ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਮਗਹਰ ਵਿੱਚ ਸੰਤ ਕਬੀਰ ਨੂੰ ਸ਼ਰਧਾਂਜਲੀ ਦਿੱਤੀ; ਸੰਤ ਕਬੀਰ ਅਕਾਦਮੀ ਅਤੇ ਖੋਜ ਕੇਂਦਰ ਤੇ ਸਵਦੇਸ਼ ਦਰਸ਼ਨ ਯੋਜਨਾ ਦਾ ਉਦਘਾਟਨ ਕੀਤਾ

Posted On: 05 JUN 2022 1:02PM by PIB Chandigarh

ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (5 ਜੂਨ, 2022) ਉੱਤਰ ਪ੍ਰਦੇਸ਼ ਦੇ ਮਗਹਰ ਦੇ ਕਬੀਰ ਚੌਰਾ ਧਾਮ ਵਿੱਚ ਸੰਤ ਕਬੀਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਸੰਤ ਕਬੀਰ ਅਕਾਦਮੀ ਅਤੇ ਖੋਜ ਕੇਂਦਰ ਤੇ ਸਵਦੇਸ਼ ਦਰਸ਼ਨ ਯੋਜਨਾ ਦਾ ਉਦਘਾਟਨ ਕੀਤਾ।

ਇਸ ਅਵਸਰ ’ਤੇ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਸੰਤ ਕਬੀਰ ਅਕਾਦਮੀ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਦੇ ਹੋਏ ਪ੍ਰਸੰਨਤਾ ਹੋ ਰਹੀ ਹੈ, ਜਿਸ ਦੀ ਬੁਨਿਆਦ ਚਾਰ ਸਾਲ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੱਖੀ ਸੀ।

ਰਾਸ਼ਟਰਪਤੀ ਨੇ ਕਿਹਾ ਕਿ ਸੰਤ ਕਬੀਰ ਦਾ ਜਨਮ ਇੱਕ ਗ਼ਰੀਬ ਅਤੇ ਵੰਚਿਤ ਪਰਿਵਾਰ ਵਿੱਚ ਹੋਇਆ ਸੀ। ਪਰ ਉਨ੍ਹਾਂ ਨੇ ਇਸ ਅਭਾਵ ਨੂੰ ਕਦੇ ਆਪਣੀ ਕਮਜ਼ੋਰੀ ਨਹੀਂ ਮੰਨਿਆ, ਇਸ ਨੂੰ ਉਨ੍ਹਾਂ ਨੇ ਆਪਣੀ ਸ਼ਕਤੀ ਬਣਾ ਲਿਆ। ਸੰਤ ਕਬੀਰ ਹਾਲਾਂਕਿ ਕਿਤਾਬੀ ਗਿਆਨ ਤੋਂ ਵੰਚਿਤ ਸਨ, ਫਿਰ ਵੀ ਉਨ੍ਹਾਂ ਨੇ ਸੰਤਾਂ ਦੀ ਸੰਗਤ ਨਾਲ ਅਨੁਭਵੀ ਗਿਆਨ ਪ੍ਰਾਪਤ ਕੀਤਾ। ਉਨ੍ਹਾਂ ਨੇ ਖੁਦ ਪਹਿਲਾਂ ਉਸ ਗਿਆਨ ਦਾ ਪਰੀਖਣ ਕੀਤਾ ਅਤੇ ਉਸ ਨੂੰ ਆਤਮਸਾਤ ਕੀਤਾ ਅਤੇ ਉਸ ਦੇ ਬਾਅਦ ਉਸ ਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕੀਤਾ। ਇਹੀ ਕਾਰਨ ਹੈ ਕਿ ਅੱਜ ਵੀ ਉਨ੍ਹਾਂ ਦੀਆਂ ਸਿੱਖਿਆਵਾਂ ਆਮ ਲੋਕਾਂ ਦੇ ਨਾਲ ਨਾਲ ਬੁੱਧੀਜੀਵੀਆਂ ਵਿੱਚ ਵੀ ਸਮਾਨ ਰੂਪ ਨਾਲ ਮਕਬੂਲ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਸੰਤ ਕਬੀਰ ਨੇ ਸਮਾਜ ਨੂੰ ਸਮਾਨਤਾ ਅਤੇ ਸਦਭਾਵਨਾ ਦਾ ਮਾਰਗ ਦਿਖਾਇਆ। ਉਨ੍ਹਾਂ ਨੇ ਬੁਰਾਈਆਂ, ਅਡੰਬਰਾਂ ਅਤੇ ਭੇਦਭਾਵ ਨੂੰ ਦੂਰ ਕਰਨ ਦੀ ਪਹਿਲ ਕੀਤੀ ਅਤੇ ਗ੍ਰਹਿਸਥ ਜੀਵਨ ਵੀ ਇੱਕ ਸੰਤ ਦੀ ਤਰ੍ਹਾਂ ਬਿਤਾਇਆ। ਉਨ੍ਹਾਂ ਨੇ ਹਮੇਸ਼ਾ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਮਾਜ ਦੇ ਸਭ ਤੋਂ ਕਮਜ਼ੋਰ ਵਰਗ ਲਈ ਕਰੁਣਾ ਅਤੇ ਹਮਦਰਦੀ ਦੇ ਬਿਨਾ ਮਾਨਵਤਾ ਦੀ ਰਾਖੀ ਨਹੀਂ ਕੀਤੀ ਜਾ ਸਕਦੀ। ਬੇਸਹਾਰਾ ਲੋਕਾਂ ਦੀ ਮਦਦ ਦੇ ਬਿਨਾ ਸਮਾਜ ਵਿੱਚ ਸਦਭਾਵਨਾ ਨਹੀਂ ਹੋ ਸਕਦੀ।

ਰਾਸ਼ਟਰਪਤੀ ਨੇ ਕਿਹਾ ਕਿ ਸੰਤ ਕਬੀਰ ਦਾ ਸੰਪੂਰਨ ਜੀਵਨ ਮਾਨਵਤਾ ਦੇ ਧਰਮ ਦੀ ਬਿਹਤਰੀਨ ਉਦਾਹਰਣ ਹੈ। ਉਨ੍ਹਾਂ ਦੇ ਨਿਰਵਾਣ ਵਿੱਚ ਵੀ ਸਮੁਦਾਇਕ ਏਕਤਾ ਦਾ ਸੰਦੇਸ਼ ਛੁਪਿਆ ਸੀ। ਉਨ੍ਹਾਂ ਦੀ ਸਮਾਧੀ ਅਤੇ ਮਜ਼ਾਰ ਇੱਕ ਹੀ ਕੰਪਲੈਕਸ ਵਿੱਚ ਮੌਜੂਦ ਹਨ ਜੋ ਸੰਪਰਦਾਇਕ ਏਕਤਾ ਦਾ ਦੁਰਲੱਭ ਉਦਾਹਰਣ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਇਹ ਭਾਰਤ ਦਾ ਸੁਭਾਗ ਰਿਹਾ ਹੈ ਕਿ ਸੰਤਾਂ, ਅਧਿਆਪਕਾਂ ਅਤੇ ਸਮਾਜ ਸੁਧਾਰਕਾਂ ਨੇ ਸਮੇਂ ਸਮੇਂ ’ਤੇ ਸਮਾਜ ਵਿੱਚ ਮੌਜੂਦ ਸਮਾਜਿਕ ਕੁਰੀਤੀਆਂ ਨੂੰ ਮਿਟਾਉਣ ਦਾ ਯਤਨ ਕੀਤਾ ਹੈ। ਸੰਤ ਕਬੀਰ ਅਜਿਹੇ ਸੰਤਾਂ ਵਿੱਚੋਂ ਇੱਕ ਸਨ ਜਿਨ੍ਹਾਂ ਦੇ ਉਪਦੇਸ਼ਾਂ ਨੂੰ ਸਮਾਜ ਨੇ ਸੰਪੂਰਨ ਦਿਲ ਤੋਂ ਅਪਣਾਇਆ ਹੈ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ-

 

*********

ਡੀਐੱਸ/ਏਕੇ



(Release ID: 1831385) Visitor Counter : 127