ਵਿੱਤ ਮੰਤਰਾਲਾ
ਡੀਈਏ (DEA) ਨੇ ਪੀਪੀਪੀ ਟੂਲਕਿਟਸ ਦੀ ਵਰਤੋਂ ਕਰਨ ਬਾਰੇ ਜਾਗਰੂਕ ਕਰਨ ਅਤੇ ਮਾਰਗਦਰਸ਼ਨ 'ਤੇ 2-ਦਿਨ ਦੀ ਵਰਕਸ਼ਾਪ ਦਾ ਆਯੋਜਨ ਕੀਤਾ
Posted On:
25 MAY 2022 8:20PM by PIB Chandigarh
ਪੀਪੀਪੀ ਪ੍ਰੋਜੈਕਟਾਂ ਵਿੱਚ ਫੈਸਲੇ ਲੈਣ ਲਈ ਪੀਪੀਪੀ ਟੂਲਕਿੱਟਾਂ ਦੀ ਵਰਤੋਂ ਕਰਨ ਬਾਰੇ ਸਰਕਾਰੀ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਬਣਾਉਣ ਅਤੇ ਟ੍ਰੇਨਿੰਗ ਦੇਣ ਦੇ ਉਦੇਸ਼ ਨਾਲ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ, ਯੂਕੇ ਦੇ ਸਹਿਯੋਗ ਨਾਲ ਆਰਥਿਕ ਮਾਮਲਿਆਂ ਦੇ ਵਿਭਾਗ (ਡੀਈਏ), ਵਿੱਤ ਮੰਤਰਾਲੇ ਦੁਆਰਾ ਪੀਪੀਪੀ ਟੂਲਕਿਟਸ ਦੀ ਵਰਤੋਂ ਕਰਨ ਬਾਰੇ ਜਾਗਰੂਕਤਾ ਨਿਰਮਾਣ ਅਤੇ ਮਾਰਗਦਰਸ਼ਨ 'ਤੇ ਦੋ ਦਿਨਾਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਡੀਈਏ ਦੇ ਸੰਯੁਕਤ ਸਕੱਤਰ ਸ਼੍ਰੀ ਬਲਦੇਵ ਪੁਰਸ਼ਾਰਥ ਨੇ ਕੀਤਾ। ਵਿਸ਼ੇਸ਼ ਸੰਬੋਧਨ ਕਰਨ ਵਾਲਿਆਂ ਵਿੱਚ ਸ਼੍ਰੀ ਸ਼ਾਂਤਨੂ ਮਿੱਤਰਾ, ਹੈੱਡ- ਬੁਨਿਆਦੀ ਢਾਂਚਾ ਅਤੇ ਸ਼ਹਿਰੀ ਵਿਕਾਸ, ਐੱਫਸੀਡੀਓ, ਸੁਸ਼੍ਰੀ ਸੰਗੀਤਾ ਮਹਿਤਾ, ਸੀਨੀਅਰ ਪ੍ਰੋਗਰਾਮ ਅਫਸਰ (ਐੱਫਸੀਡੀਓ), ਸ਼੍ਰੀ ਸ਼ੌਭਿਕ ਗਾਂਗੁਲੀ, ਸੀਨੀਅਰ ਬੁਨਿਆਦੀ ਢਾਂਚਾ ਸਲਾਹਕਾਰ (ਐੱਫਸੀਡੀਓ) ਸ਼ਾਮਲ ਸਨ। ਡੀਈਏ ਦੇ ਡਿਪਟੀ ਸਕੱਤਰ ਡਾ. ਮੋਲੀਸ਼੍ਰੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਵੱਧ ਤੋਂ ਵੱਧ ਹਿਤਧਾਰਕਾਂ ਤੱਕ ਪਹੁੰਚਣ ਲਈ, ਵਰਕਸ਼ਾਪ ਦਾ ਆਯੋਜਨ ਹਾਈਬ੍ਰਿਡ ਮੋਡ 'ਤੇ ਕੀਤਾ ਗਿਆ। ਵਰਕਸ਼ਾਪ ਵਿੱਚ 155 ਭਾਗੀਦਾਰਾਂ (16 ਕੇਂਦਰੀ ਬੁਨਿਆਦੀ ਢਾਂਚਾ ਲਾਈਨ ਮੰਤਰਾਲਿਆਂ ਅਤੇ ਵਿਭਾਗਾਂ ਦੇ 35 ਭਾਗੀਦਾਰਾਂ- ਜਿਨ੍ਹਾਂ ਵਿੱਚ ਨੀਤੀ ਆਯੋਗ, ਹਾਊਸਿੰਗ ਮਾਮਲੇ, ਸਿਵਲ ਏਵੀਏਸ਼ਨ, ਸਟੀਲ, ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ, ਨਵੀਂ ਅਤੇ ਅਖੁੱਟ ਊਰਜਾ, ਬਿਜਲੀ, ਰੇਲਵੇ, ਸ਼ਿਪਿੰਗ, ਫੂਡ ਪ੍ਰੋਸੈੱਸਿੰਗ ਇੰਡਸਟਰੀਜ਼, ਟੈਲੀਕੌਮ ਵਿਭਾਗ, ਗ੍ਰਾਮੀਣ ਵਿਕਾਸ, ਖਰਚਾ, ਭੋਜਨ ਅਤੇ ਜਨਤਕ ਵੰਡ, ਜਲ ਸਰੋਤ, ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਬਾਰੇ ਮੰਤਰਾਲਾ ਸ਼ਾਮਲ ਹਨ); ਅਤੇ 15 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਗੁਜਰਾਤ, ਕੇਰਲ, ਰਾਜਸਥਾਨ, ਨਾਗਾਲੈਂਡ, ਮਨੀਪੁਰ, ਚੰਡੀਗੜ੍ਹ, ਉੱਤਰਾਖੰਡ, ਤਮਿਲਨਾਡੂ, ਹਰਿਆਣਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ, ਉੜੀਸਾ, ਆਂਧਰਾ ਪ੍ਰਦੇਸ਼, ਪੰਜਾਬ, ਜੰਮੂ ਅਤੇ ਕਸ਼ਮੀਰ ਅਤੇ ਪੌਂਡੀਚੇਰੀ) ਤੋਂ 120 ਭਾਗੀਦਾਰਾਂ ਦੀ ਸਰਗਰਮ ਭਾਗੀਦਾਰੀ ਦੇਖੀ ਗਈ।
ਵਰਕਸ਼ਾਪ ਵਿੱਚ ਪੀਪੀਪੀ ਸਟ੍ਰਕਚਰਿੰਗ ਟੂਲਕਿੱਟ, ਵੈਲਿਊ-ਫੌਰ-ਮਨੀ ਟੂਲਕਿੱਟ, ਕੰਟੀਜੈਂਟ ਲਾਇਬਿਲਿਟੀਜ਼ ਦੀ ਪਹਿਚਾਣ, ਮੁਲਾਂਕਣ ਅਤੇ ਰਿਪੋਰਟਿੰਗ ਲਈ ਫ੍ਰੇਮਵਰਕ ਟੂਲਕਿੱਟ, ਪੋਸਟ ਅਵਾਰਡ ਕੰਟਰੈਕਟ ਮੈਨੇਜਮੈਂਟ (ਪੀਏਸੀਐੱਮ) ਟੂਲਕਿੱਟ ਦਾ ਪਰਿਚੈ ਅਤੇ ਵਾਕਥਰੂ ਨੂੰ ਵਿਆਪਕ ਰੂਪ ਵਿੱਚ ਕਵਰ ਕੀਤਾ ਗਿਆ। ਸੈਸ਼ਨਾਂ ਨੂੰ ਉਦਯੋਗ ਮਾਹਿਰਾਂ ਸੁਸ਼੍ਰੀ ਮੇਹਲੀ ਪਟੇਲ, ਡਾਇਰੈਕਟਰ ਸੀਆਰਆਈਐੱਸਆਈਐੱਲ (CRISIL), ਸ਼੍ਰੀ ਆਰਐੱਨਕੇ ਪ੍ਰਸਾਦ, ਸਲਾਹਕਾਰ ਪ੍ਰਾਈਸ ਵਾਟਰਹਾਊਸ ਕੂਪਰਸ ਅਤੇ ਸ਼੍ਰੀ ਕੁਸ਼ਾਲ ਕੁਮਾਰ ਸਿੰਘ, ਪਾਰਟਨਰ, ਡੇਲੋਇਟ ਟਚ ਟੋਹਮਾਤਸੂ ਇੰਡੀਆ ਐੱਲਐੱਲਪੀ ਦੁਆਰਾ ਸੰਚਾਲਿਤ ਕੀਤਾ ਗਿਆ।
ਡੀਈਏ ਦੁਆਰਾ ਵਿਕਸਤ ਪੀਪੀਪੀ ਸਟ੍ਰਕਚਰਿੰਗ ਟੂਲਕਿਟਸ ਇੱਕ ਵੈੱਬ-ਅਧਾਰਿਤ ਸੰਸਾਧਨ ਹਨ ਜੋ ਭਾਰਤ ਵਿੱਚ ਬੁਨਿਆਦੀ ਢਾਂਚੇ ਪੀਪੀਪੀ’ਸ ਲਈ ਫੈਸਲੇ ਲੈਣ ਵਿੱਚ ਮਦਦ ਕਰਨ ਅਤੇ ਭਾਰਤ ਵਿੱਚ ਲਾਗੂ ਕੀਤੇ ਜਾਣ ਵਾਲੇ ਬੁਨਿਆਦੀ ਢਾਂਚੇ ਪੀਪੀਪੀ’ਸ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਤਿਆਰ ਕੀਤੇ ਗਏ ਹਨ। www.pppinindia.gov.in 'ਤੇ ਉਪਲਬਧ ਟੂਲਕਿਟਸ ਪੂਰੇ ਭਾਰਤ ਵਿੱਚ ਪੀਪੀਪੀ ਪ੍ਰੈਕਟੀਸ਼ਨਰਾਂ ਦੁਆਰਾ ਪਬਲਿਕ ਅਤੇ ਪ੍ਰਾਈਵੇਟ ਦੋਵਾਂ ਸੈਕਟਰਾਂ ਵਿੱਚ ਵਰਤਣ ਲਈ ਹਨ। ਟੂਲਕਿੱਟ ਪੰਜ ਬੁਨਿਆਦੀ ਢਾਂਚਾ ਸੈਕਟਰਾਂ ਨੂੰ ਕਵਰ ਕਰਦੀ ਹੈ- ਸਟੇਟ ਹਾਈਵੇਜ਼, ਜਲ ਅਤੇ ਸੈਨੀਟੇਸ਼ਨ, ਬੰਦਰਗਾਹਾਂ, ਠੋਸ ਰਹਿੰਦ-ਖੂੰਹਦ ਪ੍ਰਬੰਧਨ, ਸ਼ਹਿਰੀ ਆਵਾਜਾਈ। ਹੋਰ ਟੂਲਕਿੱਟਾਂ ਜਿਵੇਂ ਕਿ ਪੀਪੀਪੀ ਪੋਸਟ-ਅਵਾਰਡ ਕੰਟਰੈਕਟ ਮੈਨੇਜਮੈਂਟ ਟੂਲਕਿੱਟ, ਵੈਲਿਊ ਫੌਰ ਮਨੀ (ਵੀਐੱਫਐੱਮ) ਟੂਲਕਿੱਟ, ਅਤੇ ਕੰਟੀਜੈਂਟ ਲਾਇਬਿਲਿਟੀਜ਼ ਦੀ ਪਹਿਚਾਣ, ਮੁਲਾਂਕਣ ਅਤੇ ਰਿਪੋਰਟਿੰਗ ਲਈ ਫ੍ਰੇਮਵਰਕ ਟੂਲਕਿੱਟ ਵੀ ਪੀਪੀਪੀ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਸਹਾਇਤਾ ਲਈ ਵਿਕਸਿਤ ਕੀਤੀਆਂ ਗਈਆਂ ਹਨ।
***********
RM/MV/KMN
(Release ID: 1828452)
Visitor Counter : 180