ਜਲ ਸ਼ਕਤੀ ਮੰਤਰਾਲਾ
ਰਾਸ਼ਟਰੀ ਸਵੱਛ ਗੰਗਾ ਮਿਸ਼ਨ (ਐੱਨਐੱਮਸੀਜੀ) ਦੇ ਡਾਇਰੈਕਟਰ ਜਨਰਲ ਨੇ ਕਾਰਜਕਾਰਨੀ ਕਮੇਟੀ ਦੀ 42ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ 660 ਕਰੋੜ ਰੁਪਏ ਦੇ 11 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ।
ਕਾਰਜਕਾਰਨੀ ਕਮੇਟੀ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਹਿੰਡਨ ਨਦੀ ਲਈ 135 ਐੱਮਐੱਲਡੀ ਐੱਸਟੀਪੀ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ
Posted On:
20 MAY 2022 4:06PM by PIB Chandigarh
ਰਾਸ਼ਟਰੀ ਸਵੱਛ ਗੰਗਾ ਮਿਸ਼ਨ ਦੀ ਕਾਰਜਕਾਰਨੀ ਕਮੇਟੀ ਦੀ 42ਵੀਂ ਮੀਟਿੰਗ ਐੱਨਐੱਮਸੀਜੀ ਦੇ ਡਾਇਰੈਕਟਰ ਜਨਰਲ ਸ਼੍ਰੀ ਜੀ. ਅਸ਼ੋਕ ਕੁਮਾਰ ਦੀ ਪ੍ਰਧਾਨਗੀ ਹੇਠ 19 ਮਈ 2022 ਨੂੰ ਆਯੋਜਿਤ ਕੀਤੀ ਗਈ । ਇਸ ਮੀਟਿੰਗ ਦੌਰਾਨ ਕਮੇਟੀ ਨੇ ਲਗਭਗ 660 ਰੁਪਏ ਦੀ ਲਾਗਤ ਵਾਲੇ 11 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ। ਜਿਨ੍ਹਾ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਉਨ੍ਹਾਂ ਵਿੱਚ ਹਿੰਡਨ ਨਦੀ ਨੂੰ ਸਹਾਰਨਪੁਰ ਕਸਬੇ ਲਈ ਰੋਕਣਾ,ਰਸਤਾ ਬਦਲਣਾ ਅਤੇ ਸੁਧਾਰ ਕਾਰਜ, ਗੜ੍ਹ ਮੁਕਤੇਸ਼ਵਰ ਵਿਖੇ 'ਚਾਮੁੰਡਾ ਮਾਈ ਤਾਲਾਬ ਦਾ ਕਾਇਆਕਲਪ ', ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ 'ਸ਼ਿਵਨਾ ਨਦੀ ਦਾ ਵਾਤਾਵਰਣ ਸੁਧਾਰ', ਜਲ ਅਤੇ ਊਰਜਾ ਦੀ ਬਚਤ 'ਤੇ ਕੁਦਰਤੀ ਖੇਤੀ ਅਭਿਆਸ ਦਾ 'ਮੁਲਾਂਕਣ' ਅਤੇ ਮੇਮਬ੍ਰੇਨ ਅਧਾਰਿਤ ਮਿੱਟੀ ਰਹਿਤ ਖੇਤੀ ਨੂੰ ਲਾਗੂ ਕਰਨ' ਸ਼ਾਮਲ ਹਨ । ਕਲਿਆਣੀ, ਪੱਛਮੀ ਬੰਗਾਲ ਵਿਖੇ 'ਇਲੈਕਟ੍ਰਿਕ ਸ਼ਮਸ਼ਾਨਘਾਟ ਦਾ ਨਿਰਮਾਣ' ਅਤੇ ਪੌੜੀ ਗੜ੍ਹਵਾਲ ਵਿਖੇ 'ਸ਼ਮਸ਼ਾਨਘਾਟ ਦਾ ਵਿਕਾਸ' ਸਮੇਤ ਸਸਕਾਰ ਨਾਲ ਸਬੰਧਿਤ ਦੋ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਸ ਤੋਂ ਇਲਾਵਾ ਬਦਰੀਨਾਥ ਵਿੱਚ ਰਿਵਰ ਫਰੰਟ ਵਿਕਾਸ ਦੇ ਦੋ ਪ੍ਰੋਜੈਕਟਾਂ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ। ਉੱਤਰਾਖੰਡ ਅਤੇ ਪੱਛਮੀ ਬੰਗਾਲ ਵਿੱਚ ਸੀਵਰੇਜ ਪ੍ਰਬੰਧਨ ਦੇ ਦੋ ਵੱਡੇ ਪ੍ਰੋਜੈਕਟਾਂ ਨੂੰ ਵੀ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਗਈ।
ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਹਿੰਡਨ ਨਦੀ ਦੀ ਸਫਾਈ ਲਈ ਸੀਵਰੇਜ ਪ੍ਰਬੰਧਨ ਦੇ ਇੱਕ ਵੱਡੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 577.23 ਕਰੋੜ ਰੁਪਏ ਹੈ ਜਿਸ ਵਿੱਚ 135 ਐੱਮਐੱਲਡੀ ਐੱਸਟੀਪੀ ਦਾ ਨਿਰਮਾਣ, ਇੰਟਰਸੈਪਸ਼ਨ ਅਤੇ ਡਾਇਵਰਸ਼ਨ ਢਾਂਚੇ ਦਾ ਨਿਰਮਾਣ ਅਤੇ ਸੀਵਰ ਲਾਈਨ ਵਿਛਾਉਣ ਆਦਿ ਸ਼ਾਮਲ ਹਨ। ਇਸ ਨੂੰ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਪ੍ਰਵਾਨਗੀ ਦਿੱਤੀ ਗਈ। ਨਮਾਮਿ ਗੰਗੇ ਪ੍ਰੋਗਰਾਮ ਦਾ ਮੁੱਖ ਫੋਕਸ ਗੰਗਾ ਦੀਆਂ ਸਹਾਇਕ ਨਦੀਆਂ ਨੂੰ ਸਾਫ਼ ਕਰਨਾ ਰਿਹਾ ਹੈ।
ਇਸ ਕਾਰਜਕਾਰਨੀ ਕਮੇਟੀ ਦੀ 42ਵੀਂ ਮੀਟਿੰਗ ਵਿੱਚ ਕਾਰਜਕਾਰੀ ਡਾਇਰੈਕਟਰ (ਪ੍ਰਸ਼ਾਸਨ) ਸ੍ਰੀ ਐੱਸ.ਪੀ. ਵਸ਼ਿਸ਼ਟ, ਡਿਪਟੀ ਡਾਇਰੈਕਟਰ ਜਨਰਲ, ਐੱਨਐੱਮਸੀਜੀ, ਸ਼੍ਰੀ ਭਾਸਕਰ ਦਾਸਗੁਪਤਾ, ਕਾਰਜਕਾਰੀ ਨਿਰਦੇਸ਼ਕ (ਵਿੱਤ), ਸ਼੍ਰੀ ਐੱਸ.ਆਰ. ਮੀਨਾ ਅਤੇ ਜਲ ਸ਼ਕਤੀ ਮੰਤਰਾਲਾ ਜੇਐੱਸ ਐਂਡ ਐੱਫਏ,ਡੀਓਡਬਲਿਯੂਆਰ,ਆਰਡੀ ਐਂਡ ਜੀਆਰ ਸ਼੍ਰੀਮਤੀ ਰਿਚਾ ਮਿਸ਼ਰਾ ਸਮੇਤ ਜਲ ਸ਼ਕਤੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ।
ਪ੍ਰਭਾਵੀ ਵਿਕੇਂਦਰੀਕ੍ਰਿਤ ਗੰਦੇ ਪਾਣੀ ਦੇ ਸ਼ੋਧਨ ਦੇ ਲਈ ਮਲ ਕੀਛੜ ਅਤੇ ਸੀਵਰੇਜ ਪ੍ਰਬੰਧਨ ਦੀ ਜ਼ਰੂਰਤ ਨੂੰ ਸਵੀਕਾਰ ਕਰਦੇ ਹੋਏ, ਐੱਨਐੱਮਸੀਜੀ ਨੇ ਮੀਟਿੰਗ ਵਿੱਚ ਸੀਵਰੇਜ ਪ੍ਰਬੰਧਨ ਦੇ ਦੋ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ। ਜਦੋਂ ਕਿ ਇੱਕ ਪ੍ਰੋਜੈਕਟ ਹਰਿਦੁਆਰ ਮੌਜੂਦਾ ਐੱਸਟੀਪੀ (150 ਕੇਐੱਲਡੀ), ਰਿਸ਼ੀਕੇਸ਼ (50 ਕੇਐੱਲਡੀ), ਸ੍ਰੀਨਗਰ (30 ਕੇਐੱਲਡੀ) ਅਤੇ ਦੇਵ ਪ੍ਰਯਾਗ (5 ਕੇਐੱਲਡੀ) ਸੀਵਰੇਜ ਦੇ ਸਹਿ- ਸ਼ੋਧਨ ਲਈ 'ਉੱਤਰਾਖੰਡ ਰਾਜ ਨੂੰ ਕਵਰ ਕਰਦਾ ਹੈ', ਇੱਕ ਹੋਰ ਪ੍ਰੋਜੈਕਟ ‘ਬਰਧਮਾਨ ਨਗਰਪਾਲਿਕਾ ਲਈ ਏਕੀਕ੍ਰਿਤ ਸੀਵਰੇਜ ਟ੍ਰੀਟਮੈਂਟ ਪਲਾਂਟ' ਪੱਛਮੀ ਬੰਗਾਲ ਵਿੱਚ ਗੰਗਾ ਦੀ ਸਹਾਇਕ ਨਦੀ ਬਾਂਕਾ ਨਦੀ ਵਿੱਚ ਸੀਵਰੇਜ ਦੇ ਪ੍ਰਵਾਹ ਨੂੰ ਰੋਕਣ 'ਤੇ ਕੇਂਦ੍ਰਿਤ ਹੈ। ਇਨ੍ਹਾਂ ਪ੍ਰੋਜੈਕਟਾਂ ਦੀ ਅਨੁਮਾਨਿਤ ਲਾਗਤ ਕ੍ਰਮਵਾਰ : 8.6 ਕਰੋੜ ਰੁਪਏ ਅਤੇ 6.46 ਕਰੋੜ ਰੁਪਏ ਹੈ, ਜਿਸ ਵਿੱਚ 5 ਸਾਲਾਂ ਲਈ ਫੇਕਲ ਸਲੱਜ ਟ੍ਰੀਟਮੈਂਟ ਪਲਾਂਟਾਂ (ਐੱਫਐੱਸਟੀਪੀਸ) ਦਾ ਸੰਚਾਲਨ ਅਤੇ ਰੱਖ-ਰਖਾਅ ਸ਼ਾਮਲ ਹੈ। ਇਨਾਂ ਪ੍ਰੋਜੈਕਟਾਂ ਦਾ ਮੁੱਖ ਉਦੇਸ਼ ਬਿਨਾ ਸੀਵਰੇਜ ਵਾਲੇ ਖੇਤਰਾਂ ਵਿੱਚੋਂ ਅਣਸੋਧਿਤ ਸੀਵਰੇਜ ਨੂੰ ਵਹਿਣ ਤੋਂ ਰੋਕ ਕੇ ਗੰਗਾ ਨਦੀ ਦੇ ਪਾਣੀ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਕਰਨਾ ਹੈ ।
ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਵਿੱਚ 28.68 ਕਰੋੜ ਰੁਪਏ ਦੀ ਲਾਗਤ ਨਾਲ 'ਸ਼ਿਵਨਾ ਨਦੀ ਦਾ ਵਾਤਾਵਰਨ ਅੱਪਗ੍ਰੇਡੇਸ਼ਨ' ਦੇ ਪ੍ਰਮੁੱਖ ਘਟਕ ਵਿੱਚ ਕਿਸੇ ਇੱਕ ਸਰੋਤ ਅਤੇ ਕਿਸੇ ਵੀ ਵੱਡੇ ਸਰੋਤ ਤੋਂ ਹੋਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ, ਘਾਟ ਦਾ ਨਿਰਮਾਣ, ਸ਼ਮਸ਼ਾਨਘਾਟ ਦਾ ਵਿਕਾਸ ਅਤੇ ਮੂਰਤੀ ਵਿਸਰਜਨ ਦੀ ਸਹੂਲਤ ਸ਼ਾਮਲ ਹੈ। ਇਸ ਪ੍ਰੋਜੈਕਟ ਵਿੱਚ ਨਦੀ ਵਿੱਚ ਪ੍ਰਦੂਸ਼ਣ ਨੂੰ ਰੋਕਣਾ ਅਤੇ ਸ਼ਿਵਨਾ ਨਦੀ ਦੀ ਵਾਤਾਵਰਣ ਦੀ ਸਥਿਤੀ ਵਿੱਚ ਸੁਧਾਰ ਕਰਨਾ ਹੈ।
'ਚਮੁੰਡਾ ਮਾਈ ਤਾਲਾਬ ਦੇ ਕਾਇਆਕਲਪ' ਦੇ ਪ੍ਰੋਜੈਕਟ ਵਿੱਚ 81.76 ਲੱਖ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਸਫ਼ਾਈ, ਗਾਦ ਨਿਕਾਲਣਾ,ਪਾਣੀ ਨਿਕਾਲਣਾ,ਅਧਾਰਭੂਤ ਨਿਰਮਿਤ ਵੈਟਲੈਂਡ ਸਿਸਟਮ,ਜਲ ਸ਼ੋਧਨ,ਹਵਾ ਵਿੱਚ ਮਿਲਾਉਣਾ ਦੀ ਪ੍ਰਣਾਲੀ,ਰੁੱਖ ਲਗਾਉਣ,ਵਾੜ ਲਗਾਉਣਾ,ਕੰਡਿਆਲੀ ਤਾਰ ਆਦਿ ਲਗਾਉਣਾ ਸ਼ਾਮਲ ਹਨ। ਇਹ ਪਿੰਡ ਦੀ ਸਮੁੱਚੀ ਸੁੰਦਰਤਾ ਅਤੇ ਸਫਾਈ ਵਿੱਚ ਵੀ ਸੁਧਾਰ ਕਰੇਗਾ । ਮੁਰੰਮਤ ਕੀਤੇ ਜਾਣ ਵਾਲੇ ਤਾਲਾਬ ਦਾ ਕੁੱਲ ਖੇਤਰਫਲ ਲਗਭਗ 10,626 ਵਰਗ ਮੀਟਰ ਹੈ।
ਸਵੱਛ ਗੰਗਾ ਫੰਡ ਦੇ ਤਹਿਤ, ਬਦਰੀਨਾਥ, ਉੱਤਰਾਖੰਡ ਵਿੱਚ ਰਿਵਰ ਫਰੰਟ ਦੇ ਵਿਕਾਸ ਲਈ ਦੋ ਪ੍ਰੋਜੈਕਟਾਂ ਨੂੰ 32.15 ਕਰੋੜ ਰੁਪਏ ਦੀ ਲਾਗਤ ਨਾਲ ਮਨਜ਼ੂਰੀ ਦਿੱਤੀ ਗਈ ਹੈ। ਇਨਾਂ ਪ੍ਰੋਜੈਕਟਾਂ ਵਿੱਚੋਂ ਇੱਕ ਵਿੱਚ ਨਦੀ ਦੇ ਕੰਢਿਆਂ ਦਾ ਨਿਰਮਾਣ, ਸੈਰਗਾਹ, ਜਨਤਕ ਸਹੂਲਤਾਂ ਜਿਵੇਂ ਕਿ ਪੀਣ ਵਾਲੇ ਪਾਣੀ ਦੀ ਸੁਵਿਧਾ, ਜਨਤਕ ਪਖਾਨੇ, ਗੰਗਾ ਨਦੀ ਦੇ ਕਿਨਾਰੇ ਬੈਠਣ ਵਾਲੀਆਂ ਥਾਵਾਂ, ਮੰਡਪ ਅਤੇ ਘਾਟ ਆਦਿ ਸ਼ਾਮਲ ਹਨ। ਸ਼ਮਸ਼ਾਨ ਨਾਲ ਸਬੰਧਿਤ ਦੋ ਪ੍ਰੋਜੈਕਟਾਂ ਕਲਿਆਣੀ, ਪੱਛਮੀ ਬੰਗਾਲ ਵਿਖੇ 'ਇਲੈਕਟ੍ਰਿਕ ਸ਼ਮਸ਼ਾਨ ਘਾਟ ਦਾ ਨਿਰਮਾਣ' (4.20 ਕਰੋੜ) ਅਤੇ ਪੌੜੀ ਗੜ੍ਹਵਾਲ ਵਿਖੇ 'ਸ਼ਮਸ਼ਾਨ ਘਾਟ ਦਾ ਵਿਕਾਸ' (1.82 ਕਰੋੜ) ਨੂੰ ਵੀ ਮਨਜ਼ੂਰੀ ਦਿੱਤੀ ਗਈ।
' ਜਲ ਅਤੇ ਊਰਜਾ ਦੀ ਬੱਚਤ 'ਤੇ ਕੁਦਰਤੀ ਖੇਤੀ ਅਭਿਆਸਾਂ ਦਾ ਮੁਲਾਂਕਣ' 'ਤੇ ਇੱਕ ਮਹੱਤਵਪੂਰਨ ਪ੍ਰੋਜੈਕਟ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਜਲ ਅਤੇ ਭੂਮੀ ਪ੍ਰਬੰਧਨ ਸਿਖਲਾਈ ਅਤੇ ਖੋਜ ਸੰਸਥਾਨ (ਡਬਲਿਊਏਐੱਲਏਐੱਮਟੀਏਆਰਆਈ) ਦੁਆਰਾ ਲਾਗੂ ਕੀਤੇ ਜਾਣ ਵਾਲੇ ਪ੍ਰੋਜੈਕਟ ਦਾ ਮੁੱਖ ਉਦੇਸ਼ ਮਿੱਟੀ ਦੀ ਉਪਜਾਊ ਸ਼ਕਤੀ, ਫਸਲ ਉਤਪਾਦਕਤਾ ਅਤੇ ਸਮੁੱਚੀ ਮੁਨਾਫੇ 'ਤੇ ਕੁਦਰਤੀ ਖੇਤੀ ਅਭਿਆਸਾਂ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ ਹੈ, ਅਤੇ ਖੇਤਰ ਪ੍ਰਦਰਸ਼ਨ 'ਤੇ ਵਿਸ਼ਿਸ਼ਟ ਤਰੀਕੇ ਨਾਲ ਤਿਆਰ ਸਿਖਲਾਈ ਅਤੇ ਵਰਕਸ਼ਾਪਾਂ ਦੇ ਮਾਧਿਅਮ ਨਾਲ ਵੱਖ-ਵੱਖ ਹਿੱਤਧਾਰਕਾਂ ਨੂੰ ਕੁਦਰਤੀ ਖੇਤੀ ਅਭਿਆਸਾਂ ਬਾਰੇ ਗਿਆਨ ਅਤੇ ਜਾਣਕਾਰੀ ਦਾ ਪ੍ਰਸਾਰ ਕਰਨ ਲਈ ਪਾਣੀ ਅਤੇ ਊਰਜਾ ਦੀ ਬਚਤ 'ਤੇ ਕੁਦਰਤੀ ਖੇਤੀ ਅਭਿਆਸਾਂ ਦੇ ਪ੍ਰਭਾਵ ਦਾ ਅਧਿਐਨ ਕਰਨਾ ਹੈ।
ਨਮਾਮਿ ਗੰਗਾ ਮਿਸ਼ਨ ਦਾ ਉਦੇਸ਼ ਗੰਗਾ ਨਦੀ ਦੇ ਕਿਨਾਰੇ ਖੇਤੀਬਾੜੀ ਗਤੀਵਿਧੀਆਂ ਨੂੰ ਕੁਦਰਤੀ ਅਤੇ ਜੈਵਿਕ ਬਣਾਉਣਾ, ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਕਰਨਾ ਅਤੇ ਨਦੀ ਨਾਲ ਜੁੜੇ ਵਾਤਾਵਰਣ, ਮਿੱਟੀ, ਪਾਣੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਕਰਨਾ ਹੈ। ਦਸੰਬਰ 2019 ਵਿੱਚ ਹੋਈ ਪਹਿਲੀ ਰਾਸ਼ਟਰੀ ਗੰਗਾ ਪਰਿਸ਼ਦ (ਐੱਨਜੀਸੀ) ਦੀ ਮੀਟਿੰਗ ਵਿੱਚ, 2019 ਵਿੱਚ, ਮਾਨਯੋਗ ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਸੀ ਕਿ ਨਮਾਮਿ ਗੰਗਾ ਨੂੰ ਗੰਗਾ ਕਾਇਅਕਲਪ ਦੇ ਨਾਲ ਬੇਸਿਨ ਵਿੱਚ ਲੋਕਾਂ ਨੂੰ ਏਕੀਕ੍ਰਿਤ ਕਰਨ ਦੇ ਲਈ ਨਿਰੰਤਰ ਆਰਥਿਕ ਵਿਕਾਸ- "ਅਰਥ ਗੰਗਾ" ਦੇ ਇੱਕ ਮਾਡਲ ਵਿੱਚ ਤਬਦੀਲ ਹੋ ਕੇ ਅਗਵਾਈ ਕਰਨੀ ਚਾਹੀਦੀ ਹੈ। ਇਹ ਪ੍ਰਸਤਾਵਿਤ ਅਧਿਐਨ ਕੁਦਰਤੀ ਖੇਤੀ 'ਤੇ ਆਧਾਰਿਤ ਕਿਸਾਨਾਂ ਲਈ ਵਧੇਰੇ ਲਾਹੇਵੰਦ ਆਰਥਿਕ ਮਾਡਲ ਵਿਕਸਿਤ ਕਰਨ ਵਿੱਚ ਮਦਦ ਕਰੇਗਾ, ਜਿਸ ਨਾਲ "ਅਰਥ ਗੰਗਾ” ਨੂੰ ਮਜ਼ਬੂਤੀ ਮਿਲੇਗੀ ।
ਇੱਕ ਪਾਇਲਟ ਪ੍ਰੋਜੈਕਟ - 'ਅਰਥ ਗੰਗਾ ਫਰੇਮਵਰਕ ਦੇ ਤਹਿਤ ਮੇਮਬ੍ਰੇਨ ਅਧਾਰਿਤ ਮਿੱਟੀ ਰਹਿਤ ਖੇਤੀਬਾੜੀ ਟੈਕਨੋਲੋਜੀ ਨੂੰ ਲਾਗੂ ਕਰਨਾ - ਨੂੰ ਵੀ ਦੋ ਪੜਾਵਾਂ ਵਿੱਚ ਲਾਗੂ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦਾ ਉਦੇਸ਼ ਇਸ ਢਾਂਚੇ ਦੀ ਵਰਤੋਂ ਕਰਦੇ ਹੋਏ 1000 ਏਕੜ ਦੀ ਖੇਤੀ ਨੂੰ ਸਮਰੱਥ ਬਣਾਉਣਾ ਹੈ ਅਤੇ 15 ਵਿਭਿੰਨ ਖੇਤੀ-ਜਲਵਾਯੂ ਖੇਤਰਾਂ ਵਿੱਚ 15 ਸਥਾਨਾਂ 'ਤੇ ਟੈਕਨੋਲੋਜੀ ਦਾ ਪ੍ਰਦਰਸ਼ਨ ਖੇਤਾਂ ਦੀ ਪਰਿਕਲਪਨਾ ਕੀਤੀ ਗਈ ਹੈ ਅਤੇ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਮਨਾਉਣ ਲਈ 75 ਸਥਾਨਾਂ 'ਤੇ ਟੈਕਨੋਲੋਜੀ ਪ੍ਰਦਰਸ਼ਨਾਂ ਲਈ 60 ਵਾਧੂ ਸਥਾਨਾਂ ਦੀ ਪਛਾਣ ਕੀਤੀ ਗਈ ਹੈ।
********
ਬੀਵਾਈ/ਏਐੱਸ
(Release ID: 1827955)