ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਵਾਤਾਵਰਣ ਸੁਰੱਖਿਆ ਦਾ ਸਮਰਥਨ ਕੀਤਾ, ਵਿਸ਼ਵ ਵਾਤਾਵਰਣ ਦਿਵਸ ‘ਤੇ ਪਾਂਡੂ ਵਿੱਚ ਬ੍ਰਹਮਪੁੱਤਰ ਦੇ ਤੱਟ ‘ਤੇ ਠੇਕੇਰਾ ਦਾ ਪੌਦਾ ਲਗਾਇਆ



ਵਿਸ਼ਵ ਵਾਤਾਵਰਣ ਦਿਵਸ ‘ਤੇ ਕੇਂਦਰੀ ਮੰਤਰੀ ਦੇ ਨਾਲ ਇੱਕ ਹੀ ਸਮੇਂ ਵਿੱਚ 100 ਵਿਅਕਤੀਆਂ ਦੁਆਰਾ 100 ਔਸ਼ਧ ਪੌਦੇ ਲਗਾਏ ਗਏ


ਮੁਦਰਾ ਭੋ ਸੰਕਟ ਨੂੰ ਸਮਪਾਤ ਕਰਨ ਲਈ ਇੱਕ ਪ੍ਰੇਰਣਾਦਾਇਕ ਅਭਿਯਾਨ ਦੇ ਰੂਪ ਵਿੱਚ ਮਿੱਟੀ ਬਚਾਓ ਅਭਿਯਾਨ ‘ਤੇ ਪ੍ਰਕਾਸ਼ ਪਾਇਆ

Posted On: 05 JUN 2022 7:39PM by PIB Chandigarh

ਕੇਂਦਰੀ ਪੋਰਟ, ਸ਼ਿਪਿੰਗ ਟ੍ਰਾਂਸਪੋਰਟ ਅਤੇ ਜਲਮਾਰਗ ਅਤੇ ਆਯੁਸ਼ ਮੰਤਰੀ,  ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਵਿਸ਼ਵ ਵਾਤਾਵਰਣ ਦਿਵਸ  ਦੇ ਮੌਕੇ ‘ਤੇ ਗੁਵਾਹਾਟੀ  ਦੇ ਪਾਂਡੂ ਵਿੱਚ ਬ੍ਰਹਮਪੁੱਤਰ  ਦੇ ਤਟ ‘ਤੇ ਠੇਕੇਰਾ ਦਾ ਇੱਕ ਪੌਦਾ ਲਗਾਇਆ।  ਇਸ ਪੌਦੇ ਨੂੰ ਵਿਗਿਆਨਿਕ ਰੂਪ ਨਾਲ ਗਾਰਸੀਨਿਆ ਅਸਾਮੀਕਾ  ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਆਯੁਸ਼ ਮੰਤਰੀ ਨੇ 100 ਡਾਕਟਰਾਂ, ਇੰਜੀਨਿਅਰਾਂ ਅਤੇ ਸਰਕਾਰੀ ਅਧਿਕਾਰੀਆਂ  ਦੇ ਨਾਲ ਮਿਲਕੇ ਪ੍ਰਮਾਣਿਤ  ਔਸ਼ਧੀ ਗੁਣਾਂ ਵਾਲੇ 100 ਔਸ਼ਧ ਪੌਦੇ ਲਗਾਏ।

ਇਸ ਮੌਕੇ ‘ਤੇ ਬੋਲਦੇ ਹੋਏ ,  ਸ਼੍ਰੀ ਸੋਨੋਵਾਲ ਨੇ ਕਿਹਾ,  ਇਸ ਸਾਲ ਦੁਨੀਆ ਭਰ ਦੇ ਲੋਕ ਇਸ ਵਾਸਤਵਿਕਤਾ ਦੇ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾ ਰਹੇ ਹਨ ਕਿ ਸਾਡੇ ਕੋਲ ‘ਕੇਵਲ ਇੱਕ ਪ੍ਰਿਥਵੀ ਹੈ।  ਸਾਨੂੰ ਇਸ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਆਪਣੇ ਵਾਤਾਵਰਣ  ਦੀ ਰੱਖਿਆ ਅਤੇ ਸੁਰੱਖਿਆ ਲਈ ਕਦਮ ਚੁੱਕਣਾ ਚਾਹੀਦਾ ਹੈ।  ਸਾਡੇ ਨੇਤਾ,  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਜੀ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਇਕੋਲੋਜੀਕਲੀ ਟਿਕਾਊ ਵਿਕਾਸ ਦੀ ਸਥਿਤੀ ਬਣਾਉਣ ਲਈ ਗੰਭੀਰ ਕਦਮ ਚੁੱਕੇ ਹਨ।  ਅਸਾਮ ਵਿੱਚ  ਸਾਨੂੰ ਈਸ਼ਵਰ ਦੁਆਰਾ ਕੁਦਰਤੀ ਖਜਾਨੇ ਦਾ ਵਰਦਾਨ ਪ੍ਰਾਪਤ ਹੈ ।  

ਲੇਕਿਨ  ਸਾਨੂੰ ਉਨ੍ਹਾਂ ਨੂੰ ਇਸ ਤਰ੍ਹਾਂ ਨਾਲ ਸੰਭਾਲਣਾ ਅਤੇ ਸੁਰੱਖਿਅਤ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਅਸੀਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਖੁਸ਼ਹਾਲ ਹੋ ਸਕੀਏ।  ਅਸੀਂ ਯਾਤਰੀ ਅਤੇ ਕਾਰਗੋ ਟ੍ਰਾਂਸਪੋਰਟ ਦੋਨਾਂ ਲਈ ਆਪਣੇ ਰਾਸ਼ਟਰੀ ਜਲਮਾਰਗਾਂ ਨੂੰ ਫਿਰ ਤੋਂ ਸਰਗਰਮ ਕਰਨ ਲਈ ਕਦਮ  ਉਠਾ ਰਹੇ ਹਾਂ। ਮੋਦੀ ਜੀ ਦੀ ਪਰਿਕਲਪਨਾ ਅੰਤਰਦੇਸ਼ੀ ਜਲਮਾਰਗ ਨੂੰ ਫਿਰ ਤੋਂ ਸ਼ੁਰੂ ਕਰਨਾ ਹੈ ਤਾਂਕਿ ਸਾਡਾ ਵਿਕਾਸ ਅਤੇ ਤਰੱਕੀ ਆਰਥਿਕ ਅਤੇ ਇਕੋਲੋਜੀਕਲੀ ਟਿਕਾਊ ਹੋਵੇ।

ਔਸ਼ਧੀ ਪੌਦੇ ਲਗਾਉਣ ਬਾਰੇ ਜਾਣਕਾਰੀ ਦਿੰਦੇ ਹੋਏ ,  ਕੇਂਦਰੀ ਮੰਤਰੀ ਮਹੋਦਯ ਨੇ ਕਿਹਾ,  “ਅਸਾਮ ਵਿੱਚ ਔਸ਼ਧੀ ਗੁਣਾਂ ਦਾ ਭੰਡਾਰ ਹੈ ਜੋ ਸਾਡੇ ਜੀਵਨ ਦੀ ਗੁਣਵੱਤਾ ਨੂੰ ਖੁਸ਼ਹਾਲ ਕਰ ਸਕਦਾ ਹੈ।  ਸਾਨੂੰ ਭਗਵਾਨ ਦੇ ਇਸ ਉਪਹਾਰ ਦਾ ਉਤਸਵ ਮਨਾਉਣਾ ਚਾਹੀਦਾ ਹੈ ਅਤੇ ਅਜਿਹੇ ਔਸ਼ਧੀ ਪੌਦੇ ਲਗਾਉਣ ਦੇ ਕੰਮ ਨੂੰ ਹੁਲਾਰਾ ਦੇਣਾ ਚਾਹੀਦਾ ਹੈ ਜੋ ਨਾ ਕੇਵਲ ਗ੍ਰੀਨ ਕਵਰ ਨੂੰ ਵਧਾਉਂਦਾ ਹੈ ਬਲਕਿ ਸਾਨੂੰ ਕਈ ਬਿਮਾਰੀਆਂ ਤੋਂ ਠੀਕ ਹੋਣ ਵਿੱਚ ਵੀ ਮਦਦ ਕਰਦਾ ਹੈ  ਮੈਨੂੰ ਖੁਸ਼ੀ ਹੈ ਕਿ ਅੱਜ ਤੁਹਾਡੇ ਵਿੱਚੋਂ ਕਈ ਲੋਕਾਂ  ਦੇ ਨਾਲ ਮਹਾਨ ਬਰ੍ਹਮਪੁੱਤਰ ਦੇ ਤਟ ‘ਤੇ ਇਸ ਪ੍ਰਾਚੀਨ ਸਥਾਨ ‘ਤੇ 100 ਤੋਂ ਅਧਿਕ ਔਸ਼ਧੀ ਪੌਦੇ ਲਗਾਉਣ ਲਈ ਸ਼ਾਮਲ ਹੋ ਸਕਿਆ।

 

ਮਿੱਟੀ ਸੰਕਟ ਦੇ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹੋਏ,  ਸ਼੍ਰੀ ਸੋਨੋਵਾਲ ਨੇ ਕਿਹਾ, “ਅੱਜ,  ਮੈਨੂੰ ਇੱਕ ਸਜੀਵ ਗ੍ਰਹਿ ਦੇ ਸਿਰਜਣੇ ‘ਤੇ ਇੱਕ ਸੈਸ਼ਨ ਵਿੱਚ ਹਿੱਸਾ ਲੈਣ ਦਾ ਸੁਭਾਗ ਮਿਲਿਆ ਜਿਸ ਦੀ ਅਗਵਾਈ ਸਾਡੇ ਨੇਤਾ  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਸ਼੍ਰੀ ਸਦਗੁਰੂ ਜੀ  ਨੇ ਸੰਯੁਕਤ ਰੂਪ ਨਾਲ ਕੀਤੀ ਸੀ ।  ਭਾਰਤ ਜਲਵਾਯੂ ਪਰਿਵਰਤਨ ਦੀ ਚੁਣੌਤੀ ਨਾਲ ਨਿਪਟਨ ਲਈ ਸੰਸਾਰਿਕ ਅਗਵਾਈ ਕਰ ਰਿਹਾ ਹੈ।  

ਸਾਡੇ ਮੋਦੀ ਜੀ  ਦੀ ਅਗਵਾਈ ਹੇਠ  ਇੱਕ ਜ਼ਿੰਮੇਦਾਰ ਵਾਤਾਵਰਣ ਕਾਰਵਾਈ ਦੁਨੀਆ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਲਈ ਸਾਡੀ ਹਰਿਤ ਪਹਿਲ ਨੂੰ ਅੱਗੇ ਵਧਾ ਰਹੀ ਹੈ।  ਮੈਂ ਸਦਗੁਰੂ ਜੀ  ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਇਸ ਸੁਨੇਹੇ ਨੂੰ ਫੈਲਾਉਣ ਲਈ 100 ਦਿਨਾਂ ਵਿੱਚ 27 ਦੇਸ਼ਾਂ ਵਿੱਚ 30,000 ਕਿਲੋਮੀਟਰ ਦੀ ਪ੍ਰੇਰਣਾਦਾਇਕ ਯਾਤਰਾ ਸ਼ੁਰੂ ਕੀਤੀ ਅਤੇ ਲੋਕਾਂ ਨੂੰ ਮਿੱਟੀ  ਦੇ ਸੰਕਟ ਨੂੰ ਦੂਰ ਕਰਨ ਅਤੇ ਮਿੱਟੀ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ।

ਇਸ ਪ੍ਰੋਗਰਾਮ ਵਿੱਚ ਲਕਸ਼ਯ ਕੋਂਵਰ,  ਉਪ-ਪ੍ਰਧਾਨ,  ਅਸਾਮ ਖੇਡ ਅਥਾਰਿਟੀ,  ਰੰਜੀਤ ਮਜੂਮਦਾਰ,  ਸਲਾਹਕਾਰ,  ਅਸਾਮ ਗ੍ਰਾਮ ਰੱਖਿਆ ਪਾਰਟੀ,  ਅਸਾਮ ਸਰਕਾਰ,  ਡਾਕਟਰ ਰਮਾਕਾਂਤ ਸਰਮਾ,  ਪ੍ਰਿੰਸੀਪਲ,  ਸਰਕਾਰੀ ਆਯੁਰਵੇਦ ਕਾਲਜ,  ਏ ਸੇਲਵਾਕੁਮਾਰ,  ਖੇਤਰੀ ਨਿਦੇਸ਼ਕ,  ਭਾਰਤ ਦੇ ਅੰਤਰਦੇਸ਼ੀ ਜਲ ਮਾਰਗ ਅਥਾਰਟੀ ( ਆਈਡਬਲਿਊਏਆਈ) ,  ਡਾਕਟਰ ਦਿਨੇਸ਼ ਬਰੂਆ,  ਸਹਾਇਕ ਨਿਦੇਸ਼ਕ,  ਕੇਂਦਰੀ ਆਯੁਰਵੇਦ ਖੋਜ ਸੰਸਥਾਨ  (ਸੀਏਆਰਆਈ),  ਡਾਕਟਰ ਅਮੋਲਕ ਰਤਨ ਸਾਹੂ, ਪ੍ਰਭਾਰੀ ਅਧਿਕਾਰੀ,  ਖੇਤਰੀ ਹੋਮਿਓਪੈਥੀ ਖੋਜ ਸੰਸਥਾਨ,  ਸਹਿਤ ਕਈ ਹੋਰ ਅਧਿਕਾਰੀ ਅਤੇ ਮੰਨੇ-ਪ੍ਰਮੰਨੇ ਵਿਅਕਤੀਆਂ ਨੇ ਹਿੱਸਾ ਲਿਆ।

 

**********


ਐੱਮਜੇਪੀਐੱਸ


(Release ID: 1831552) ਵਿਜ਼ੀਟਰ ਕਾਊਂਟਰ : 160