ਪ੍ਰਿਥਵੀ ਵਿਗਿਆਨ ਮੰਤਰਾਲਾ
azadi ka amrit mahotsav

ਪ੍ਰਿਥਵੀ ਵਿਗਿਆਨ ਮੰਤਰਾਲਾ, ਭਾਰਤ ਸਰਕਾਰ ਨੇ ਸਾਰੇ 6 ਰਿਸਰਚ ਜਹਾਜਾਂ ਦੇ ਸੰਚਾਲਨ, ਕਰਮਚਾਰੀਆਂ ਦੀ ਜ਼ਰੂਰਤ, ਰੱਖ-ਰਖਾਅ, ਖਾਣ-ਪਾਨ ਅਤੇ ਸਾਫ-ਸਫਾਈ ਦੇ ਲਈ ਮੈਸਰਸ ਏਬੀਐੱਸ ਮਰੀਨ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ, ਚੇਨੱਈ ਦੇ ਨਾਲ ਸਮਝੌਤੇ ‘ਤੇ ਦਸਤਖਤ ਕੀਤੇ

Posted On: 01 JUN 2022 2:55PM by PIB Chandigarh

ਪ੍ਰਿਥਵੀ ਵਿਗਿਆਨ ਮੰਤਰਾਲੇ ਨੇ ਮੈਸਰਸ ਏਬੀਐੱਸ ਮਰੀਨ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ, ਚੇਨੱਈ ਦੇ ਨਾਲ 31 ਮਈ, 2022 ਨੂੰ ਸਾਰੇ 6 ਰਿਸਰਚ ਜਹਾਜਾਂ ਦੇ ਸੰਚਾਲਨ, ਕਰਮਚਾਰੀਆਂ ਜ਼ਰੂਰਤ, ਰੱਖ-ਰਖਾਅ (ਵਿਗਿਆਨਿਕ ਉਪਕਰਣਾਂ ਦੇ ਰੱਖ-ਰਖਾਅ ਅਤੇ ਸੰਚਾਲਨ ਸਹਿਤ), ਖਾਣ-ਪਾਨ ਅਤੇ ਸਾਫ-ਸਫਾਈ ਦੇ ਲਈ ਸਮਝੌਤੇ ‘ਤੇ ਦਸਤਖਤ ਕੀਤੇ ਹਨ।

ਕੰਟ੍ਰੈਕਟ ‘ਤੇ ਦਸਤਖਤ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਡਾ. ਐੱਮ. ਰਵਿਚੰਦ੍ਰਨ ਅਤੇ ਮੰਤਰਾਲੇ ਤੇ ਏਬੀਐੱਸ ਮਰੀਨ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤੇ ਗਏ ਸਨ। ਕੰਟ੍ਰੈਕਟ ਵਿੱਚ 6 ਰਿਸਰਚ ਜਹਾਜਾਂ ਦਾ ਰੱਖ-ਰਖਾਅ ਸ਼ਾਮਲ ਹੈ ਜਿਨ੍ਹਾਂ ਵਿੱਚ ਸਾਗਰ ਨਿਧੀ, ਸਾਗਰ ਮੰਜੂਸ਼ਾ, ਸਾਗਰ ਅਨਵੇਸ਼ਿਕਾ ਅਤੇ ਸਾਗਰ ਤਾਰਾ ਦਾ ਪ੍ਰਬੰਧਨ ਰਾਸ਼ਟਰੀ ਮਹਾਸਾਗਰ ਟੈਕਨੋਲੋਜੀ ਸੰਸਥਾਨ (ਐੱਨਆਈਓਟੀ), ਚੇਨੱਈ ਕਰਦਾ ਹੈ; ਸਾਗਰ ਕੰਨਿਆ ਦਾ ਪ੍ਰਬੰਧਨ ਨੈਸ਼ਨਲ ਸੈਂਟਰ ਫਾਰ ਪੋਲਰ ਐਂਡ ਓਸ਼ਨ ਰਿਸਰਚ (ਐੱਨਸੀਪੀਓਆਰ), ਗੋਆ ਅਤੇ ਸਾਗਰ ਸੰਪਦਾ ਦਾ ਪ੍ਰਬੰਧਨ ਸੈਂਟਰ ਫਾਰ ਮਰੀਨ ਲਿਵਿੰਗ ਰਿਸੋਰਸਿਜ਼ ਐਂਟ ਈਕੋਲੌਜੀ (ਸੀਐੱਮਐੱਲਆਰਈ), ਕੋਚੀ ਕਰਦਾ ਹੈ।

ਇਹ ਰਿਸਰਚ ਜਹਾਜ ਦੇਸ਼ ਵਿੱਚ ਟੈਕਨੋਲੋਜੀ ਪ੍ਰਦਰਸ਼ਨ ਅਤੇ ਸਮੁੰਦਰੀ ਰਿਸਰਚ ਅਤੇ ਅਵਲੋਕਨ ਦੇ ਲਈ ਬਹੁਤ ਮਹੱਤਵਪੂਰਨ ਹਨ ਅਤੇ ਸਾਡੇ ਮਹਾਸਾਗਰਾਂ ਅਤੇ  ਮਹਾਸਾਗਰ ਅਧਾਰਿਤ ਸੰਸਾਧਨਾਂ ਬਾਰੇ ਗਿਆਨ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਪ੍ਰਿਥਵੀ ਵਿਗਿਆਨ ਮੰਤਰਾਲਾ ਇਸਰੋ, ਪੀਆਰਐੱਲ, ਐੱਨਜੀਆਰਆਈ, ਅੰਨਾ ਯੂਨੀਵਰਸਿਟੀ ਆਦਿ ਜਿਹੇ ਹੋਰ ਰਿਸਰਚ ਸੰਸਥਾਨਾਂ ਅਤੇ ਸੰਗਠਨਾਂ ਦੇ ਲਈ ਰਾਸ਼ਟਰੀ ਸੁਵਿਧਾ ਦੇ ਰੂਪ ਵਿੱਚ ਰਿਸਰਚ ਜਹਾਜਾਂ ਦਾ ਵਿਸਤਾਰ ਕਰ ਰਿਹਾ ਹੈ।

ਇਹ ਕੰਪਨੀ ਵਿਭਿੰਨ ਏਜੰਸੀਆਂ ਦੇ ਨਾਲ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਮੌਜੂਦਾ ਸਮਝੌਤਿਆਂ ਦੇ ਵਿਪਰੀਤ ਜਹਾਜ ਨਾਲ ਸੰਬੰਧਿਤ ਸਾਰੇ ਤੌਰ-ਤਰੀਕਿਆਂ ਦੇ ਲਈ ਸੰਪਰਕ ਦਾ ਏਕਲ ਬਿੰਦੁ ਹੋਵੇਗੀ। ਇਹ ਕਦਮ ਸਰਕਾਰ ਦੀ ਕਾਰੋਬਾਰੀ ਸੁਗਮਤਾ ਦੀ ਪਹਿਲ ਅਤੇ ਸਰਕਾਰੀ ਕੰਟ੍ਰੈਕਟਾਂ ਵਿੱਚ ਨਿਜੀ ਖੇਤਰ ਦੀ ਭਾਗੀਦਾਰੀ ਦੇ ਅਨੁਰੂਪ ਹੈ। ਕੰਟ੍ਰੈਕਟ ‘ਤੇ ਦਸਤਖਤ 03 ਸਾਲ ਦੀ ਅਵਧੀ ਵਿੱਚ ਲਗਭਗ 142 ਕਰੋੜ ਰੁਪਏ ਦੀ ਰਾਸ਼ੀ ਦੇ ਲਈ ਕੀਤੇ ਗਏ। ਇਸ ਕੰਟ੍ਰੈਕਟ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਰਿਸਰਚ ਜਹਾਜਾਂ ਅਤੇ ਜਹਾਜ ‘ਤੇ ਉੱਚ ਤਕਨੀਕ ਵਾਲੇ ਵਿਗਿਆਨਿਕ ਉਪਕਰਣ/ਪ੍ਰਯੋਗਸ਼ਾਲਾਵਾਂ ਦੇ ਸੰਚਾਲਨ ਅਤੇ ਰੱਖ-ਰਖਾਅ ਸ਼ੁਲਕ ਵਿੱਚ ਮੰਤਰਾਲਾ ਦੁਆਰਾ ਕੀਤੀ ਗਈ ਲੋੜੀਂਦੀ ਵਰ੍ਹੇ-ਵਾਰ ਬਚਤ ਹੈ। ਇਸ ਦਾ ਦੁਨੀਆ ਭਰ ਵਿੱਚ ਸਮਾਨ ਸੇਵਾ ਪ੍ਰਦਾਤਾਵਾਂ ਅਤੇ ਸ਼ਿਪਿੰਗ ਏਜੰਟਾਂ ਦੇ ਨਾਲ ਬਿਹਤਰ ਤਾਲਮੇਲ ਹੈ ਜੋ ਇਸ ਨੂੰ ਜਹਾਜ ਉਪਯੋਗ ਅਤੇ ਇਸ ਦੇ ਕੁਸ਼ਲ ਸੰਚਾਲਨ ਦੇ ਖੇਤਰ ਵਿੱਚ ਬਹੁਤ ਪ੍ਰਭਾਵਸ਼ਾਲੀ ਬਣਾਉਂਦਾ ਹੈ।
 

ਨਵੀਆਂ ਜਹਾਜ ਪ੍ਰਬੰਧਨ ਸੇਵਾਵਾਂ ਦੀ ਮਦਦ ਨਾਲ, ਪ੍ਰਿਥਵੀ ਵਿਗਿਆਨ ਮੰਤਰਾਲੇ ਦਾ ਲਕਸ਼ ਲਾਗਤ ਬਚਾਉਣ ਦੇ ਨਾਲ-ਨਾਲ ਨਵੀਨ, ਭਰੋਸੇਯੋਗ ਅਤੇ ਲਾਗਤ ਪ੍ਰਭਾਵੀ ਤਰੀਕਿਆਂ ਦੇ ਮਾਧਿਅਮ ਨਾਲ ਸਮੁੰਦਰੀ ਬੇੜੇ ਦੀ ਉਪਯੋਗਿਤਾ ਵਿੱਚ ਵਾਧਾ ਕਰਨਾ ਹੈ।

*****

ਸੀਐੱਨਸੀ/ਆਰਆਰ


(Release ID: 1830505) Visitor Counter : 146