ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ ਆਈਆਰਸੀਟੀਸੀ ਦੀ ਵੈਬਸਾਈਟ/ਐਪ ਦੇ ਰਾਹੀਂ ਔਨਲਾਈਨ ਬੁਕਿੰਗ ਹੋਣ ਵਾਲੀਆਂ ਟਿਕਟਾਂ ਦੀ ਸੀਮਾ ਵਧਾਈ

Posted On: 06 JUN 2022 12:56PM by PIB Chandigarh

ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸੁਵਿਧਾ ਲਈ ਅਜਿਹੇ ਯੂਜ਼ਰ ਆਈਡੀ ਨਾਲ ਜੋ ਆਧਾਰ ਨਾਲ ਲਿੰਕ ਨਹੀਂ ਹੈ, ਇੱਕ ਮਹੀਨੇ ਵਿੱਚ ਅਧਿਕਤਮ 6 ਟਿਕਟ ਬੁੱਕ ਕਰਨ ਦੀ ਸੀਮਾ ਨੂੰ ਵਧਾਕੇ 12 ਟਿਕਟ ਕਰਨ ਦਾ ਅਤੇ ਆਧਾਰ ਨਾਲ ਲਿੰਕ ਯੂਜ਼ਰ ਆਈਡੀ ਦੁਆਰਾ ਇੱਕ ਮਹੀਨੇ ਵਿੱਚ ਅਧਿਕਤਮ 12 ਟਿਕਟਾਂ ਦੀ ਸੀਮਾ ਵਧਾਕੇ 24 ਟਿਕਟ ਕਰਨ ਦਾ ਫੈਸਲਾ ਲਿਆ ਹੈ। ਇਸ ਲਈ ਬੁੱਕ ਕੀਤੀ ਜਾਣ ਵਾਲੀ ਟਿਕਟ ਦੇ ਇੱਕ ਯਾਤਰੀ ਦਾ ਆਧਾਰ ਦੇ ਰਾਹੀਂ ਤਸਦੀਕ ਹੋਣੀ ਲੋੜੀਂਦੀ ਹੈ।

ਵਰਤਮਾਨ ਵਿੱਚ, ਭਾਰਤੀ ਰੇਲਵੇ ਖਾਨਪਾਨ ਅਤੇ ਸੈਰ-ਸਪਾਟਾ ਨਿਗਮ (ਆਈਆਰਸੀਟੀਸੀ) ਦੀ ਵੈਬਸਾਈਟ/ਐਪ ਤੇ ਅਜਿਹੇ ਯੂਜ਼ਰ ਆਈਡੀ ਨਾਲ ਜੋ ਆਧਾਰ ਨਾਲ ਲਿੰਕ ਨਹੀਂ ਹੈ ਇੱਕ ਮਹੀਨੇ ਵਿੱਚ ਅਧਿਕਤਮ 6 ਟਿਕਟ ਔਨਲਾਈਨ ਬੁੱਕ ਕੀਤੀਆਂ ਜਾ ਸਕਦੀਆਂ ਹਨ ਜਦਕਿ ਆਧਾਰ ਨਾਲ ਲਿੰਕ ਆਈਡੀ ਦੁਆਰਾ ਆਈਆਰਸੀਟੀਸੀ ਦੀ ਵੈਬਸਾਈਟ/ਐੱਪ ‘ਤੇ ਇੱਕ ਮਹੀਨੇ ਵਿੱਚ ਇੱਕ ਯੂਜ਼ਰ ਆਈਡੀ ਦੁਆਰਾ ਅਧਿਕਤਮ ਔਨਲਾਈਨ 12 ਟਿਕਟ ਬੁੱਕ ਕੀਤੀਆਂ ਜਾ ਸਕਦੀਆਂ ਹਨ। ਬੁੱਕ ਕੀਤੀ ਜਾਣ ਵਾਲੀ ਟਿਕਟ ਵਿੱਚ ਇੱਕ ਯਾਤਰੀ ਦਾ ਆਧਾਰ ਦੇ ਰਾਹੀਂ ਤਸਦੀਕ ਹੋਣਾ ਜ਼ਰੂਰੀ ਹੈ।

***************

ਆਰਕੇਜੇ/ਐੱਮ


(Release ID: 1831556) Visitor Counter : 212