ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਓਲੰਪਿਕ ਗੋਲਡ ਮੈਡਲਿਸਟ ਨੀਰਜ ਚੋਪੜਾ ਨੇ ਖੇਲੋ ਇੰਡੀਆ ਯੂਥ ਗੇਮਸ 2021 ਕਾਨਫਰੰਸ ਵਿੱਚ ਸਪੋਰਟਸ ਸਾਇੰਸ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ, "ਵਿਸ਼ਵ ਪੱਧਰੀ ਪ੍ਰਦਰਸ਼ਨ ਲਈ, ਖੇਡ ਵਿਗਿਆਨ ਅਤੇ ਬਾਇਓਮੈਕਨਿਕਸ ਬਹੁਤ ਮਹੱਤਵਪੂਰਣ ਹਨ"

Posted On: 06 JUN 2022 6:21PM by PIB Chandigarh

ਓਲੰਪਿਕ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਸੋਮਵਾਰ ਨੂੰ ਨੈਸ਼ਨਲ ਸੈਂਟਰ ਫੌਰ ਸਪੋਰਟਸ ਸਾਇੰਸ ਐਂਡ ਰਿਸਰਚ (ਐੱਨਸੀਐੱਸਐੱਸਆਰ) ਦੇ ਸੈਸ਼ਨ ਦੇ "ਓਲੰਪਿਕ ਗੋਲਡ ਇਨ ਐਥਲੈਟਿਕਸ - ਏ ਬਿਲੀਅਨ ਡਰੀਮ ਫੁਲਫਿੱਲਡ ਐਂਡ ਮਾਈ ਜਰਨੀ" ਦੇ ਮੁੱਖ ਬੁਲਾਰੇ ਸਨ, ਜਿੱਥੇ ਉਨ੍ਹਾਂ ਨੇ ਨਾ ਸਿਰਫ਼ ਆਪਣੀ ਓਲੰਪਿਕ ਯਾਤਰਾ ਬਾਰੇ ਗੱਲ ਕੀਤੀ, ਬਲਕਿ ਇਹ ਵੀ ਦੱਸਿਆ ਕਿ ਭਾਰਤ ਵਿੱਚ ਖੇਡਾਂ ਕਿਵੇਂ ਵਿਕਸਿਤ ਹੋਈਆਂ ਹਨ, ਖਾਸ ਕਰਕੇ ਜਦੋਂ ਖੇਡ ਵਿਗਿਆਨ ਅਤੇ ਬਾਇਓਮੈਕਨਿਕਸ ਦੀ ਗੱਲ ਆਉਂਦੀ ਹੈ।

https://ci3.googleusercontent.com/proxy/L3wGwBZYRB_NgN4nOJvrWRhukJr1Bfggx0A4nG-a1YsJseJ-fkvqXP8cgEEcwUY29PG2ZsE7KK0jaAu5D5BM-d7lBGtyBu3Xs59Q6KZ-8RIy4NJ8XHP1Wmqq8w=s0-d-e1-ft#https://static.pib.gov.in/WriteReadData/userfiles/image/image001RE3Y.jpg

ਨੀਰਜ, ਜੋ ਵਰਤਮਾਨ ਵਿੱਚ ਆਗਾਮੀ ਐਥਲੈਟਿਕਸ ਵਰਲਡ ਚੈਂਪੀਅਨਸ਼ਿਪ ਅਤੇ ਰਾਸ਼ਟਰਮੰਡਲ ਖੇਡਾਂ (ਸੀਡਬਲਿਊਜੀ) ਲਈ ਫਿਨਲੈਂਡ ਵਿੱਚ ਟ੍ਰੇਨਿੰਗ ਲੈ ਰਿਹਾ ਹੈ, ਨੇ ਸੈਸ਼ਨ ਵਿੱਚ ਔਨਲਾਈਨ ਭਾਗ ਲਿਆ ਅਤੇ ਕਿਹਾ ਕਿ ਖੇਡ ਵਿਗਿਆਨ ਅਤੇ ਬਾਇਓਮੈਕਨਿਕਸ ਦੇ ਟੈਕਨੀਕਲ ਗਿਆਨ ਵਾਲੀ ਟੀਮ ਦੇ ਨਾਲ ਹੋਣ ਸਦਕਾ ਇੱਕ ਅਥਲੀਟ ਦੇ ਰੂਪ ਵਿੱਚ ਅੱਗੇ ਵਧਣ ਅਤੇ ਆਲਮੀ ਪੱਧਰ ਦੇ ਪ੍ਰਦਰਸ਼ਨ ਕਰਨ ਵਿੱਚ ਮਦਦ ਮਿਲਦੀ ਹੈ।  

 “ਮੈਨੂੰ ਵਿਸ਼ਵਾਸ ਹੈ ਕਿ ਮੈਂ ਵਿਸ਼ਵ ਪੱਧਰੀ ਪ੍ਰਦਰਸ਼ਨ ਦੇਣ ਦੇ ਸਮਰੱਥ ਹੋਵਾਂਗਾ, ਖੇਡ ਵਿਗਿਆਨ ਅਤੇ ਬਾਇਓਮੈਕਨਿਕਸ ਜਿਹੀਆਂ ਚੀਜ਼ਾਂ ਤੁਹਾਡੀ ਨਿਯਮਿਤ ਟ੍ਰੇਨਿੰਗ ਦੇ ਨਾਲ ਬਹੁਤ ਮਾਅਨੇ ਰੱਖਦੀਆਂ ਹਨ। ਇਸ ਤੋਂ ਇਲਾਵਾ, ਖੇਡ ਵਿਗਿਆਨ ਦਾ ਗਿਆਨ ਹੋਣਾ ਤੁਹਾਨੂੰ ਪੋਸ਼ਣ, ਖੁਰਾਕ, ਰਿਕਵਰੀ, ਅਤੇ ਬਾਇਓਮੈਕਨਿਕਸ ਜਿਹੀਆਂ ਚੀਜ਼ਾਂ ਨੂੰ ਟੈਕਨੀਕਲ ਤੌਰ 'ਤੇ ਸਮਝਣ ਵਿੱਚ ਵੀ ਮਦਦ ਕਰਦਾ ਹੈ। ਇਹ ਸਭ ਕੁਝ ਸਮਝਣ ਤੋਂ ਬਾਅਦ ਹੀ ਅਸੀਂ ਇੱਕ ਐਥਲੀਟ ਅਤੇ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਪ੍ਰਗਤੀ ਕਰ ਸਕਦੇ ਹਾਂ। ਇਹ ਮੇਰੇ ਲਈ ਇੱਥੇ ਅਤੇ ਐੱਨਐੱਸਐੱਨਆਈਐੱਸ ਪਟਿਆਲਾ ਵਿੱਚ ਹੈ, ਜਿੱਥੇ ਮੈਂ ਹੌਲੀ-ਹੌਲੀ ਇਸ ਸਭ ਬਾਰੇ ਸਿੱਖਦਾ ਹਾਂ ਅਤੇ ਇਸ ਤਰ੍ਹਾਂ ਇੱਕ ਖਿਡਾਰੀ ਵਜੋਂ ਪ੍ਰਗਤੀ ਕਰਨ ਦੇ ਸਮਰੱਥ ਹਾਂ। ਇਸ ਲਈ ਖੇਡ ਵਿਗਿਆਨ ਅਤੇ ਬਾਇਓਮੈਕਨਿਕਸ ਦਾ ਗਿਆਨ ਹੋਣ ਨਾਲ ਬਹੁਤ ਮਦਦ ਮਿਲਦੀ ਹੈ।”

https://ci6.googleusercontent.com/proxy/LvwJLlNg7fLhtYnEYA__Dg8z8XzknSdvQHQzYrMb-cWD0d7CulJOODE6HmKD5yN4eHgpb9waWc0jTtEiQHoGKlgTKiSw4O7my63Aq0imdpIyyHVsF9dq2rSIdA=s0-d-e1-ft#https://static.pib.gov.in/WriteReadData/userfiles/image/image002FNND.jpg

 ਐੱਨਸੀਐੱਸਐੱਸਆਰ, ਪੰਚਕੁਲਾ ਵਿੱਚ ਚੱਲ ਰਹੀਆਂ ਐੱਸਬੀਆਈ (SBI) ਖੇਲੋ ਇੰਡੀਆ ਯੂਥ ਗੇਮਸ (ਕੇਆਈਵਾਈਜੀ) ਮੌਕੇ, ਹਰਿਆਣਾ ਸਰਕਾਰ, ਭਾਰਤੀ ਖੇਡ ਅਥਾਰਟੀ (SAI-ਸਾਈ), ਅਤੇ ਖੇਡ ਵਿਗਿਆਨ ਅਤੇ ਵਿਸ਼ਲੇਸ਼ਣ ਕੇਂਦਰ, ਆਈਆਈਟੀ ਮਦਰਾਸ ਦੇ ਸਹਿਯੋਗ ਨਾਲ "ਯੁਵਾ ਖੇਡਾਂ ਵਿੱਚ ਉੱਚ ਪ੍ਰਦਰਸ਼ਨ ਲਈ ਨਵੀਨਤਾਕਾਰੀ ਟੈਕਨੋਲੋਜੀ ਅਤੇ ਖੇਡ ਵਿਗਿਆਨ ਵਿਵਹਾਰ" 'ਤੇ ਦੋ-ਦਿਨਾ ਕਾਨਫਰੰਸ ਦੀ ਮੇਜ਼ਬਾਨੀ ਕਰ ਰਿਹਾ ਹੈ।

 ਇਹ ਪਹਿਲੀ ਵਾਰ ਹੈ ਜਦੋਂ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਐੱਮਵਾਈਏਐੱਸ) ਨੇ ਇੰਨੀ ਵੱਡੀ ਪਹਿਲ ਕੀਤੀ ਹੈ ਅਤੇ ਦੇਸ਼ ਵਿੱਚ ਖੇਡ ਵਿਗਿਆਨ ਨੂੰ ਉਤਸ਼ਾਹਿਤ ਕਰਨ ਲਈ, ਐੱਨਸੀਐੱਸਐੱਸਆਰ ਦੀ ਸਥਾਪਨਾ ਕੀਤੀ ਹੈ, ਅਤੇ ਇਸ ਪਹਿਲ ਨੂੰ ਉਤਸ਼ਾਹਿਤ ਕਰਨ ਲਈ ਖਾਸ ਤੌਰ 'ਤੇ ਖੇਲੋ ਇੰਡੀਆ ਯੂਥ ਗੇਮਸ ਜਿਹੇ ਈਵੈਂਟਸ ਦੀ ਵਰਤੋਂ ਕੀਤੀ ਹੈ।

ਐੱਨਸੀਐੱਸਐੱਸਆਰ ਪਲੈਟਫਾਰਮ ਦੇ ਨਾਲ, ਮੰਤਰਾਲੇ ਦਾ ਉਦੇਸ਼ ਐਥਲੀਟਾਂ ਨੂੰ ਨਾ ਸਿਰਫ਼ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨਾ ਹੈ ਬਲਕਿ ਸੱਟ ਤੋਂ ਬਚਾਉਣਾ ਵੀ ਹੈ। ਇਸ ਪਹਿਲ ਨੂੰ ਸ਼ੁਰੂ ਕਰਨ ਲਈ ਖੇਡ ਮੰਤਰਾਲੇ ਨੇ ਖੇਡ ਵਿਗਿਆਨ ਮਾਹਿਰਾਂ ਲਈ ਪਹਿਲਾਂ ਹੀ 400 ਅਸਾਮੀਆਂ ਬਣਾਈਆਂ ਹਨ, ਜਿਨ੍ਹਾਂ ਵਿੱਚੋਂ 250 ਪਹਿਲਾਂ ਹੀ ਸਾਈ (SAI) ਨਾਲ ਕੰਮ ਕਰ ਰਹੀਆਂ ਹਨ। ਐੱਨਸੀਐੱਸਐੱਸਆਰ ਇੱਕ ਹੱਬ ਅਤੇ ਸਪੋਕ ਮਾਡਲ ਵਿੱਚ ਕੰਮ ਕਰੇਗਾ ਜਿੱਥੇ ਦੇਸ਼ ਭਰ ਵਿੱਚ ਸਾਈ ਕੇਂਦਰ ਐਥਲੀਟ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਡੇਟਾ ਦੇ ਖੋਜ ਅਤੇ ਵਿਸ਼ਲੇਸ਼ਣ ਲਈ ਐੱਨਸੀਐੱਸਐੱਸਆਰ ਦੇ ਮੁੱਖ ਦਫ਼ਤਰ ਵਿਖੇ ਐਥਲੀਟਾਂ ਬਾਰੇ ਸਪੋਕ ਅਤੇ ਇਨਪੁਟ ਡੇਟਾ ਦੇ ਤੌਰ 'ਤੇ ਕੰਮ ਕਰਨਗੇ।

 ਐੱਨਸੀਐੱਸਐੱਸਆਰ ਵਿਖੇ ਨੀਰਜ ਦੇ ਸੈਸ਼ਨ ਤੋਂ ਠੀਕ ਪਹਿਲਾਂ, ਸਾਈ ਨੇ ਆਈਆਈਟੀ - ਮਦਰਾਸ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ ਜਿੱਥੇ ਆਈਆਈਟੀ - ਮਦਰਾਸ ਹੁਣ ਦੇਸ਼ ਵਿੱਚ ਐਥਲੀਟਾਂ ਦੇ ਵਿਕਾਸ ਲਈ ਆਪਣੀ ਟੈਕਨੋਲੋਜੀ ਅਤੇ ਬਾਇਓਮੈਕਨਿਕਸ ਵਿਸ਼ੇਸ਼ਤਾ ਇਨਪੁਟ ਪ੍ਰਦਾਨ ਕਰੇਗਾ। ਪਹਿਲੇ ਦਿਨ ਦੇ ਸੈਸ਼ਨ ਵਿੱਚ ਅੰਜੂ ਬੌਬੀ ਜੌਰਜ, ਸ਼ਕਤੀ ਸਿੰਘ, ਰਾਧਾਕ੍ਰਿਸ਼ਨਨ ਨਾਇਰ ਜਿਹੇ ਉੱਘੇ ਖਿਡਾਰੀਆਂ ਅਤੇ ਕੋਚਾਂ ਅਤੇ ਪ੍ਰੋ. ਮਹੇਸ਼ ਪੰਚਗਨੁਲਾ, ਡੀਨ, ਐਲੂਮਨੀ ਅਤੇ ਕਾਰਪੋਰੇਟ ਰਿਲੇਸ਼ਨਜ਼, ਆਈਆਈਟੀ ਮਦਰਾਸ ਅਤੇ ਡਾ. ਬਿਭੂ ਨਾਇਕ, ਡਾਇਰੈਕਟਰ, ਐੱਨਸੀਐੱਸਐੱਸਆਰ, ਸਾਈ ਜਿਹੇ ਪ੍ਰਮੁੱਖ ਪ੍ਰੋਫੈਸਰਾਂ ਨੇ ਵੀ ਸ਼ਿਰਕਤ ਕੀਤੀ।

 

 *******

ਐੱਨਬੀ/ਓਏ/ਯੂਡੀ



(Release ID: 1831803) Visitor Counter : 113


Read this release in: English , Urdu , Hindi , Tamil