ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ-2020) ਭਾਰਤ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਕਰੀਅਰ ਅਤੇ ਉੱਦਮਤਾ ਦੇ ਨਵੇਂ ਅਵਸਰ ਖੋਲ੍ਹਣ ਦੇ ਵਾਅਦੇ ਦੇ ਨਾਲ ਸਟਾਰਟ-ਅਪ ਈਕੋਸਿਸਟਮ ਨੂੰ ਪੂਰਕ ਬਣਾਉਂਦੀ ਹੈ:ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ
ਡਾ. ਜਿਤੇਂਦਰ ਸਿੰਘ ਨੇ ਪੰਜਾਬ ਦੇਹੁਸ਼ਿਆਰਪੁਰ ਵਿੱਚ ਡੀਏਵੀ ਕਾਲਜ ਦੇ 50ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਿਤ ਕੀਤਾ
ਆਜੀਵਿਕਾ ਦੇ ਵਿਕਲਪਿਕ ਸ੍ਰੋਤ ਦੇ ਰੂਪ ਵਿੱਚ ਸਟਾਰਟ-ਅਪ ਦੀ ਪ੍ਰਗਤੀ ਲਈ ਉੱਤਰ ਭਾਰਤ ਅਤੇ ਵਿਸ਼ੇਸ਼ ਰੂਪ ਤੋਂ ਪੰਜਾਬ ਨੂੰ ਤੇਜ਼ੀ ਨਾਲ ਅੱਗੇ ਆਉਣਾ ਚਾਹੀਦਾ ਹੈ: ਡਾ. ਜਿਤੇਂਦਰ ਸਿੰਘ
Posted On:
24 MAY 2022 4:37PM by PIB Chandigarh
ਕੇਂਦਰੀ ਰਾਜ ਮੰਤਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ-2020) ਭਾਰਤ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਕਰੀਅਰ ਅਤੇ ਉਦੱਮਤਾ ਦੇ ਨਵੇਂ ਮੌਕੇ ਖੋਲ੍ਹਣ ਦੇ ਵਾਅਦੇ ਦੇ ਨਾਲ ਸਟਾਰਟ - ਅਪ ਈਕੋਸਿਸਟਮ ਨੂੰ ਪੂਰਕ ਬਣਾਉਂਦੀ ਹੈ ।
ਉਨ੍ਹਾਂ ਨੇ ਮੱਧ ਪ੍ਰਦੇਸ਼ ਸਰਕਾਰ ਦੀ ‘ਸਟਾਰਟ - ਅਪ ਨੀਤੀ 2022’ ਦੇ 13 ਮਈ ਨੂੰ ਸ਼ੁਰੂ ਹੋਣ ਦਾ ਜ਼ਿਕਰ ਕੀਤਾ, ਜਿਸ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਵਿੱਚ ਸਟਾਰਟ - ਅਪ ਦੀ ਗਿਣਤੀ ਕਰੀਬ 300-400 ਤੋਂ ਵਧਕੇ 70 , 000 ਹੋ ਗਈ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉੱਤਰ ਭਾਰਤ ਅਤੇ ਵਿਸ਼ੇਸ਼ ਰੂਪ ਤੋਂ ਪੰਜਾਬ ਨੂੰ ਆਜੀਵਿਕਾ ਦੇ ਵਿਕਲਪਿਕ ਸ੍ਰੋਤ ਦੇ ਰੂਪ ਵਿੱਚ ਸਟਾਰਟ - ਅਪ ਦੀ ਪ੍ਰਗਤੀ ਲਈ ਤੇਜ਼ੀ ਨਾਲ ਅੱਗੇ ਆਉਣਾ ਚਾਹੀਦਾ ਹੈ।
ਡੀਏਵੀ ਕਾਲਜ, ਹੁਸ਼ਿਆਰਪੁਰ ਦੇ 50ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਭਾਰਤ ਦੇ ਇੱਕ ਪ੍ਰਮੁੱਖ ਸਿੱਖਿਆ ਕੇਂਦਰ ਦੇ ਰੂਪ ਵਿੱਚ ਆਪਣੇ ਪਿਛਲੇ ਗੌਰਵ ਨੂੰ ਮੁੜ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਯਾਦ ਦਿਵਾਇਆ ਕਿ ਆਜ਼ਾਦੀ ਤੋਂ ਪਹਿਲਾਂ ਵੀ ਭਾਰਤ ਵਿੱਚ ਗਵਰਨਮੈਂਟ ਕਾਲਜ ਲਾਹੌਰ ਅਤੇ ਪੰਜਾਬ ਯੂਨੀਵਰਸਿਟੀ ਪੂਰੇ ਉਪਮਹਾਦੀਪ ਵਿੱਚ ਆਗੂ ਸਿੱਖਿਆ ਸੰਸਥਾਨਾਂ ਵਿੱਚ ਸ਼ੁਮਾਰ ਸੀ। ਉਨ੍ਹਾਂ ਨੇ ਦੱਸਿਆ ਕਿ ਐੱਨਈਪੀ-2020 ਦੇ ਨਾਲ-ਨਾਲ ਵਰਤਮਾਨ ਵਿੱਚ ਸਟਾਰਟਅਪ ਦਾ ਵਿਕਾਸ ਪੰਜਾਬ ਨੂੰ ਇੱਕ ਅਨੋਖਾ ਮੌਕਾ ਪ੍ਰਦਾਨ ਕਰਦਾ ਹੈ।
ਡਾ. ਜਿਤੇਂਦਰ ਸਿੰਘ ਨੇ ਸਿੱਖਿਅਕਾਂ ਅਤੇ ਵਿਦਿਆਰਥੀਆਂ ਨੂੰ ਇਤਿਹਾਸਿਕ ਸੰਦਰਭਾਂ ਦੀ ਯਾਦ ਦਿਲਾਈ ਅਤੇ ਕਿਹਾ ਕਿ 1947 ਵਿੱਚ ਆਜ਼ਾਦੀ ਤੱਕ ਪੰਜਾਬ ਯੂਨੀਵਰਸਿਟੀ ਨੇ ਉਪਮਹਾਦੀਪ ਦੇ ਇੱਕ ਵਿਸ਼ਾਲ ਖੇਤਰ ਦੀਆਂ ਵਿੱਦਿਅਕ ਜ਼ਰੂਰਤਾਂ ਨੂੰ ਪੂਰਾ ਕੀਤਾ, ਲੇਕਿਨ ਵੰਡ ਨੇ ਯੂਨੀਵਰਸਿਟੀ ਦੇ ਖੇਤਰ ਅਧਿਕਾਰ ਦੀਆਂ ਭੂਗੋਲਿਕ ਸੀਮਾਵਾਂ ਨੂੰ ਕੁੱਝ ਹੱਦ ਤੱਕ ਘੱਟ ਕਰ ਦਿੱਤਾ ਹੈ ।
ਉਨ੍ਹਾਂ ਨੇ ਕਿਹਾ ਕਿ ਬੰਬਈ , ਮਦਰਾਸ ਅਤੇ ਕਲਕੱਤੇ ਦੇ ਬਾਅਦ 1882 ਵਿੱਚ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ ਅਤੇ ਪਹਿਲਾਂ ਤੋਂ ਸਥਾਪਿਤ ਤਿੰਨ ਯੂਨੀਵਰਸਿਟੀਆਂ ਦੇ ਉਲਟ, ਜੋ ਸਿਰਫ ਪਰੀਖਿਆ ਸੰਸਥਾਨ ਸਨ, ਪੰਜਾਬ ਯੂਨੀਵਰਸਿਟੀ ਸ਼ੁਰੂ ਤੋਂ ਹੀ ਪੜ੍ਹਾਉਣ ਦੇ ਨਾਲ-ਨਾਲ ਪਰੀਖਿਆ ਸੰਸਥਾ ਵੀ ਸੀ। ਇਸ ਤਰ੍ਹਾਂ, ਲਾਹੌਰ ਕਾਲਜ ਆਵ੍ ਵੁਮੈਨ ਯੂਨੀਵਰਸਿਟੀ ਦੀ ਸਥਾਪਨਾ ਮਈ 1922 ਵਿੱਚ ਇੱਕ ਇੰਟਰਮੀਡੀਏਟ ਰਿਹਾਇਸ਼ੀ ਕਾਲਜ ਦੇ ਰੂਪ ਵਿੱਚ ਕੀਤੀ ਹੋਈ ਸੀ ਅਤੇ ਇਹ ਪੰਜਾਬ ਯੂਨੀਵਰਸਿਟੀ ਨਾਲ ਜੁੜਿਆ ਸੀ।
ਵਾਪਸ ਐੱਨਈਪੀ - 2020 ਦੀ ਵਿਸ਼ੇਸ਼ਤਾ ਦਾ ਜਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਲਟੀਪਲ ਐਂਟਰੀ/ ਐਗਜ਼ਿਟ ਵਿਕਲਪ ਦੇ ਪ੍ਰਾਵਧਾਨ ਨੂੰ ਪੋਸ਼ਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਵਿੱਦਿਅਕ ਲਚੀਲੇਪਨ ਦਾ ਕਰੀਅਰ ਦੇ ਵੱਖ-ਵੱਖ ਮੌਕਿਆਂ ਦਾ ਵੱਖ - ਵੱਖ ਸਮੇਂ ‘ਤੇ ਲਾਭ ਚੁੱਕਣ ਨਾਲ ਸੰਬੰਧਿਤ ਵਿਦਿਆਰਥੀਆਂ ‘ਤੇ ਉਨ੍ਹਾਂ ਦੀ ਅੰਦਰੂਨੀ ਸਿੱਖਿਆ ਅਤੇ ਅੰਤਰਨਿਹਿਤ ਯੋਗਤਾ ਦੇ ਮੁਤਾਬਕ ਸਕਾਰਾਤਮਕ ਪ੍ਰਭਾਵ ਪਵੇਗਾ।
ਡਾ. ਜਿਤੇਂਦਰ ਸਿੰਘ ਨੇ ਇਹ ਵੀ ਕਿਹਾ ਕਿ ਭਵਿੱਖ ਵਿੱਚ ਅਧਿਆਪਕਾਂ ਲਈ ਵੀ ਇਹ ਪ੍ਰਵੇਸ਼/ ਨਿਕਾਸ (ਐਂਟਰੀ/ ਐਗਜ਼ਿਟ) ਵਿਕਲਪ ਚੁਣਿਆ ਜਾ ਸਕਦਾ ਹੈ ਜਿਸ ਵਿੱਚ ਉਨ੍ਹਾਂ ਦੇ ਕਰੀਅਰ ਨੂੰ ਲੈ ਕੇ ਲਚੀਲਾਪਨ ਅਤੇ ਵਿਕਾਸ ਦੇ ਮੌਕੇ ਮਿਲਦੇ ਹਨ ਜਿਵੇਂ ਕਿ ਕੁੱਝ ਪੱਛਮੀ ਦੇਸ਼ਾਂ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਹੁੰਦਾ ਹੈ ।
ਉਨ੍ਹਾਂ ਨੇ ਕਿਹਾ ਕਿ ਐੱਨਈਪੀ - 2020 ਦਾ ਇੱਕ ਉਦੇਸ਼ ਸਿੱਖਿਆ ਤੋਂ ਡਿਗਰੀ ਨੂੰ ਅਲੱਗ ਕਰਨਾ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਿੱਖਿਆ ਦੇ ਨਾਲ ਡਿਗਰੀ ਨੂੰ ਜੋੜਨ ਨਾਲ ਸਾਡੀ ਸਿੱਖਿਆ ਪ੍ਰਣਾਲੀ ਅਤੇ ਸਮਾਜ ‘ਤੇ ਵੀ ਬੋਝ ਹੈ। ਇਸ ਦਾ ਇੱਕ ਨਤੀਜਾ ਸਿੱਖਿਅਤ ਬੇਰੋਜਗਾਰਾਂ ਦੀ ਸੰਖਿਆ ਵਿੱਚ ਵਾਧਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਿੱਖਿਆ ਦੇ ਪ੍ਰਕਾਸ਼ ਨੂੰ ਫੈਲਾਉਣ ਵਿੱਚ ਡੀਏਵੀ ਸੰਸਥਾਨਾਂ ਦਾ ਸਚਮੁੱਚ ਅਮੁੱਲ ਯੋਗਦਾਨ ਰਿਹਾ ਹੈ ਅਤੇ ਉੱਤਰ ਭਾਰਤ ਦੇ ਪ੍ਰਮੁੱਖ ਸੰਸਥਾਨਾਂ ਵਿੱਚੋਂ ਇੱਕ ਨੂੰ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕਰਨ ‘ਤੇ ਗਰਵ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਸੰਨਤਾ ਦੀ ਗੱਲ ਹੈ ਕਿ ਡੀਏਵੀ ਨੂੰ ਨਿਯਮਿਤ ਰੂਪ ਤੋਂ ਭਾਰਤ ਦੇ ਸਰਵਉੱਚ ਸੰਸਥਾਨਾਂ ਵਿੱਚ ਸਥਾਨ ਦਿੱਤਾ ਗਿਆ ਹੈ ਅਤੇ ਇਸ ਉਪਲਬਧੀ ਲਈ ਉਨ੍ਹਾਂ ਨੇ ਸਾਰਿਆਂ ਨੂੰ ਵਧਾਈ ਦਿੱਤੀ।
ਪੰਜਾਬ ਨਾਲ ਜੁੜੇ ਗੰਭੀਰ ਮਸਲਿਆਂ ਦੇ ਵੱਲ ਧਿਆਨ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਰਾਜ ਦੋ ਪ੍ਰਮੁੱਖ ਸਮੱਸਿਆਵਾਂ ਦੀ ਚਪੇਟ ਵਿੱਚ ਹੈ-ਨਸ਼ੀਲੀਆਂ ਦਵਾਈਆ ਦਾ ਦੁਰਉਪਯੋਗ ਅਤੇ ਵਿਦਿਆਰਥੀਆਂ ਦਾ ਦੂਜੇ ਦੇਸ਼ਾਂ ਵਿੱਚ ਪ੍ਰਵਾਸ । ਵਿਦੇਸ਼ ਪਲਾਇਨ ਕਰਨ ਵਾਲੇ ਵਿਦਿਆਰਥੀਆਂ ਦੇ ਵਿਸ਼ਾਲ ਅੰਕੜਿਆਂ ‘ਤੇ ਚਿੰਤਾ ਜਤਾਉਂਦੇ ਹੋਏ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੁਆਰਾ ਸਟਾਰਟ-ਅਪ, ਖੋਜ ਅਤੇ ਵਿਕਾਸ ਅਤੇ ਇਨੋਵੇਸ਼ਨ ਲਈ ਵੈਬਸਾਈਟ ‘ਤੇ ਪ੍ਰਦਾਨ ਕੀਤੇ ਗਏ ਕਈ ਮੌਕਿਆਂ ਦੀ ਤਲਾਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੂੰ ’ਆਤਮਨਿਰਭਰ ਭਾਰਤ’ ਲਈ ਆਪਣਾ ਨਿਮਰ ਯੋਗਦਾਨ ਕਰਨ ਦਾ ਸੱਦਾ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਪੀੜ੍ਹੀ ਬ੍ਰੇਨ ਡ੍ਰੇਨ ਅਰਥਾਤ ਪ੍ਰਤਿਭਾ ਪਲਾਇਨ ਦੀ ਘਟਨਾ ਨੂੰ ਉਲਟਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਵੇਗੀ ।
ਡਾ. ਜਿਤੇਂਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਕਨਵੋਕੇਸ਼ਨ ਸਮਾਰੋਹ ਜਾਂ ਗ੍ਰੈਜੂਏਟ ਸਮਾਰੋਹ ਦਾ ਮਤਲਬ ਤੁਹਾਡੇ ਸਿੱਖਣ ਦਾ ਅੰਤ ਨਹੀਂ ਹੈ, ਸਗੋਂ ਇਹ ਇੱਕ ਟਿਕਾਊ ਪ੍ਰਕ੍ਰਿਆ ਹੈ ਕਿਉਂਕਿ ਹਰ ਦਿਨ ਨਵੇਂ ਮੌਕੇ ਸਾਹਮਣੇ ਆ ਰਹੇ ਹਨ। ਸਕਿਲ ਇੰਡੀਆ ਮਿਸ਼ਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫਲ ਹੋਣ ਲਈ ਅਨੇਕ ਹੁਨਰਾਂ ਨੂੰ ਆਤਮਸਾਤ ਕਰਨ ਦਾ ਸੱਦਾ ਦਿੱਤਾ ਕਿਉਂਕਿ ਇਹ ਦਰਸ਼ਾਉਣ ਵਾਲੇ ਕਈ ਉਦਾਹਰਣ ਹਨ ਕਿ ਨਵੀਨਤਮ ਕੌਸ਼ਲ ਵਾਲੇ ਲੋਕ ਅੱਜ ਦੁਨੀਆ ਵਿੱਚ ਚਮਤਕਾਰ ਕਰ ਰਹੇ ਹਨ।
ਅੰਤ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਨਵੋਕੇਸ਼ਨ ਸਮਾਰੋਹ ਇੱਕ ਵਿਦਿਆਰਥੀ ਦੇ ਜੀਵਨ ਵਿੱਚ ਸਭ ਤੋਂ ਮਹੱਤਵਪੂਰਣ ਦਿਨ ਹੁੰਦਾ ਹੈ ਅਤੇ ਇਹ ਨਾ ਸਿਰਫ ਤੁਹਾਡੀ ਸਖਤ ਮਿਹਨਤ ਦਾ ਫਲ ਹੈ, ਸਗੋਂ ਸਮਾਜ ਪ੍ਰਤੀ ਤੁਹਾਡੀ ਜ਼ਿੰਮੇਦਾਰੀ ਦਾ ਪ੍ਰਤੀਕ ਹੈ ।
ਉਨ੍ਹਾਂ ਨੇ ਕਿਹਾ ਕਿ ਤੁਸੀ ਭਾਗਸ਼ਾਲੀ ਹੋ ਕਿ ਤੁਸੀਂ ਡੀਏਵੀ ਕਾਲਜ ਜਿਹੇ ਸੰਸਥਾਨ ਵਿੱਚ ਪੜ੍ਹਾਈ ਕੀਤੀ ਹੈ ਅਤੇ ਇਸ ਪਵਿੱਤਰ ਦਿਨ ‘ਤੇ ਤੁਹਾਨੂੰ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਆਭਾਰ ਜਤਾਉਣ ਤੋਂ ਨਹੀਂ ਖੁੰਝਣਾ ਚਾਹੀਦਾ ਜਿਨ੍ਹਾਂ ਨੇ ਤੁਹਾਡਾ ਮਾਰਗਦਰਸ਼ਨ ਕੀਤਾ ਹੈ ।
ਇਸ ਮੌਕੇ ‘ਤੇ ਡੀਏਵੀ ਦੇ ਪ੍ਰਧਾਨ ਡਾ. ਅਨੂਪ ਕੁਮਾਰ , ਪੂਰਵ ਸਾਂਸਦ ਅਵਿਨਾਸ਼ ਰਾਏ ਖੰਨਾ ਅਤੇ ਪ੍ਰੋ. ਵਿਨੈ ਕੁਮਾਰ ਸਹਿਤ ਪ੍ਰਮੁੱਖ ਪਤਵੰਤੇ ਵਿਅਕਤੀ ਮੌਜੂਦ ਸਨ।
<><><>
ਐੱਸਐੱਨਸੀ/ਆਰਆਰ
(Release ID: 1828249)
Visitor Counter : 154