ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਆਈਆਈਐੱਮਸੀ ਦਾਖਲਾ 2022 ਦੀ ਪ੍ਰਕਿਰਿਆ ਸ਼ੁਰੂ, ਸੀਯੂਈਟੀ ਦੇ ਜ਼ਰੀਏ 18 ਜੂਨ ਤੋਂ ਪਹਿਲਾਂ ਅਰਜ਼ੀਆਂ ਭੇਜੋ
ਆਈਆਈਐੱਮਸੀ ਦੇਸ਼ ਦਾ ਸਭ ਤੋਂ ਪਸੰਦੀਦਾ ਮੀਡੀਆ ਸਿੱਖਿਆ ਸੰਸਥਾਨ ਹੈ
Posted On:
03 JUN 2022 1:29PM by PIB Chandigarh
- ਜਨ ਸੰਚਾਰ ਸੰਸਥਾਨ (ਆਈਆਈਐੱਮਸੀ) ਨੇ ਜਨ ਸੰਚਾਰ ਅਤੇ ਪੱਤਰਕਾਰੀ ਵਿੱਚ ਪੋਸਟ-ਗ੍ਰੈਜੂਏਟ ਡਿਪਲੋਮਾ ਕੋਰਸਾਂ ਵਿੱਚ ਦਾਖਲੇ ਲਈ ਪ੍ਰਵੇਸ਼ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਾਲ ਤੋਂ, ਆਈਆਈਐੱਮਸੀ ਵਿੱਚ ਦਾਖਲਾ ਸੈਂਟਰਲ ਯੂਨੀਵਰਸਿਟੀ ਐਂਟਰੈਂਸ ਟੈਸਟ (ਸੀਯੂਈਟੀ) ਦੇ ਜ਼ਰੀਏ ਕੀਤਾ ਜਾਵੇਗਾ, ਜੋ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੁਆਰਾ ਆਯੋਜਿਤ ਕੀਤਾ ਜਾਵੇਗਾ। ਇੱਛੁਕ ਉਮੀਦਵਾਰ https://cuet.nta.nic.in/ ਉੱਤੇ ਔਨਲਾਈਨ ਅਪਲਾਈ ਕਰ ਸਕਦੇ ਹਨ। ਆਈਆਈਐੱਮਸੀ ਐਡਮਿਸ਼ਨਸ 2022 ਲਈ ਰਜਿਸਟਰ ਕਰਨ ਦੀ ਅੰਤਿਮ ਮਿਤੀ 18 ਜੂਨ, 2022 ਹੈ।
ਆਈਆਈਐੱਮਸੀ ਵਿੱਚ ਅੰਗਰੇਜ਼ੀ ਪੱਤਰਕਾਰੀ ਵਿੱਚ ਪੀਜੀ ਡਿਪਲੋਮਾ, ਹਿੰਦੀ ਪੱਤਰਕਾਰੀ ਵਿੱਚ ਪੀਜੀ ਡਿਪਲੋਮਾ, ਵਿਗਿਆਪਨ ਅਤੇ ਜਨਸੰਪਰਕ ਵਿੱਚ ਪੀਜੀ ਡਿਪਲੋਮਾ, ਰੇਡੀਓ ਅਤੇ ਟੀਵੀ ਪੱਤਰਕਾਰੀ ਵਿੱਚ ਪੀਜੀ ਡਿਪਲੋਮਾ ਅਤੇ ਡਿਜੀਟਲ ਮੀਡੀਆ ਵਿੱਚ ਪੀਜੀ ਡਿਪਲੋਮਾ ਵਿੱਚ ਦਾਖਲੇ ਲਈ ਪ੍ਰਵੇਸ਼ ਪਰੀਖਿਆ ਐੱਨਟੀਏ ਦੁਆਰਾ ਸੀਯੂਈਟੀ ਪੀਜੀ ਦੇ ਨਾਲ-ਨਾਲ ਆਯੋਜਿਤ ਕੀਤੀ ਜਾਵੇਗੀ।
ਇਸ ਦੇ ਬਾਅਦ ਕਈ ਕੋਰਸਾਂ ਵਿੱਚ ਦਾਖਲਾ ਇੱਕ ਕਾਉਂਸਲਿੰਗ ਪ੍ਰੋਸੈੱਸ ਰਾਹੀਂ ਹੋਵੇਗਾ। ਇਸ ਦਾ ਵੇਰਵਾ ਜਲਦੀ ਹੀ ਆਈਆਈਐੱਮਸੀ ਪ੍ਰੌਸਪੈਕਟਸ ਵਿੱਚ ਉਪਲਬਧ ਕਰਵਾਇਆ ਜਾਵੇਗਾ।
ਹਾਲਾਂਕਿ, ਓਡੀਸ਼ਾ, ਮਰਾਠੀ, ਮਲਿਆਲਮ ਅਤੇ ਉਰਦੂ ਪੱਤਰਕਾਰੀ ਵਿੱਚ ਪੀਜੀ ਡਿਪਲੋਮਾ ਕੋਰਸਾਂ ਲਈ ਪ੍ਰਵੇਸ਼ ਪਰੀਖਿਆ ਅਲੱਗ ਤੋਂ ਆਯੋਜਿਤ ਕੀਤੀ ਜਾਵੇਗੀ ਅਤੇ ਇਨ੍ਹਾਂ ਦੇ ਲਈ ਅਰਜ਼ੀਆਂ ਜਲਦੀ ਹੀ ਆਈਆਈਐੱਮਸੀ ਦੀ ਵੈੱਬਸਾਈਟ www.iimc.gov.in ਉੱਤੇ ਜਾਰੀ ਕੀਤੀਆਂ ਜਾਣਗੀਆਂ।
ਐਡਮਿਸ਼ਨਸ ਇੰਚਾਰਜ ਪ੍ਰੋ. ਗੋਵਿੰਦ ਸਿੰਘ ਨੇ ਦੱਸਿਆ ਕਿ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿੱਚ ਬੈਚਲਰ ਦੀ ਡਿਗਰੀ ਰੱਖਣ ਵਾਲੇ ਉਮੀਦਵਾਰ ਆਈਆਈਐੱਮਸੀ ਵਿੱਚ ਦਾਖਲੇ ਲਈ ਅਰਜ਼ੀਆਂ ਦੇ ਸਕਦੇ ਹਨ। ਜੋ ਵਿਦਿਆਰਥੀ ਆਪਣੀ ਬੈਚਲਰ ਦੀ ਡਿਗਰੀ ਦੇ ਅੰਤਿਮ ਸਾਲ/ਸਮੈਸਟਰ ਪਰੀਖਿਆ ਵਿੱਚ ਅਪੀਅਰ ਹੋਏ ਹਨ/ ਅਪੀਅਰ ਹੋ ਰਹੇ ਹਨ, ਉਹ ਵੀ ਅਰਜ਼ੀਆਂ ਦੇਣ ਦੇ ਪਾਤਰ ਹਨ। ਜੇਕਰ ਸਿਲੈਕਸ਼ਨ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਦਾ ਦਾਖਲਾ ਉਨ੍ਹਾਂ ਦੇ ਕਾਲਜ/ਯੂਨੀਵਰਸਿਟੀ ਤੋਂ ਘੱਟ ਤੋਂ ਘੱਟ ਇੱਕ ਪ੍ਰੋਵਿਜ਼ਨਲ ਮਾਰਕ-ਸ਼ੀਟ/ਸਰਟੀਫਿਕੇਟ ਮੂਲ ਰੂਪ ਵਿੱਚ 30 ਸਤੰਬਰ 2022 ਤੱਕ ਪੇਸ਼ ਕਰਨ ਦੀ ਸ਼ਰਤ ‘ਤੇ ਹੋਵੇਗਾ, (ਉਚਿਤ ਮਾਮਲੇ ਵਿੱਚ ਕਾਰਨਾਂ ਦਾ ਪਤਾ ਲਗਾਉਣ ਦੇ ਬਾਅਦ ਇਹ ਮਿਤੀ ਵਧਾਈ ਜਾ ਸਕਦੀ ਹੈ)। ਕੋਰਸ ਦੇ ਪੂਰਾ ਹੋਣ ਉੱਤੇ, ਡਿਪਲੋਮਾ ਤਦੇ ਪ੍ਰਦਾਨ ਕੀਤਾ ਜਾਵੇਗਾ ਜਦੋਂ ਆਈਆਈਐੱਮਸੀ ਦਫ਼ਤਰ ਵਿੱਚ ਵੈਰੀਫਿਕੇਸ਼ਨ ਲਈ ਡਿਗਰੀ ਦਾ ਮੂਲ ਸਰਟੀਫਿਕੇਟ ਪੇਸ਼ ਕੀਤਾ ਜਾਵੇਗਾ।
ਐਡਮਿਸ਼ਨਸ ਸਬੰਧੀ ਕਿਸੇ ਵੀ ਪੁੱਛਗਿਛ ਦੇ ਲਈ ਬਿਨੈਕਾਰ ਅਕੈਡਮਿਕ ਡਿਪਾਰਟਮੈਂਟ, ਭਾਰਤੀ ਜਨ ਸੰਚਾਰ ਸੰਸਥਾਨ, ਅਰੁਣਾ ਆਸਫ ਅਲੀ ਮਾਰਗ, ਨਵੀਂ ਦਿੱਲੀ -110067 ਨਾਲ ਸੰਪਰਕ ਕਰ ਸਕਦੇ ਹਨ। ਟੈਲੀਫੋਨ ਨੰਬਰ 011-26742920, 26742940, 26742960 (ਐਕਸਟੈਂਸ਼ਨ 233)। ਮੋਬਾਈਲ ਨੰਬਰ 9818005590, (ਮੋਬਾਈਲ ਨੰਬਰ 9871182276 -ਕੇਵਲ ਵਟਸਐਪ ਸੰਦੇਸ਼ ਭੇਜਣ ਦੇ ਲਈ)।
***
ਸੌਰਭ ਸਿੰਘ
(Release ID: 1831067)
Visitor Counter : 147