ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕਸ਼ਮੀਰ ਵਿੱਚ ਇੱਕ ਮੌਲਵੀ ਥਾਂਗ-ਟਾ ਦੀ ਸੰਭਾਲ ਵਿੱਚ ਅੱਗੇ ਆਇਆ
Posted On:
07 JUN 2022 5:03PM by PIB Chandigarh
ਮੋਹਮੰਦ ਇਕਬਾਲ ਨੂੰ ਉਸ ਸਮੇਂ ਅਸਧਾਰਣ ਜਿਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਉਨ੍ਹਾਂ ਨੇ ਜੰਮੂ-ਕਸ਼ਮੀਰ ਵਿੱਚ ਨੌਜਵਾਨਾਂ ਨੂੰ ਮਨੋਰੰਜਕ ਖੇਡ ਥਾਂਗ-ਟਾ ਦੇ ਵੱਲ ਆਕਰਸ਼ਿਤ ਕਰਨ ਦਾ ਪ੍ਰਯਤਨ ਕੀਤਾ।
ਇਕਬਾਲ ਨੇ ਕਿਹਾ ਕਿ “ਵੀਹ ਸਾਲ ਪਹਿਲਾਂ ਮੈਂ ਇੱਕ ਪ੍ਰਾਈਵੇਟ ਟ੍ਰੇਨਰ ਸੀ ਅਤੇ ਲੜਕੇ ਤੇ ਲੜਕੀਆਂ ਨੂੰ ਮੁਫਤ ਕਲਾਸਾਂ ਦੇ ਰਿਹਾ ਸੀ। ਇਕਬਾਲ ਹੁਣ ਰਾਜ ਦੇ ਇੱਕ ਸਨਮਾਨਿਤ ਕੋਚ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਖੇਲੋ ਇੰਡੀਆ ਯੂਥ ਗੇਮਸ ਵਿੱਚ ਹਿੱਸਾ ਲਿਆ ਸੀ।”
ਕੇਆਈਜੀਯੂ-2021 (ਖੱਬੇ ਪਾਸੇ) ਵਿੱਚ ਜੰਮੂ ਅਤੇ ਕਸ਼ਮੀਰ ਥਾਂਗ-ਟਾ ਟੀਮ ਦੇ ਕੋਚ ਮੋਹਮੰਦ ਇਕਬਾਲ ਅਤੇ ਜੰਮੂ-ਕਸ਼ਮੀਰ ਥਾਂਗ-ਟਾ ਐਸੋਸੀਏਸ਼ਨ ਦੇ ਕੋਚ ਅਤੇ ਜਨਰਲ ਸਕੱਤਰ ਅਯਾਜ ਅਹਿਮਦ ਭਟ
ਇਕਬਾਲ ਦੇ ਦੱਸਿਆ ਕਿ ਸਥਾਨਕ ਲੋਕਾਂ ਨੇ ਮੇਰੀਆਂ ਕਲਾਸਾਂ ਵਿੱਚ ਲੜਕੀਆਂ ਦੇ ਸ਼ਾਮਲ ਹੋਣ ‘ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਵਿੱਚੋਂ ਕਈ ਲੋਕਾਂ ਨੇ ਬਹੁਤ ਹੀ ਆਕ੍ਰਾਮਕ ਰਵੱਈਆ ਅਪਣਾਇਆ ਅਤੇ ਸਾਡੇ ਟ੍ਰੇਨਿੰਗ ਸੈਸ਼ਨਾਂ ਵਿੱਚ ਰੁਕਾਵਟ ਪੈਦਾ ਕਰਦੇ ਰਹੇ।
ਸ੍ਰੀਨਗਰ ਤੋਂ ਥਾਂਗ-ਟਾ ਐਥਲੀਟ ਮੁਨਾਜ਼ਾ ਬਿਲਾਲ
ਇਕਬਾਲ ਦੇ ਦੱਸਿਆ ਕਿ ਜਿੱਥੇ ਉਹ ਰਹਿੰਦੇ ਸਨ, ਬਾਅਦ ਵਿੱਚ ਉੱਥੇ ਦੀ ਇੱਕ ਸਥਾਨਕ ਮਸਜਿਦ ਦੇ ਪ੍ਰਮੁੱਖ ਨੇ ਉਨ੍ਹਾਂ ਦਾ ਬਚਾਵ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮੌਲਵੀ ਅਤੇ ਕਈ ਸਕੂਲ ਦੇ ਪ੍ਰਿੰਸੀਪਲਾਂ ਨੇ ਮੇਰੇ ਚਰਿੱਤਰ ਦੀ ਪੁਸ਼ਟੀ ਕੀਤੀ ਤੇ ਅੰਦੋਲਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਮੈਂ ਬੱਚਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਾਂਗਾ, ਅਤੇ ਅੱਜ ਮੈਂ ਇੱਥੇ ਹਾਂ।
ਇਸ ਨਾਲ ਮੈਨੂੰ ਬਹੁਤ ਮਦਦ ਮਿਲੀ ਅਤੇ ਲੜਕੀਆਂ ਨੂੰ ਇਹ ਖੇਡ ਪਸੰਦ ਆਇਆ ਅਤੇ ਹਰੇਕ ਨੇ ਵਿਰੋਧ ਦੇ ਬਾਵਜੂਦ ਇਸ ਵਿੱਚ ਬਣੇ ਰਹਿਣ ਦੇ ਲਈ ਦ੍ਰਿੜ੍ਹ ਸੰਕਲਪ ਕੀਤਾ।
ਵਰ੍ਹਿਆਂ ਤੋਂ ਆਤੰਕਵਾਦ ਦੀ ਛਾਇਆ ਵਿੱਚ ਮਹੋਮੰਦ ਇਕਬਾਲ ਨੇ ਹਜ਼ਾਰਾਂ ਬੱਚਿਆਂ ਨੂੰ ਥਾਂਗ-ਟਾ ਖੇਡਣ ਦੇ ਵੱਲ ਆਕਰਸ਼ਿਤ ਕੀਤਾ ਅਤੇ ਉਨ੍ਹਾਂ ਨੂੰ ਮੁਖਧਾਰਾ ਵਿੱਚ ਬਣੇ ਰਹਿਣ ਦੀ ਸਖਤ ਉਮੀਦ ਹੈ।
ਇਕਬਾਲ ਨੇ ਮਾਣ ਨਾਲ ਦੱਸਿਆ ਕਿ “ਅੱਜ ਉਨ੍ਹਾਂ ਵਿੱਚੋਂ ਕਈ ਨੌਜਵਾਨ ਲੜਕੇ ਅਤੇ ਲੜਕੀਆਂ ਸਥਾਨਕ ਕੋਚ ਹਨ। ਲੇਕਿਨ ਉਸ ਸਮੇਂ, ਕੁਝ ਲੋਕਾਂ ਨੂੰ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਦੇ ਲਈ ਦੇਸ਼ ਅਤੇ ਦੁਨੀਆ ਵਿੱਚ ਵਿਭਿੰਨ ਹਿੱਸਿਆਂ ਇੱਥੇ ਤੱਕ ਕਿ ਕੋਰੀਆ ਤੋਂ ਲੈ ਕੇ ਦੁਬਈ ਅਤੇ ਇਰਾਨ ਤੱਕ ਦੀ ਯਾਤਰਾ ਕਰਨੀ ਪਈ, ਜਿਸ ਨੇ ਦੂਸਰਿਆਂ ਨੂੰ ਵੀ ਪ੍ਰੇਰਿਤ ਕੀਤਾ।”
ਇਹ ਸਮਝਨਾ ਮੁਸ਼ਕਿਲ ਹੈ ਕਿ ਥਾਂਗ-ਟਾ ਮਣੀਪੁਰ ਦੇ ਉੱਤਰ-ਪੂਰਬੀ ਰਾਜ ਵਿੱਚ ਆਪਣੀ ਉਤਪਤੀ ਦੇ ਨਾਲ ਭਾਰਤ ਤੇ ਸਭ ਤੋਂ ਉੱਤਰੀ ਛੋਰ ਜੰਮੂ-ਕਸ਼ਮੀਰ ਤੱਕ ਪਹੁੰਚਣ ਦੇ ਲਈ ਮੈਦਾਨੀ ਇਲਾਕਿਆਂ, ਪਹਾੜੀਆਂ ਅਤੇ ਘਾਟੀਆਂ ਨੂੰ ਕਿਸ ਤਰ੍ਹਾਂ ਨਾਲ ਪਾਰ ਕੀਤਾ ਹੈ।
ਇਕਬਾਲ ਨੇ ਕਿਹਾ ਕਿ “ਥਾਂਗ-ਟਾ ਇੱਕ ਘਰੇਲੂ ਖੇਡ ਹੈ। ਇਹ ਇੱਕ ਭਾਰਤੀ ਮਾਰਸ਼ਲ ਆਰਟ ਹੈ ਅਤੇ ਅਸੀਂ ਹੁਣੇ ਇਸ ਖੇਡ ਨੂੰ ਅਪਣਾਇਆ ਹੈ। ਮੈਂ ਤਦ ਸਿਰਫ ਇੱਕ ਸਕੂਲੀ ਵਿਦਿਆਰਥੀ ਸੀ ਜਦੋਂ ਇਸ ਦੇ ਵੱਲ ਆਕਰਸ਼ਿਤ ਹੋ ਗਿਆ ਸੀ।”
ਬਹੁਤ ਸਾਰੇ ਲੋਕ ਮੰਨਦੇ ਹਨ ਕਿ ਉਸ ਸਮੇਂ ਦੇ ਆਸਪਾਸ ਇੱਕ ਸਥਾਨਕ ਟੂਰਨਾਮੈਂਟ ਥਾਂਗ-ਟਾ ਦੇ ਪ੍ਰਸਾਰ ਦੇ ਲਈ ਮੁੱਖ ਪ੍ਰੋਗਰਾਮ ਸੀ। “ਇਹ ਸਾਡੇ ਵਿੱਚੋਂ ਕੁਝ ਨੂੰ ਤਕਨੀਕੀ ਨੂੰ ਸਮਝਣ ਵਿੱਚ ਮਦਦ ਕਰਨ ਦੇ ਲਈ ਆਯੋਜਿਤ ਕੀਤਾ ਗਿਆ ਸੀ ਅਤੇ ਮੈਂ ਜਲਦ ਹੀ 1999 ਵਿੱਚ ਰਾਸ਼ਟਰੀ ਖੇਡਾਂ ਦੇ ਲਈ ਖੁਦ ਨੂੰ ਮਣੀਪੁਰ ਵਿੱਚ ਪਾਇਆ।”
ਮੈਂ ਕੁਝ ਸਾਲ ਬਾਅਦ ਸਮਝਦਾਰ ਅਤੇ ਵੱਡਾ ਬਣ ਗਿਆ ਸੀ, ਜਦੋਂ ਇੱਕ ਕੋਚ ਬਣ ਗਿਆ, ਫਿਰ ਮੈਨੂੰ ਮਣਿਪੁਰੀ ਥਾਂਗ-ਟਾ ਫੈਡਰੇਸ਼ਨ ਨਾਲ ਬੁਨਿਆਦੀ ਅਤੇ ਅਡਵਾਂਸ ਟ੍ਰੇਨਿੰਗ ਦੋਵੇਂ ਸਿੱਖਣ ਦਾ ਸੱਦਾ ਮਿਲਿਆ।
ਅੱਜ ਸ੍ਰੀਨਗਰ ਸ਼ਹਿਰ ਵਿੱਚ 20 ਤੋਂ ਵੱਧ ਥਾਂਗ-ਟਾ ਕਲੱਬ ਖੁੱਲ ਗਏ ਹਨ। ਉਨ੍ਹਾਂ ਦੇ ਕਈ ਸਾਬਕਾ ਵਿਦਿਆਰਥੀ ਉੱਥੇ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਰਹੇ ਹਨ।
ਜੰਮੂ-ਕਸ਼ਮੀਰ ਥਾਂਗ-ਟਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਯਾਜ ਅਹਿਮਦ ਭਟ ਕਹਿੰਦੇ ਹਨ ਕਿ ਇਹ ਹੁਣ ਇੱਕ ਖੇਡ ਪਰੰਪਰਾ ਬਣ ਗਈ ਹੈ ਅਤੇ ਪਰਿਵਾਰ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਦੇ ਲਈ ਸਾਡੇ ਕੋਲ ਭੇਜ ਕੇ ਖੁਸ਼ ਹਨ।
ਇਕਬਾਲ ਨੇ ਮਾਣ ਵਿਅਕਤ ਕਰਦੇ ਹੋਏ ਕਿਹਾ ਕਿ “ਹੁਣ ਜਦੋਂ ਲੜਕੀਆਂ ਆਤਮਰੱਖਿਆ ਦੇ ਲਈ ਮਾਰਸ਼ਲ ਆਰਟ ਸਿੱਖਣਾ ਚਾਹੁੰਦੀਆਂ ਹਨ, ਤਾਂ ਕਈ ਸਾਡੀ ਜਮਾਤਾਂ ਵਿੱਚ ਸ਼ਾਮਲ ਹੋ ਜਾਂਦੀਆਂ ਹਨ।”
*******
ਐੱਨਬੀ/ਓਏ
(Release ID: 1832117)
Visitor Counter : 170