ਨੀਤੀ ਆਯੋਗ
azadi ka amrit mahotsav

ਅਟਲ ਨਵੀਨਤਾ ਮਿਸ਼ਨ ਨੇ ਏਆਈਸੀ- ਜੀਆਈਐੱਮ ਫਾਊਂਡੇਸ਼ਨ ਦੇ ਸਹਿਯੋਗ ਨਾਲ ਅਟਲ ਨਿਊ ਇੰਡੀਆ ਚੈਲੰਜ ਦੇ ਦੂਜੇ ਐਡੀਸ਼ਨ ਲਈ ਰਾਸ਼ਟਰੀ ਜਨ ਸੰਪਰਕ ਪ੍ਰਤੀਯੋਗਤਾ ਦਾ ਆਯੋਜਨ ਕੀਤਾ

Posted On: 28 MAY 2022 6:21PM by PIB Chandigarh

ਨੀਤੀ ਆਯੋਗ ਦੇ ਅਟਲ ਨਵੀਨਤਾ ਮਿਸ਼ਨ ਨੇ ਅੱਜ ਇੰਟਰਨੈਸ਼ਨਲ ਸੈਂਟਰ ਗੋਆ ਵਿੱਚ ਏਆਈਸੀ –ਜੀਆਈਐੱਮ ਫਾਊਂਡੇਸ਼ਨ ਰਾਹੀਂ ਅਟਲ ਨਿਊ ਇੰਡੀਆ ਚੈਲੰਜ (ਏਐੱਨਆਈਸੀ) ਦੇ ਦੂਜੇ ਐਡੀਸ਼ਨ ਲਈ ‘ਰਾਸ਼ਟਰੀ ਜਨਸੰਪਰਕ ਪ੍ਰਤੀਯੋਗਤਾ’ ਦਾ ਆਯੋਜਨ ਕੀਤਾ।

ਅਟਲ ਨਿਊ ਇੰਡੀਆ ਚੈਲੰਜ, ਨੀਤੀ ਆਯੋਗ ਦੇ ਅਟਲ ਨਵੀਨਤਾ ਮਿਸ਼ਨ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਰਾਸ਼ਟਰੀ ਮਹੱਤਵ ਅਤੇ ਸਮਾਜਿਕ ਪ੍ਰਸੰਗਿਕਤਾ ਦੀਆਂ ਖੇਤਰੀ ਚੁਣੌਤੀਆਂ ਦਾ ਸਮਾਧਾਨ ਕਰਨ ਵਾਲੀ ਟੈਕਨੋਲੋਜੀ ਅਧਾਰਿਤ ਨਵੀਨਤਾ ਦੀ ਖੋਜ, ਚੋਣ, ਸਹਾਇਤਾ ਅਤੇ ਪੋਸ਼ਣ ਕਰਨਾ ਹੈ। ਦੇਸ਼ ਵਿੱਚ ਨਵੀਨਤਾ ਅਤੇ ਉੱਦਮ ਦੀ ਸੰਸਕ੍ਰਿਤੀ ਨੂੰ ਪ੍ਰੋਤਸਾਹਨ ਦੇਣ ਦੇ ਮਾਰਗ ’ਤੇ ਚੱਲਦੇ ਹੋਏ ਅਟਲ ਨਵੀਨਤਾ ਮਿਸ਼ਨ ਨੇ ਸਬੰਧਿਤ ਮੰਤਰਾਲਿਆਂ ਅਤੇ ਸਬੰਧਿਤ ਉਦਯੋਗਾਂ ਨਾਲ ਸਰਗਰਮ ਰੂਪ ਨਾਲ ਸਹਿਯੋਗ ਕਰਨ ਅਤੇ ਨਵੇਂ ਉਤਪਾਦਾਂ ਅਤੇ ਸਮਾਧਾਨਾਂ ਦੀ ਇੱਕ ਸਥਿਰ ਧਾਰਾ ਪ੍ਰਦਾਨ ਲਈ ਅਟਲ ਨਿਊ ਇੰਡੀਆ ਚੈਲੰਜ ਦੇ ਦੂਜੇ ਐਡੀਸ਼ਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਹਰੇਕ ਅਟਲ ਨਿਊ ਇੰਡੀਆ ਚੈਲੰਜ ਜੇਤੂ 1 ਕਰੋੜ ਰੁਪਏ ਤੱਕ ਦੇ ਵਿੱਤ ਪੋਸ਼ਣ ਲਈ ਯੋਗ ਹੋਵੇਗਾ। ਇਨ੍ਹਾਂ ਜੇਤੂਆਂ ਨੂੰ ਦੇਸ਼ ਭਰ ਵਿੱਚ ਅਟਲ ਇਨਕਿਊਬੇਸ਼ਨ ਸੈਂਟਰਾਂ ਰਾਹੀਂ ਮੈਂਟਰਸ਼ਿਪ, ਨੈੱਟਵਰਕਿੰਗ ਅਤੇ ਇਨਕਿਊਬੇਸ਼ਨ ਲਈ ਸਹਿਯੋਗ ਮਿਲੇਗਾ।

ਜਿਨ੍ਹਾਂ ਖੇਤਰਾਂ ਵਿੱਚ ਅਟਲ ਨਿਊ ਇੰਡੀਆ ਚੈਲੰਜ ਦੇ ਦੂਜੇ ਐਡੀਸ਼ਨ ਨੇ ਚੁਣੌਤੀਆਂ ਦੀ ਸ਼ੁਰੂਆਤ ਕੀਤੀ ਉਨ੍ਹਾਂ ਵਿੱਚ ਈ-ਟਰਾਂਸਪੋਰਟੇਸ਼ਨ, ਸੜਕ ਆਵਾਜਾਈ, ਪੁਲਾੜ ਟੈਕਨੋਲੋਜੀ ਅਤੇ ਪ੍ਰਯੋਗ, ਸਵੱਛਤਾ, ਮੈਡੀਕਲ ਉਪਕਰਨ ਅਤੇ ਉਪਕਰਨ, ਰਹਿੰਦ ਖੂੰਹਦ ਪ੍ਰਬੰਧਨ ਅਤੇ ਖੇਤੀਬਾੜੀ ਸ਼ਾਮਲ ਹੈ।

ਨੀਤੀ ਆਯੋਗ ਵਿੱਚ ਅਟਲ ਨਵੀਨਤਾ ਮਿਸ਼ਨ ਦੇ ਪ੍ਰੋਗਰਾਮ ਨਿਰਦੇਸ਼ਕ, ਪ੍ਰਮਿਤ ਦਾਸ਼ ਨੇ ਪ੍ਰੋਗਰਾਮ ਵਿੱਚ ਮੌਜੂਦ ਗੋਆ ਦੇ ਅਟਲ ਇਨਕਿਊਬੇਸ਼ਨ ਸੈਂਟਰ ਅਤੇ ਸਟਾਰਟਅਪਸ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਮੌਜੂਦਾ ਨਵੀਨਤਾ ਦ੍ਰਿਸ਼ ਵਿੱਚ ਅਟਲ ਨਿਊ ਇੰਡੀਆ ਚੈਲੰਜ ਦੇ ਦੂਜੇ ਐਡੀਸ਼ਨ ਦੀ ਪ੍ਰਸੰਗਿਕਤਾ ’ਤੇ ਰੋਸ਼ਨੀ ਪਾਈ ਅਤੇ ਹਿੱਤਧਾਰਕਾਂ ਨੂੰ ਰਾਸ਼ਟਰੀ ਅਤੇ ਰਾਜ ਪੱਧਰ ’ਤੇ ਪ੍ਰੋਗਰਾਮ ਨੂੰ ਚੈਂਪੀਅਨ ਬਣਾਉਣ ਲਈ ਪ੍ਰੋਤਸ਼ਾਹਿਤ ਕੀਤਾ। ਉਨ੍ਹਾਂ ਨੇ ਵਿਭਿੰਨ ਖੇਤਰਾਂ ਵਿੱਚ ਅਟਲ ਨਿਊ ਇੰਡੀਆ ਦੇ ਦੂਜੇ ਐਡੀਸ਼ਨ ਜ਼ਰੀਏ ਸਾਲ 2022-23 ਵਿੱਚ 100 ਤੋਂ ਜ਼ਿਆਦਾ ਨਵੀਨਤਾਵਾਂ ਦਾ ਸਹਿਯੋਗ ਕਰਨ ’ਤੇ ਜ਼ੋਰ ਦਿੱਤਾ। 

ਅਟਲ ਨਿਊ ਇੰਡੀਆ ਚੈਲੰਜ ਪ੍ਰੋਗਰਾਮ ਦੇ ਪਹਿਲੇ ਐਡੀਸ਼ਨ ਨੂੰ 24 ਚੁਣੌਤੀਆਂ ਲਈ 1000 ਤੋਂ ਜ਼ਿਆਦਾ ਅਰਜ਼ੀਆਂ ਪ੍ਰਾਪਤ ਹੋਈਆਂ ਅਤੇ ਵਰਤਮਾਨ ਵਿੱਚ ਇਹ ਗ੍ਰਾਂਟ, ਭਾਈਵਾਲੀ, ਨੈੱਟਵਰਕਿੰਗ, ਤਕਨੀਕੀ ਸਹਾਇਤਾ, ਸਲਾਹ, ਬੁਨਿਆਦੀ ਢਾਂਚੇ ਅਤੇ ਨਿਵੇਸ਼ਕਾਂ ਤੱਕ ਪਹੁੰਚ ਜ਼ਰੀਏ 30 ਤੋਂ ਜ਼ਿਆਦਾ ਸਟਾਰਟਅਪਸ ਦਾ ਸਮਰਥਨ ਕਰ ਰਿਹਾ ਹੈ।

ਅਟਲ ਨਿਊ ਇੰਡੀਆ ਚੈਲੰਜ ਬਾਰੇ ਜ਼ਿਆਦਾ ਜਾਣਕਾਰੀ ਲਈ ਹੇਠ ਦਿੱਤੇ ਗਏ ਕਿਊ ਆਰ ਕੋਡ ਨੂੰ ਸਕੈਨ ਕਰੋ। 

 

***

DS/LP/AK


(Release ID: 1829530) Visitor Counter : 164


Read this release in: English , Urdu , Hindi