ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਬਡਗਾਮ ਦਾ ਦੌਰਾ ਕੀਤਾ


ਉਨ੍ਹਾਂ ਨੇ ਓਮਪੌਰਾ ਵਿੱਚ ਡਿਜੀਟਲ ਸਮਾਰਟ ਕਲਾਸ ਦੀ ਸੁਵਿਧਾ ਨੂੰ ਲੈਸ ਉੱਨਤ ਸਕੂਲ ਭਵਨ ਦਾ ਉਦਘਾਟਨ ਕੀਤਾ, ਕੋਵਿਡ-19 ਨਾਲ ਪ੍ਰਭਾਵਿਤ ਹੋਏ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਅਤੇ ਮੋਦੀ ਸਰਕਾਰ ਦੇ 8 ਸਾਲ ਪੂਰੇ ਹੋਣ ਦੇ ਉਦੇਸ਼ ਵਿੱਚ ਲਾਭਾਰਥੀਆਂ ਦਰਮਿਆਨ ਚੈਕ, ਸਕੂਟੀ ਅਤੇ ਨਕਲੀ ਸਹਾਇਤਾ ਵੰਡੀ

Posted On: 30 MAY 2022 8:22PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ, ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ ਮੰਤਰਾਲੇ ਪ੍ਰਧਾਨ ਮੰਤਰੀ ਦਫਤਰ ਅਤੇ ਪਰਸੋਨਲ, ਲੋਕ ਸ਼ਿਕਾਇਤ ਅਤੇ ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਮੰਤਰਾਲੇ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਬਡਗਾਮ ਦੇ ਓਮਪੌਰਾ ਵਿੱਚ ਡਿਜੀਟਲੀਕ੍ਰਿਤ ਪ੍ਰਣਾਲੀ ਨਾਲ ਲੈਸ ਸਮਾਰਟ ਕਲਾਸ ਦੀ ਸੁਵਿਧਾ ਵਾਲੇ ਹਾਲ ਹੀ ਵਿੱਚ ਪੂਰਣ ਰੂਪ ਤੋਂ ਉੱਨਤ ਬੌਯਜ ਹਾਈ ਸਕੂਲ ਦੇ ਭਵਨ ਦਾ ਉਦਘਾਟਨ ਕੀਤਾ।

ਸਮਾਰਟ ਕਲਾਸ ਰੂਮ ਲਈ 10 ਕਮਰਿਆਂ ਵਾਲੇ ਇਸ ਦੋ ਮੰਜਿਲ ਸਕੂਲ ਭਵਨ ਵਿੱਚ ਲਾਇਬ੍ਰੇਰੀ ਅਤੇ ਕੌਮਨ ਹਾਲ ਸਹਿਤ ਵੱਖ-ਵੱਖ ਸੁਵਿਧਾਵਾਂ ਵੀ ਉਪਲੱਬਧ ਹਨ।  ਕਰਮਚਾਰੀਆਂ ਅਤੇ ਵਿਦਿਆਰਥੀਆਂ  ਦੇ ਨਾਲ ਗੱਲਬਾਤ ਦੇ ਦੌਰਾਨ  ਕੇਂਦਰੀ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਸਕੂਲ ਦੀ ਇਮਾਰਤ ਨੂੰ ਪ੍ਰਾਥਮਿਕਤਾ  ਦੇ ਅਧਾਰ ‘ਤੇ ਸਮਾਰਟ ਕਲਾਸਰੂਮ ਅਤੇ ਸੌਰ ਸੁਵਿਧਾ ਸਹਿਤ ਆਧੁਨਿਕ ਸੁਵਿਧਾਵਾਂ ਨੂੰ ਲੈਸ ਕੀਤਾ ਜਾਵੇਗਾ।

https://ci3.googleusercontent.com/proxy/DULDu78zQI9iOTd1OSSoZpM7PKrpb6Dhr7tsR7Cg_6MZTu9op_aLXwdULuoG59YLR540hSncKQcKBRQjczOaQmvCPURsXqWBz8OSXu7rxZd7qz1GnSYpPGjIGw=s0-d-e1-ft#https://static.pib.gov.in/WriteReadData/userfiles/image/image001FGX7.jpg

 

ਬਡਗਾਮ ਜ਼ਿਲ੍ਹੇ ਦੇ ਆਪਣੇ ਦੌਰੇ ਦੇ ਦੌਰਾਨ,  ਕੇਂਦਰੀ ਮੰਤਰੀ ਨੇ ਕਾਨਫਰੰਸ ਹਾਲ ਬਡਗਾਮ ਵਿੱਚ ਕੋਵਿਡ ਨਾਲ ਪ੍ਰਭਾਵਿਤ ਹੋਏ ਬੱਚਿਆਂ ਨਾਲ ਗੱਲਬਾਤ ਵੀ ਕੀਤੀ।  ਮੋਦੀ ਸਰਕਾਰ  ਦੇ 8 ਸਾਲ ਪੂਰੇ ਹੋਣ ਦੇ ਉਦੇਸ਼ ਨਾਲ ,  ਉਨ੍ਹਾਂ ਨੇ ਮਹਾਮਾਰੀ  ਦੇ ਦੌਰਾਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਲਾਭਾਰਥੀਆਂ  ਦਰਮਿਆਨ 10 ਹਜ਼ਾਰ ਰੁਪਏ  ਦੇ ਚੈਕ ,  ਸਕੂਲ ਬੈਗ ,  ਆਯੁਸ਼ਮਾਨ ਭਾਰਤ  (ਗੋਲਡਨ ਕਾਰਡ),  ਸਕਸ਼ਮ ਯੋਜਨਾ ਦੇ ਤਹਿਤ ਸਕਾਲਰਸ਼ਿਪ ਵੰਡੀ।

ਇਸ ਅਵਸਰ ‘ਤੇ ਬੋਲਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦੇ 8 ਸਾਲ ਪੂਰ ਹੋਣ ਦੇ ਉਦੇਸ਼ ਨਾਲ ਕੇਂਦਰ ਸਰਕਾਰ ਨੇ ਬੱਚਿਆਂ ਤੱਕ ਪਹੁੰਚਣ ਦੀ ਪਹਿਲ ਕਰਦਿਆਂ ਬੱਚਿਆਂ ਲਈ ਪੀਐੱਮ ਕੇਅਰ ਯੋਜਨਾ ਸ਼ੁਰੂ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਦੇਸ਼ ਭਰ ਵਿੱਚ ਇਹ ਸੰਦੇਸ਼ ਦੇਣਾ ਹੈ ਕਿ ਜਿਨ੍ਹਾਂ ਪ੍ਰਭਾਵਿਤ ਬੱਚਿਆਂ ਨੇ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ ਹੈ ਉਹ ਅਨਾਥ ਮਹਿਸੂਸ ਨਾ ਕਰਨ। ਕੇਂਦਰੀ ਮੰਤਰੀ ਨੇ ਕਿਹਾ, “ਉਹ ਸਾਡੇ ਆਪਣੇ ਬੱਚੇ ਹਨ ਅਤੇ ਇੱਕ ਸਮਾਜ ਦੇ ਰੂਪ ਵਿੱਚ ਸਾਡੀ ਸਮੂਹਿਕ ਜ਼ਿੰਮੇਦਾਰੀ ਹੈ ਕਿ ਅਸੀਂ ਉਨ੍ਹਾਂ ਦੀ ਦੇਖਭਾਲ ਕਰੀਏ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਸੁਸ਼ਾਸਨ ਲਈ ਪ੍ਰਤੀਬੱਧ ਹੈ ਅਤੇ ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਯੋਜਨਾਵਾਂ ਅਤੇ ਪਹਿਲਾਂ ਦੇ ਰਾਹੀਂ ਇਨ੍ਹਾਂ ਬੱਚਿਆਂ ਅਤੇ ਹੋਰ ਸਾਰੇ ਬੇਸਹਾਰਾ ਨੂੰ ਹਰਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।

ਕੇਂਦਰੀ ਮੰਤਰੀ ਨੇ ਬਡਗਾਮ ਦੇ ਸਪੋਟਰਸ ਸਟੇਡੀਅਮ ਵਿੱਚ ਵੱਖ-ਵੱਖ ਖੇਡ ਮੁਕਾਬਲੇ ਦੇ ਅੰਡਰ-19 ਅੰਤਰ-ਜ਼ੋਨਲ ਜ਼ਿਲ੍ਹਾ ਪੱਧਰ ਦੇ ਫਾਈਨਲ ਵੀ ਦੇਖੇ ਅਤੇ ਪ੍ਰਤੀਭਾਗੀਆਂ ਦਰਮਿਆਨ ਖੇਡ ਕਿਟ ਅਤੇ ਟ੍ਰਾਫੀਆ ਵੀ ਵੰਡੀਆਂ।

https://ci5.googleusercontent.com/proxy/HS_SF6tmdG9mu2KO5EzNflepYW1glDhhkUoiy9INBAEK5U4OOLSJPQdTdnXDFa9rO9anDtVoGBivPkVuldTrJi38gCkAXVH02MrYDA4Vtefia2NhQYb_Grkl1A=s0-d-e1-ft#https://static.pib.gov.in/WriteReadData/userfiles/image/image002XXME.jpg

ਇਨ੍ਹਾਂ ਖੇਡਾਂ ਦਾ ਸ਼ੁਭਾਰੰਭ ਦੀ ਘੋਸ਼ਣਾ ਕਰਨ ਦੇ ਬਾਅਦ ਕੇਂਦਰੀ ਮੰਤਰੀ ਨੇ ਖੇਡਪ੍ਰੇਮੀ ਨੌਜਵਾਨਾਂ ਦੀ ਪ੍ਰਤਿਭਾ ਦੀ ਸਹੀ ਪਹਿਚਾਣ ਕਰਨ ਅਤੇ ਉਨ੍ਹਾਂ ਨੇ ਇਸ ਖੇਤਰ ਵਿੱਚ ਬਿਹਤਰ ਪ੍ਰਦਰਸ਼ਨ ਲਈ ਉੱਚਿਤ ਟ੍ਰੇਨਿੰਗ ਦੇਣ ਦਾ ਸੱਦਾ ਦਿੱਤਾ।

ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਜਿਸ ਵਿੱਚ ਹੁਣ ਕਰੀਅਰ ਦੇ ਇੱਕ ਵਿਕਲਪ ਦੇ ਰੂਪ ਵਿੱਚ ਵੀ ਪਹਿਚਾਣਿਆ ਜਾਂਦਾ ਹੈ।

ਬਾਅਦ ਵਿੱਚ ਕੇਂਦਰੀ ਮੰਤਰੀ ਨੇ ਵੱਖ-ਵੱਖ ਵਿਭਾਗਾਂ ਦੁਆਰਾ ਸਥਾਪਿਤ ਵੱਖ-ਵੱਖ ਸਟਾਲਾਂ ਦਾ ਨਿਰੀਖਣ ਕੀਤਾ ਅਤੇ ਯੋਗ ਲਾਭਾਰਥੀਆਂ ਦਰਮਿਆਨ ਹੁਨਰ ਵਿਕਾਸ ਪ੍ਰਮਾਣ ਪੱਤਰ ਵੰਡੇ। ਉਨ੍ਹਾਂ ਨੇ ਇਸ ਅਵਸਰ ‘ਤੇ ਵੱਖ-ਵੱਖ ਕਿਸਾਨਾਂ ਦਰਮਿਆਨ ਅਧਿਕਾਰ ਪੱਤਰ ਅਤੇ ਕ੍ਰਿਸ਼ੀ ਉਪਕਰਣ ਵੀ ਵੰਡੇ।

https://ci4.googleusercontent.com/proxy/J3_P6gnvy64fMDc8VfrVhHwR_5mc-N7Smuc7MLrLdOs5npoyHGUZhu_Jp14lBoXowrdjvxYHiiekB5RcxsHNpupRXObMz_C9mRvTQcwisjrb2ZsA1I60xx1DGA=s0-d-e1-ft#https://static.pib.gov.in/WriteReadData/userfiles/image/image00306B6.jpg

 

ਆਪਣੇ ਇਸ ਦੌਰੇ ਦੇ ਦੌਰਾਨ, ਕੇਂਦਰੀ ਮੰਤਰੀ ਨੇ ਜ਼ਰੂਰਤਮੰਦਾਂ ਨੂੰ ਸਕੂਟੀ ਅਤੇ ਨਕਲੀ ਸਹਾਇਤਾ ਅਤੇ ਗਰੀਬੀ ਰੇਖਾ ਤੋਂ ਹੇਠਾ ਰਹਿਣ ਵਾਲੀਆਂ ਬੇਟੀਆਂ ਨੂੰ 50,000 ਰੁਪਏ ਦੇ ਚੈਕ ਦੇ ਨਾਲ ਵਿਆਹ ਸਹਾਇਤਾ ਪ੍ਰਮਾਣ ਪੱਤਰ ਵੀ ਵੰਡੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਸੇਵਾ ਦੇ 8 ਸਾਲ ਪੂਰੇ ਹੋਣ ‘ਤੇ ਮੋਦੀ ਸਰਕਾਰ “ਸੇਵਾ” ਦੀ ਭਾਵਨਾ ਦੇ ਨਾਲ ਲੋਕਾਂ ਤੱਕ ਪਹੁੰਚ ਰਹੀ ਹੈ ਜੋ ਕਿ ਪ੍ਰਧਾਨ ਮੰਤਰੀ ਦੇ ਸ਼ਾਸਨ ਦੀ ਪਹਿਚਾਣ ਰਹੀ ਹੈ।

ਬਾਅਦ ਵਿੱਚ, ਡੀਡੀਸੀ ਅਤੇ ਬੀਡੀਸੀ ਦੇ ਮੈਂਬਰਾਂ, ਕੌਂਸਲਰ, ਪੀਆਰਆਈ, ਨਾਗਰਿਕ ਸਮਾਜ ਦੇ ਮੈਬਰਾਂ, ਵਪਾਰੀ, ਨੌਜਵਾਨ ਦੇ ਪ੍ਰਤੀਨਿਧੀਮੰਡਲ, ਰਾਜਨੀਤਿਕ ਵਰਕਰ ਅਤੇ ਕਈ ਹੋਰ ਵੱਖ-ਵੱਖ ਪ੍ਰਤੀਨਿਧੀਮੰਡਲਾਂ ਨੇ ਕਾਨਫਰੰਸ ਹਾਲ ਬਡਗਾਮ ਵਿੱਚ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਨੇ ਕੇਂਦਰੀ ਮੰਤਰੀ ਦੇ ਅੱਗੇ ਆਪਣੀਆਂ ਸਮੱਸਿਆਵਾਂ ਰੱਖੀਆਂ  ਅਤੇ ਉਨ੍ਹਾਂ ਦਾ ਜਲਦੀ ਸਮਾਧਾਨ ਦੀ ਮੰਗ ਕੀਤੀ।

ਕੇਂਦਰੀ ਮੰਤਰੀ ਨੇ ਵੱਖ-ਵੱਖ ਪ੍ਰਤੀਨਿਧੀਮੰਡਲਾਂ ਨਾਲ ਗੱਲਾਂ ਨੂੰ ਧੀਰਜ ਨਾਲ ਸੁਣਿਆ ਅਤੇ ਉਨ੍ਹਾਂ ਦੀਆਂ ਸਾਰੀਆਂ ਉਚਿਤ ਮੰਗਾਂ ‘ਤੇ ਪ੍ਰਾਥਮਿਕਤਾ ਦੇ ਅਧਾਰ ‘ਤੇ ਗੌਰ ਕਰਨ ਦਾ ਭਰੋਸਾ ਦਿੱਤਾ।

https://ci4.googleusercontent.com/proxy/N0tj_9w7RtwMQ8TwT2Gf-fx5x2KQAFvtjFNLkMeeu9IIAOoaJzGFxdBiAVaZl1nk8ABLXp-xTAPFnTMrvOg2EznQp-OfZzRNGkiLzBK_owFSs-zIDdJFjKZ6Hw=s0-d-e1-ft#https://static.pib.gov.in/WriteReadData/userfiles/image/image004XNKH.jpg

 

ਇਸ ਅਵਸਰ ‘ਤੇ ਡੀਡੀਸੀ ਬਡਗਾਮ ਦੇ ਚੇਅਰਮੈਨ ਨਜੀਰ ਅਹਿਮਦ ਖਾਨ, ਬਡਗਾਮ ਦੇ ਡੀਸੀ ਸ਼ਾਹਬਾਜ ਅਹਿਮਦ ਮਿਰਜਾ, ਬਡਗਾਮ ਦੇ ਐੱਸਐੱਸਪੀ ਤਾਹਿਰ ਸਲੀਮ, ਡੀਡੀਸੀ ਅਤੇ ਬੀਡੀਸੀ ਦੇ ਮੈਂਬਰ, ਨਗਰ ਕੌਂਸਲ ਬਡਗਾਮ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਮੌਜੂਦ ਸਨ।

 <><>

ਐੱਸਐੱਨਸੀ/ਜੀਏ



(Release ID: 1829924) Visitor Counter : 100


Read this release in: English , Urdu , Hindi