ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਪ੍ਰਧਾਨ ਮੰਤਰੀ ਨੇ ਪੀਐੱਮ ਕੇਅਰਸ ਫੌਰ ਚਿਲਡਰਨ ਸਕੀਮ ਦੇ ਤਹਿਤ ਲਾਭ ਜਾਰੀ ਕੀਤੇ


ਬੱਚਿਆਂ ਲਈ ਪੀਐੱਮ ਕੇਅਰਸ ਇਸ ਤੱਥ ਦਾ ਪ੍ਰਤਿਬਿੰਬ ਹੈ ਕਿ ਹਰ ਦੇਸ਼ਵਾਸੀ ਅਤਿਅੰਤ ਸੰਵੇਦਨਸ਼ੀਲਤਾ ਤੁਹਾਡੇ ਨਾਲ ਹੈ: ਪ੍ਰਧਾਨ ਮੰਤਰੀ

ਰਾਸ਼ਟਰ ਉਨ੍ਹਾਂ ਬੱਚਿਆਂ ਦੇ ਨਾਲ ਖੜ੍ਹਾ ਹੈ ਜਿਨ੍ਹਾਂ ਨੇ ਆਪਣੇ ਮਾਤਾ-ਪਿਤਾ ਦੋਨਾਂ ਨੂੰ ਕੋਵਿਡ-19 ਵਿੱਚ ਗੁਆ ਦਿੱਤਾ ਹੈ ਅਤੇ ਪੀਐੱਮ ਕੇਅਰਸ ਫੌਰ ਚਿਲਡਰਨ ਸਕੀਮ ਦੇ ਰਾਹੀਂ ਉਨ੍ਹਾਂ ਦੀ ਸੁਰੱਖਿਅਤ ਭਵਿੱਖ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ: ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ

Posted On: 30 MAY 2022 2:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ਪੀਐੱਮ ਕੇਅਰਸ ਫੌਰ ਚਿਲਡਰਨ ਸਕੀਮ ਤਹਿਤ ਲਾਭ ਜਾਰੀ ਕੀਤੇ। ਕੇਂਦਰੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ, ਮੰਤਰੀ ਪਰਿਸ਼ਦ ਦੇ ਕਈ ਹੋਰ ਮੈਂਬਰ ਅਤੇ ਮੁੱਖ ਮੰਤਰੀ ਇਸ ਸਮਾਗਮ ਨਾਲ ਜੁੜੇ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਬੱਚਿਆਂ ਦੇ ਜੀਵਨ ਵਿੱਚ ਆਈਆਂ ਮੁਸ਼ਕਿਲਾਂ ਪ੍ਰਤੀ ਹਮਦਰਦੀ ਜਤਾਈ, ਜਿਨ੍ਹਾਂ ਨੇ ਕੋਰੋਨਾ ਕਾਰਨ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। “ਹਰ ਦਿਨ ਦਾ ਸੰਘਰਸ਼, ਹਰ ਦਿਨ ਦੀਆਂ ਚੁਣੌਤੀਆਂ। ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਕਿਹਾ, "ਉਨ੍ਹਾਂ ਬੱਚਿਆਂ ਦੇ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ ਜੋ ਅੱਜ ਸਾਡੇ ਨਾਲ ਹਨ, ਜਿਨ੍ਹਾਂ ਲਈ ਇਹ ਪ੍ਰੋਗਰਾਮ ਹੋ ਰਿਹਾ ਹੈ।" ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਵਜੋਂ ਨਹੀਂ ਸਗੋਂ ਪਰਿਵਾਰ ਦੇ ਮੈਂਬਰ ਵਜੋਂ ਬੋਲ ਰਹੇ ਹਨ।

ਅਜਿਹੀ ਸਥਿਤੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਪੀਐੱਮ ਕੇਅਰਸ ਫੌਰ ਚਿਲਡਰਨ ਅਜਿਹੇ ਕੋਰੋਨਾ ਪ੍ਰਭਾਵਿਤ ਬੱਚਿਆਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਇੱਕ ਛੋਟਾ ਜਿਹਾ ਉਪਰਾਲਾ ਹੈ, ਜਿਨ੍ਹਾਂ ਨੇ ਆਪਣੇ ਮਾਪਿਆਂ ਨੂੰ ਗੁਆ ਦਿੱਤਾ ਹੈ। ਪ੍ਰਧਾਨ ਮੰਤਰੀ ਬੱਚਿਆਂ ਦੀ ਦੇਖਭਾਲ਼ ਵੀ ਇਸ ਤੱਥ ਦਾ ਪ੍ਰਤੀਬਿੰਬ ਹੈ ਕਿ ਹਰ ਦੇਸ਼ਵਾਸੀ ਅਤਿ ਸੰਵੇਦਨਸ਼ੀਲਤਾ ਤੋਂ ਤੁਹਾਡੇ ਨਾਲ ਹੈ।” ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਪੇਸ਼ੇਵਰ ਕੋਰਸਾਂ ਜਾਂ ਉਚੇਰੀ ਸਿੱਖਿਆ ਲਈ ਐਜੂਕੇਸ਼ਨ ਲੋਨ ਦੀ ਜ਼ਰੂਰਤ ਹੈ, ਤਾਂ ਪੀਐੱਮ ਕੇਅਰਸ ਉਸ ਵਿੱਚ ਵੀ ਮਦਦ ਕਰੇਗਾ। ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਹੋਰ ਸਕੀਮਾਂ ਰਾਹੀਂ ਉਨ੍ਹਾਂ ਲਈ ਹਰ ਮਹੀਨੇ 4 ਹਜ਼ਾਰ ਰੁਪਏ ਦਾ ਪ੍ਰਬੰਧ ਵੀ ਕੀਤਾ ਗਿਆ ਹੈ। 23 ਸਾਲ ਦੀ ਉਮਰ ਤੱਕ ਪਹੁੰਚਣ 'ਤੇ 10 ਲੱਖ ਰੁਪਏ ਤੋਂ ਇਲਾਵਾ ਬੱਚਿਆਂ ਨੂੰ ਆਯੁਸ਼ਮਾਨ ਕਾਰਡ ਰਾਹੀਂ ਸਿਹਤ ਕਵਰੇਜ ਅਤੇ ਮਨੋਵਿਗਿਆਨਕ ਅਤੇ ਭਾਵਨਾਤਮਕ ਮਦਦ ਲਈ ਸੰਵਾਦ ਹੈਲਪਲਾਈਨ ਰਾਹੀਂ ਭਾਵਨਾਤਮਕ ਸਲਾਹ ਦਿੱਤੀ ਜਾਵੇਗੀ।

C:\Users\Punjabi\Downloads\unnamed (52).jpg

ਪ੍ਰਧਾਨ ਮੰਤਰੀ ਨੇ ਮਹਾਮਾਰੀ ਦੇ ਸਭ ਤੋਂ ਦੁਖਦਾਈ ਪ੍ਰਭਾਵ ਦਾ ਇੰਨੀ ਬਹਾਦਰੀ ਨਾਲ ਸਾਹਮਣਾ ਕਰਨ ਲਈ ਬੱਚਿਆਂ ਨੂੰ ਸਲਾਮ ਕੀਤਾ ਅਤੇ ਕਿਹਾ ਕਿ ਮਾਤਾ-ਪਿਤਾ ਦੇ ਪਿਆਰ ਦੀ ਕੋਈ ਵੀ ਭਰਪਾਈ ਨਹੀਂ ਹੋ ਸਕਦੀ। ਮਾਂ ਭਾਰਤੀ ਮੁਸ਼ਕਿਲ ਦੀ ਇਸ ਘੜੀ ਵਿੱਚ ਤੁਹਾਡੇ ਸਾਰੇ ਬੱਚਿਆਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਪੀਐੱਮ ਕੇਅਰਸ ਫੌਰ ਚਿਲਡਰਨ ਰਾਹੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਮਹਾਮਾਰੀ ਦੌਰਾਨ ਮਨੁੱਖੀ ਦਿਆਲਤਾ ਦੀਆਂ ਉਦਾਹਰਣਾਂ ਨੂੰ ਯਾਦ ਕੀਤਾ, ਖਾਸ ਤੌਰ 'ਤੇ ਕਿਵੇਂ ਲੋਕਾਂ ਨੇ ਪ੍ਰਭਾਵਿਤ ਲੋਕਾਂ ਦੀ ਭਲਾਈ ਲਈ ਯੋਗਦਾਨ ਪਾਇਆ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਇਸ ਫੰਡ ਨੇ ਕੋਰੋਨਾ ਦੀ ਮਿਆਦ ਦੌਰਾਨ ਹਸਪਤਾਲਾਂ ਨੂੰ ਤਿਆਰ ਕਰਨ, ਵੈਂਟੀਲੇਟਰ ਖਰੀਦਣ ਅਤੇ ਆਕਸੀਜਨ ਪਲਾਂਟ ਲਗਾਉਣ ਵਿੱਚ ਵੀ ਬਹੁਤ ਮਦਦ ਕੀਤੀ। ਜਿਸ ਕਾਰਨ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਸਨ ਅਤੇ ਕਈ ਪਰਿਵਾਰਾਂ ਦਾ ਭਵਿੱਖ ਬਚਾਇਆ ਜਾ ਸਕਦਾ ਸੀ।

C:\Users\Punjabi\Downloads\unnamed (53).jpg

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਨਿਰਾਸ਼ਾ ਦੇ ਹਨੇਰੇ ਵਾਲੇ ਮਾਹੌਲ ਵਿੱਚ ਵੀ, ਜੇਕਰ ਅਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖਦੇ ਹਾਂ, ਤਾਂ ਇੱਕ ਰੋਸ਼ਨੀ ਦੀ ਕਿਰਨ ਜ਼ਰੂਰ ਦਿਖਾਈ ਦਿੰਦੀ ਹੈ। ਉਨ੍ਹਾਂ ਨੇ ਸਾਡੇ ਦੇਸ਼ ਨੂੰ ਇਸ ਦੀ ਸਭ ਤੋਂ ਵੱਡੀ ਉਦਾਹਰਣ ਦੱਸਿਆ। ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਸਲਾਹ ਦਿੱਤੀ ਕਿ ਉਹ ਨਿਰਾਸ਼ਾ ਨੂੰ ਹਾਰ ਵਿੱਚ ਨਾ ਬਦਲਣ ਦੇਣ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਬਜ਼ੁਰਗਾਂ ਅਤੇ ਆਪਣੇ ਅਧਿਆਪਕ ਦੀ ਗੱਲ ਸੁਣਨ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਔਖੇ ਸਮਿਆਂ ਵਿੱਚ ਚੰਗੀਆਂ ਪੁਸਤਕਾਂ ਹੀ ਉਨ੍ਹਾਂ ਦੀਆਂ ਭਰੋਸੇਯੋਗ ਮਿੱਤਰ ਹੋ ਸਕਦੀਆਂ ਹਨ। ਉਨ੍ਹਾਂ ਨੇ ਉਨ੍ਹਾਂ ਨੂੰ ਬਿਮਾਰੀ ਤੋਂ ਮੁਕਤ ਰਹਿਣ ਅਤੇ ਖੇਲੋ ਇੰਡੀਆ ਅਤੇ ਫਿੱਟ ਇੰਡੀਆ ਅੰਦੋਲਨ ਦੀ ਅਗਵਾਈ ਕਰਨ ਲਈ ਵੀ ਕਿਹਾ। ਉਨ੍ਹਾਂ ਯੋਗ ਦਿਵਸ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਨਕਾਰਾਤਮਕਤਾ ਦੇ ਉਸ ਮਾਹੌਲ ਵਿੱਚ ਭਾਰਤ ਨੇ ਆਪਣੀ ਤਾਕਤ 'ਤੇ ਭਰੋਸਾ ਕੀਤਾ। “ਅਸੀਂ ਆਪਣੇ ਵਿਗਿਆਨੀਆਂ, ਆਪਣੇ ਡਾਕਟਰਾਂ ਅਤੇ ਆਪਣੇ ਨੌਜਵਾਨਾਂ ਉੱਤੇ ਭਰੋਸਾ ਕੀਤਾ ਅਤੇ, ਅਸੀਂ ਦੁਨੀਆ ਲਈ ਉਮੀਦ ਦੀ ਕਿਰਨ ਬਣ ਕੇ ਆਏ ਹਾਂ,  ਚਿੰਤਾ ਦੀ ਨਹੀਂ। ਅਸੀਂ ਸਮੱਸਿਆ ਨਹੀਂ ਬਣੇ ਪਰ ਅਸੀਂ ਹੱਲ ਦੇਣ ਵਾਲੇ ਵਜੋਂ ਸਾਹਮਣੇ ਆਏ ਹਾਂ। ਅਸੀਂ ਦੁਨੀਆ ਭਰ ਦੇ ਦੇਸ਼ਾਂ ਨੂੰ ਦਵਾਈਆਂ ਅਤੇ ਟੀਕੇ ਭੇਜੇ ਹਨ। ਉਨ੍ਹਾਂ ਕਿਹਾ, "ਇੰਨੇ ਵੱਡੇ ਦੇਸ਼ ਵਿੱਚ ਵੀ, ਅਸੀਂ ਹਰ ਨਾਗਰਿਕ ਤੱਕ ਵੈਕਸੀਨ ਲੈ ਕੇ ਗਏ”। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਜੋਂ ਅੱਗੇ ਵਧ ਰਿਹਾ ਹੈ ਅਤੇ ਦੁਨੀਆ ਨਵੀਂ ਉਮੀਦ ਅਤੇ ਵਿਸ਼ਵਾਸ ਨਾਲ ਸਾਡੇ ਵੱਲ ਦੇਖ ਰਹੀ ਹੈ।

ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਅੱਜ ਜਦੋਂ ਉਨ੍ਹਾਂ ਦੀ ਸਰਕਾਰ ਆਪਣੇ 8 ਸਾਲ ਪੂਰੇ ਕਰ ਰਹੀ ਹੈ, ਦੇਸ਼ ਦਾ ਭਰੋਸਾ, ਦੇਸ਼ਵਾਸੀਆਂ ਦਾ ਆਪਣੇ-ਆਪ ਵਿੱਚ ਭਰੋਸਾ ਬੇਮਿਸਾਲ ਹੈ। ਭ੍ਰਿਸ਼ਟਾਚਾਰ, ਹਜ਼ਾਰਾਂ ਕਰੋੜਾਂ ਦੇ ਘੁਟਾਲੇ, ਭਾਈ-ਭਤੀਜਾਵਾਦ, ਦੇਸ਼ ਭਰ ਵਿੱਚ ਫੈਲੇ ਆਤੰਕਵਾਦੀ ਸੰਗਠਨਾਂ ਅਤੇ ਖੇਤਰੀ ਵਿਤਕਰੇ ਨਾਲ ਦੇਸ਼ 2014 ਤੋਂ ਪਹਿਲਾਂ ਜਿਸ ਦੁਸ਼-ਚੱਕਰ ਵਿੱਚ ਫਸਿਆ ਹੋਇਆ ਸੀ, ਉਸ ਵਿੱਚੋਂ ਨਿਕਲ ਰਿਹਾ ਹੈ। ਉਨ੍ਹਾਂ ਕਿਹਾ, "ਸਭ ਤੋਂ ਔਖੇ ਦਿਨ ਵੀ ਲੰਘ ਜਾਂਦੇ ਹਨ।”

C:\Users\Punjabi\Downloads\unnamed (54).jpg

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਰਾਸ਼ਟਰ ਉਨ੍ਹਾਂ ਬੱਚਿਆਂ ਦੇ ਨਾਲ ਖੜ੍ਹਾ ਹੈ, ਜਿਨ੍ਹਾਂ ਨੇ ਆਪਣੇ ਮਾਤਾ-ਪਿਤਾ ਦੋਨਾਂ ਨੂੰ ਕੋਵਿਡ-19 ਮਹਾਮਾਰੀ ਵਿੱਚ ਗੁਆ ਦਿੱਤਾ ਹੈ ਅਤੇ ਪੀਐੱਮ ਕੇਅਰਸ ਫਾਰ ਚਿਲਡਰਨ ਸਕੀਮ ਦੇ ਰਾਹੀਂ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ। ਮੰਤਰੀ ਨੇ ਕਿਹਾ ਕਿ ਸਵੈ ਪ੍ਰਧਾਨ ਮੰਤਰੀ ਕੇਅਰਸ ਫਾਰ ਚਿਲਡਰਨ ਸਕੀਮ ਦੇ ਤਹਿਤ ਲਾਭ ਟ੍ਰਾਂਸਫਰ ਕਰਨਾ ਇਨ੍ਹਾਂ ਬੱਚਿਆਂ ਲਈ ਇੱਕ ਸੰਦੇਸ਼ ਹੈ ਕਿ ਰਾਸ਼ਟਰ ਉਨ੍ਹਾਂ ਦੀ ਪ੍ਰਵਾਹ ਕਰਦਾ ਹੈ ਪੀਐੱਮ ਉਨ੍ਹਾਂ ਦੀ ਪ੍ਰਵਾਹ ਕਰਦੇ ਹਨ।

*****

ਬੀਵਾਈ



(Release ID: 1829916) Visitor Counter : 96


Read this release in: English , Urdu , Hindi , Manipuri