ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਸ਼੍ਰੀ ਪੁਰਸ਼ੋਤਮ ਰੁਪਾਲਾ 75 ਉੱਦਮੀਆਂ ਦੇ ਸੰਮੇਲਨ ਅਤੇ 75 ਦੇਸੀ ਪਸ਼ੂਧਨ ਨਸਲਾਂ ਦੀ ਪ੍ਰਦਰਸ਼ਨੀ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਨਗੇ
ਕੱਲ੍ਹ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਡਾ. ਐੱਲ ਮੁਰੂਗਨ ਅਤੇ ਡਾ. ਸੰਜੀਵ ਕੁਮਾਰ ਬਾਲਿਆਨ ਸਨਮਾਨਿਤ ਮਹਿਮਾਨ ਹੋਣਗੇ
ਮੱਛੀਪਾਲਨ, ਪਸ਼ੂਪਾਲਨ ਅਤੇ ਡੇਅਰੀ ਮੰਤਰਾਲੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਇਸ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ
Posted On:
31 MAY 2022 2:34PM by PIB Chandigarh
ਕੇਂਦਰੀ ਮੱਛੀਪਾਲਨ, ਪਸ਼ੂਪਾਲਨ ਅਤੇ ਡੇਅਰੀ ਮੰਤਰੀ ਸ਼੍ਰੀ ਪੁਰਸ਼ੋਤਮ ਰੁਪਾਲਾ ਕੱਲ੍ਹ ਨਵੀਂ ਦਿੱਲ ਵਿੱਚ ਆਯੋਜਿਤ ਹੋਣ ਵਾਲੇ 75 ਉੱਦਮੀਆਂ ਦੇ ਸੰਮੇਲਨ ਅਤੇ 75 ਸਵੇਦਸ਼ੀ ਪਸ਼ੂਧਨ ਨਸਲਾਂ ਦੀ ਪ੍ਰਦਰਸ਼ਨੀ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ। ਉਹ ਇਸ ਪ੍ਰੋਗਰਾਮ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਨਗੇ। ਮੰਤਰਾਲੇ ਵਿੱਚ ਰਾਜ ਮੰਤਰੀ ਡਾ. ਐੱਲ ਮੁਰੂਗਨ ਅਤ ਡਾ. ਸੰਜੀਵ ਕੁਮਾਰ ਬਾਲਿਆਨ ਇਸ ਪ੍ਰੋਗਰਾਮ ਦੇ ਖਾਸ ਮਹਿਮਾਨ ਹੋਣਗੇ ਅਤੇ ਇਸ ਪ੍ਰੋਗਰਾਮ ਵਿੱਚ ਭਾਸ਼ਣ ਵੀ ਦੇਣਗੇ।
ਪਸ਼ੂਪਾਲਨ ਅਤੇ ਡੇਅਰੀ ਵਿਭਾਗ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਸੀਆਈਆਈ ਦੀ ਸਹਿਭਾਗਿਤਾ ਵਿੱਚ ਡੇਅਰੀ ਅਤੇ ਪੋਲਟਰੀ ਕਿਸਾਨਾਂ, ਨਵੀਨਤਾਕਾਰੀ ਉੱਦਮੀਆਂ, ਸਟਾਰਟਅਪ ਅਤੇ ਉਦਯੋਗ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ-ਨਾਲ ਬੋਵਾਈਨ/ਕੈਪਰੀਨ/ਏਵੀਅਨ/ਪੋਰਸਿਨ ਪ੍ਰਜਾਤੀਆਂ ਨਾਲ ਸਰਵਸ਼੍ਰੇਸ਼ਠ 75 ਸਵਦੇਸ਼ੀ ਨਸਲਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਡਿਜੀਟਲ ਪ੍ਰਦਰਸ਼ਨੀ ਦਾ ਆਯੋਜਨ ਕਰ ਰਿਹਾ ਹੈ।
ਇਸ ਸੰਮੇਲਨ ਵਿੱਚ ਗੱਲਬਾਤ ਤਿੰਨ ਤਕਨੀਕੀ ਥੀਮੈਟਿਕ ਸੈਸ਼ਨ ‘ਤੇ ਕੇਂਦ੍ਰਿਤ ਹੈ। ਇਹ ਹਨ- ਉਤਪਾਦਕਤਾ ਵਿੱਚ ਵਾਧਾ ਅਤੇ ਪਸ਼ੂ ਸਿਹਤ ਵਿੱਚ ਸੁਧਾਰ, ਵੈਲਿਊ ਐਡੀਸ਼ਨ ਅਤੇ ਬਜ਼ਾਰ ਸੰਬੰਧ ਅਤੇ ਇਨੋਵੇਸ਼ਨ ਅਤੇ ਟੈਕਨੋਲੋਜੀ। ਕਿਸਾਨਾਂ ਦੀ ਆਮਦਨ ਵਧਾਉਣ ‘ਤੇ ਧਿਆਨ ਦੇਣ ਦੇ ਨਾਲ ਮੁੱਖ ਰੁਝਾਨ ਨੂੰ ਪ੍ਰਦਰਸ਼ਿਤ ਕਰਨ ਅਵਸਰ ਦੀ ਪਹਿਚਾਣ ਕਰਨ ਅਤੇ ਡੇਅਰੀ ਅਤੇ ਪੋਲਟਰੀ (ਮੁਰਗੀਪਾਲਨ) ਖੇਤਰ ਲਈ ਇੱਕ ਸਪਸ਼ਟ ਰੋਡਮੈਪ ਤਿਆਰ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
ਇਸ ਸੰਮੇਲਨ ਦੇ ਸੈਸ਼ਨ ਵਿੱਚ ਕੁੱਝ ਅਜਿਹੇ ਨਵੀਨਤਾਕਾਰੀ ਸਮਾਧਾਨ/ਸਰਵਸ੍ਰੇਸ਼ਠ ਅਭਿਆਸਾਂ ਦੇ ਪ੍ਰਦਰਸ਼ਨ ਕੀਤੇ ਜਾਣਗੇ। ਜੋ ਡੇਅਰੀ ਅਤੇ ਪੋਲਟਰੀ ਖੇਤਰ ਨੂੰ ਬਦਲਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੀ ਸਮੱਰਥਾ ਪ੍ਰਦਾਨ ਕਰਦੇ ਹਨ। ਇਸ ਦਾ ਇਲਾਵਾ ਡੇਅਰੀ ਅਤੇ ਪੋਲਟਰੀ ਖੇਤਰ ਲਈ ਇੱਕ ਰੋਡ ਮੈਪ ਦੇ ਨਿਰਮਾਣ ਦੀ ਦਿਸ਼ਾ ਵਿੱਚ ਅੱਗੇ ਵਧਣਾ ਵੀ ਇਸ ਦਾ ਟੀਚਾ ਹੋਵੇਗਾ।
ਇਹ ਉਭਰਦੇ ਅਵਸਰਾਂ ਨੂੰ ਪੂਰਾ ਲਾਭ ਲੈਣਾ ਹੋਵੇਗਾ ਅਤੇ ਪ੍ਰਗਤੀਸ਼ੀਲ ਕਿਸਾਨਾਂ, ਉੱਦਮੀਆ ਦੇ ਨਾਲ-ਨਾਲ ਸਟਾਰਟ-ਅਪ ਦੇ ਨਵੀਨਤਾਕਾਰੀ ਨਾਲ ਇਹ ਸਿੱਖਣ ਦਾ ਇੱਕ ਮੰਚ ਹੋਵੇਗਾ ਕਿ ਕਿਵੇ ਵੈਲਿਊ–ਐਡੀਸ਼ਨ, ਵਿਵਿਧ ਉਤਪਾਦ ਪੋਰਟਫੋਲਿਓ ਅਤੇ ਬਿਹਤਰ ਬਜ਼ਾਰ ਪਹੁੰਚ ਨੇ ਡੇਅਰੀ ਅਤੇ ਪੋਲਟਰੀ ਖੇਤਰ ਵਿੱਚ ਗਤੀਸ਼ੀਲਤਾ ਨੂੰ ਬਦਲਣ ਵਿੱਚ ਸਹਾਇਤਾ ਕੀਤੀ ਹੈ। ਨਾਲ ਹੀ, ਵਧੀ ਹੋਈ ਆਮਦਨ ਦੇ ਅਵਸਰ ਵੀ ਉਤਪੰਨ ਕੀਤੇ ਹਨ।
ਇਸ ਸੰਮੇਲਨ ਵਿੱਚ ਡਿਜੀਟਲ ਪ੍ਰਦਰਸ਼ਨੀ ਦੇ ਤਹਿਤ 75 ਦੇਸ਼ੀ ਪਸ਼ੂਧਨ ਨਸਲਾਂ ਅਤੇ ਡੇਅਰੀ ਅਤੇ ਪੋਲਟਰੀ ਕਿਸਾਨਾਂ, ਐੱਫਪੀਓ, ਨਵੀਨਤਾਕਾਰੀ ਉੱਦਮੀਆਂ, ਸਟਾਰਟ-ਅਪ ਅਤੇ ਉਦਯੋਗ ਦੀ ਸਫਲਤਾ ਦੀਆਂ ਕਹਾਣੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
****
ਐੱਨਜੀ
(Release ID: 1829915)
Visitor Counter : 192