇ ਸਾਰੇ ਖੇਤਰਾਂ ਖਾਸਕਰ ਅਖੁੱਟ ਊਰਜਾਆਰਟੀਫਿਸ਼ੀਅਲ ਇੰਟੈਲੀਜੈਂਸਉਦਯੋਗ ਨੂੰ ਸਮਰੱਥ ਬਣਾਉਣ ਵਾਲੀਆਂ ਟੈਕਨੋਲੋਜੀਆਂ ਅਤੇ ਸਿਹਤ ਅਤੇ ਜੀਵਨ ਵਿਗਿਆਨ ਦੇ ਖੇਤਰਾਂ ਵਿੱਚ ਖੋਜ ਅਤੇ ਨਵੀਨਤਾ ਵਿੱਚ ਵਾਧਾ ਹੋ ਸਕਦਾ ਹੈ। ਇਸ ਨਾਲ ਇਨ੍ਹਾਂ ਸੈਕਟਰਾਂ ਦੇ ਵਿਕਾਸਘਰੇਲੂ ਉਤਪਾਦਨ ਵਿੱਚ ਵਾਧਾਨਿਰਯਾਤ ਵਿੱਚ ਵਾਧਾ ਅਤੇ ਆਯਾਤ ਵਿੱਚ ਕਮੀ ਹੋ ਸਕਦੀ ਹੈ।

ਐੱਮਓਯੂ 'ਤੇ ਹਸਤਾਖਰ ਕਰਨ ਦੇ ਨਤੀਜੇ ਵਜੋਂ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਪੂਰਾ ਕੀਤਾ ਜਾਵੇਗਾਜਿਸਦਾ ਸੱਦਾ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਵਲੋਂ ਭਾਰਤ ਨੂੰ ਇੱਕ ਆਤਮਨਿਰਭਰ ਰਾਸ਼ਟਰ ਬਣਾਉਣ ਲਈ ਦਿੱਤਾ ਗਿਆ ਸੀ।

********

ਡੀਐੱਸ 



(Release ID: 1832587) Visitor Counter : 105