ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਲੋ ਇੰਡੀਆ ਯੂਥ ਗੇਮਸ: ਅੰਡੇਮਾਨ ਦੀ ਸੇਲੇਸਟੀਨਾ ਨੇ ਤੀਜਾ ਗਲੋਡ ਮੈਡਲ ਜਿੱਤਿਆ, ਆਪਣੇ ਹੀ ਰਿਕਾਰਡ ਦੀ ਬਰਾਬਰੀ ਕੀਤੀ
प्रविष्टि तिथि:
07 JUN 2022 7:56PM by PIB Chandigarh
ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੀ ਸੇਲੇਸਟੀਨਾ ਚੇਲੋਬ੍ਰਾਯ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਆਈਜੀ ਵੇਲੋਡ੍ਰੋਮ ਵਿੱਚ ਸਾਈਕਲਿੰਗ ਵਿੱਚ ਆਪਣਾ ਤੀਜਾ ਗਲੋਡ ਮੈਡਲ ਹਾਸਲ ਕੀਤਾ ਅਤੇ ਖੇਲੋ ਇੰਡੀਆ ਯੂਥ ਗੇਮਸ ਵਿੱਚ ਆਪਣੇ ਹੀ ਰਿਕਾਰਡ ਦੀ ਬਰਾਬਰੀ ਕੀਤੀ।
ਕੇਂਦਰੀ ਸ਼ਾਸਿਤ ਪ੍ਰਦੇਸ਼ ਦੀ 19 ਸਾਲ ਸਾਈਕਲ ਚਾਲਕ ਨੇ ਬਹੁਤ ਵਧੀਆ ਸਾਈਕਲਿੰਗ ਨਰਸਰੀ ਵਿੱਚ ਸੋਮਵਾਰ ਨੂੰ ਹੀ ਆਪਣੇ ਪਹਿਲੇ ਦੋ ਗਲੋਡ ਮੈਡਲ, ਟੀਮ ਸਿਪ੍ਰਿੰਟ (ਟੀਨਾ ਮਾਇਆ ਦੇ ਨਾਲ) ਅਤੇ ਵਿਅਕਤੀਗਤ ਸਿਪ੍ਰਿੰਟ 200 ਮੀਟਰ ਮੁਕਾਬਲੇ ਵਿੱਚ ਪ੍ਰਾਪਤ ਕੀਤੇ ਸਨ।
ਇਵੇਂਟ ਦੇ ਦੂਜੇ ਦਿਨ ਉਸ ਨੇ ਆਪਣੀ ਟੈਲੀ ਨੂੰ ਅੱਗੇ ਵਧਾਉਣ ਅਤੇ ਆਪਣੀ ਖੁਦ ਦੀ 2020 ਖੇਲੋ ਇੰਡੀਆ ਗੇਮਸ ਦੀ ਸਫਲਤਾ ਨੂੰ ਦੁਹਰਾਉਂਦੇ ਹੋਏ ਕੇਰਿਨ 1500 ਮੀਟਰ ਵਿੱਚ ਗਲੋਡ ਮੈਡਲ ਜਿੱਤਿਆ।
ਸੇਲੇਸਟੀਨਾ ਦਾ ਸਫਰ ਹੋਰ ਵੀ ਸ਼ਲਾਘਾਯੋਗ ਹੈ, ਕਿਉਂਕਿ ਉਹ ਇਸ ਸੰਸਕਰਣ ਲਈ ਸੰਦੇਹ ਵਿੱਚ ਸਨ, ਕੰਧੇ ਦੀ ਚੋਟ ਦੇ ਕਾਰਨ ਉਨ੍ਹਾਂ ਨੇ ਸਾਈਕਲ ਚਲਾਉਣ ਵਿੱਚ ਬ੍ਰੇਕ ਲੈਣ ਲਈ ਮਜਬੂਰ ਹੋਣਾ ਪੈਦਾ ਸੀ।
ਸੇਲੇਸਟੀਨਾ ਨੇ ਦੱਸਿਆ ਕਿ ਮੈਂ ਜੈਪੁਰ ਵਿੱਚ ਰਾਸ਼ਟਰੀ ਚੈਪੀਅਨਸ਼ਿਪ ਵਿੱਚ ਲਗੀ ਸੱਟ ਨਾਲ ਉਬਰ ਚੁੱਕੀ ਹਾਂ। ਮੈਂ ਡ੍ਰੌਮ ਵਿੱਚ ਜਾਣ ਤੋਂ ਪਹਿਲੇ ਥੋੜ੍ਹਾ ਡਰਦਾ ਸੀ। ਲੇਕਿਨ ਇੱਕ ਬਾਰ ਜਦ ਮੈਂ ਉੱਥੇ ਆਈ, ਤਾਂ ਮੈਨੂੰ ਵਧੀਆ ਲਗਿਆ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਉੱਥੇ ਪਹੁੰਚੀ।
ਸੇਲੇਸਟੀਨਾ ਨੇ ਕਿਹਾ ਕਿ ਖੇਲੋ ਇੰਡੀਆ ਯੂਥ ਗੇਮਸ ਯੁਵਾ ਭਾਰਤੀ ਖਿਡਾਰੀਆਂ ਲਈ ਸਭ ਤੋਂ ਵੱਡੇ ਅਵਸਰਾਂ ਵਿੱਚੋਂ ਇੱਕ ਹੈ। ਮੈਨੂੰ ਗੁਵਾਹਾਟੀ ਵਿੱਚ ਜੋ ਮੈਡਲ ਜਿੱਤੇ ਸਨ, ਉਹ ਬਹੁਤ ਅਧਿਕ ਆਤਮਵਿਸ਼ਵਾਸ ਵਧਾਉਣ ਵਾਲੇ ਸਨ। ਸੇਲੇਸਟੀਨਾ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈਦਰਾਬਾਦ ਵਿੱਚ ਪਿਛਲੇ ਸਾਲ ਦੀ ਰਾਸ਼ਟਰੀ ਚੈਪੀਅਨਸ਼ਿਪ ਵਿੱਚ ਸੀ, ਜਿੱਥੇ ਉਨ੍ਹਾਂ ਨੇ ਪੰਜ ਮੈਡਲ ਜਿੱਤੇ ਸਨ।
ਸੇਲੇਸਟੀਨਾ ਨੇ ਦੱਸਿਆ ਕਿ ਮੈਨੂੰ ਮੇਰੇ ਪਿਤਾ ਬੇਡਫੋਰਡ ਦੁਆਰਾ ਸਾਈਕਲ ਚਲਾਉਣ ਦੀ ਪ੍ਰੇਰਣਾ ਦਿੱਤੀ ਗਈ ਸੀ। 2018 ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਦੀ ਕੱਚੀ ਪ੍ਰਤਿਭਾ ਦੇ ਪ੍ਰਦਰਸ਼ਨ ਦੇ ਦਮ ‘ਤੇ ਉਨ੍ਹਾਂ ਨੇ ਰਾਸ਼ਟਰੀ ਕੋਚ ਆਰਕੇ ਸ਼ਰਮਾ ਦੁਆਰਾ ਦਿੱਲੀ ਵਿੱਚ ਰਾਸ਼ਟਰੀ ਅਕਾਦਮੀ ਵਿੱਚ ਸ਼ਾਮਲ ਕੀਤਾ ਗਿਆ। ਜਦ ਤੁਸੀਂ ਕਈ ਸਾਈਕਲ ਚਲਾਕਾਂ ਦੇ ਨਾਲ ਟ੍ਰੇਨਿੰਗ ਲੈਂਦੇ ਹਨ ਤਾਂ ਇਹ ਇੱਕ ਵਧੀਆ ਅਹਿਸਾਸ ਹੁੰਦਾ ਹੈ। ਇੱਕ ਬੱਚੇ ਦੇ ਰੂਪ ਵਿੱਚ, ਮੈਨੂੰ ਆਪਣੀ ਪਹਿਚਾਣ ਬਣਾਉਣ ਵਿੱਚ ਮਦਦ ਮਿਲੀ।
ਹੁਣ, ਰਾਸ਼ਟਰੀ ਅਕਾਦਮੀ ਵਿੱਚ ਨੌਜਵਾਨਾਂ ਦੀ ਜਨਮਜਾਤ ਸਮਰੱਥਾ ਦਾ ਸਨਮਾਨ ਕੀਤਾ ਜਾ ਰਿਹਾ ਹੈ। ਹਾਲਾਂਕਿ ਸਾਈਕਲਿੰਗ ਨੇ ਕੇਵਲ 2020 ਵਿੱਚ ਖੇਲੋ ਇੰਡੀਆ ਗੇਮਸ ਵਿੱਚ ਆਪਣੀ ਸ਼ੁਰੂਆਤ ਕੀਤੀ ਹੈ। ਸੇਲੇਸਟੀਨਾ ਅਗਸਤ 2018 ਵਿੱਚ ਖੇਲੋ ਇੰਡੀਆ ਸਕੌਲਰ ਰਹੀਆਂ ਹਨ ਅਤੇ ਰਾਸ਼ਟਰੀ ਰਾਜਧਾਨੀ ਵਿੱਚ ਭਾਰਤੀ ਖੇਡ ਅਥਾਰਿਟੀ ਦੇ ਵਿਸ਼ਵ ਪੱਧਰੀ ਵੇਲੌਡ੍ਰੋਮ ਵਿੱਚ ਟ੍ਰੇਨਿੰਗ ਲੈ ਰਹੀ ਹੈ।
ਕਾਰ ਨਿਕੋਬਾਰ ਇੱਕ ਸ਼ਾਨਦਾਰ ਸਾਈਕਲਿੰਗ ਵਿਰਾਸਤ ਦਾ ਦਾਅਵਾ ਕਰਦਾ ਹੈ। 90 ਦੇ ਦਹਾਕੇ ਵਿੱਚ, ਇਨ੍ਹਾਂ ਸੁੰਦਰ ਟਾਪੂ ਵਿੱਚ ਪ੍ਰਤੀਭਾਸ਼ਾਲੀ ਸਾਈਕਲ ਚਾਲਕ ਉਭਰਨ ਲਗੇ ਸਨ। ਅੱਜ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਸਾਈਕਲ ਚਲਾਉਣ ਲਈ ਇੱਕ ਵਾਸਤਵਿਕ ਨਰਸਰੀ ਹੈ ਜਿਸ ਵਿੱਚ ਦੇਬੋਰਾਹ ਹੇਰੋਲਡ ਅਤੇ ਏਸੋ ਅਲਬਾਨ ਯੁਵਾ ਪੀੜੀ ਦੇ ਸਵਾਰਾਂ ਲਈ ਪ੍ਰੇਰਣਾ ਦੇ ਰੂਪ ਵਿੱਚ ਉਭਰ ਰਹੇ ਹਨ।
*******
ਐੱਨਬੀ/ਓਏ
(रिलीज़ आईडी: 1832416)
आगंतुक पटल : 134