ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਜਿਤੇਂਦਰ ਸਿੰਘ ਨੇ ਭੱਦਰਵਾਹ ਵਿੱਚ ਭਾਰਤ ਦੇ 'ਪਹਿਲੇ ਲੈਵੇਂਡਰ ਫੈਸਟੀਵਲ' ਦਾ ਉਦਘਾਟਨ ਕੀਤਾ


ਉਨ੍ਹਾਂ ਕਿਹਾ ਕਿ ਭੱਦਰਵਾਹ ਐਗਰੀ-ਟੈਕ ਸਟਾਰਟਅੱਪਸ ਦੀ ਸੰਭਾਵੀ ਮੰਜ਼ਿਲ ਹੈ:

ਅੱਜ ਭੱਦਰਵਾਹ ਭਾਰਤ ਦੀ ਪਰਪਲ ਕ੍ਰਾਂਤੀ ਦਾ ਜਨਮ ਸਥਾਨ ਬਣ ਗਿਆ ਹੈ: ਡਾ. ਸਿੰਘ

ਡਾ. ਸਿੰਘ ਦਾ ਕਹਿਣਾ ਹੈ ਕਿ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਬੇਮਿਸਾਲ ਵਿਕਾਸ ਹੋਇਆ ਹੈ ਜੋ ਸੱਤਰ ਸਾਲਾਂ ਵਿੱਚ ਨਹੀਂ ਹੋਇਆ

ਲੈਵੇਂਡਰ ਦੀ ਖੇਤੀ ਨੇ ਜੰਮੂ-ਕਸ਼ਮੀਰ ਵਿੱਚ ਲਗਭਗ 5,000 ਕਿਸਾਨਾਂ ਅਤੇ ਨੌਜਵਾਨ ਉੱਦਮੀਆਂ ਨੂੰ ਰੋਜ਼ਗਾਰ ਦਿੱਤਾ

Posted On: 26 MAY 2022 6:29PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ ਅਤੇ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਮੰਤਰਾਲੇ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਭਦਰਵਾਹ ਦੇਸ਼ ਦੇ ਐਗਰੀ-ਟੈਕ ਸਟਾਰਟਅੱਪਸ ਦੀ ਸੰਭਾਵੀ ਮੰਜ਼ਿਲ ਹੈ।

ਇੱਥੇ ਦੇਸ਼ ਦੇ ਪਹਿਲੇ 'ਲੈਵੇਂਡਰ ਫੈਸਟੀਵਲ' ਦਾ ਉਦਘਾਟਨ ਕਰਨ ਤੋਂ ਬਾਅਦ, ਕੇਂਦਰੀ ਮੰਤਰੀ ਨੇ ਭੱਦਰਵਾਹ ਨੂੰ ਭਾਰਤ ਦੀ ਪਰਪਲ ਕ੍ਰਾਂਤੀ ਦਾ ਜਨਮ ਸਥਾਨ ਦੱਸਿਆ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭੱਦਰਵਾਹ ਵਿੱਚ ਦੇਸ਼ ਦਾ ਪਹਿਲਾ ਲੈਵੇਂਡਰ ਫੈਸਟੀਵਲ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਾਂਹਵਧੂ ਸੋਚ ਸਦਕਾ ਹੀ ਸੰਭਵ ਹੋ ਸਕਿਆ ਹੈ, ਜਿਨ੍ਹਾਂ ਨੇ 2014 ਵਿੱਚ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਜਿਨ੍ਹਾਂ ਖੇਤਰਾਂ ਨੂੰ ਭਾਰਤ ਦੀ ਮੁੱਖ ਧਾਰਾ ਤੋਂ ਵੱਖ ਕੀਤਾ ਗਿਆ ਹੈ, ਉਨ੍ਹਾਂ ਨੂੰ ਵਿਕਾਸ ਜ਼ਰੀਏ ਮੁੱਖ ਧਾਰਾ ਨਾਲ ਜੋੜਿਆ ਜਾਣਾ ਚਾਹੀਦਾ ਹੈ।

 

ਉਨ੍ਹਾਂ ਕਿਹਾ ਕਿ ਭੱਦਰਵਾਹ ਘਾਟੀ ਵਿੱਚ ਅੱਜ ਦਾ ਲੈਵੇਂਡਰ ਫੈਸਟੀਵਲ ਕੇਂਦਰ ਦੀ ਮੌਜੂਦਾ ਪ੍ਰਗਤੀਸ਼ੀਲ ਸਰਕਾਰ ਦੇ ਵਿਕਾਸ ਦੀ ਸਭ ਤੋਂ ਉੱਤਮ ਉਦਾਹਰਨ ਹੈ, ਜਿਸ ਨੂੰ ਬਹੁਤ ਪਹਿਲਾਂ ਮਨਾਇਆ ਜਾਣਾ ਚਾਹੀਦਾ ਸੀ, ਭਦਰਵਾਹ ਜ਼ਮੀਨ ਅਤੇ ਜਲਵਾਯੂ ਦੇ ਲਿਹਾਜ਼ ਨਾਲ ਲੈਵੇਂਡਰ ਦੀ ਕਾਸ਼ਤ ਲਈ ਸਭ ਤੋਂ ਵਧੀਆ ਸਥਾਨ ਹੈ। 

ਡਾ. ਜਿਤੇਂਦਰ ਸਿੰਘ ਨੇ ਇਹ ਵੀ ਕਿਹਾ ਕਿ ਭਦਰਵਾਹ ਵਰਗੇ ਦੂਰ-ਦਰਾਡੇ ਦੇ ਖੇਤਰਾਂ ਲਈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਵਿਕਾਸ ਸੰਭਾਵਨਾਵਾਂ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਭੱਦਰਵਾਹ ਵਿੱਚ ਦੇਸ਼ ਦਾ ਪਹਿਲਾ ਨੈਸ਼ਨਲ ਇੰਸਟੀਚਿਊਟ ਆਵ੍ ਹਾਈ ਅਲਟੀਟਿਊਡ ਮੈਡੀਸਨ ਬਣਾਇਆ ਜਾ ਰਿਹਾ ਹੈ ਜੋ ਨਾ ਸਿਰਫ਼ ਭਾਰਤ ਬਲਕਿ ਦੁਨੀਆ ਭਰ ਦੇ ਵਿਦਵਾਨਾਂ ਅਤੇ ਖੋਜਕਰਤਾਵਾਂ ਨੂੰ ਆਕਰਸ਼ਿਤ ਕਰੇਗਾ। ਇਹ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਿਹਾ ਹੈ। ਡਾ. ਸਿੰਘ ਨੇ ਅੱਗੇ ਕਿਹਾ ਕਿ ਇਸ ਸੰਸਥਾ ਦੀ ਸਥਾਪਨਾ ਪਿਛਲੇ ਸੱਤਰ ਸਾਲਾਂ ਦੇ ਮੁਕਾਬਲੇ ਬੇਮਿਸਾਲ ਦਰ ਨਾਲ ਦੂਰ-ਦੁਰਾਡੇ ਦੇ ਸਥਾਨਾਂ ਤੱਕ ਪਹੁੰਚਣ ਵਾਲੀਆਂ ਵਿਕਾਸ ਪਹਿਲਕਦਮੀਆਂ ਦਾ ਸਬੂਤ ਹੈ।

ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਡੋਡਾ ਅਤੇ ਹੋਰ ਦੂਰ-ਦੁਰਾਡੇ ਸਥਾਨਾਂ 'ਤੇ ਮੈਡੀਕਲ ਕਾਲਜ ਪਿਛਲੀਆਂ ਸਰਕਾਰਾਂ ਦੀ ਤਰਜੀਹ ਨਹੀਂ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਸਰਕਾਰ ਵਿਕਾਸ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਲਿਜਾਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।

ਡੋਡਾ ਅਤੇ ਭੱਦਰਵਾਹ ਦੀਆਂ ਸੜਕਾਂ ਦੇ ਵਿਕਾਸ ਬਾਰੇ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਹਿਲਾਂ ਡੋਡਾ ਅਤੇ ਭੱਦਰਵਾਹ ਨਾਲ ਸੜਕਾਂ ਰਾਹੀਂ ਸੰਪਰਕ ਕਰਨਾ ਠੀਕ ਨਹੀਂ ਸੀ ਕਿਉਂਕਿ ਬਾਰਸ਼ਾਂ ਦੌਰਾਨ ਜ਼ਮੀਨ ਖਿਸਕਣ ਦੇ ਖਤਰੇ ਹੁੰਦੇ ਸਨ, ਪਰ ਸੜਕਾਂ ਅਤੇ ਸੁਰੰਗਾਂ ਦੇ ਨਿਰਮਾਣ ਨੇ ਹੁਣ ਦੂਰੀ ਨੂੰ ਅਸਾਨ ਬਣਾ ਦਿੱਤਾ ਹੈ। 

ਮੰਤਰੀ ਨੇ ਕਿਹਾ ਕਿ ਭੱਦਰਵਾਹ-ਬਾਣੀ-ਬਸੋਲੀ ਹਾਈਵੇਅ, ਭਾਰਤਮਾਲਾ ਅਧੀਨ ਚਟਰਜਲਾ ਸੁਰੰਗ, ਹੰਬਲ ਅਤੇ ਕਲੋਟਾ ਨੂੰ ਜੋੜਨ ਵਾਲੀ ਖਿਲਾਨੀ-ਮਰਮਤ-ਸੁਧਾਮਹਾਦੇਵ ਸੜਕ, ਭੱਦਰਵਾਹ-ਚੰਬਾ ਹਾਈਵੇਅ ਅਤੇ ਸੁਰੰਗ ਸਮੇਤ ਹਰ ਮੌਸਮੀ ਸੜਕਾਂ ਦਾ ਨਿਰਮਾਣ ਇਸ ਖੇਤਰ ਲਈ ਵਿਕਾਸ ਦੇ ਨਵੇਂ ਰਾਹ ਖੋਲ੍ਹੇਗਾ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਸਰਕਾਰ 'ਕਿਸੇ ਇੱਕ ਨਾਲ ਨਹੀਂ, ਸਭ ਲਈ ਨਿਆਂ' ਦੇ ਸਿਧਾਂਤ 'ਤੇ ਵਿਸ਼ਵਾਸ ਰੱਖਦੀ ਹੈ ਅਤੇ ਖੇਤਰ, ਧਰਮ ਜਾਂ ਜਾਤ ਦੇ ਅਧਾਰ 'ਤੇ ਕੋਈ ਵਿਤਕਰਾ ਨਹੀਂ ਕਰਦੀ ਹੈ ਅਤੇ ਇਹ ਵੀ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਸਭ ਦਾ ਭਲਾ ਹੋਵੇ। ਸਕੀਮਾਂ ਆਖਰੀ ਕਤਾਰ ਵਿੱਚ ਆਖਰੀ ਆਦਮੀ ਤੱਕ ਪਹੁੰਚਣੀਆਂ ਚਾਹੀਦੀਆਂ ਹਨ।

ਡਾ. ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਸਰਕਾਰ ਪੁਰਾਣੇ ਰਾਜਨੀਤਿਕ ਸੱਭਿਆਚਾਰ ਨੂੰ ਕਈ ਚੀਜ਼ਾਂ ਦੇ ਅਧਾਰ 'ਤੇ ਬਦਲਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਜਿਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ, ਪਰ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਦੀ ਗਵਾਹੀ ਦੇਣਗੀਆਂ।

ਖਿੱਤੇ ਵਿੱਚ ਲੈਵੇਂਡਰ ਦੀ ਖੇਤੀ ਦਾ ਜ਼ਿਕਰ ਕਰਦਿਆਂ ਡਾ. ਸਿੰਘ ਨੇ ਕਿਹਾ ਕਿ ਲੈਵੇਂਡਰ ਰੁਜ਼ਗਾਰ ਪੈਦਾ ਕਰਨ ਅਤੇ ਖੋਜ ਦਾ ਇੱਕ ਸਾਧਨ ਹੈ ਜੋ ਖੇਤਰ ਲਈ ਵਿਕਾਸ ਦੇ ਕਈ ਮਾਰਗ ਖੋਲ੍ਹਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਖੇਤੀ ਵਿਗਿਆਨਿਕ ਭਾਰਤ ਵਿੱਚ ਪਰਪਲ ਕ੍ਰਾਂਤੀ ਦਾ ਬ੍ਰਾਂਡ ਅੰਬੈਸਡਰ ਕਹੇ ਜਾਣ ਵਾਲੇ ਸ਼੍ਰੀ ਭਾਰਤ ਭੂਸ਼ਣ ਜੰਮੂ-ਕਸ਼ਮੀਰ ਦੇ ਨੌਜਵਾਨਾਂ ਲਈ ਸਟਾਰਟ-ਅੱਪ ਸੱਭਿਆਚਾਰ ਵੱਲ ਇੱਕ ਪ੍ਰੇਰਨਾ ਸਰੋਤ ਹਨ।

ਡਾ. ਜਿਤੇਂਦਰ ਸਿੰਘ ਨੇ ਅੱਗੇ ਕਿਹਾ ਕਿ ਕੋਈ ਵੀ ਸਰਕਾਰ, ਇੱਥੋਂ ਤੱਕ ਕਿ ਵਿਕਸਤ ਦੇਸ਼ਾਂ ਦੀ ਸਰਕਾਰ ਵੀ ਹਰੇਕ ਨਾਗਰਿਕ ਨੂੰ ਰੁਜ਼ਗਾਰ ਨਹੀਂ ਦੇ ਸਕਦੀ। ਪਰ, ਮੌਜੂਦਾ ਸਰਕਾਰ 'ਸਟਾਰਟ-ਅੱਪ ਇੰਡੀਆ, ਸਟੈਂਡ-ਅੱਪ ਇੰਡੀਆ' ਤਹਿਤ ਰੁਜ਼ਗਾਰ ਪੈਦਾ ਕਰਨ ਦੇ ਮੌਕੇ ਪੈਦਾ ਕਰ ਰਹੀ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਪਰਪਲ ਕ੍ਰਾਂਤੀ ਤਹਿਤ ਸਟਾਰਟ-ਅੱਪਸ 'ਸਟਾਰਟ-ਅੱਪ ਇੰਡੀਆ, ਸਟੈਂਡ-ਅੱਪ ਇੰਡੀਆ' ਤਹਿਤ ਇੱਕ ਰਾਹ ਹਨ।

ਡਾ. ਜਿਤੇਂਦਰ ਸਿੰਘ ਨੇ ਇਹ ਵੀ ਕਿਹਾ ਕਿ ਲੈਵੇਂਡਰ ਦੀ ਖੇਤੀ ਤਹਿਤ ਸਮਰੱਥ ਕਿਸਾਨਾਂ ਦੀ ਆਮਦਨ ਨਾ ਸਿਰਫ਼ ਦੁੱਗਣੀ ਸਗੋਂ ਚੌਗੁਣੀ ਹੋਈ ਹੈ। ਮੰਤਰੀ ਨੇ ਮੀਡੀਆ ਅਤੇ ਰਾਏ ਬਣਾਉਣ ਵਾਲੇ ਆਗੂਆਂ ਨੂੰ ਜਾਗਰੂਕਤਾ ਮੁਹਿੰਮਾਂ ਸ਼ੁਰੂ ਕਰਨ ਦੀ ਅਪੀਲ ਕੀਤੀ ਤਾਂ ਜੋ ਨੌਜਵਾਨ ਸਟਾਰਟ-ਅੱਪ ਸੱਭਿਆਚਾਰ ਵੱਲ ਆਕਰਸ਼ਿਤ ਹੋਣ ਅਤੇ ਉਨ੍ਹਾਂ ਦਾ ਦਿਮਾਗ ਸਰਕਾਰੀ ਨੌਕਰੀ ਦੀ ਸੋਚ ਤੋਂ ਮੁਕਤ ਹੋ ਸਕੇ।

ਡਾ. ਸਿੰਘ ਨੇ ਛੇ ਵੱਖ-ਵੱਖ ਥਾਵਾਂ 'ਤੇ ਸਥਿਤ ਲੈਵੇਂਡਰ ਲਈ ਸੀਐੱਸਆਈਆਰ-ਆਈਆਈਆਈਐੱਮ ਅਧੀਨ ਛੇ ਡਿਸਟਿਲੇਸ਼ਨ ਯੂਨਿਟਾਂ ਦਾ ਉਦਘਾਟਨ ਵੀ ਕੀਤਾ।

ਸੀਐੱਸਆਈਆਰ-ਆਈਆਈਆਈਐੱਮ ਜੰਮੂ ਵਿਚਕਾਰ ਐਗਰੋ ਵੋਲਟਿਕ ਪਾਵਰ, ਮਸੂਰੀ ਉੱਤਰਾਖੰਡ, ਲਾਇਲਪੁਰ ਖਾਲਸਾ ਕਾਲਜ, ਜਲੰਧਰ, ਪੰਜਾਬ ਅਤੇ ਫਾਈਨ ਫਰੈਗਰੈਂਸ ਪਾਵਰ ਲਿਮਟਿਡ, ਮੁੰਬਈ ਦੇ ਨਾਲ ਤਿੰਨ ਸਮਝੌਤਿਆਂ 'ਤੇ ਵੀ ਹਸਤਾਖਰ ਕੀਤੇ ਗਏ।

ਡਾਇਰੈਕਟਰ ਸੀ.ਐੱਸ.ਆਈ.ਆਰ.-ਆਈ.ਆਈ.ਆਈ.ਐੱਮ. ਜੰਮੂ ਡਾ. ਡੀ. ਐੱਸ. ਰੈੱਡੀ, ਡੀਡੀਸੀ ਚੇਅਰਪਰਸਨ, ਡੋਡਾ ਸ਼. ਧਨੰਤਰ ਸਿੰਘ, ਵਾਈਸ-ਚੇਅਰਪਰਸਨ ਡੀਡੀਸੀ ਡੋਡਾ ਸੰਗੀਤਾ ਭਗਤ, ਸਾਬਕਾ ਮੰਤਰੀ ਅਤੇ ਵਿਧਾਇਕ ਸ਼ਕਤੀ ਰਾਜ ਪਰਿਹਾਰ, ਨੋਡਲ ਸਾਇੰਟਿਸਟ ਸੀਐੱਸਆਈਆਰ ਡਾ. ਸੁਮਿਤ ਗਰੋਲਾ ਤੋਂ ਇਲਾਵਾ ਵਿਗਿਆਨੀ ਅਤੇ ਲੈਵੇਂਡਰ ਦੀ ਖੇਤੀ ਕਰਨ ਵਾਲੇ ਕਿਸਾਨ ਹਾਜ਼ਰ ਸਨ। ਲੈਵੇਂਡਰ ਫੈਸਟੀਵਲ ਦੌਰਾਨ ਬਹੁਤ ਸਾਰੇ ਉਦਯੋਗਪਤੀਆਂ ਤੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ।

ਭੱਦਰਵਾਹ ਵਿੱਚ ਲੈਵੇਂਡਰ ਫੈਸਟੀਵਲ ਵਿੱਚ ਜੰਮੂ-ਕਸ਼ਮੀਰ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਿਗਿਆਨੀ, ਟੈਕਨੋਲੋਜਿਸਟ, ਪ੍ਰਗਤੀਸ਼ੀਲ ਕਿਸਾਨਾਂ ਅਤੇ ਖੇਤੀ ਉੱਦਮੀਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ।

ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਅਧੀਨ ਸੀਐੱਸਆਈਆਰ-ਅਰੋਮਾ ਮਿਸ਼ਨ, ਸੀਐੱਸਆਈਆਰ ਦੇ ਅੰਤਿਮ ਉਪਭੋਗਤਾ ਕਿਸਾਨਾਂ, ਉਦਯੋਗ ਤੱਕ ਪਹੁੰਚਣ ਲਈ ਖੁਸ਼ਬੂ ਨਾਲ ਸਬੰਧਤ ਵਿਗਿਆਨ ਅਤੇ ਤਕਨਾਲੋਜੀ ਨੂੰ ਵਿਕਸਤ ਅਤੇ ਪ੍ਰਸਾਰਿਤ ਕਰਨਾ ਹੈ।

ਜ਼ਿਕਰਯੋਗ ਹੈ ਕਿ ਅਰੋਮਾ ਮਿਸ਼ਨ ਦੇਸ਼ ਭਰ ਦੇ ਸਟਾਰਟ-ਅੱਪਸ ਅਤੇ ਕਿਸਾਨਾਂ ਨੂੰ ਆਕਰਸ਼ਿਤ ਕਰ ਰਿਹਾ ਹੈ, ਅਤੇ ਪੜਾਅ-1 ਦੌਰਾਨ ਸੀਐੱਸਆਈਆਰ ਨੇ 6000 ਹੈਕਟੇਅਰ ਜ਼ਮੀਨ 'ਤੇ ਖੇਤੀ ਕਰਨ ਵਿੱਚ ਮਦਦ ਕੀਤੀ ਅਤੇ ਦੇਸ਼ ਭਰ ਦੇ 46 ਅਭਿਲਾਸ਼ੀ ਜ਼ਿਲ੍ਹਿਆਂ ਨੂੰ ਕਵਰ ਕੀਤਾ।

44,000 ਤੋਂ ਵੱਧ ਵਿਅਕਤੀਆਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਕਿਸਾਨਾਂ ਨੂੰ ਕਰੋੜਾਂ ਰੁਪਏ ਦੀ ਆਮਦਨ ਹੋਈ ਹੈ। ਅਰੋਮਾ ਮਿਸ਼ਨ ਦੇ ਦੂਜੇ ਪੜਾਅ ਵਿੱਚ, ਦੇਸ਼ ਭਰ ਵਿੱਚ 75,000 ਤੋਂ ਵੱਧ ਕਿਸਾਨ ਪਰਿਵਾਰਾਂ ਨੂੰ ਲਾਭ ਪਹੁੰਚਾਉਣ ਦੇ ਉਦੇਸ਼ ਨਾਲ 45,000 ਤੋਂ ਵੱਧ ਹੁਨਰਮੰਦ ਮਨੁੱਖੀ ਸਰੋਤਾਂ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਹੈ।

ਸੀਐੱਸਆਈਆਰ- ਆਈਆਈਆਈਐੱਮ ਨੇ ਡੋਡਾ, ਰਾਮਾ, ਕਿਸ਼ਤਵਾੜ, ਕਠੂਆ, ਊਧਮਪੁਰ, ਰਾਜੌਰੀ, ਪੁਲਵਾਮਾ, ਅਨੰਤਨਾਗ, ਕੁਪਵਾੜਾ ਅਤੇ ਬਾਂਦੀਪੋਰਾ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੂੰ ਲੈਵੇਂਡਰ ਲਗਾਉਣ ਦੀ ਪੇਸ਼ ਦਿੱਤੀ।

ਇਸ ਨੇ ਕਿਸਾਨਾਂ ਨੂੰ ਲੈਵੇਂਡਰ ਫਸਲ ਦੀ ਕਾਸ਼ਤ, ਪ੍ਰੋਸੈਸਿੰਗ, ਮੁੱਲ ਵਾਧਾ ਕਰਨ ਅਤੇ ਮੰਡੀਕਰਨ 'ਤੇ ਮੁਫ਼ਤ ਗੁਣਵੱਤਾ ਵਾਲੀ ਬਿਜਾਈ ਸਮੱਗਰੀ ਅਤੇ ਅੰਤ ਤੋਂ ਅੰਤ ਤੱਕ ਤਕਨਾਲੋਜੀ ਪੈਕੇਜ ਪ੍ਰਦਾਨ ਕੀਤਾ।

ਸੀਐੱਸਆਈਆਰ-ਆਈਆਈਐੱਮ ਨੇ ਸੀਐੱਸਆਈਆਰ-ਅਰੋਮਾ ਮਿਸ਼ਨ ਤਹਿਤ ਜੰਮੂ-ਕਸ਼ਮੀਰ ਦੇ ਵੱਖ-ਵੱਖ ਸਥਾਨਾਂ 'ਤੇ 50 ਡਿਸਟਿਲੇਸ਼ਨ ਯੂਨਿਟਾਂ - 45 ਫਿਕਸਡ ਅਤੇ ਪੰਜ ਮੋਬਾਈਲ - ਸਥਾਪਿਤ ਕੀਤੀਆਂ ਹਨ।

ਲੈਵੇਂਡਰ ਦੀ ਖੇਤੀ ਨੇ ਜੰਮੂ-ਕਸ਼ਮੀਰ ਦੇ ਭੂਗੋਲਿਕ ਤੌਰ 'ਤੇ ਦੂਰ-ਦੁਰਾਡੇ ਖੇਤਰਾਂ ਵਿੱਚ ਲਗਭਗ 5,000 ਕਿਸਾਨਾਂ ਅਤੇ ਨੌਜਵਾਨ ਉੱਦਮੀਆਂ ਨੂੰ ਰੁਜ਼ਗਾਰ ਦਿੱਤਾ ਹੈ। 200 ਏਕੜ ਤੋਂ ਵੱਧ ਰਕਬੇ ਵਿੱਚ 1,000 ਤੋਂ ਵੱਧ ਕਿਸਾਨ ਪਰਿਵਾਰ ਇਸ ਦੀ ਖੇਤੀ ਕਰ ਰਹੇ ਹਨ।

*******

SNC / RR



(Release ID: 1828747) Visitor Counter : 151


Read this release in: English , Urdu , Marathi