ਬਿਜਲੀ ਮੰਤਰਾਲਾ

ਬਿਜਲੀ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਅੱਜ ਟਿਹਰੀ ਵਿੱਚ ਆਯੋਜਿਤ ਹੋਈ

Posted On: 26 MAY 2022 6:53PM by PIB Chandigarh

ਬਿਜਲੀ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਅੱਜ ਉਤਰਾਖੰਡ  ਦੇ ਟਿਹਰੀ ਵਿੱਚ ਆਯੋਜਿਤ ਕੀਤੀ ਗਈ।  ਕੇਂਦਰੀ ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ. ਕੇ. ਸਿੰਘ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ।  ਮੀਟਿੰਗ ਵਿੱਚ ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ ਸ਼੍ਰੀ ਕ੍ਰਿਸ਼ਣ ਪਾਲ ਗੁੱਜਰ ਵੀ ਮੌਜੂਦ ਸਨ। ਮੀਟਿੰਗ ਵਿੱਚ ਵੱਖ-ਵੱਖ ਰਾਜਨੀਤਕ ਦਲਾਂ ਦੇ ਸਾਂਸਦਾਂ ਨੇ ਹਿੱਸਾ ਲਿਆ।  ਸ਼੍ਰੀ ਮਹਾਬਲੀ ਸਿੰਘ,  ਲੋਕਸਭਾ,  ਸ਼੍ਰੀ ਖਗੇਨ ਮੁਰਮੂ, ਲੋਕਸਭਾ, ਡਾ. ਅਮੀ ਯਾਗਨਿਕ,  ਰਾਜ ਸਭਾ ਅਤੇ ਸ਼੍ਰੀ ਧੀਰਜ ਪ੍ਰਸਾਦ ਸਾਹੂ,  ਰਾਜ ਸਭਾ ਸਾਂਸਦ ਸ਼ਾਮਿਲ ਹੋਏ।

 ‘ਹਾਈਡ੍ਰੋ ਸਮਰੱਥਾ ਵਧਾਉਣ ਦੀ ਜ਼ਰੂਰਤ ਮੀਟਿੰਗ ਦਾ ਏਜੰਡਾ ਸੀ।  ਸ਼੍ਰੀ ਆਰ.ਕੇ. ਸਿੰਘ ਨੇ ਦੱਸਿਆ ਕਿ ਭਾਰਤ ਵਿੱਚ ਊਰਜਾ ਦੀ ਖਪਤ ਤੇਜ਼ੀ ਨਾਲ ਵੱਧ ਰਹੀ ਹੈ।  ਉਨ੍ਹਾਂ ਨੇ ਕਿਹਾ ਕਿ ਖਪਤ ਵਿਕਾਸ ਦਾ ਇੱਕ ਸੂਚਕਾਂਕ ਹੈ ਅਤੇ ਇਸ ਲਈ ਊਰਜਾ ਦਾ ਇਸਤੇਮਾਲ ਵਧਣਾ ਸਾਡੀ ਅਰਥਵਿਵਸਥਾ ਦੇ ਵਿਕਾਸ ਦਾ ਇੱਕ ਸੰਕੇਤ ਹੈ।  ਸ਼੍ਰੀ ਆਰ .ਕੇ.  ਸਿੰਘ ਨੇ ਊਰਜਾ ਦੀ ਵਧਦੀ ਮੰਗ ਨੂੰ ਪੂਰਾ ਕਰਦੇ ਹੋਏ ਜਲਵਾਯੂ ਪਰਿਵਰਤਨ ਨਾਲ ਨਿਪਟਣ ਦੀ ਚੁਣੌਤੀ ‘ਤੇ ਚਾਨਣਾ ਪਾਇਆ।  

ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਪ੍ਰਤੀ ਵਿਅਕਤੀ ਨਿਕਾਸੀ ਵਿਸ਼ਵ ਔਸਤ ਦੇ ਇੱਕ ਤਿਹਾਈ ਤੋਂ ਵੀ ਘੱਟ ਹੈ,  ਜਦੋਂ ਕਿ ਵਿਕਸਿਤ ਦੇਸ਼ਾਂ ਲਈ ਇਹ ਸੰਸਾਰਿਕ ਔਸਤ ਦਾ 4 ਤੋਂ 6 ਗੁਣਾ ਹੈ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਤੱਕ ਦੁਨੀਆ ਦੇ ਵਿਕਸਿਤ ਦੇਸ਼ਾਂ ਦਾ ਨਿਕਾਸ ਵਿੱਚ ਲਗਭਗ 80% ਯੋਗਦਾਨ ਹੈ।  ਹਾਲਾਂਕਿ,  ਪੈਰਿਸ ਸਮਝੌਤੇ  ਦੇ ਮੱਦੇਨਜ਼ਰ,  ਸਰਕਾਰ ਨੇ ਹਰਿਤ ਊਰਜਾ ਦੇ ਵੱਲ ਵਧਣ ਦਾ ਸੰਕਲਪ ਲਿਆ ਹੈ ।

ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਨੇ 2030 ਦੀ ਸਮਾਂ ਸੀਮਾ ਦੇ ਮੁਕਾਬਲੇ ਨਵੰਬਰ 2021 ਵਿੱਚ ਨੌਨ-ਫੌਸਿਲ ਈਂਧਨ ਅਧਾਰਿਤ ਊਰਜਾ ਸੰਸਾਧਨਾਂ ਤੋਂ ਲਗਭਗ 40% ਕੁੱਲ ਬਿਜਲੀ ਊਰਜਾ ਦੀ ਸਥਾਪਿਤ ਸਮਰੱਥਾ ਹਾਸਲ ਕਰਨ ਦੇ ਆਪਣੇ ਟੀਚੇ ਨੂੰ ਪਹਿਲਾਂ ਹੀ ਹਾਸਲ ਕਰ ਲਿਆ ਹੈ।  ਉਨ੍ਹਾਂ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ ਭਾਰਤ ਦੀ ਨਵਿਆਉਯੋਗ ਊਰਜਾ ਸਮਰੱਥਾ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।  

ਉਨ੍ਹਾਂ ਨੇ ਕਿਹਾ ਕਿ ਨਵਿਆਉਯੋਗ ਸ੍ਰੋਤਾਂ ਦੁਆਰਾ ਸਥਾਪਿਤ 153 ਗੀਗਾਵਾਟ ਸਮਰੱਥਾ ‘ਤੇ,  ਭਾਰਤ 2030 ਤੱਕ ਨੌਨ-ਫੌਸਿਲ ਈਂਧਨ ਸ੍ਰੋਤਾਂ ਨਾਲ 500 ਗੀਗਾਵਾਟ ਸਮਰੱਥਾ ਦੇ ਆਪਣੇ ਮਹੱਤਵਅਕਾਂਖੀ ਟੀਚੇ ਨੂੰ ਪ੍ਰਾਪਤ ਕਰਨ ਲਈ ਤਿਆਰ ਹੈ।  ਇਸ ਸੰਦਰਭ ਵਿੱਚ, ਉਨ੍ਹਾਂ ਨੇ ਕਿਹਾ ਕਿ ਜਲ ਬਿਜਲੀ ਪ੍ਰੋਜੈਕਟ ਮਹੱਤਵਪੂਰਣ ਹਨ,  ਕਿਉਂਕਿ ਇਹ ਹਰਿਤ ਅਤੇ ਸਵੱਛ ਊਰਜਾ ਦਾ ਇੱਕ ਸ੍ਰੋਤ ਹੈ।  ਕੇਂਦਰੀ ਮੰਤਰੀ ਨੇ ਕਿਹਾ ਕਿ ਸਵੱਛ ਊਰਜਾ ਦੇ ਪ੍ਰਤੱਖ ਲਾਭ ਦੇ ਇਲਾਵਾ ,  ਜਲ ਬਿਜਲੀ ਪ੍ਰੋਜੈਕਟ ਰੋਜ਼ਗਾਰ ਵੀ ਪੈਦਾ ਕਰਦੇ ਹਨ,  ਗ੍ਰਿਡ ਨੂੰ ਸਥਿਰਤਾ ਦਿੰਦੇ ਹਨ ,  ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਦੇ ਹਨ ,  ਹੜ੍ਹ ਪ੍ਰਬੰਧਨ ਵਿੱਚ ਮਦਦ ਕਰਦੇ ਹਨ ਅਤੇ ਸਥਾਨਕ ਅਰਥਵਿਵਸਥਾ ‘ਤੇ ਕਈ ਪ੍ਰਭਾਵ ਪਾਉਂਦੇ ਹਨ।

ਜਲ ਬਿਜਲੀ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੀਆਂ ਚੁਣੌਤੀਆਂ  ਬਾਰੇ ਚਰਚਾ ਕਰਦੇ ਹੋਏ ਸ਼੍ਰੀ ਆਰ. ਕੇ.  ਸਿੰਘ ਨੇ ਸਾਰੇ ਹਿਤਧਾਰਕਾਂ ਨੂੰ ਵਿਸ਼ਵਾਸ ਵਿੱਚ ਲੈਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪ੍ਰਭਾਵਿਤ ਲੋਕਾਂ ਦੇ ਨਾਲ ਸੰਵਾਦ ਸਫਲਤਾ ਦੀ ਕੁੰਜੀ ਹੋਵੇਗੀ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਇੱਕ ਮਜਬੂਤ ਪੁਨਰ ਸਥਾਪਨ ਅਤੇ ਪੁਨਰਵਾਸ ਯੋਜਨਾ ਨਾਲ ਪ੍ਰੋਜੈਕਟਾਂ ਨੂੰ ਲਾਗੂਕਰਨ ਵਿੱਚ ਮਦਦ ਮਿਲੇਗੀ।

ਸੰਸਦ ਮੈਬਰਾਂ ਨੇ ਬਿਜਲੀ ਮੰਤਰਾਲਾ ਵਿੱਚ ਵੱਖ-ਵੱਖ ਪਹਿਲਾਂ ਅਤੇ ਯੋਜਨਾਵਾਂ  ਬਾਰੇ ਕਈ ਸੁਝਾਅ ਦਿੱਤੇ।  ਸ਼੍ਰੀ ਸਿੰਘ ਨੇ ਪ੍ਰਤੀਭਾਗੀਆਂ ਨੂੰ ਉਨ੍ਹਾਂ  ਦੇ  ਵੱਡਮੁੱਲੇ ਸੁਝਾਵਾਂ ਲਈ ਧੰਨਵਾਦ ਦਿੰਦੇ ਹੋਏ ਮੀਟਿੰਗ ਦਾ ਸਮਾਪਨ ਕੀਤਾ ।

 

***************

ਵੀਕੇ/ਐੱਨਜੀ/ਆਰਟੀ



(Release ID: 1828756) Visitor Counter : 112


Read this release in: English , Urdu , Hindi