ਭਾਰੀ ਉਦਯੋਗ ਮੰਤਰਾਲਾ
azadi ka amrit mahotsav

ਕੇਂਦਰੀ ਭਾਰੀ ਉਦਯੋਗ ਮੰਤਰੀ ਨੇ 8ਵੇਂ ਅੰਤਰਾਰਾਸ਼ਟਰੀ ਯੋਗ ਦਿਵਸ ਦੀ 16 ਦਿਨਾਂ ਦੀ ਉਲਟੀ ਗਿਣਤੀ ਦੇ ਅਵਸਰ ‘ਤੇ ਬੀਐੱਚਈਐੱਲ ਵਿੱਚ ਆਮ ਯੋਗਾ ਪ੍ਰੌਟੋਕੌਲ ਪ੍ਰਦਰਸ਼ਨ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ


ਜੀਵਨਸ਼ੈਲ਼ੀ ਨਾਲ ਸਬੰਧਿਤ ਕਈ ਆਮ ਰੋਗਾਂ ਨੂੰ ਰੋਕਣ ਅਤੇ ਮੌਜੂਦਾ ਸਮੱਸਿਆਵਾਂ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਸਹਾਇਤਾ ਦੇ ਲਈ ਸਾਨੂੰ ਯੋਗ ਨੂੰ ਆਪਣੇ ਜੀਵਨ ਦਾ ਅਭਿੰਨ ਹਿੱਸਾ ਬਣਾਉਣਾ ਚਾਹੀਦਾ ਹੈ : ਡਾ. ਮਹੇਂਦਰ ਨਾਥ ਪਾਂਡੇ

प्रविष्टि तिथि: 05 JUN 2022 5:06PM by PIB Chandigarh

8ਵੇਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ 2022) ਦੀ 16 ਦਿਨਾਂ ਦੀ ਉਲਟੀ ਗਿਣਤੀ ਦੇ ਅਵਸਰ ‘ਤੇ ਭਾਰੀ ਉਦਯੋਗ ਮੰਤਰਾਲੇ (ਐੱਮਐੱਚਆਈ) ਦੇ ਅਧੀਨ ਅੱਜ ਬੀਐੱਚਈਐੱਲ (ਭਾਰਤ ਹੈਵੀ ਇਲੈਕਟ੍ਰੀਕਲਸ ਲਿਮਿਟਿਡ) ਦੇ ਨੌਇਡਾ ਟਾਊਨਸ਼ਿਪ ਵਿੱਚ ਇੱਕ ਆਮ ਯੋਗ ਪ੍ਰੋਟੋਕੋਲ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਦਾ ਉਦੇਸ਼ ਯੋਗ ਦੇ ਵਿਭਿੰਨ ਆਯਾਮਾਂ ਅਤੇ ਮਾਨਵ ਜੀਵਨ ਨੂੰ  ਖੁਸ਼ਹਾਲ ਬਨਾਉਣ ਵਿੱਚ ਇਸ ਦੀ ਸਮਰੱਥਾ ਦੇ ਬਾਰੇ  ਵਿੱਚ ਜਾਗਰੂਕਤਾ ਉਤਪੰਨ ਕਰਨਾ ਸੀ।

ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੇਂਦਰੀ ਭਾਰੀ ਉਦਯੋਗ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਨੇ ਕੀਤੀ। ਇਸ ਅਵਸਰ ‘ਤੇ ਬੀਐੱਚਈਐੱਲ ਦੇ ਸੀਐੱਮਡੀ ਡਾ. ਨਲਿਨ ਸਿੰਘਲ ਅਤੇ ਬੀਐੱਚਈਐੱਲ ਬੋਰਡ ਦੇ ਫੰਕਸ਼ਨਲ ਡਾਇਰੈਕਟਰ ਹਾਜ਼ਰ ਸਨ। ਇਸ ਪ੍ਰੋਗਰਾਮ ਵਿੱਚ ਭਾਰੀ ਉਦਯੋਗ ਮੰਤਰਾਲੇ ਅਤੇ ਬੀਐੱਚਈਐੱਲ ਦੇ ਸੀਨੀਅਰ ਅਧਿਕਾਰੀ, ਬੀਐੱਚਈਐੱਲ ਮਹਿਲਾ ਕਲਿਆਣ ਸੰਘ ਦੇ ਮੈਂਬਰ ਅਤੇ ਬੀਐੱਚਈਐੱਲ ਦੇ ਨਾਲ-ਨਾਲ ਹੋਰਨਾਂ ਸੀਪੀਐੱਸਈਸ ਦੇ ਕਰਮਚਾਰੀਆਂ  ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਵੱਡੀ ਸੰਖਿਆ ਵਿੱਚ ਹਿੱਸਾ ਲਿਆ।ਇਸ ਸਮਾਰੋਹ ਦਾ ਬੀਐੱਚਈਐੱਲ ਅਤੇ ਮੰਤਰਾਲੇ ਦੇ ਅਧੀਨ ਆਉਣ ਵਾਲੇ ਹੋਰਨਾਂ ਸੀਪੀਐੱਸਈਸ ਦੀਆਂ ਸਾਰੀਆਂ ਇਕਾਈਆਂ ਅਤੇ ਦਫਤਰਾਂ ਵਿੱਚ ਸਿੱਧਾ ਪ੍ਰਸਾਰਣ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਦੇ ਇੰਸਟ੍ਰਕਟਰਾਂ ਨੇ ਯੋਗ ਆਸਨਾਂ ਬਾਰੇ ਭਾਗੀਦਾਰਾਂ ਦਾ ਮਾਰਗਦਰਸ਼ਨ ਕੀਤਾ।

ਇਸ ਅਵਸਰ ‘ਤੇ ਡਾ. ਮਹੇਂਦਰ ਨਾਥ ਪਾਂਡੇ ਨੇ ਇੱਕ ਸਭਾ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਮਾਣਯੋਗ ਪ੍ਰਧਾਨ ਮੰਤਰੀ ਦੀ ਪਹਿਲ ਦਾ ਨਤੀਜਾ ਸੰਯੁਕਤ ਰਾਸ਼ਟਰ ਦੁਆਰਾ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਐਲਾਨਿਆਂ ਗਿਆ। ਇਸ ਦੇ ਕਾਰਣ ਇਹ ਪੂਰੇ ਵਿਸ਼ਵ ਵਿੱਚ ਵੱਡੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ।ਮੰਤਰੀ ਨੇ ਅੱਗੇ ਕਿਹਾ ਕਿ ਯੋਗ, ਵਿਸ਼ਵ ਨੂੰ ਦਿੱਤਾ ਗਿਆ ਭਾਰਤ ਦਾ ਤੋਹਫਾ ਹੈ ਅਤੇ ਇਹ ਸ਼ੂਗਰ (ਡਾਇਬਿਟੀਜ਼), ਮੋਟਾਪਾ, ਤਣਾਓ, ਹਿਰਦੇ ਰੋਗ,ਅਤੇ ਉੱਚ ਰਕਤਚਾਪ ਵਰਗੀਆਂ ਕਈ ਆਮ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਨੂੰ ਰੋਕਣ ਵਿੱਚ ਸਹਾਇਤਾ ਕਰ ਸਕਦਾ ਹੈ ਅਤੇ ਮੌਜੂਦਾ ਸਮੱਸਿਆਵਾਂ ਦੇ ਪ੍ਰਭਾਵ ਨੂੰ ਘੱਟ ਕਰ ਸਕਦਾ ਹੈ।ਮੰਤਰੀ ਨੇ ਕਿਹਾ, “ਸਾਨੂੰ ਯੋਗ ਨੂੰ ਆਪਣੇ ਜੀਵਨ ਦਾ ਅਭਿੰਨ ਹਿੱਸਾ ਬਨਾਉਣਾ ਚਾਹੀਦਾ ਹੈ। ਇਸ ਦਿਸ਼ਾ ਵਿੱਚ ਉਠਾਏ ਗਏ ਇੱਕ ਕਦਮ ਦੇ ਰੂਪ ਵਿੱਚ ਅਸੀਂ ਯੋਗ ਪ੍ਰੋਗਰਾਮ ਆਯੋਜਿਤ ਕਰ ਰਹੇ ਹਾਂ, ਜਿਸ ਨਾਲ ਇਹ ਸੁਨਿਸ਼ਚਿਤ ਹੋ ਸਕੇ ਕਿ ਯੋਗ ਸਾਡੇ ਨਿੱਤਨੇਮ ਦਾ ਹਿੱਸਾ ਬਣ ਜਾਏ।”

ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ‘ਤੇ ਡਾ. ਪਾਂਡੇ ਨੇ ਇਸ ਪ੍ਰੋਗਰਾਮ ਵਿੱਚ ਹਾਜ਼ਰ ਸਾਰੇ ਲੋਕਾਂ ਨੂੰ ਵਾਤਾਵਰਣ ਨੂੰ ਬਣਾਏ ਰੱਖਣ ਵਿੱਚ ਰੁੱਖਾਂ ਦੇ ਮੁੱਲ ਨੂੰ ਸਮਝਣ ਅਤੇ ਉਸ ਦੀ ਸਰਾਹਨਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਮਾਰਕ ਰੁੱਖ ਲਗਾਉਣ ਦੇ ਪ੍ਰੋਗਰਾਮ ਦੇ ਤਹਿਤ ਬੀਐੱਚਈਐੱਲ ਟਾਊਨਸ਼ਿਪ ਵਿੱਚ ਪੌਦੇ ਵੀ ਲਗਾਏ।

****

ਏਡੀ/ਟੀਐੱਫਕੇ


(रिलीज़ आईडी: 1831533) आगंतुक पटल : 139
इस विज्ञप्ति को इन भाषाओं में पढ़ें: English , Urdu , हिन्दी