ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਉਦਯੋਗ ਨੂੰ ਜਿੱਥੇ ਕਿਤੇ ਵੀ ਅਵਸਰ ਹੋਵੇ ਸਥਾਨਕ ਪੱਧਰ 'ਤੇ ਖਰੀਦ ਕਰਨ ਦੀ ਅਪੀਲ ਕੀਤੀ, ਜਿਸ ਨਾਲ ਘਰੇਲੂ ਸਪਲਾਈ ਲੜੀ ਨੂੰ ਮਜ਼ਬੂਤ ਅਤੇ ਵਧੇਰੇ ਲਚਕੀਲਾ ਬਣਾਇਆ ਜਾਵੇਗਾ।


ਮਹਿੰਗਾਈ ਤੇ ਕਾਬੂ ਪਾਉਣ ਲਈ ਲਈ ਸਰਕਾਰ ਨੇ ਕਈ ਸਖ਼ਤ ਕਦਮ ਚੁੱਕੇ ਹਨ: ਸ਼੍ਰੀ ਪੀਯੂਸ਼ ਗੋਇਲ

ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਕਾਰੋਬਾਰੀਆਂ ਨੂੰ ਵੈਲਿਯੂ ਐਡਿਡ ਨਿਰਯਾਤ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ

ਪ੍ਰਧਾਨ ਮੰਤਰੀ ਗਤੀ ਨਾਲ ਸ਼ਕਤੀ ਬੁਨਿਆਦੀ ਢਾਂਚੇ ਦੀ ਯੋਜਨਾਬੰਦੀ ਅਤੇ ਲੌਜਿਸਟਿਕਸ ਦੀ ਲਾਗਤ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ

ਦੁਨੀਆ ਭਰ ਵਿੱਚ ਭਾਰਤੀ ਮਿਸ਼ਨਾਂ ਨੂੰ ਭਾਰਤੀ ਉਦਯੋਗ ਦਾ ਸਮਰਥਨ ਕਰਨ ਅਤੇ ਭਾਰਤੀ ਕਾਰੋਬਾਰੀਆਂ ਦੀ ਮਦਦ ਕਰਨ ਲਈ ਕਿਹਾ

Posted On: 24 MAY 2022 2:49PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਭਾਰਤੀ ਉਦਯੋਗ ਨੂੰ ਕਿਹਾ ਕਿ ਜਿੱਥੇ ਕਿਤੇ ਵੀ ਅਵਸਰ ਹੋਵੇ ਸਥਾਨਕ ਪੱਧਰ 'ਤੇ ਖਰੀਦ ਕਰਨ ਤਾਂਕਿ ਘਰੇਲੂ ਸਪਲਾਈ ਲੜੀ ਮਜ਼ਬੂਤ ਅਤੇ ਜ਼ਿਆਦਾ ਲਚਕੀਲੀ ਹੋਵੇ ਅਤੇ ਅੰਤਰਰਾਸ਼ਟਰੀ ਸਪਲਾਈ 'ਤੇ ਬਹੁਤ ਜ਼ਿਆਦਾ ਨਿਰਭਰਤਾ ਦੀ ਪ੍ਰਵਿਰਤੀ 'ਤੇ ਰੋਕ ਲਗਾਈ ਜਾਵੇ । ਉਹ ਅੱਜ ਸਵਿਟਜ਼ਰਲੈਂਡ ਦੇ ਦਾਵੋਸ 'ਚ 'ਬ੍ਰੇਕਫਾਸਟ ਸੈਸ਼ਨ ਡਿਸਕਸ਼ਨ ਔਨ ਟਰੇਡ 4.0 ' ਨੂੰ ਸੰਬੋਧਨ ਕਰ ਰਹੇ ਸਨ।

 

ਉਨ੍ਹਾਂ ਕਿਹਾ ਕਿ ਭਾਰਤ ਦੀ ਕਹਾਣੀ ਨੂੰ ਪੂਰੀ ਦੁਨੀਆ ਵਿੱਚ ਕਾਫੀ ਉਤਸੁਕਤਾ ਦੇ ਨਾਲ ਲਿਆ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਕੋਵਿਡ-19 ਵਰਗੀਆਂ ਰੁਕਾਵਟਾਂ, ਚਿੱਪਾਂ ਦੀ ਕਮੀ, ਸੰਘਰਸ਼, ਕਮੋਡਿਟੀ ਦੀਆਂ ਵਧਦੀਆਂ ਕੀਮਤਾਂ, ਕੰਟੇਨਰਾਂ ਦੀ ਕਮੀ ਅਤੇ ਮਹੱਤਵਪੂਰਨ ਸ਼ਿਪਿੰਗ ਅਤੇ ਲੌਜਿਸਟਿਕਸ ਦੀਆਂ ਸਮੱਸਿਆਵਾਂ ਜਿਨ੍ਹਾਂ ਦਾ ਸਾਹਮਣਾ ਪਿਛਲੇ ਦੋ ਸਾਲ ਤੋਂ ਕਰਨਾ ਪੈ ਰਿਹਾ ਹੈ ਜਿਸ ਕਾਰਨ ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਵਿਸ਼ਵ ਆਰਥਿਕ ਸੰਤੁਲਨ ਵਿਗੜ ਗਿਆ ਹੈ, ਇਸ ਦੇ ਬਾਵਜੂਦ, ਭਾਰਤੀ ਕਾਰੋਬਾਰੀਆਂ ਨੇ ਬਹੁਤ ਲਚਕੀਲਾਪਨ ਦਿਖਾਇਆ ਅਤੇ ਨਿਰਯਾਤ ਟੀਚਿਆਂ ਨੂੰ ਪਾਰ ਕਰ ਅਤੇ 421.8 ਬਿਲੀਅਨ ਡਾਲਰ ਮੁੱਲ ਦੀ ਬਰਾਮਦ ਕੀਤੀ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਦਰਭ ਦਿੰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਵਿੱਚ ਭਾਰਤ ਇੱਕ ਓਸਿਸ ਹੈ ਜੋ ਪਾਰਦਰਸਿਤਾ ਨੂੰ ਦਰਸਾਉਂਦਾ ਹੈ, ਵਿਸ਼ਵਾਸ ਅਤੇ ਸਮਾਂਬੱਧਤਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਨੇ ਹਰ ਸੰਕਟ ਨੂੰ ਹੱਲ ਕਰਨ ਲਈ ਸਮਾਂਬੱਧ ਤਰੀਕੇ ਨਾਲ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਜਵਾਬਦੇਹੀ ਭਾਰਤੀ ਕਾਰੋਬਾਰਾਂ ਦੇ ਲਚਕੀਲੇਪਣ ਅਤੇ ਸਿਆਸੀ ਲੀਡਰਸ਼ਿਪ ਅਤੇ ਆਤਮ-ਵਿਸ਼ਵਾਸ ਦਾ ਪ੍ਰਗਟਾਵਾ ਹੈ।

ਸਾਂਝੇ ਦ੍ਰਿਸ਼ਟੀਕੋਣ ਦੀ ਦਿਸ਼ਾ ਵਿੱਚ ਇਕੱਠੇ ਕੰਮ ਕਰਨ ਦੀ ਜ਼ਰੂਰਤ ਦੇ ਬਾਰੇ ਵਿੱਚ ਚਰਚਾ ਕਰਦੇ ਹੋਏ, ਸ਼੍ਰੀ ਗੋਇਲ ਨੇ ਵਿਸ਼ਵਾਸ ਪ੍ਰਗਟਾਇਆ ਕਿ ਜੇਕਰ ਅਸੀਂ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਦੇ ਹਾਂ, ਤਾਂ ਭਾਰਤ 2030 ਤੱਕ ਇੱਕ ਲੱਖ ਕਰੋੜ ਅਮਰੀਕੀ ਡਾਲਰ ਮੁੱਲ ਦੇ ਮਾਲ ਅਤੇ ਸੇਵਾਵਾਂ ਦਾ ਨਿਰਯਾਤ ਕਰਨ ਦਾ ਟੀਚਾ ਹਾਸਲ ਕਰ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ 8 ਸਾਲਾਂ ਵਿੱਚ ਸਰਕਾਰ ਨੇ ਢਾਂਚਾਗਤ ਸੁਧਾਰਾਂ 'ਤੇ ਵਿਆਪਕ ਰੂਪ ਨਾਲ ਧਿਆਨ ਕੇਂਦਰਿਤ ਕੀਤਾ ਹੈ। ਮੰਤਰੀ ਨੇ ਕਿਹਾ ਕਿ ਸੰਕਟ ਦੇ ਕਾਲ ਦੇ ਦੌਰਾਨ ਹਰ ਗਤੀਵਿਧੀ ਵਿੱਚ ਭਾਰਤ ਦੀ ਚੰਗੀ ਸਥਿਤੀ ਵਿੱਚ ਰਹੀ ਹੈ।

ਮੰਤਰੀ ਨੇ ਕਿਹਾ ਕਿ ਡਿਜੀਟਲ ਇੰਡੀਆ ਨੇ ਮਹਾਮਾਰੀ ਤੋਂ ਪ੍ਰੇਰਿਤ ਲੌਕਡਾਊਨ ਦੌਰਾਨ ਭਾਰਤ ਨੂੰ ਕੰਮ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ, ਜਨ-ਧਨ-ਆਧਾਰ-ਮੋਬਾਈਲ ਟ੍ਰਿਨਿਟੀ, ਵਿੱਤੀ ਸਮਾਵੇਸ਼ਨ, ਆਯੁਸ਼ਮਾਨ ਭਾਰਤ, ਟੀਕਾਕਰਣ ਪ੍ਰੋਗਰਾਮ ਆਦਿ ਵਰਗੇ ਮਿਸ਼ਨਾਂ ਨੇ ਭਾਰਤ ਨੂੰ ਦੁਨੀਆਂ ਦੇ ਨਾਲ ਅਗਲੇ ਪੱਧਰ ਦੇ ਵਿਕਾਸ ਅਤੇ  ਜੁੜਾਓ ਦੇ ਲਈ ਤਿਆਰ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੁਨੀਆਂ ਭਾਰਤ ਨੂੰ ਯਥਾ-ਸਥਿਤੀ ਦੇ ਇੱਕ ਭਰੋਸੇਯੋਗ ਬਦਲ ਵਜੋਂ ਦੇਖ ਸਕਦੀ ਹੈ। ਉਨ੍ਹਾਂ ਨੇ ਨਿਰਮਾਣ, ਨਿਵੇਸ਼ ਅਤੇ ਟੈਕਨੋਲੋਜੀ ਨੂੰ ਭਾਰਤ ਆਉਣ ਦੇ ਲਈ ਸੱਦਾ ਦਿੱਤਾ।

 

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਮਹਿੰਗਾਈ ਨੂੰ ਰੋਕਣ, ਵਿਆਜ ਦਰਾਂ ਨੂੰ ਕਾਬੂ ਹੇਠ ਰੱਖਣ ਅਤੇ ਰੁਪਏ ਦੀ ਗਿਰਾਵਟ ਨੂੰ ਰੋਕਣ ਲਈ ਕਈ ਸਖ਼ਤ ਕਦਮ ਚੁੱਕੇ ਹਨ ਤਾਂ ਜੋ ਵਿਕਾਸ ਅਤੇ ਖੁਸ਼ਹਾਲੀ ਪ੍ਰਭਾਵਿਤ ਨਾ ਹੋਵੇ।

 

ਉਨ੍ਹਾਂ ਨੇ ਭਾਰਤੀ ਉਦਯੋਗ ਨੂੰ ਵੈਲਿਯੂ-ਐਡਿਡ ਨਿਰਯਾਤ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਇਹ ਸੁਨਿਸ਼ਚਿਤ ਕਰਨ ਦਾ ਸੱਦਾ ਦਿੱਤਾ ਕਿ ਭਾਰਤ ਤੋਂ ਬਾਹਰ ਜਾਣ ਵਾਲੇ ਕੱਚੇ ਮਾਲ ਦੇ ਬਦਲੇ ਭਾਰਤ ਵਿੱਚ ਨਵੀਆਂ ਨੌਕਰੀਆਂ ਆਉਣ । ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਗੰਭੀਰ ਯਤਨਾਂ ਇਸ 'ਤੇ ਚਾਨਣਾ ਪਾਉਂਦੇ ਹੋਏ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਕੀਮਤਾਂ 'ਤੇ ਵਿਵਿਸਥਿਤ ਵਿਵਹਾਰ ਸੁਨਿਸ਼ਚਿਤ  ਕਰਨ ਅਤੇ ਇਹ ਸੁਨਿਸ਼ਚਿਤ ਕਰਨ ਲਈ ਯਤਨ ਕਰ ਰਹੀ ਹੈ ਵਪਾਰ ਨਾਲ ਮੁੱਲ ਅਤੇ ਰੋਜ਼ਗਾਰ ਵਿੱਚ ਵਾਧਾ ਹੋਵੇ। ।

ਪੀਐੱਮ ਗਤੀਸ਼ਕਤੀ ਵਰਗੇ ਉਪਾਵਾਂ ਰਾਹੀਂ ਲੌਜਿਸਟਿਕਸ ਦੀ ਲਾਗਤ ਨੂੰ ਘਟਾਉਣ ਲਈ ਸਰਕਾਰ ਦੇ ਯਤਨਾਂ 'ਤੇ ਜ਼ੋਰ ਦਿੰਦੇ ਹੋਏ, ਮੰਤਰੀ ਨੇ ਕਿਹਾ ਕਿ ਰਾਸ਼ਟਰੀ ਮਾਸਟਰ ਪਲਾਨ ਬੁਨਿਆਦੀ ਢਾਂਚੇ ਦੀ ਯੋਜਨਾ ਵਿੱਚ ਸੁਧਾਰ ਕਰਨ ਅਤੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਨੂੰ ਸਮੇਂ ਅਤੇ ਬਜਟ ਦੇ ਅੰਦਰ ਸੁਨਿਸ਼ਚਿਤ  ਕਰਨ ਵਿੱਚ ਮਦਦ ਕਰੇਗਾ।

ਇਹ ਭਰੋਸਾ ਦਿਵਾਉਂਦੇ ਹੋਏ ਕਿ ਸਰਕਾਰ ਪੂਰੇ ਦਿਲ ਨਾਲ ਕਾਰੋਬਾਰਾਂ ਨੂੰ ਸਮਰਥਨ ਦੇਵੇਗੀ, ਮੰਤਰੀ ਨੇ ਉਦਯੋਗ ਨੂੰ ਸਾਰੀਆਂ ਆਰਥਿਕ ਗਤੀਵਿਧੀਆਂ ਨੂੰ ਤੇਜ਼ ਕਰਨ ਦੀ ਅਪੀਲ ਕੀਤੀ।

ਅੰਤਰਰਾਸ਼ਟਰੀ ਸਪਲਾਈ ਚੇਨਾਂ 'ਤੇ ਬਹੁਤ ਜ਼ਿਆਦਾ ਨਿਰਭਰਤਾ 'ਤੇ ਚਿੰਤਾ ਜ਼ਾਹਰ ਕਰਦੇ ਹੋਏ, ਸ਼੍ਰੀ ਗੋਇਲ ਨੇ ਕਾਰੋਬਾਰਾਂ ਨੂੰ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਅਵਸਰ ਹੋਵੇ ਸਥਾਨਕ ਪੱਧਰ 'ਤੇ ਖਰੀਦ ਕਰਨ । ਉਸਨੇ ਕਾਰੋਬਾਰਾਂ ਨੂੰ ਇੱਕ ਦੂਜੇ ਦਾ ਸਮਰਥਨ ਕਰਨ ਅਤੇ ਘਰੇਲੂ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨ ਲਈ ਕਿਹਾ।

 

 

ਸੰਯੁਕਤ ਅਰਬ ਅਮੀਰਾਤ ਅਤੇ ਆਸਟਰੇਲੀਆ ਨਾਲ ਹਾਲ ਹੀ ਵਿੱਚ ਹੋਏ ਵਪਾਰਕ ਸਮਝੌਤਿਆਂ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਇਹ ਸਮਝੌਤੇ ਅੰਤਰਰਾਸ਼ਟਰੀ ਵਪਾਰ ਵਿੱਚ ਨਵੇਂ ਮੋਰਚੇ ਖੋਲ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ, ਯੂਰਪੀਅਨ ਯੂਨੀਅਨ, ਯੂਕੇ, ਇਜ਼ਰਾਈਲ ਅਤੇ ਜੀਸੀਸੀ ਨਾਲ ਸਮਝੌਤੇ ਪਾਈਪਲਾਈਨ ਵਿੱਚ ਹਨ। ਮੰਤਰੀ ਨੇ ਕਿਹਾ ਕਿ ਦੁਨੀਆ ਨੂੰ ਭਾਰਤ 'ਤੇ ਬਹੁਤ ਭਰੋਸਾ ਹੈ ਅਤੇ ਉਹ ਇਸ ਨਾਲ ਉਤਸ਼ਾਹ ਨਾਲ ਜੁੜਨਾ ਚਾਹੁੰਦੇ ਹਨ ।

 

ਟੂਰਿਜ਼ਮ ਦੇ ਖੇਤਰ ਵਿੱਚ ਅਪਾਰ ਸੰਭਾਵਨਾਵਾਂ ਨੂੰ ਦੇਖਦੇ ਹੋਏ ਮੰਤਰੀ ਨੇ ਵੱਧ ਤੋਂ ਵੱਧ ਕਾਰੋਬਾਰੀਆਂ ਨੂੰ ਟੂਰਿਜ਼ਮ ਖੇਤਰ ਵਿੱਚ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਪਾਰ, ਟੂਰਿਜ਼ਮ ਅਤੇ ਟੈਕਨੋਲੋਜੀ ਤਿੰਨ ਪ੍ਰਮੁੱਖ ਖੇਤਰ ਹਨ ਜਿਨ੍ਹਾਂ ਨੂੰ ਦੁਨੀਆ ਭਰ ਦੇ ਸਾਰੇ ਭਾਰਤੀ ਮਿਸ਼ਨਾਂ ਨੂੰ ਉਤਸ਼ਾਹਿਤ ਕਰਨ ਲਈ ਕਿਹਾ ਗਿਆ ਹੈ, ਨੂੰ ਉਡਾਨ ਭਰਨਾ, ਤਾਂ ਜੋ ਭਾਰਤ ਨੂੰ ਵਸਤੂਆਂ ਅਤੇ ਸੇਵਾਵਾਂ ਦੇ ਗੁਣਵੱਤਾ ਸਪਲਾਇਰ ਦੇ ਰੂਪ ਵਿੱਚ ਪਹਿਚਾਣ ਮਿਲੇ।

 

ਉਸਨੇ ਇਹ ਵੀ ਭਰੋਸਾ ਦਿਵਾਇਆ ਕਿ ਹਰ ਭਾਰਤੀ ਮਿਸ਼ਨ ਨੂੰ ਭਾਰਤੀ ਉਦਯੋਗ ਨੂੰ ਸਮਰਥਨ ਦੇਣ ਅਤੇ ਸਾਡੇ ਕਾਰੋਬਾਰੀਆਂ ਦੀ ਮਦਦ ਕਰਨ ਦਾ ਕੰਮ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਮਿਸ਼ਨ, ਹਰ ਦਫ਼ਤਰ, ਹਰ ਅਧਿਕਾਰੀ ਹੁਣ ਭਾਰਤੀ ਕਾਰੋਬਾਰਾਂ ਦੇ ਲਈ ਖੜ੍ਹੇ ਹੋਣ ਲਈ ਤਿਆਰ ਹੈ ਅਤੇ ਇਹੀ ਵਪਾਰ 4.0 ਦੀ ਅਗਵਾਈ ਕਰੇਗਾ । 

ਮੰਤਰੀ ਨੇ ਕਿਹਾ ਕਿ ਸਰਕਾਰ ਨਵੇਂ ਭਾਰਤ ਲਈ ਸਕ੍ਰਿਪਟ ਨੂੰ ਮੁੜ ਲਿਖਣ ਦੇ ਮਿਸ਼ਨ 'ਤੇ ਹੈ ਜੋ ਵਿਸ਼ਵ ਵਪਾਰ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੇ ਲਈ ਤਿਆਰ ਹੈ। ਉਨ੍ਹਾਂ ਨੇ ਨਿਵੇਸ਼ਕਾਂ ਨੂੰ ਭਾਰਤ ਵਿੱਚ ਆਪਣੇ ਵਿਚਾਰਾਂ, ਪ੍ਰਤਿਭਾ ਅਤੇ ਅਸੀਮ ਸੰਭਾਵਨਾਵਾਂ ਵਿੱਚ ਨਿਵੇਸ਼ ਕਰਨ ਲਈ ਕਿਹਾ। ਮੰਤਰੀ ਨੇ ਕਿਹਾ ਕਿ ਭਾਰਤ ਹੀ ਭਵਿੱਖ ਹੈ।

 *******

 ਏਐੱਮ/ਐੱਮਐੱਸ


(Release ID: 1828515) Visitor Counter : 122


Read this release in: English , Urdu , Marathi , Hindi